ਪੰਜਾਬ ਸਰਕਾਰ ਵੱਲੋਂ ਸਟੇਟ ਅਵਾਰਡ ਟੂ ਫਿਜ਼ੀਕਲੀ ਹੈਂਡੀਕੈਪਡ-2014 ਲਈ ਅਰਜ਼ੀਆਂ ਦੀ ਮੰਗ
Web Admin
5 ਦਰਿਆ ਨਿਊਜ਼ (ਅਜੇ ਪਾਹਵਾ)
ਲੁਧਿਆਣਾ , 11 Sep 2014
Last updated on: Sep 11, 2014, 00:00 IST
ਪੰਜਾਬ ਸਰਕਾਰ ਵਲੋਂ ਅਪੰਗ ਵਿਅਕਤੀਆਂ ਦੀ ਭਲਾਈ ਦੇ ਖੇਤਰ ਵਿੱਚ ਸ਼ਲਾਘਾਯੋਗ ਪ੍ਰਾਪਤੀਆਂ ਕਰਨ ਵਾਲੇ ਵਿਅਕਤੀਆਂ ਨੂੰ ਸਟੇਟ ਅਵਾਰਡ ਟੂ ਫਿਜ਼ੀਕਲੀ ਹੈਂਡੀਕੈਪਡ ਸਾਲ 2014 ਲਈ ਸਨਮਾਨਿਤ ਕਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਦੱਸਿਆ ਕਿ ਸਰਕਾਰ ਵੱਲੋਂ ਇਹ ਸਨਮਾਨ ਅੰਗਹੀਣ ਵਿਅਕਤੀਆਂ, ਕਰਮਚਾਰੀਆਂ, ਖਿਡਾਰੀਆਂ ਅਤੇ ਸੰਸਥਾਵਾਂ ਵਲੋਂ ਅੰਗਹੀਣ ਵਿਅਕਤੀਆਂ ਦੀ ਭਲਾਈ ਲਈ ਕੀਤੇ ਕੰਮਾਂ ਦੇ ਅਧਾਰ ਤੇ ਦਿੱਤਾ ਜਾਂਦਾ ਹੈ। ਅਪੰਗ ਵਿਅਕਤੀਆਂ ਦੀ ਭਲਾਈ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਸੰਸਥਾ/ਐਨ.ਜੀ.ਓਜ਼ ਨੂੰ 25,000/- ਰੁਪਏ ਪ੍ਰਤੀ ਸੰਸਥਾ, ਅੰਗਹੀਣ ਖਿਡਾਰੀ/ਔਰਤਾਂ ਲਈ ਨਿੱਜੀ ਯੋਗਤਾ/ਪ੍ਰਾਪਤੀਆਂ ਲਈ 5,000/-ਰੁਪਏ ਪ੍ਰਤੀ ਖਿਡਾਰੀ ਅਤੇ ਕਰਮਚਾਰੀ/ਸਵੈ-ਕਰਮਚਾਰੀ/ ਵਿਅਕਤੀਗਤ 10,000/-ਰੁਪਏ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰ ਸ੍ਰੇਣੀ ਵਿਚੋਂ ਇੱਕ ਕਰਮਚਾਰੀ/ਸਵੈ-ਰੋਜ਼ਗਾਰ/ਵਿਅਕਤੀਗਤ ਨੂੰ ਹੀ ਚੁਣੇ ਜਾਣ ਦੀ ਵਿਵਸਥਾ ਹੈ।ਉਨ੍ਹਾਂ ਅੱਗੇ ਦੱਸਿਆ ਕਿ ਸਟੇਟ ਅਵਾਰਡ ਟੂ ਫਿਜ਼ੀਕਲੀ ਹੈਂਡੀਕੈਪਡ-2014 ਲਈ ਯੋਗ ਬਿਨੈਕਾਰ ਜ਼ਿਲ੍ਹਾ ਪੱਧਰ 'ਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਪਾਸੋਂ ਨਿਰਧਾਰਤ ਪ੍ਰੋਫਾਰਮਾ ਪ੍ਰਾਪਤ ਕਰ ਸਕਦੇ ਹਨ। ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਬਿਨੈਕਾਰ ਆਪਣੇ ਬੇਨਤੀ ਪੱਤਰ ਜ਼ਿਲ੍ਹਾ ਪੱਧਰੀ ਕਮੇਟੀ ਦੀ ਪ੍ਰਵਾਨਗੀ/ਸਿਫਾਰਸ਼ ਸਹਿਤ ਮੁੱਖ ਦਫਤਰ (ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਐਸ.ਸੀ.ਓ ਨੰ: 102-103 ਸੈਕਟਰ 34-ਏ ਚੰਡੀਗੜ੍ਹ ਵਿਖੇ ਮਿਤੀ 30 ਸਤੰਬਰ 2014 ਜਾਂ ਇਸ ਤੋਂ ਪਹਿਲਾਂ-ਪਹਿਲਾਂ ਦੇ ਸਕਦੇ ਹਨ। ਜ਼ਿਲ੍ਹਾ ਪੱਧਰੀ ਕਮੇਟੀ ਦੀ ਸ਼ਿਫਾਰਸ਼ ਤੋਂ ਬਿਨਾਂ ਅਤੇ ਨਿਸ਼ਚਿਤ ਮਿਤੀ ਤੋਂ ਬਾਅਦ ਪ੍ਰਾਪਤ ਹੋਏ ਬਿਨੈ ਪੱਤਰਾਂ 'ਤੇ ਕੋਈ ਵਿਚਾਰ ਨਹੀ ਕੀਤਾ ਜਾਵੇਗਾ।