Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਕਾਂਗਰਸ ਬਲਾਕ ਪ੍ਰਧਾਨਾਂ ਨੇ ਬਾਜਵਾ ਹਟਾਓ ਹਸਤਾਖਰ ਮੁਹਿੰਮ ਸ਼ੁਰੂ ਕੀਤੀ

ਕਾਂਗਰਸ ਬਲਾਕ ਪ੍ਰਧਾਨਾਂ ਨੇ ਬਾਜਵਾ ਹਟਾਓ ਹਸਤਾਖਰ ਮੁਹਿੰਮ ਸ਼ੁਰੂ ਕੀਤੀ

Web Admin

Web Admin

5 ਦਰਿਆ ਨਿਊਜ਼ (ਅਜੇ ਪਾਹਵਾ )

ਲੁਧਿਆਣਾ , 26 Oct 2014

Last updated on: Oct 26, 2014, 00:00 IST

ਲੁਧਿਆਣਾ ਕਾਂਗਰਸ ਦੇ ਕਈ ਬਲਾਕ ਪ੍ਰਧਾਨਾਂ ਤੇ ਜ਼ਿਲ੍ਹਾ ਕਾਂਗਰਸ ਦੇ ਅਹੁਦੇਦਾਰਾਂ ਤੇ ਵਾਰਡ ਪ੍ਰਧਾਨਾਂ ਸਮੇਤ ਸੂਬਾ ਇਕਾਈ ਦੇ ਹੋਰਨਾਂ ਅਹੁਦੇਦਾਰਾਂ ਨੇ ਅੱਜ ਤੋਂ ਬਾਜਵਾ ਹਟਾਓ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਜਿਨ੍ਹਾਂ ਦਾ ਕਹਿਣਾ ਹੈ ਕਿ ਬਾਜਵਾ ਨੇ ਪਿਛਲੇ ਡੇਢ ਸਾਲਾਂ ਤੋਂ ਹੁਣ ਤੱਕ ਪੂਰੀ ਤਰ੍ਹਾਂ ਫੇਲ੍ਹ ਰਹੇ ਹਨ। ਉਨ੍ਹਾਂ ਕੋਲ ਪਾਰਟੀ 'ਚ ਵੰਡ ਪਾਉਣ ਤੋਂ ਇਲਾਵਾ ਹੋਰ ਕੋਈ ਪ੍ਰਾਪਤੀ ਨਹੀਂ ਹੈ।ਇਸ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਲਵਿੰਦਰ ਸਿੰਘ ਤੱਗੜ, ਸਤਵਿੰਦਰ ਸਿੰਘ ਜਵੱਦੀ, ਬਲਜਿੰਦਰ ਸਿੰਘ ਬੰਟੀ, ਰਾਕੇਸ਼ ਸ਼ਰਮਾ, ਵਿਨੋਦ ਬੱਠਲਾ ਨੇ ਦੋਸ਼ ਲਗਾਇਆ ਕਿ ਬਾਜਵਾ ਪਾਰਟੀ ਹਾਈ ਕਮਾਂਡ ਅਤੇ ਪਾਰਟੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਜੀ ਨੂੰ ਗੁੰਮਰਾਹ ਕਰ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਬਾਜਵਾ ਵਰਕਿੰਗ ਪ੍ਰਧਾਨਾਂ ਦੀ ਨਿਯੁਕਤੀ ਕਰਕੇ ਜ਼ਮੀਨੀ ਪੱਧਰ 'ਤੇ ਪਾਰਟੀ ਨੂੰ ਵੰਡ ਰਹੇ ਹਨ। ਬਾਜਵਾ ਕਾਰਨ ਅੱਜ ਪੰਜਾਬ 'ਚ ਕਾਂਗਰਸ ਟੁੱਟ ਚੁੱਕੀ ਹੈ ਅਤੇ ਜਿੰਨੀ ਦੇਰ ਤੱਕ ਬਾਜਵਾ ਪੰਜਾਬ ਪ੍ਰਧਾਨ ਬਣੇ ਰਹਿਣਗੇ, ਪਾਰਟੀ 2017 ਦੀਆਂ ਚੋਣਾਂ ਜਿੱਤਣ ਦੀ ਉਮੀਦ ਨਹੀਂ ਕਰ ਸਕਦੀ।ਇਸ ਲੜੀ ਹੇਠ ਬਾਜਵਾ ਦੀ ਅਗਵਾਈ 'ਚ ਪਾਰਟੀ ਨੂੰ ਬਾਰ ਬਾਰ ਮਿਲੀਆਂ ਹਾਰਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਇਤਿਹਾਸ ਉਜਾੜਨ ਵਾਲਾ ਹੈ। ਉਹ ਜ਼ਿਮਨੀ ਚੋਣਾਂ ਤੇ ਪਾਰਲੀਮਾਨੀ ਚੋਣਾਂ ਹਾਰੇ। ਇਥੋਂ ਤੱਕ ਕਿ ਆਪਣੇ ਪਰਿਵਾਰਿਕ ਗੜ੍ਹ ਕਾਦੀਆਂ ਸਮੇਤ ਗੁਰਦਾਸਪੁਰ ਤੋਂ ਵੀ ਹਾਰ ਗਏ।

