ਸੰਤ ਅਤਰ ਸਿੰਘ ਯਾਦਗਾਰੀ ਸਾਹਿਤਕ ਟਰੱਸਟ ਦੇ ਚੇਅਰਮੈਨ ਅਤੇ ਮੁੱਖ ਪਾਰਲੀਮਾਨੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਨੇ ਦੱਸਿਆ ਕਿ ਇਸ ਵਾਰ ਸਾਲਾਨਾ ਸਾਹਿਤਕ ਐਵਾਰਡ ਦੇਣ ਲਈ ਪ੍ਰਸਿੱਧ ਕਵੀ ਪ੍ਰਮਿੰਦਰਜੀਤ, ਨਾਵਲਕਾਰ ਅਵਤਾਰ ਸਿੰਘ ਬਿਲਿੰਗ ਅਤੇ ਹਾਸਰਸ ਲੇਖਕ ਨਿਰੰਜਣ ਸ਼ਰਮਾ ਸੇਖਾ ਦੀ ਚੋਣ ਕੀਤੀ ਗਈ ਅਤੇ ਢਾਡੀ ਐਵਾਰਡ ਅਜਾਇਬ ਸਿੰਘ ਅਣਖੀ ਨੂੰ ਦਿਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਐਵਾਰਡ ਵਿਚ ਨਕਦ ਰਾਸ਼ੀ ਤੋਂ ਇਲਾਵਾ ਗਰਮ ਸ਼ਾਲ ਸ਼ਾਮਿਲ ਹੋਵੇਗੀ ਅਤੇ ਇਹ ਐਵਾਰਡ ਦੁਸਹਿਰੇ ਵਾਲੇ ਦਿਨ 24 ਅਕਤੂਬਰ ਨੂੰ ਗੁਰਦੁਆਰਾ ਤਪ ਸਥਾਨ ਘੁੰਨਸ ਵਿਖੇ ਸੰਤ ਅਤਰ ਸਿੰਘ ਦੀ ਬਰਸੀ ਦੇ ਮੌਕੇ ਤੇ ਸਵੇਰੇ 11 ਵਜੇ ਹਜ਼ਾਰਾਂ ਸੰਗਤਾਂ ਦੀ ਹਾਜ਼ਰੀ ਵਿਚ ਦਿਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਟਰੱਸਟ ਲੇਖਕਾਂ ਨੂੰ ਉਤਸ਼ਾਹਤ ਕਰਨ ਲਈ 1991 ਵਿਚ ਹੋਂਦ 'ਚ ਆਇਆ ਸੀ ਅਤੇ ਹੁਣ ਤੱਕ ਸੋਹਣ ਸਿੰਘ ਸੀਤਲ, ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ, ਦਲੀਪ ਕੌਰ ਟਿਵਾਣਾ, ਰਾਮ ਸਰੂਪ ਅਣਖੀ ਆਦ ਪ੍ਰਸਿੱਧ ਲੇਖਕਾਂ ਤੋਂ ਇਲਾਵਾ 25 ਹੋਰ ਪ੍ਰਸਿੱਧ ਲੇਖਕਾਂ ਨੂੰ ਸਨਮਾਨਤ ਕੀਤਾ ਜਾ ਚੁੱਕਿਆ ਹੈ।