Saturday, 18 May 2024

 

 

ਖ਼ਾਸ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ 'ਆਪ' ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ ਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ : ਜੈ ਇੰਦਰ ਕੌਰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ : ਵਿਜੇ ਇੰਦਰ ਸਿੰਗਲਾ ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ ਚੰਨੀ ਕਰਦਾ ਮਸਲੇ ਹੱਲ, ਤੁਸੀਂ ਨਾ ਮੰਨੀ ਸਾਡੀ ਗੱਲ, ਤੁਸੀਂ ਤੁਰ ਪਏ ਬਦਲਾਅ ਦੇ ਵੱਲ, ਹੁਣ ਕਰਾਂਗੇ ਪੱਕਾ ਹੱਲ - ਗੁਰਜੀਤ ਔਜਲਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਸਾਬਕਾ ਐਮਸੀ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ ਸੀਪੀਆਈ ਐਮ.ਐਲ. (ਲਿਬਰੇਸ਼ਨ) ਵੱਲੋਂ ਗੁਰਜੀਤ ਔਜਲਾ ਦੇ ਹੱਕ ਵਿੱਚ ਚੋਣ ਰੈਲੀ ਸਨੌਰ ’ਚ ਐਨ ਕੇ ਸ਼ਰਮਾ ਦੇ ਚੋਣ ਦਫਤਰ ਦਾ ਉਦਘਾਟਨ ਖਰੜ ਵਿਖੇ ਉਸਾਰੀ ਹੋ ਰਹੇ ਸ੍ਰੀ ਰਾਮ ਮੰਦਿਰ ਦਾ ਦੌਰਾ ਕਰਨ ਲਈ ਮਾਨਯੋਗ ਰਾਜਪਾਲ ਪੰਜਾਬ ਨੂੰ ਬੇਨਤੀ ਪੱਤਰ : ਸ਼ਸ਼ੀ ਪਾਲ ਜੈਨ ਪ੍ਰਨੀਤ ਕੌਰ ਤੇ ਡਾ. ਗਾਂਧੀ ਪਟਿਆਲਾ ਪਾਰਲੀਮਾਨੀ ਹਲਕੇ ਲਈ ਇਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ ਵੀਰਇੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜੁਪਰ ਵੱਲੋਂ ਕੇਂਦਰੀ ਜ਼ੇਲ੍ਹ, ਫਿਰੋਜਪੁਰ ਦਾ ਕੀਤਾ ਦੌਰਾ 'ਵੋਟ ਰਨ ਮੈਰਾਥਨ' 'ਚ ਵਿਦਿਅਰਥੀਆਂ ਤੇ ਪਟਿਆਲਵੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ ਸ਼ਿਵਾਲਿਕ ਪਬਲਿਕ ਸਕੂਲ, ਰੂਪਨਗਰ ਦੇ ਸੀ.ਬੀ.ਐਸ.ਈ. ਦੀ ਪ੍ਰੀਖਿਆਵਾਂ 'ਚ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਵੀਪ ਗੀਤ ਦਾ ਪੋਸਟਰ ਰਿਲੀਜ਼ ਈਵੀਐੱਮਜ਼ ਦੀ ਦੂਜੀ ਰੈਂਡਮਾਈਜ਼ੇਸ਼ਨ- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਨਰਲ ਅਬਜ਼ਰਵਰ ਰਾਕੇਸ਼ ਸ਼ੰਕਰ ਦੀ ਅਗਵਾਈ ਵਿੱਚ ਹੋਈ ਰੈਂਡਮਾਈਜ਼ੇਸ਼ਨ ਸਫ਼ਰ ਦੌਰਾਨ 50,000 ਰੁਪਏ ਜਾਂ ਇਸ ਤੋਂ ਵੱਧ ਦੀ ਨਕਦ ਰਾਸ਼ੀ ਲਈ ਢੁੱਕਵੇਂ ਦਸਤਾਵੇਜ ਰੱਖਣਾ ਜ਼ਰੂਰੀ- ਰਿਟਰਨਿੰਗ ਅਫ਼ਸਰ ਵਿਨੀਤ ਕੁਮਾਰ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਕੀਤੀ ਜਾਵੇ ਪਾਲਣਾ : ਜਨਰਲ ਅਬਜ਼ਰਵਰ ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਦੀ ਦੇਖ-ਰੇਖ ’ਚ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਈਜੇਸ਼ਨ ਕੀਤੀ ਗਈ

 

ਖ਼ਾਲਸਾ ਕਾਲਜ ਪਟਿਆਲਾ ਵੱਲੋਂ 'ਰੋਲ ਐਂਡ ਰੈਲੇਵੈਂਸ ਆਫ਼ ਮਿਉਜ਼ਕ ਫ਼ਾਰ ਹੈਲਦੀ ਲਾਈਫ਼' ਰਾਸ਼ਟਰੀ ਕਾਨਫਰੰਸ ਦਾ ਆਯੋਜਨ ।

(ਸੱਜੇ ਤੋਂ ਖੱਬੇ) ਉਸਤਾਦ ਸੱਯਦ ਖ਼ਾਨ, ਡਾ. ਗੁਰਨਾਮ ਸਿੰਘ, ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸਰਦੂਲ ਸਿਕੰਦਰ, ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ, ਮਦੂਰੇਸ਼ ਭੱਟ ਅਤੇ ਡਾ. ਜਗਜੀਤ ਸਿੰਘ।
(ਸੱਜੇ ਤੋਂ ਖੱਬੇ) ਉਸਤਾਦ ਸੱਯਦ ਖ਼ਾਨ, ਡਾ. ਗੁਰਨਾਮ ਸਿੰਘ, ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸਰਦੂਲ ਸਿਕੰਦਰ, ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ, ਮਦੂਰੇਸ਼ ਭੱਟ ਅਤੇ ਡਾ. ਜਗਜੀਤ ਸਿੰਘ।

Web Admin

Web Admin

5 ਦਰਿਆ ਨਿਊਜ਼ (ਸਰਬਜੀਤ ਹੈਪੀ)

ਪਟਿਆਲਾ , 26 Oct 2012

ਖ਼ਾਲਸਾ ਕਾਲਜ, ਪਟਿਆਲਾ ਦੇ ਸੰਗੀਤ ਵਿਭਾਗ ਵੱਲੋਂ ਆਯੋਜਿਤ ਯੂ.ਜੀ.ਸੀ. ਸਪਾਂਸਰਡ ਰਾਸ਼ਟਰੀ ਕਾਨਫਰੰਸ 'ਰੋਲ ਐਂਡ ਰੈਲੇਵੈਂਸ ਆਫ਼ ਮਿਊਜ਼ਕ ਫ਼ਾਰ ਹੈਲਦੀ ਲਾਈਫ਼' ਦੇ ਉਦਘਾਟਨੀ ਸਮਾਰੋਹ ਦੌਰਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸਾਬਕਾ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਪ੍ਰੋ. ਬਡੂੰਗਰ ਨੇ ਆਪਣੇ ਉਦਘਾਟਨੀ ਭਾਸ਼ਣ ਦੌਰਾਨ ਕਿਹਾ ਕਿ ਪ੍ਰਕ੍ਰਿਤੀ ਦੇ ਸੂਖਮ ਅਤੇ ਸਥੂਲ ਦੋ ਰੂਪ ਹਨ। ਅੱਜ ਦਾ ਮਨੁੱਖ ਸਥੂਲ ਰੂਪ ਨੂੰ  ਸਜਾਉਣ ਅਤੇ ਸੰਵਾਰਨ 'ਤੇ ਜ਼ਿਆਦਾ ਧਿਆਨ ਦੇ ਰਿਹਾ ਹੈ। ਸੂਖਮ ਰੂਪ ਜਿਹੜਾ ਕਿ ਧੁਨੀ ਹੈ, ਨਾਦ ਹੈ, ਉਸ ਵੱਲ ਧਿਆਨ ਕੋਈ ਵਿਰਲਾ ਹੀ ਦੇ ਰਿਹਾ ਹੈ। ਇਹ ਬੇਧਿਆਨੀ ਹੀ ਮਨੁੱਖੀ ਬਿਮਾਰੀਆਂ ਦਾ ਕਾਰਨ ਬਣ ਰਹੀ ਹੈ। ਜਿਸ ਦਾ ਇਲਾਜ ਸੰਗੀਤਕ ਧੁਨੀ ਰਾਹੀਂ ਹੋ ਸਕਦਾ ਹੈ ਜਿਹੜੀ ਕਿ ਸਾਡੇ ਅੰਦਰ ਹੀ ਮੌਜੂਦ ਹੈ। ਇਸ ਕਾਨਫਰੰਸ ਦੀ ਪ੍ਰਧਾਨਗੀ ਲੋਕ ਗਾਇਕ ਸ੍ਰੀ ਸਰਦੂਲ ਸਿਕੰਦਰ ਨੇ ਕੀਤੀ। ਉਨ੍ਹਾਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਸੰਗੀਤ ਦੀ ਕੋਈ ਭਾਸ਼ਾ ਨਹੀਂ ਹੁੰਦੀ। ਇਹ ਸ੍ਰਿਸ਼ਟੀ ਨੂੰ ਵਜ਼ਦ ਵਿੱਚ ਲੈ ਕੇ ਜਾਂਦਾ ਹੈ ਅਤੇ ਉਸ ਦੀ ਰੂਹ ਤੱਕ ਪਹੁੰਚਦਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਸੰਗੀਤ ਨਾਲ ਜੁੜ ਜਾਂਦੇ ਹਾਂ ਤਾਂ ਅਸੀਂ ਰੱਬ ਦੇ ਬਹੁਤ ਨੇੜੇ ਹੋ ਜਾਂਦੇ ਹਾਂ।  

ਇਸ ਕਾਨਫਰੰਸ ਦੇ ਮੁੱਖ ਵਕਤਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੰਗੀਤ ਵਿਭਾਗ ਦੇ ਮੁੱਖੀ ਡਾ. ਗੁਰਨਾਮ ਸਿੰਘ ਸਨ। ਉਨ੍ਹਾਂ ਨੇ ਆਪਣੇ ਕੂੰਜੀਵਤ ਭਾਸ਼ਣ ਦੌਰਾਨ ਕਿਹਾ ਕਿ ਸ੍ਰਿਸ਼ਟੀ ਦੇ ਕਣ-ਕਣ ਵਿੱਚ ਸੰਗੀਤ ਬਹੁ-ਰੂਪਾਂ ਵਿੱਚ ਵਿਦਮਾਨ ਹੈ। ਅਸਲ ਵਿੱਚ ਸਾਰੀ ਸ੍ਰਿਸ਼ਟੀ ਦਾ ਮੂਲ ਨਾਦ ਹੀ ਹੈ ਅਤੇ ਨਾਦ ਹੀ ਬ੍ਰਹਮ ਹੈ। ਆਹਦ ਨਾਦ ਤੋਂ ਅਨਾਹਦ ਨਾਦ ਤੱਕ ਦਾ ਸਫ਼ਰ ਹੀ ਪ੍ਰਕ੍ਰਿਤੀ ਦੇ ਸਫ਼ਰ ਦਾ ਮੂਲ ਹੈ। ਡਾ. ਗੁਰਨਾਮ ਸਿੰਘ ਨੇ ਇਹ ਵੀ ਕਿਹਾ ਕਿ ਅੱਜ ਦੇ ਵੱਧ ਰਹੇ ਸ਼ੋਰ ਪ੍ਰਦੂਸ਼ਣ ਵਾਲੇ ਵਾਤਾਵਰਣ ਵਿੱਚ ਇਕਸੁਰਤਾ ਪੈਦਾ ਕਰਨ ਲਈ ਸੰਗੀਤ ਲਹਿਰ ਪੈਦਾ ਕਰਨ ਦੀ ਜ਼ਰੂਰਤ ਹੈ। ਮਸ਼ਹੂਰ ਸਿਤਾਰ ਵਾਦਕ ਉਸਤਾਦ ਸੱਯਦ ਖ਼ਾਨ ਨੇ ਸਾਰਿਆਂ ਨੂੰ ਰਾਗ ਭੈਰਵੀ ਸੁਣਾ ਕੇ ਮੰਤਰ ਮੁਗਦ ਕੀਤਾ। ਉਨ੍ਹਾਂ ਨੇ ਕਿਹਾ ਕਿ ਜਿਸ ਨੂੰ ਸੰਗੀਤ ਦਾ ਮਜ਼ਾ ਆ ਜਾਏ ਉਸ ਨੂੰ ਹੋਰ ਕੋਈ ਮਜ਼ਾ ਚੰਗਾ ਨਹੀਂ ਲਗਦਾ। ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਪਹੁੰਚੀਆਂ ਸਮੂਹ ਸਖ਼ਸ਼ੀਅਤਾਂ ਨੂੰ 'ਜੀ ਆਇਆਂ' ਕਿਹਾ ਅਤੇ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਡਾ. ਉੱਭਾ ਨੇ ਕਿਹਾ ਕਿ ਜੇਕਰ ਆਤਮਾ ਸ਼ੁੱਧ ਹੋਵੇਗੀ ਤਦ ਹੀ ਸਰੀਰ ਤੰਦਰੁਸਤ ਹੋਵੇਗਾ ਅਤੇ ਆਤਮਾ ਦੀ ਸ਼ੁੱਧੀ ਲਈ ਸੰਗੀਤ ਮਹੱਤਵਪੂਰਣ ਸਾਧਨ ਹੈ। ਇਸ ਕਾਨਫਰੰਸ ਦੇ ਦੂਸਰੇ ਅਤੇ ਤੀਸਰੇ ਸੈਸ਼ਨ ਦੌਰਾਨ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਦੇ ਸਾਬਕਾ ਰੀਡਰ ਡਾ. ਜਸਵੰਤ ਸਿੰਘ, ਮਹਾਂਰਿਸ਼ੀ ਦਿਆਨੰਦ ਯੂਨੀਵਰਸਿਟੀ, ਰੋਹਤਕ ਦੇ ਸੰਗੀਤ ਵਿਭਾਗ ਦੇ ਡਾ. ਹੁਕਮ ਚੰਦ, ਨਵੀਂ ਦਿੱਲੀ ਦੇ ਸ੍ਰੀ ਅਦਨਾਨ ਖਾਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸ੍ਰੀ ਮਦੂਰੇਸ਼ ਭੱਟ ਅਤੇ ਡਾ. ਰਜਿੰਦਰ ਗਿੱਲ ਨੇ ਭਾਵਪੂਰਤ ਸੰਗੀਤਕ ਪੇਸ਼ਕਾਰੀਆਂ ਦਿੱਤੀਆਂ ਅਤੇ ਕਈ ਸੰਗੀਤ ਵਿਦਵਾਨਾਂ ਵੱਲੋਂ ਪੇਪਰ ਪ੍ਰਸਤੁਤ ਕੀਤੇ ਗਏ। 

