Monday, 13 May 2024

 

 

ਖ਼ਾਸ ਖਬਰਾਂ ਸ਼੍ਰੋਮਣੀ ਕਮੇਟੀ ਵੱਲੋਂ ਸਰਹਿੰਦ ਫ਼ਤਹਿ ਦਿਵਸ ਮੌਕੇ ਚੱਪੜਚਿੜੀ ਤੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਤੱਕ ਸਜਾਇਆ ਗਿਆ ਫ਼ਤਹਿ ਮਾਰਚ ਮੈਂ ਦੁਬਾਰਾ ਜੇਲ੍ਹ ਚੱਲਿਆ ਗਿਆ ਤਾਂ ਭਾਜਪਾ ਵਾਲੇ ਮੁਫ਼ਤ ਬਿਜਲੀ, ਪਾਣੀ ਅਤੇ ਇਲਾਜ ਰੋਕ ਦੇਣਗੇ - ਕੇਜਰੀਵਾਲ ਗਜੇਂਦਰ ਸਿੰਘ ਸ਼ੇਖਾਵਤ ਨੇ ਮੁਹਾਲੀ ਵਿੱਚ ਵੋਟਰਾਂ ਨੂੰ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣ ਲਈ ਕਿਹਾ ਯਾਦ ਰੱਖਿਓ 1 ਜੂਨ 1984, ਇਸ ਦਿਨ ਹੀ ਐਤਕੀਂ ਤੁਸੀਂ ਵੋਟਾਂ ਪਾਉਣੀਆਂ ਨੇ: ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਵਿਕਾਸ ਦੀ ਗੱਲ ਕਰੇ ਕਾਂਗਰਸ, ਭਾਜਪਾ ਤੇ ਆਪ : ਐਨ. ਕੇ. ਸ਼ਰਮਾ ਆਈਸਾਈਟ ਚੈਰੀਟੇਬਲ ਆਈ ਹਸਪਤਾਲ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਅੱਖਾਂ ਦਾ ਕੈਂਪ ਲਗਾਇਆ ਗਿਆ ਭਗਵਾਨ ਪਰਸ਼ੂਰਾਮ ਦੀ ਗਣਨਾ ਸਪਤ ਚਿਰੰਨਜੀਵੀ ਮਹਾਪੁਰਸ਼ਾ ਵਿੱਚ ਕੀਤੀ ਜਾਂਦੀ ਹੈ : ਰਾਜਿੰਦਰ ਸਿੰਘ ਨੰਬਰਦਾਰ ਚੰਡੀਗੜ੍ਹ 'ਚ ਲੋਕਾਂ ਦਾ ਭਾਰੀ ਸਮਰਥਨ, ਇਸ ਵਾਰ ਭਾਜਪਾ 400 ਦਾ ਅੰਕੜਾ ਜ਼ਰੂਰ ਪਾਰ ਕਰੇਗੀ : ਜਤਿੰਦਰ ਪਾਲ ਮਲਹੋਤਰਾ ਆਪ ਤੇ ਅਕਾਲੀ ਕਿਸਾਨ ਵਿਰੋਧੀ, ਪੰਜਾਬ ਦੇ ਵਿਕਾਸ ਲਈ ਦੋਨਾਂ ਨੂੰ ਹਰਾਉਣਾ ਜਰੂਰੀ : ਜੀਤਮਹਿੰਦਰ ਸਿੰਘ ਸਿੱਧੂ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਈਨਿੰਗ ਮਾਫੀਆ ਦਾ ਸਫਾਇਆ ਕਰਾਂਗਾ : ਡਾ ਸੁਭਾਸ਼ ਸ਼ਰਮਾ ਗੁਰਬਾਜ ਸਿੰਘ ਸਿੱਧੂ ਨੇ ਪਿਤਾ ਦੇ ਲਈ ਮੰਗੀਆਂ ਵੋਟਾਂ ਅਸੀਂ ਤੁਹਾਡੇ ਲਈ ਸਕੂਲ ਅਤੇ ਹਸਪਤਾਲ ਬਣਾਏ, ਬਿਜਲੀ ਅਤੇ ਪਾਣੀ ਮੁਫਤ ਕੀਤਾ, ਇਸ ਲਈ ਮੈਨੂੰ ਜੇਲ ਭੇਜਿਆ : ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਕੀਤਾ ਸਮਝੌਤਾ, ਕੇਜਰੀਵਾਲ ਨੂੰ ਛੱਡ ਕੇ ਪੰਜਾਬ ’ਚ ਵੱਖਰੀ ਆਪ ਸਰਕਾਰ ਬਣਾਉਣਗੇ : ਸੁਖਬੀਰ ਸਿੰਘ ਬਾਦਲ ਆਪ ਦੱਸੇ ਕਿ ਉਹ ਭ੍ਰਿਸ਼ਟਾਚਾਰ ਵਿਚ ਫਸੇ ਅਰਵਿੰਦ ਕੇਜਰੀਵਾਲ ਦਾ ਬਚਾਅ ਕਿਉਂ ਕਰ ਰਹੀ ਹੈ: ਹਰਸਿਮਰਤ ਕੌਰ ਬਾਦਲ ਕਾਂਗਰਸ ਦੀ ਸਥਿਤੀ ਮਜ਼ਬੂਤ; ਸਾਬਕਾ ਵਿਧਾਇਕ ਜੱਸੀ ਖੰਗੂੜਾ ਦੀ ਪਾਰਟੀ 'ਚ ਵਾਪਸੀ ਸਾਬਕਾ ਸਰਪੰਚ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕੇ ਕਾਂਗਰਸ ਵਿੱਚ ਸ਼ਾਮਲ ਕਾਂਗਰਸ ਨੇ ਲੋਕ ਸਭਾ ਵਿੱਚ ਜਿੱਤ ਲਈ ਇੱਕਜੁੱਟ ਹੋਕੇ ਕੀਤੀ ਅਪੀਲ ਮੋਦੀ ਸ਼ਾਹ ਦੀ ਜੋੜੀ ਨੂੰ ਜੇ ਕਿਸੇ ਨੇ ਮਾਤ ਦਿੱਤੀ ਹੈ ਤਾਂ ਉਹ ਪੰਜਾਬ ਦੇ ਲੋਕ ਹੀ ਹਨ : ਗੁਰਜੀਤ ਸਿੰਘ ਔਜਲਾ ਮਨੀਸ਼ ਤਿਵਾੜੀ ਨੇ ਕਿਰਨ ਖੇਰ ਦੇ ਬਿਆਨ ਨਾਲ ਭਾਜਪਾ ਦਾ ਮੂੰਹ ਬੰਦ ਕਰ ਦਿੱਤਾ ਕੇਂਦਰ ਸਰਕਾਰ ਦੇ ਗਲਤ ਫੈਸਲਿਆਂ ਕਾਰਨ 750 ਤੋਂ ਵੱਧ ਕਿਸਾਨਾਂ ਦੀ ਮੌਤ : ਵਿਜੇ ਇੰਦਰ ਸਿੰਗਲਾ ਪੰਜਾਬ ਨੂੰ ਕਰਜ਼ੇ 'ਚ ਡੁੱਬਣਾ ਹੀ ਭਗਵੰਤ ਮਾਨ ਸਰਕਾਰ ਦੀ ਉਪਲਬਧੀ : ਗਜੇਂਦਰ ਸਿੰਘ ਸ਼ੇਖਾਵਤ