ਇਸ ਦੌਰਾਨ ਕਿਸੇ ਦਾ ਨਾਂ ਲਏ ਬਗੈਰ ਪਾਰਟੀ ਅਹੁਦੇਦਾਰਾਂ ਨੇ ਮੰਗ ਕੀਤੀ ਕਿ ਪਾਰਟੀ ਹਾਈ ਕਮਾਂਡ ਨੂੰ ਇਕ ਅਜਿਹਾ ਆਗੂ ਚੁਣਨਾ ਚਾਹੀਦਾ ਹੈ, ਜਿਹੜਾ ਨਾ ਸਿਰਫ ਪਾਰਟੀ ਦੇ ਹਰੇਕ ਵਰਗ ਨੂੰ ਮਨਜ਼ੂਰ ਹੋਵੇ, ਬਲਕਿ ਲੋਕਾਂ ਦੀ ਵੀ ਪਸੰਦ ਹੋਵੇ।

ਇਸ ਲੜੀ ਹੇਠ ਬਾਜਵਾ ਸਿਰਫ ਇਹੋ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੂੰ ਪਾਰਟੀ ਹਾਈ ਕਮਾਂਡ ਤੋਂ ਸਮਰਥਨ ਹਾਸਿਲ ਹੈ। ਉਹ ਸਵਾਲ ਕਰਦੇ ਹਨ ਕਿ ਜਮੀਨੀ ਪੱਧਰ ਦੇ ਵਰਕਰਾਂ ਤੋਂ ਉਨ੍ਹਾਂ ਨੂੰ ਕਿੰਨਾ ਸਮਰਥਨ ਪ੍ਰਾਪਤ ਹੈ?ਉਨ੍ਹਾਂ ਨੇ ਕਿਹਾ ਕਿ ਬਾਜਵਾ ਜਿਹੜੇ ਵੀ ਕਦਮ ਚੁੱਕਣ ਦੇ ਦਾਅਵੇ ਕਰਦੇ ਹਨ, ਉਹ ਬੂਰੀ ਤਰ੍ਹਾਂ ਫੇਲ੍ਹ ਹੋਏ ਹਨ। ਭਾਵੇਂ ਪੰਜਾਬ 'ਚ ਨਸ਼ਾ ਤਸਕਰੀ ਦੇ ਖਿਲਾਫ, ਰੇਤ ਦੀ ਖੁਦਾਈ, ਕਾਨੂੰਨ ਤੇ ਵਿਵਸਥਾ ਜਾਂ ਉਦਯੋਗਿਕ ਰਾਹਤ ਨੂੰ ਲੈ ਕੇ ਦਿੱਤੇ ਗਏ ਧਰਨੇ ਹੋਣ, ਇਕ ਵਿਧਾਨ ਸਭਾ ਹਲਕੇ ਤੋਂ 1000 ਨੌਜਵਾਨਾਂ ਬੇਰੁਜ਼ਗਾਰ ਭੱਤਾ ਦਿਲਾਉਣ ਲਈ ਚਲਾਈ ਮੁਹਿੰਮ, ਉਹ ਸਿਰਫ ਬੋਲ ਰਹੇ ਹਨ, ਜ਼ਮੀਨੀ ਪੱਧਰ 'ਤੇ ਕੁਝ ਨਹੀਂ ਕਰ ਰਹੇ।ਇਸ ਲੜੀ ਹੇਠ ਬਾਜਵਾ 'ਤੇ ਤਾਨਾਸ਼ਾਹੀ ਚਲਾਉਣ ਦਾ ਦੋਸ਼ ਲਗਾਉਂਦਿਆਂ ਉਨ੍ਹਾਂ ਨੇ ਕਿਹਾ ਕਿ ਬਾਜਵਾ ਨੇ ਜ਼ਿਲ੍ਹਾ ਤੇ ਬਲਾਕ ਪ੍ਰਧਾਨਾਂ ਵਰਗੇ ਕਈ ਚੁਣੇ ਹੋਏ ਅਹੁਦੇਦਾਰਾਂ ਨੂੰ ਪ੍ਰਦਰਸ਼ਨ ਨਾ ਕਰਨ ਦੇ ਅਧਾਰ 'ਤੇ ਹਟਾ ਦਿੱਤਾ ਹੈ। ਪਰ ਉਨ੍ਹਾਂ ਨੇ ਕਦੇ ਵੀ ਕਿਸੇ ਨੂੰ ਹਟਾਉਣ ਤੋਂ ਪਹਿਲਾਂ ਉਸ ਤੋਂ ਜਵਾਬ ਨਹੀਂ ਮੰਗਿਆ। ਉਨ੍ਹਾਂ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਬਾਜਵਾ ਪਹਿਲਾਂ ਆਪਣੀ ਵਰਕਸ਼ੀਟ ਦਿਖਾਉਣ ਕਿ ਉਨ੍ਹਾਂ ਨੇ ਬੀਤੇ 18 ਮਹੀਨਿਆਂ ਦੌਰਾਨ ਹਰੇਕ ਪੱਧਰ 'ਤੇ ਪਾਰਟੀ ਨੂੰ ਵੰਡਣ ਦੀ ਬਜਾਏ ਹੋਰ ਕੀ ਕੀਤਾ ਹੈ।