ਕਾਨਫਰੰਸ ਦੇ ਸਮਾਪਨ ਸਮਾਰੋਹ ਦੀ ਪ੍ਰਧਾਨਗੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਵਾਈਸ ਚਾਂਸਲਰ ਡਾ. ਗੁਰਮੋਹਨ ਸਿੰਘ ਵਾਲੀਆ ਨੇ ਕੀਤੀ। ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਗੁਰਬਾਣੀ ਦੀਆਂ ਤੁਕਾਂ ''ਕਬੀਰ ਸਭ ਰਗ ਤੰਤ, ਰਬਾਬ ਤਨ  ਬਿਰਹਾ ਵਜਾਵੇ ਨਿੱਤ  ਔਰ ਨਾ ਕੋਊ ਸੁਨ ਸਕੇ,  ਜਾ ਸਾਈਂ ਜਾ ਚਿਤ ।।'' ਨੂੰ ਅਧਾਰ ਬਣਾਉਂਦੇ ਹੋਏ ਕਿਹਾ ਕਿ ਸੰਗੀਤ ਤਾਂ ਮਨੁੱਖਾ ਦੇਹੀ ਵਿੱਚ ਹੀ ਸਮਾਇਆ ਹੋਇਆ ਹੈ ਪਰ ਇਸ ਦੀ ਪ੍ਰਾਪਤੀ ਕਿਸੇ ਵਿਰਲੇ ਨੂੰ ਪ੍ਰਮਾਤਮਾ ਨਾਲ ਇਕਸੁਰਤਾ ਕਾਇਮ ਕਰਕੇ ਲਿਵ ਦੁਆਰਾ ਹੁੰਦੀ ਹੈ। ਸਮਾਪਨ ਸਮਾਰੋਹ ਦੇ ਮੁੱਖ ਵਕਤਾ ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਦੇ ਪ੍ਰਧਾਨ ਡਾ. ਰਾਜਪਾਲ ਸਿੰਘ ਨੇ ਕਿਹਾ ਕਿ ਕਾਦਰ ਨੇ ਕਾਇਨਾਤ ਦੀ ਸਿਰਜਣਾ ਸਮੇਂ ਸਭ ਤੋਂ ਖ਼ੂਬਸੂਰਤ ਸਿਰਜਨਾ ਮਨੁੱਖ ਦੀ ਕੀਤੀ ਅਤੇ ਮਨੁੱਖ ਨੇ ਸੰਗੀਤ ਦੀ ਸਿਰਜਣਾ ਕਰਕੇ ਕੁਦਰਤ ਨਾਲ ਇਕਸੁਰ ਹੋਣ ਦਾ ਯਤਨ ਕੀਤਾ। ਸੰਗੀਤ ਹਰ ਮਨੁੱਖ ਨੂੰ ਮਨੁੱਖ ਨਾਲ ਜੋੜਦਾ ਅਤੇ ਸਮੁੱਚੀ ਕਾਇਨਾਤ ਨੂੰ ਇਕ ਸੂਤਰ ਵਿੱਚ ਪਰੋ ਦਿੰਦਾ ਹੈ। ਇਹ ਕਾਨਫਰੰਸ ਖ਼ਾਲਸਾ ਕਾਲਜ ਦੇ ਸੰਗੀਤ ਵਿਭਾਗ ਦੇ ਮੁੱਖੀ ਡਾ. ਜਗਜੀਤ ਸਿੰਘ ਦੀ ਯੋਗ ਅਗਵਾਈ ਸਦਕਾ ਸਫ਼ਲਤਾਪੂਰਵਕ ਨੇਪਰ੍ਹੇ ਚੜ੍ਹੀ। ਉਨ੍ਹਾਂ ਨੇ ਕਿਹਾ ਕਿ ਸਾਡਾ ਇਹ ਕਾਨਫਰੰਸ ਕਰਵਾਉਣ ਦਾ ਮੁਖ ਮਕਸਦ ਵੱਖ-ਵੱਖ ਸੰਗੀਤਕ ਪਹਿਲੂਆਂ ਦੁਆਰਾ ਸੰਗੀਤ ਦੇ ਸਿਹਤ ਉੱਪਰ ਪਏ ਪ੍ਰਭਾਵਾਂ ਬਾਰੇ ਜਾਣੂ ਕਰਵਾਉਣਾ ਹੈ। ਕਾਨਫਰੰਸ ਦੌਰਾਨ ਮੰਚ ਦਾ ਸੰਚਾਲਨ ਪ੍ਰੋ. ਜਸਪ੍ਰੀਤ ਕੌਰ ਨੇ ਕੀਤਾ। ਇਸ ਕਾਨਫਰੰਸ ਦੌਰਾਨ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਬਹੁ-ਗਿਣਤੀ ਅਧਿਆਪਕਾਂ ਨੇ ਸ਼ਿਰਕਤ ਕੀਤੀ।

 

Tags: khalsa college patiala

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD