ਸ੍ਰੀ ਗੁਰੂ ਰਾਮਦਾਸ ਜੀ ਪ੍ਰਕਾਸ਼ ਦਿਵਸ ਦੇ ਸਬੰਧ ਵਿਚ ਗੁਰਸ਼ਬਦ ਸਮਾਗਮ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ੧੬ ਅਕਤੁਬਰ ਨੂੰ ਮਨਾਇਆ ਜਾਵੇਗਾ
ਕਲਗੀਧਰ ਸੇਵਕ ਜੱਥੇ ਦੇ ਪ੍ਰਧਾਨ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਭਾਈ ਜਤਿੰਦਰਪਾਲ ਸਿੰਘ ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ।
Web Admin
5 ਦਰਿਆ ਨਿਊਜ਼ (ਸੀ.ਪੀ.ਸਿੰਘ)
ਐਸ.ਏ.ਐਸ.ਨਗਰ , 15 Oct 2012
Last updated on: Oct 15, 2012, 00:00 IST
ਕਲਗੀਧਰ ਸੇਵਕ ਜੱਥਾ (ਰਜਿ.) ਵੱਲੋਂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਪ੍ਰਕਾਸ਼ ਦਿਵਸ ਦੇ ਸਬੰਧ ਵਿਚ ਸਾਹਿਬਜਾਦਾ ਅਜੀਤ ਸਿੰਘ ਨਗਰ, ਚੰਡੀਗੜ ਦੀਆਂ ਸਮੂੰਹ ਸੰਗਤਾਂ ਦੇ ਸਹਿਯੋਗ ਨਾਲ ਗੁਰਸ਼ਬਦ ਸਮਾਗਮ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਮਿਤੀ ੧੬ ਅਕਤੂਬਰ ਦਿਨ ਮੰਗਲਵਾਰ ਨੂੰ ਸ਼ਾਮ ੪੦੦ ਵਜੇ ਤੋਂ ਰਾਤ ੧੦:੦੦ ਵਜੇ ਤਕ ਕਰਵਾਇਆ ਜਾ ਰਿਹਾ ਹੈ।ਕਲਗੀਧਰ ਸੇਵਕ ਜੱਥੇ ਦੇ ਪ੍ਰਧਾਨ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਭਾਈ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਭਾਈ ਸੁਖਜਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਭਾਈ ਸੁਰਜੀਤ ਸਿੰਘ ਜੀ ਹਜੂਰੀ ਰਾਗੀ, ਭਾਈ ਨਿਰਮਲ ਸਿੰਘ ਜੀ ਹਜੂਰੀ ਰਾਗੀ, ਭਾਈ ਰਾਜਿੰਦਰ ਸਿੰਘ ਜੀ ਕਥਾਵਾਚਕ ਗੁ: ਸ੍ਰੀ ਅੰਬ ਸਾਹਿਬ ਵਾਲੇ, ਅਤੇ ਬੀਬੀ ਜੋਤ ਸਰੂਪ ਕੌਰ ਚੰਡੀਗੜ ਵਾਲੇ ਗੁਰੂ ਕੀ ਬਾਣੀ ਦਾ ਜਸ ਸੰਗਤਾਂ ਨੁੰ ਸਰਵਣ ਕਰਾਉਣਗੇ ।ਨੌਜਵਾਨ ਬੱਚਿਆਂ ਨੁੰ ਸਿੱਖੀ ਸਰੂਪ ਨਾਲ ਜੋੜਨ ਲਈ ਭਾਈ ਜਤਿੰਦਰਪਾਲ ਸਿੰਘ ਵੱਲੋ ਫਰੀ ਦਸਤਾਰ ਸਿਖਲਾਈ ਕੈਂਪ ਵੀ ਲਗਾਇਆ ਜਾ ਰਿਹਾ ਹੈ ।ਅੱਜ ਇਸ ਗੁਰਸ਼ਬਦ ਸਮਾਗਮ ਦੀ ਤਿਆਰੀ ਲਈ ਹੋਈ ਮੀਟਿੰਗ ਵਿਚ ਗੁਰਦੁਆਰਾ ਸਾਹਿਬ ਦੇ ਮੈਨੇਜ਼ਰ ਸ੍ਰ.ਅਮਰਜੀਤ ਸਿੰਘ, ਗੁਰਮੀਤ ਸਿੰਘ, ਕਰਨੈਲ ਸਿੰਘ,ਅਮੋਲ ਸਿੰਘ,ਸੁਰਿੰਦਰ ਮੋਹਨ ਸਿੰਘ, ਜੋਗਿੰਦਰ ਸਿੰਘ ਬੈਦਵਾਨ, ਰਘੁਬੀਰ ਸਿੰਘ, ਰਮਨਦੀਪ ਸਿੰਘ, ਸੰਦੀਪ ਸਿੰਘ, ਬਲਜੀਤ ਸਿੰਘ, ਮਨਜੀਤ ਸਿੰਘ, ਅਮੋਲਕ ਸਿੰਘ, ਡਾ. ਸੰਤ ਸਿੰਘ, ਹਰਬੰਸ ਸਿੰਘ ਗਿੱਲ ਅਤੇ ਸੰਗਤਾਂ ਹਾਜਰ ਸਨ।