ਉਨ੍ਹਾਂ ਨੇ ਦੋਸ਼ ਲਗਾਇਆ ਕਿ ਬਾਜਵਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਨੂੰ ਇਕ ਪ੍ਰਾਈਵੇਟ ਲਿਮਿਟੇਡ ਕੰਪਨੀ ਬਣਾ ਲਿਆ ਹੈ ਤੇ ਉਹ ਤੇ ਉਨ੍ਹਾਂ ਦੇ ਭਰਾ ਫਤਹਿ ਬਾਜਵਾ ਹਰੇਕ ਚੀਜ਼ ਦੇ ਪੂਰੀ ਤਰ੍ਹਾਂ ਮਾਲਕ ਬਣ ਕੇ ਬਹਿ ਗਏ ਹਨ। ਉਹ ਆਪਣੇ ਭਰਾ ਫਤਹਿ ਬਾਜਵਾ ਨੂੰ ਲੁਧਿਆਣਾ ਤੋਂ ਖੜ੍ਹਾ ਕਰਨਾ ਚਾਹੁੰਦੇ ਹਨ, ਜਿਸਦਾ ਇਕ ਹੋਰ ਕਾਰਨ ਇਹ ਵੀ ਹੈ ਕਿ ਲੁਧਿਆਣਾ ਪੰਜਾਬ ਦੀ ਵਿੱਤੀ ਰਾਜਧਾਨੀ ਹੈ।ਬਾਜਵਾ 'ਤੇ ਵਰਕਰਾਂ ਦੀ ਅਵਾਜ਼ ਦਬਾਉਣ ਦਾ ਦੋਸ਼ ਲਗਾਉਂਦਿਆਂ ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਜੀ ਦੇ ਦੌਰੇ ਦੌਰਾਨ ਵੀ 234 ਬਲਾਕ ਪ੍ਰਧਾਨਾਂ 'ਚੋਂ ਸਿਰਫ ਦੋ ਨੂੰ ਬੋਲਣ ਦਿੱਤਾ ਗਿਆ ਹੈ, ਜਿਹੜੇ ਦੋਵੇਂ ਉਨ੍ਹਾਂ ਦੇ ਗੁਰਦਾਸਪੁਰ ਨਾਲ ਸਬੰਧਤ ਆਪਣੇ ਲੋਕ ਹੀ ਸਨ।ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਬਾਜਵਾ ਨੂੰ ਹਟਾਉਣ ਤੇ ਕਿਸੇ ਹੋਰ ਵਿਅਕਤੀ ਨਿਯੁਕਤ ਕਰਨ ਜਿਹੜਾ ਹਰੇਕ ਨੂੰ ਆਪਣੇ ਨਾਲ ਲੈ ਕੇ ਚੱਲ ਸਕੇ, ਦੀ ਅਪੀਲ ਕਰਦਿਆਂ ਹਸਤਾਖਰ ਮੁਹਿੰਮ ਸ਼ੁਰੂ ਕੀਤੀ ਹੈ। 

ਉਹ ਸੂਬੇ ਦੇ ਹਰੇਕ ਹਿੱਸੇ 'ਚ ਜਾਣਗੇ ਅਤੇ ਕੇਂਦਰ 'ਤੇ ਹਰੇਕ ਦਰਵਾਜਾ ਖੜਕਾਉਣਗੇ ਅਤੇ ਉਦੋਂ ਤੱਕ ਸਾਹ ਨਹੀਂ ਲੈਣਗੇ ਜਦੋਂ ਤੱਕ ਪਾਰਟੀ ਬਾਜਵਾ ਬ੍ਰਦਰਸ ਐਂਡ ਕੰਪਨੀ ਤੋਂ ਉਨ੍ਹਾਂ ਨੂੰ ਛੁਟਕਾਰਾ ਨਹੀਂ ਦਿਲਾਉਂਦੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਜੀਤ ਸਿੰਘ ਟੋਨੀ ਕਪੂਰ, ਅਕਸ਼ੈ ਭਨੋਟ, ਗੁਰਸਿਮਰਨ ਸਿੰਘ ਮੰਡ, ਸੰਨੀ ਕੈਂਥ, ਰੋਹਿਤ ਪਾਹਵਾ, ਬਲਵਿੰਦਰ ਬੇਦੀ, ਮਨਵਿੰਦਰਪਾਲ ਸਿੰਘ ਟੀਟੂ, ਦੀਪਕ ਹੰਸ, ਸੁਨੀਲ ਸ਼ੁਕਲਾ, ਰਾਜੇਸ਼ ਸੋਨੀ, ਡਾ. ਓਂਕਾਰ ਚੰਦ ਸ਼ਰਮਾ, ਕਮਲ ਸ਼ਰਮਾ, ਬਹਾਦਰ ਸਿੰਘ ਰਿਐਤ, ਅਵਤਾਰ ਸਿੰਘ ਕੰਡਾ, ਨਵੀਨ ਸ਼ਰਮਾ, ਪਵਨ ਸ਼ੁਕਲਾ, ਗੋਪਾਲ ਗਰਗ, ਸ਼ਿਵ ਗਰਗ, ਦਿਨੇਸ਼ ਰਾਏ, ਸੰਜੀਵ ਸ਼ਰਮਾ, ਰਜਨੀਸ਼ ਚੋਪੜਾ, ਹਰਭਗਤ ਸਿੰਘ ਗਰੇਵਾਲ, ਭੁਪਿੰਦਰਪਾਲ ਸਿੰਘ ਗੋਲਡੀ, ਹਰਦੇਵ ਸਿੰਘ ਮਨਕੂ, ਅਜਗਰ ਗੋਰਾ, ਗੁਰਜੋਤ ਸਿੰਘ ਗੋਲੂ, ਪਰਮਜੀਤ ਸਿੰਘ, ਪਪਲ ਕਪੂਰ, ਹਰਿੰਦਰ ਸਿੰਘ ਓਮ, ਨਰੇਸ਼ ਕੁਮਾਰ, ਗੁਰਪਿੰਦਰ ਸਿੰਘ ਲੱਕੀ, ਅਨੂਪ ਜਵੱਦੀ, ਰਜਨੀਸ਼ ਟੰਡਨ, ਰਾਜੇਸ਼ ਸ਼ਰਮਾ, ਪ੍ਰਵੀਨ ਸ਼ਰਮਾ, ਸਾਧੂ ਰਾਮ ਸਿੰਘੀ, ਜਸਬੀਰ ਗਿੱਲ, ਰਾਜਵਿੰਦਰ ਜਵੱਦੀ, ਵਿਜੇ ਬਿੰਦਰਾ ਵੀ ਮੌਜ਼ੂਦ ਰਹੇ।

 

 

Tags:

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD