ਲਾਇਨਜ਼ ਕਲੱਬ ਖਰੜ ਫਰੈਂਡਜ਼ ਨੇ ਲਗਾਇਆ ਮੁਫ਼ਤ ਮੈਡੀਕਲ ਕੈਂਪ
Web Admin
5 ਦਰਿਆ ਨਿਊਜ਼
ਖਰੜ , 30 Aug 2014
Last updated on: Aug 30, 2014, 00:00 IST
ਲਾਇਨਜ ਕਲੱਬ ਖਰੜ ਫਰੈਂਡਜ਼ ਨੇ ਆਯੂਰਵੈਦਿਕ ਮੁਫ਼ਤ ਮੈਡੀਕਲ ਕੈਂਪ ਲਗਾਇਆ ਇਹ ਕੈਂਪ ਸ਼ਿਵਮ ਅਪਾਰਟਮੈਂਟਸ ਖਾਨਪੁਰ ਖਰੜ ਵਿਖੇ ਲਗਾਇਆ ਗਿਆ ਇਸ ਮੌਕੇ ਕਲੱਬ ਦੇ ਪ੍ਰਧਾਨ ਸਤਪਾਲ ਸਿੰਘ ਸੱਤਾ ਨੇ ਵੀ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ । ਉਨਾ੍ਹ ਨੇ ਦੱਸਿਆ ਕਿ ਉਨਾ੍ਹ ਦਾ ਕਲੱਬ ਸਮਾਜ ਦੇ ਲੋਕਾ ਦੀ ਭਲਾਈ ਲਈ ਕੰਮ ਕਰਦਾ ਰਿਹਾ ਹੈ ਅਤੇ ਅੱਗੇ ਵੀ ਇਸੇ ਤਰਾ ਸਮਾਜ ਸੇਵਾ ਦੇ ਕੰਮ ਕਰਦਾ ਰਹੇਗਾ। ਇਸ ਮੌਕੇ ਡਾ: ਕਰੀਤਿਕਾ ਭਨੋਟ ਨੇ ਮਰੀਜਾਂ ਦਾ ਮੈਡੀਕਲ ਚੈਕ ਅੱਪ ਕੀਤਾ ਅਤੇ ਕਲੱਬ ਵੱਲੋਂ ਮੁੱਹਇਆ ਕਰਾਈਆ ਗਈਆਂ ਮੁਫ਼ਤ ਦਿਵਾਈਆਂ ਦਿੱਤੀਆ ਗਈਆ । ਇਸ ਮੌਕੇ 150 ਦੇ ਕਰੀਬ ਮਰੀਜਾਂ ਦਾ ਮੈਡੀਕਲ ਚੈਕ ਅੱਪ ਕੀਤਾ ਗਿਆ। ਇਸ ਮੌਕੇ ਲਾਇਨਜ਼ ਕਲੱਬ ਖਰੜ ਫਰੈਂਡਜ਼ ਦੇ ਮੈਂਬਰ ਨਰੇਸ ਚੰਦ ਸਿੰਗਲਾ, ਸੂਵੀਰ ਧਵਨ, ਨਰਿੰਦਰ ਸਿੰਘ, ਕਮਲਜੀਤ ਕੌਰ, ਤੇਜੀ, ਰਾਜਪਾਲ ਰਾਜੂ ਆਦਿ ਹਾਜ਼ਰ ਸਨ।