 

ਇਰਾਕ ਵਿਚ ਫਸੇ ਭਾਰਤੀ ਕਿਰਤੀਆਂ ਬਾਰੇ ਕਿਸੇ ਵੀ ਅਫਵਾਹ 'ਚ ਕੋਈ ਸਚਾਈ ਨਹੀਂ : ਸੁਸ਼ਮਾ ਸਵਰਾਜ

ਪੰਜਾਬ ਸਰਕਾਰ ਦੀ ਤਰਜ 'ਤੇ ਬਾਕੀ ਸੂਬੇ ਵੀ ਇਰਾਕ ਪੀੜਤਾਂ ਦੇ ਪਰਿਵਾਰਾਂ ਨੂੰ ਮਾਲੀ ਮਦਦ ਦੇਣ : ਹਰਸਿਮਰਤ ਕੌਰ ਬਾਦਲ

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਦੌਰਾਨ ਹਰਸਿਮਰਤ ਕੌਰ ਬਾਦਲ, ਰਾਮੂਵਾਲੀਆ, ਸਿਰਸਾ, ਪ੍ਰੋ: ਸਰਚਾਂਦ ਸਿੰਘ, ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅਤੇ ਪੀੜਤ ਪਰਿਵਾਰ।

Web Admin

Web Admin

5 ਦਰਿਆ ਨਿਊਜ਼

ਅਮ੍ਰਿਤਸਰ , 19 Aug 2014

ਵਿਦੇਸ਼ ਮੰਤਰੀ ਸੁਸ਼ਮਾ ਸਵਰਜ ਨੇ ਇਰਾਕ ਵਿਚ ਫਸੇ ਭਾਰਤੀ ਕਿਰਤੀਆਂ ਬਾਰੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਨੂੰ ਮੂਲੋਂ ਨਕਾਰਦਿਆ ਪੀੜਤ ਪਰਿਵਾਰਾਂ ਨੂੰ ਕਿਸੇ ਵੀ ਅਫਵਾਹਾਂ ਵਲ ਧਿਆਨ ਨਾ ਦੇਣ ਦੀ ਅਪੀਲ ਕੀਤੀ ਹੈ। ਅਜ ਇਰਾਕ ਵਿਚ ਖਾਨਾਜੰਗੀ ਦੌਰਾਨ ਆਈਐਸਆਈਐਸ ਦੇ ਲੜਾਕੂਆਂ ਵਲੋਂ ਬੰਧਕ ਬਣਾਏ ਗਏ 40 ਭਾਰਤੀ ਕਿਰਤੀਆਂ ਦੇ ਪਰਿਵਾਰਕ ਮੈਬਰਾਂ ਨੇ ਕੇਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਰਹਿਨੁਮਾਈ ਵਿਚ ਕੁਝ ਤੌਖਲਿਆਂ ਦੀ ਨਿਵਰਤੀ ਨੂੰ ਲੈ ਕੇ ਸ੍ਰੀਮਤੀ ਸੁਸ਼ਮਾ ਸਵਰਾਜ ਨਾਲ ਉਹਨਾਂ ਦੇ ਦਫਤਰ ਜਵਾਹਰ ਲਾਲ ਨਹਿਰੂ ਭਵਨ, ਨਵੀਂ ਦਿਲੀ ਵਿਖੇ ਮੁਲਾਕਾਤ ਕੀਤੀ । ਗੌਰਤਲਬ ਹੈ ਕਿ ਲਗਾਤਾਰ ਉਕਤ ਮਾਮਲੇ ਦੀ ਪੈਰਵਾਈ ਕਰ ਰਹੇ ਪੰਜਾਬ ਦੇ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੀ ਵਿਸ਼ੇਸ਼ ਯਤਨਾਂ ਸਦਕਾ ਉਹਨਾਂ ਦੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਅਤੇ ਮਜੀਠਾ ਤੋ ਸ੍ਰੋਮਣੀ ਕਮੇਟੀ ਮੈਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਦੀ ਅਗਵਾਈ ਵਿਚ ਪੰਜਾਬ ਤੋਂ ਗਏ ਪ੍ਰਭਾਵਿਤ ਪਰਿਵਾਰਾਂ ਦੀ ਇਹ ਵਿਦੇਸ਼ ਮੰਤਰੀ ਨਾਲ ਚੌਥੀ ਮੁਲਾਕਾਤ ਹੈ।  ਪ੍ਰੋ: ਸਰਚਾਂਦ ਸਿੰਘ ਅਨੁਸਾਰ ਇਸ ਮੌਕੇ ਵਿਦੇਸ਼ ਮੰਤਰੀ ਨੇ ਬੰਧਕਾਂ ਸੰਬੰਧੀ ਗਲ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਦੀਆਂ ਵਿਸ਼ੇਸ਼ ਯਤਨਾਂ ਸਦਕਾ ਰੋਜਾਨਾ ਮਿਲ ਰਹੀਆਂ ਵਖ ਵਖ ਸੂਚਨਾਵਾਂ ਅਨੁਸਾਰ ਇਰਾਕ ਵਿਚ ਫਸੇ ਭਾਰਤੀ ਕਿਰਤੀ ਤੇ ਪੰਜਾਬੀ ਨੌਜਵਾਨ ਪੂਰੀ ਤਰਾਂ ਸੁਰਖਿਅਤ ਅਤੇ ਚੜਦੀਕਲਾ ਵਿਚ ਹਨ ਅਤੇ ਉਹਨਾਂ ਨੂੰ ਅਜ ਤਕ ਮੋਸੂਲ ਦੇ ਇਕ ਟੈਕਸਟਾਈਲ ਫੈਕਟਰੀ ਵਿਚ ਰਖਿਆ ਗਿਆ ਹੈ ਤੇ ਉਹਨਾਂ ਨੂੰ ਖਾਣਾ ਤੇ ਹੋਰ ਜਰੂਰੀ ਸਹੂਲਤਾਂ ਮਿਲ ਰਹੀਆਂ ਹਨ। ਉਹਨਾਂ ਸਪਸ਼ਟ ਕਿਹਾ ਕਿ ਬੰਧਕਾਂ ਸੰਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਵਿਚ ਕੋਈ ਸਚਾਈ ਨਹੀਂ ਹੈ। 

ਉਹਨਾਂ ਮੀਡੀਆ ਨੁੰ ਪ੍ਰਭਾਵਿਤ ਪਰਿਵਾਰਾਂ ਦੀ ਮਨੋ ਦਸ਼ਾ ਦਾ ਖਿਆਲ ਰਖਨ ਦੀ ਅਪੀਲ ਕਰਦਿਆਂ  ਕਿਸੇ ਵੀ ਗੈਰ ਮਿਆਰੀ ਸੂਤਰਾਂ ਦੇ ਹਵਾਲੇ ਨਾਲ ਕੋਈ ਵੀ ਖਬਰ ਨਸ਼ਰ ਕਰਨ ਤੋਂ ਗੁਰੇਜ ਕਰਨ ਦੀ ਵੀ ਅਪੀਲ ਕੀਤੀ।  ਸੂਤਰਾਂ ਅਨੁਸਾਰ ਬੰਧਕ ਬਣਾਏ ਪੰਜਾਬੀ ਨੌਜਵਾਲਾਂ ਵਿਚੋਂ ਕਈਆਂ ਨੇ ਆਪਣੀ ਸਲਾਮਤੀ ਸੰਬੰਧੀ ਜਾਣਕਾਰੀ ਭੇਜੀ ਹੈ।  ਵਿਦੇਸ਼ ਮੰਤਰੀ ਨੇ ਕਿਹਾ ਕਿ ਬੰਧਕਾਂ ਸੰਬੰਧੀ ਉਹ ਅਤੇ ਪੂਰਾ ਦੇਸ਼ ਚਿੰਤਿਤ ਹੈ, ਅਤੇ ਜਦ ਵੀ ਉਹਨਾਂ ਦੀ ਰਿਹਾਈ ਹੁੰਦੀ ਹੈ ਸਰਕਾਰ ਉਹਨਾਂ ਨੂੰ ਲੈ ਕੇ ਆਉਣ ਲਈ ਕਿਸੇ ਕਮਰਸ਼ੀਅਲ ਫਲਾਈਟ ਦੀ ਉਡੀਕ ਨਹੀਂ ਕਰੇਗੀ ਸਗੋਂ ਆਪਣਾ ਵਿਸ਼ੇਸ਼ ਜਹਾਜ ਭੇਜ ਕੇ ਉਹਨਾਂ ਨੂੰ ਲੈ ਕੇ ਆਉਣਗੇ। ਉਹਨਾਂ ਜਾਣਕਾਰੀ ਦਿਦਿਆਂ ਕਿਹਾ ਕਿ ਬੰਧਕਾਂ ਤੋਂ ਇਲਾਵਾ ਇਰਾਕ ਦੇ ਬਸਰਾ ਸਮੇਤ ਹੋਰਨਾਂ ਸ਼ਹਿਰਾਂ ਵਿਚ ਫਸੇ ਹੋਰ ਭਾਰਤੀਆਂ ਸੰਬੰਧੀ ਵੀ ਇਰਾਕ ਦੇ ਉਪ ਪ੍ਰਧਾਨ ਮੰਤਰੀ ਵਲੋਂ ਸੰਬੰਧਿਤ ਕੰਪਨੀਆਂ , ਫੈਕਟਰੀਆਂ ਅਤੇ ਸੰਸਥਾਵਾਂ ਨੂੰ ਸਰਕਾਰੀ ਹਦਾਇਤ ਜਾਰੀ ਕਰਦਿਤੀ ਗਈ ਹੈ ਕਿ ਉਹ ਭਾਰਤ ਵਾਪਸ ਪਰਤਣ ਦੇ ਚਾਹਵਾਨਾਂ ਨੂੰ ਭਾਰਤ ਵਾਪਸੀ ਵਿਚ ਰੁਕਾਵਟਾਂ ਪੈਦਾ ਨਾ ਕਰਨ।ਕਰੀਬ ਦੌ ਘੰਟੇ ਚਲੀ ਅਜ ਦੀ ਮੀਟਿੰਗ ਵਿਚ ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਅਤੇ ਬਿਹਾਰ ਨਾਲ ਸੰਬੰਧਿਤ ਬੰਧਕਾਂ ਦੇ ਪਰਿਵਾਰਕ ਮੈਬਰ ਵੀ ਪਹਿਲੀ ਵਾਰ ਸ਼ਾਮਿਲ ਹੋਏ। 

ਇਸ ਮੌਕੇ ਕੇਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵਲੋਂ ਪ੍ਰਭਾਵਿਤ ਪਰਿਵਾਰਾਂ ਦੀ ਮਾਲੀ ਹਾਲਤ ਸੰਬੰਧੀ ਸ੍ਰੀਮਤੀ ਸੁਸ਼ਮਾ ਸਵਰਾਜ ਨਾਲ ਗਲ ਕਰਦਿਆਂ ਕਿਹਾ ਕਿ ਜਿਵੇ ਬੰਧਕਾਂ ਦੀ ਘਰ ਵਾਪਸੀ ਤਕ ਪੰਜਾਬ ਦੇ ਮੁਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਪ੍ਰਭਾਵਿਤ ਪਰਿਵਾਰਾਂ ਨੂੰ ਸਰਕਾਰੀ ਖਜਾਨੇ ਵਿਚੋਂ ਹਰ ਮਹੀਨੇ 20 ਹਜਾਰ ਰੁਪੈ ਸਹਾਇਤਾ ਰਾਸ਼ੀ ਦੇਣੀ ਸ਼ਰੂ ਕੀਤੀ ਹੈ ਅਤੇ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਮ੍ਰਿਤਸਰ ਵਲੋਂ 50 ਹਾਜਾਰ ਪ੍ਰਤੀ ਪਰਿਵਾਰ ਤੇ ਦਿਲੀ ਸਿੱਖ ਗੁਰਦਵਾਰਾ ਮੈਨੇਜਮੈਟ ਕਮੇਟੀ ਵਲੋਂ ਵੀ ਮਾਲੀ ਸਹਾਇਤਾ ਕੀਤੀ ਗਈ ਹੈ ਉਸੇ ਤਰਾਂ ਹਿਮਾਚਲ ਪ੍ਰਦੇਸ਼ ਅਤੇ ਬਿਹਾਰ ਸਰਕਾਰਾਂ ਨੂੰ ਵੀ ਆਪੋ ਆਪਣੇ ਸੂਬੇ ਨਾਲ ਸੰਬੰਧਿਤ ਪੀੜਤ ਪਰਿਵਾਰਾਂ ਨੂੰ ਮਾਲੀ ਸਹਾਹਿਤਾ ਦੇਣ ਲਈ ਉਪਰਾਲੇ ਕਰਨ ਲਈ ਕਹਿਣ ਤੋ ਇਲਾਵਾ ਪ੍ਰਧਾਨ ਮੰਤਰੀ ਰਾਹਤ ਫੰਡ ਵਿਚੋਂ ਪ੍ਰਭਾਵਿਤ ਪਰਿਵਾਰਾਂ ਨੁੰ ਮਾਲੀ ਮਦਦ ਮੁਹਈਆ ਕਰਾਉਣ ਦੀ ਅਪੀਲ ਕੀਤੀ। ਸ੍ਰੀਮਤੀ ਬਾਦਲ ਨੇ ਆਏ ਹੋਏ ਪਰਿਵਾਰਾਂ ਨੂੰ ਯਕੀਨ ਦਵਾਇਆ ਕਿ ਭਾਰਤ ਸਰਕਾਰ ਉਹਨਾਂ ਦੇ ਅਜੀਜਾਂ ਨੂੰ ਘਰ ਵਾਪਸ ਲਿਆਉਣ ਵਿਚ ਕੋਈ ਢਿੱਲ ਨਹੀਂ ਰਹਿਣ ਦੇਵੇਗੀ ਅਤੇ ਇਸ ਕਾਰਜ ਲਈ ਸਰਕਾਰ ਆਪਣੀ ਵਿਤ ਦੇ ਅੰਦਰ ਤੇ ਬਾਹਰ ਹਰ ਸੰਭਵ ਕਾਰਵਾਈ ਕਰ ਰਹੀ ਹੈ। ਇਸ ਮੌਕੇ ਪੀੜਤ ਪਰਿਵਾਰਾਂ ਤੋ ਇਲਾਵਾ ਸਾਬਕਾ ਕੇਦਰੀ ਮੰਤਰੀ ਤੇ ਅਕਾਲੀ ਆਗੂ ਬਲਵੰਤ ਸਿੰਘ ਰਾਮੂਵਾਲੀਆ ਅਤੇ ਦਿਲੀ ਕਮੇਟੀ ਦੇ ਜਨਰਲ ਸਕਤਰ ਸ: ਮਨਜਿੰਦਰ ਸਿੰਘ ਸਿਰਸਾ ਨੇ ਵੀ ਕੇਦਰ ਸਰਕਾਰ ਦੇ ਉਪਰਾਲਿਆਂ 'ਤੇ ਤਸਲੀ ਦਾ ਪ੍ਰਗਟਾਵਾ ਕੀਤਾ ਹੈ। ਇਸ ਮੌਕੇ ਪੀੜਤ ਪਰਿਵਾਰ ਦੇ ਮੈਬਰ ਪਰਵਿੰਦਰ ਸਿੰਘ ਲੱਕੀ, ਸਰਦਾਰਾ ਸਿੰਘ ਜਲਾਲ ਉਸਮ ਅਤੇ ਦਵਿੰਦਰ ਸਿੰਘ ਨੇ ਕਿਹਾ ਕਿ ਇਸ ਵਾਰ ਦੀ ਮੁਲਾਕਾਤ ਨਾਲ ਪਰਿਵਾਰਾਂ ਨੂੰ ਪੂਰੀ ਤਸਲੀ ਹੋਈ ਹੈ।  

ਮੀਟਿੰਗ ਵਿਚ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਸ੍ਰੀ ਅਨਿਲ ਵਧਵਾ ਤੋ ਇਲਾਵਾ ਸ: ਮਜੀਠੀਆ ਦੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ , ਸ੍ਰੋਮਣੀ ਕਮੇਟੀ ਮੈਬਰ ਐਡਵੋਕੇਨ ਭਗਵੰਤ ਸਿੰਘ ਸਿਆਲਕਾ, ਦਿਲੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਅਗੂ ਰਾਣਾ ਅਤੇ ਪੀੜਤ ਪਰਿਵਾਰਕ ਮੈਬਰ ਗੁਰਪਿੰਦਰ ਕੌਰ, ਪਰਵਿੰਦਰ ਸਿੰਘ ਲੱਕੀ, ਸਰਦਾਰਾ ਸਿੰਘ ਜਲਾਲ ਉਸਮਾਂ, ਕਸ਼ਮੀਰ ਸਿੰਘ, ਕਰਨਜੀਤ ਸਿੰਘ, ਸਵਿੰਦਰ ਸਿੰਘ, ਰਕੇਸ਼ ਕੁਮਾਰ, ਦਵਿੰਦਰ ਸਿੰਘ, ਪ੍ਰਦੀਪ ਕੁਮਾਰ, ਮੁਨੀਸ਼ ਕੁਮਾਰ, ਰਾਜ ਕੁਮਾਰ, ਰਵੀ, ਦੀਪਕ , ਸਰਵਨ ਸਿੰਘ, ਗੁਰਬਚਨ ਸਿੰਘ , ਨੀਰਜ ਸ਼ਰਮਾ, ਆਰ ਕੇ ਤਿਵਾੜੀ, ਨਵਿੰਦਰ ਸਿੰਘ , ਸੁਖਵਿੰਦਰ ਕੌਰ, ਰਣਜੀਤ ਕੌਰ, ਹਰਭਜਨ ਕੌਰ, ਸੀਮਾ , ਬੀਬੀ ਧਰਮ ਕੌਰ, ਜਸਬੀਰ ਕੌਰ, ਮਨਜੀਤ ਕੌਰ ਆਦਿ 38 ਪਰਿਵਾਰਕ ਮੈਬਰਾਂ ਨੇ ਵੀ  ਹਿਸਾ ਲਿਆ।

 

Tags:

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD