ਲੋਕ ਜਨਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਵੱਲੋ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਅਤੇ ਪੰਜਾਬ ਦੀ ਜਨਤਾ ਦੇ ਮਾਮਲਿਆਂ ਸਬੰਧੀ ਜਿਲ੍ਹਾ ਵਾਰ ਮੀਟਿੰਗਾਂ ਅਤੇ ਕਾਨਫੰਰਸਾਂ ਦੇ ਲੜੀ ਵਜੋਂ ਲੁਧਿਆਣਾ ਵਿਖੇ ਪਾਰਟੀ ਵਰਕਰਾਂ ਨਾਲ ਵਿਸ਼ਾਲ ਮੀਟਿੰਗ ਕੀਤੀ। ਇਸ ਮੌਕੇ ਤੇ ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਕਿ ਲੋਕ ਜਨਸ਼ਕਤੀ ਪਾਰਟੀ ਪੰਜਾਬ ਵਿੱਚ ਆਪਣੀ ਤਾਕਤ ਮਜਬੂਤ ਕਰਨ ਵਿੱਚ ਕਾਮਜਾਬ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਟੋਲ ਪਲਾਜ਼ਾ ਉੱਪਰ ਲੋਕਾਂ ਦੀ ਹੁੰਦੀ ਲੁੱਟ ਨੂੰ ਖਤਮ ਕਰਨ ਲਈ ਲੋਕ ਜਨਸ਼ਕਤੀ ਪਾਰਟੀ 11 ਅਗਸਤ ਤੋਂ ਅੰਦੋਲਨ ਛੇੜੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਟੋਲ ਪਲਾਜ਼ਿਆਂ ਉੱਪਰ ਆਮ ਲੋਕਾਂ ਨਾਲ ਦੁਰਵਿਵਹਾਰ ਹੁੰਦਾ ਹੈ ਅਤੇ ਲੋਕਾਂ ਨੂੰ ਸੜਕ ਉੱਪਰ ਚੱਲਣ ਲਈ ਕਈ ਤਰ੍ਹਾਂ ਦੇ ਟੈਕਸ ਦੇਣੇ ਪੈ ਰਹੇ ਹਨ। ਗੱਡੀ ਦੀ ਰਜਿਸਟਰੇਸ਼ਨ ਕਰਵਾਉਣ ਵੇਲੇ ਰੋਡ ਟੈਕਸ ਲਿਆ ਜਾਂਦਾ ਹੈ। ਮੁਲਾਜ਼ਮ ਵਰਗ ਆਪਣੀਆਂ ਤਨਖਾਹਾਂ ਵਿਚੋਂ ਹਰ ਸਾਲ ਟੈਕਸ ਕਟਾਉਂਦੇ ਹਨ। ਵਪਾਰੀ ਵਰਗ ਵੀ ਹਰ ਤਰ੍ਹਾਂ ਦੇ ਟੈਕਸ ਦਿੰਦਾ ਹੈ। ਪਰ ਸੜਕ ਤੇ ਚੱਲਣ ਲਈ ਇਕ ਵੱਖਰਾ ਟੈਕਸ ਨਿੱਜੀ ਕੰਪਨੀਆਂ ਨੂੰ ਦੇਣਾ ਪਵੇ, ਇਹ ਪੰਜਾਬ ਦੇ ਲੋਕਾਂ ਨਾਲ ਬੇਇਨਸਾਫੀ ਹੈ। ਗਹਿਰੀ ਨੇ ਕਿਹਾ ਕਿ ਟੋਲ ਪਲਾਜ਼ਾ ਨਾਲ ਸਰਕਾਰ ਦੇ ਸਮਝੋਤੇ ਤਹਿਤ ਰੇਟ ਤਹਿ ਹੋ ਜਾਂਦੇ ਹਨ ਪਰ ਹਰ ਰੋਜ ਗੱਡੀਆਂ ਦੀ ਗਿਣਤੀ ਵੱਧ ਰਹੀ ਹੈ, ਟੋਲ ਦੀ ਕਮਾਈ ਵਿਚ ਵਾਧਾ ਹੁੰਦਾ ਹੈ। ਪਰ ਟੋਲ ਦੀ ਪਰਚੀ ਦੇ ਰੇਟ ਵੀ ਵਧਾਏ ਜਾਂਦੇ ਹਨ। ਇਹ ਸ਼ਰੇਆਮ ਲੋਕਾਂ ਦੀ ਲੁੱਟ ਦਾ ਪੱਕਾ ਸਬੂਤ ਹੈ।
ਗਹਿਰੀ ਨੇ ਕਿਹਾ ਕਿ 85ਵੀਂ ਸੰਵਿਧਾਨ ਸੋਧ ਲਾਗੂ ਹੋਵੇ, ਦਲਿਤਾਂ ਦੇ ਵਿਕਾਸ ਲਈ ਕੇਂਦਰ ਤੋਂ ਫੰਡਾਂ ਦੀ ਸਹੀ ਵਰਤੋਂ ਹੋਵੇ, ਲੇਬਰ ਐਕਟ ਅਤੇ ਰੋਡ ਐਕਸੀਡੈਂਟ ਐਕਟ ਦੀਆਂ ਧਾਰਾਵਾਂ ਸਖਤ ਕਰਕੇ ਲਾਗੂ ਕੀਤਾ ਜਾਵੇ। ਗਹਿਰੀ ਨੇ ਪੰਜਾਬ ਵਿੱਚ ਹੁਣ ਤੱਕ ਬਣੀਆਂ ਸਰਕਾਰਾਂ ਉਪਰ ਦੋਸ਼ ਲਾਉਦੇ ਕਿਹਾ ਕਿ ਪੰਜਾਬ ਦੇ ਹਰ ਵਸਨੀਕ ਸਿਰ ਦਿਨੋਂ ਦਿਨ ਕਰਜਾਂ ਵੱਧ ਰਿਹਾ ਹੈ ਪਰ ਕੁੱਝ ਲੋਕ ਅਮੀਰ ਹੁੰਦੇ ਜਾ ਰਹੇ ਹਨ, ਗਰੀਬੀ ਅਤੇ ਅਮੀਰੀ ਦਾ ਪਾੜਾ ਵੱਧ ਰਿਹਾ ਹੈ। ਗਹਿਰੀ ਨੇ ਕਾਂਗਰਸ ਅਤੇ ਅਕਾਲੀ ਦਲ ਤੇ ਦੋਸ਼ ਲਾਉਦੇ ਹੋਏ ਕਿਹਾ ਕਿ ਇਨ੍ਹਾਂ ਨੇ ਸੰਵਿਧਾਨ ਦੀ 85ਵੀਂ ਸੋਧ ਨਾ ਲਾਗੂ ਕਰਕੇ ਅਤੇ ਅਨਸੂਚਿਤ ਜਾਤੀ ,ਵਿਕਾਸ ਫੰਡ ਦੀ ਸਹੀ ਵਰਤੋਂ ਨਾ ਕਰਕੇ ਦਲਿਤਾਂ ਨਾ ਧੋਖਾ ਕੀਤਾ। ਗਹਿਰੀ ਨੇ ਕਿਹਾ ਕਿ ਲੋਕ ਜਨਸ਼ਕਤੀ ਪਾਰਟੀ ਪੰਜਾਬ ਵਿੱਚ ਜਨਤਕ ਵੰਡ ਪ੍ਰਣਾਲੀ ਅਤੇ ਹੋਰ ਮਸਲਿਆਂ ਤੇ ਹੋਏ ਭੇਦਭਾਤ ਦਾ ਸਰਵੇ ਕਰਵਾ ਰਹੀ ਹੈ ਜਿਸ ਦੀ ਰਿਪੋਰਟ ਜਲਦੀ ਹੀ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੂੰ ਸੌਂਪੀ ਜਾਵੇਗੀ ਤਾਂ ਜੋ ਕੇਂਦਰ ਦੀਆਂ ਭਲਾਈ ਸਕੀਮਾਂ ਦਾ ਲਾਭ ਬਿਨਾਂ ਭੇਦ-ਭਾਵ ਪੰਜਾਬ ਦੇ ਲੋਕਾਂ ਨੂੰ ਮਿਲ ਸਕੇ। ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਕਿ ਲੋਕ ਜਨਸ਼ਕਤੀ ਪਾਰਟੀ ਦਾ ਹਰ ਵਰਕਰ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਦੀ ਜਾਣਕਾਰੀ ਪ੍ਰਾਪਤ ਕਰ ਰਿਹਾ ਹੈ ਅਤੇ ਪੰਜਾਬ ਦੇ ਲੋਕਾਂ ਦੀ ਅਵਾਜ਼ ਸ੍ਰੀ ਰਾਮ ਵਿਲਾਸ ਪਾਸਵਾਨ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਪਹੁੰਚਾ ਕੇ ਮੁਸ਼ਕਿਲਾਂ ਹੱਲ ਕਰਵਾਉਣ ਲਈ ਪਾਰਟੀ ਪਹਿਲ ਕਦਮੀ ਕਰੇਗੀ। ਗਹਿਰੀ ਨੇ ਕਿਹਾ ਕਿ ਰਾਮ ਵਿਲਾਸ ਪਾਸਵਾਨ ਜਿਸ ਵੀ ਮਹਿਕਮੇ ਦੇ ਮੰਤਰੀ ਬਣੇ ਹਮੇਸ਼ਾ ਆਮ ਲੋਕਾਂ ਲਈ ਉਹ ਨੀਤੀ ਬਣਾਈ ਜਿਸ ਨਾਲ ਹਰ ਗਰੀਬ ਪਰਿਵਾਰ ਨੂੰ ਲਾÎਭ ਮਿਲਿਆ ਅਤੇ ਹੁਣ ਵੀ ਖਪਤਕਾਰ ਅਤੇ ਜਨਤਕ ਵੰਡ ਮਹਿਕਮੇ ਨਾਲ ਹਰ ਗਰੀਬ ਲੋਕਾਂ ਨੂੰ ਰਾਸ਼ਣ ਮਿਲਣ ਦੀ ਉਮੀਦ ਬਣ ਗਈ ਹੈ। ਪਿਛਲੇ 15 ਸਾਲਾਂ ਤੋਂ ਨੌਕਰੀ ਦੀ ਮੁੜ ਬਹਾਲੀ ਲਈ ਤੇ ਇਨਸਾਫ ਲਈ ਭਟਕ ਰਹੇ ਐਫ.ਸੀ.ਆਈ. ਦੇ ਸਕਿਉਰਟੀ ਗਾਰਡਾਂ ਨੂੰ ਇਨਸਾਫ ਮਿਲਣ ਦੀ ਆਸ ਬਣੀ ਹੈ।
ਇਸ ਲਈ ਗਹਿਰੀ ਨੇ ਕਿਹਾ ਕਿ ਉਨ੍ਹਾਂ ਨੇ ਯਤਨ ਤੇਜ਼ ਕੀਤੇ ਹੋਏ ਹਨ। ਖਪਤਕਾਰ ਮਹਿਕਮਾ ਜਿਸ ਬਾਰੇ ਬਹੁਤ ਘਟ ਲੋਕ ਜਾਣਦੇ ਹਨ ਇਸ ਦੇ ਪ੍ਰਚਾਰ ਲਈ ਸ੍ਰੀ ਪਾਸਵਾਨ ਨੂੰ ਬੇਨਤੀ ਕੀਤੀ ਜਾਵੇਗੀ ਤਾਂ ਜੋ ਜਨਤਾ ਨੂੰ ਇਸ ਮਹਿਕਮੇ ਰਾਹੀ ਇਨਸਾਫ ਮਿਲ ਸਕੇ। ਗਹਿਰੀ ਨੇ ਕਿਹਾ ਕਿ ਪੰਜਾਬ ਵਿਚ ਕਈ ਕਿਸਮ ਦੇ ਰਾਸ਼ਨ ਕਾਰਡ ਬਣਾਏ ਗਏ ਜਿਨ੍ਹਾਂ ਨਾਲ ਸਹੀ ਲੋਕਾਂ ਤੱਕ ਰਾਸ਼ਣ ਡੀਪੂਆਂ ਰਾਂਹੀ ਪਹੁੰਚਣ ਦੀ ਬਜਾਏ ਕਿਤੇ ਹੋਰ ਹੀ ਪਹੁੰਚਦਾ ਰਿਹਾ ਹੈ। ਰਾਸ਼ਨ ਕਾਰਡ ਬਣਾਉਣ ਵਿਚ ਵੀ ਭੇਦ-ਭਾਵ ਕੀਤਾ ਗਿਆ ਉਨ੍ਹਾਂ ਕਿਹਾ ਕਿ ਉਹ ਸ੍ਰੀ ਰਾਮ ਵਿਲਾਸ ਪਾਸਵਾਨ ਨੂੰ ਮਿਲ ਕੇ ਰਾਸ਼ਨ ਕਾਰਡ ਪੂਰੇ ਦੇਸ਼ ਵਿਚ ਇਕ ਹੀ ਤਰ੍ਹਾਂ ਦੇ ਬਿਨ੍ਹਾਂ ਕਿਸੇ ਭੇਦ ਭਾਵ ਤੋਂ ਬਣਵਾਏ ਜਾਣ ਦੀ ਮੰਗ ਕਰਨਗੇ ਅਤੇ ਨਾਲ ਹੀ ਬੇਜ਼ਮੀਨੇ ਲੋਕਾਂ ਲਈ ਜਨਤਕ ਵੰਡ ਪ੍ਰਣਾਲੀ ਰਾਹੀਂ 26000 ਹਜ਼ਾਰ ਰਾਸ਼ਣ ਡੀਪੂਆਂ ਨੂੰ ਪਾਰਦਰਸ਼ਤਾ ਨਾਲ ਚਲਾਉਣ ਲਈ ਡੀਪੂ ਹੋਲਡਰਾਂ ਨੂੰ ਮਿਹਨਤਾਨਾਂ ਮਿਲੇ। ਇਸ ਮੌਕੇ ਤੇ ਨੰਦ ਸਿੰਘ ਗਿੱਲ ਜਨਰਲ ਸਕੱਤਰ ਲੋਜਪਾ ਪੰਜਾਬ, ਸੁਖਵਿੰਦਰ ਸਿੰਘ ਸਰਾਵਾਂ ਪ੍ਰਧਾਨ ਸਕਿਉਰਟੀ ਗਾਰਡ ਜਨਸ਼ਕਤੀ ਇਨਸਾਫ ਮੋਰਚਾ ਪੰਜਾਬ, ਮਿੱਠੂ ਸਿੰਘ ਸਰਪੰਚ ਜ਼ਿਲ੍ਹਾ ਪ੍ਰਧਾਨ ਬਠਿੰਡਾ, ਜੁਗਰਾਜ ਸਿੰਘ ਪ੍ਰੇਮੀ, ਦਰਸ਼ਨ ਸਿੰਘ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਸੁਖਦੇਵ ਸਿੰਘ ਸਕੱਤਰ, ਗੁਰਮੇਲ ਸਿੰਘ ਸੱਗੂ, ਜਸਵਿੰਦਰ ਸਿੰਘ, ਪਰਦੀਪ ਸਿੰਘ ਜਨਸ਼ਕਤੀ ਮਜਦੂਰ ਸਭਾ, ਜਰਮਨਜੀਤ ਸਿੰਘ ਗਹਿਰੀ, ਪੁਨੂੰ ਲੁਧਿਆਣਾ, ਗੁਰਦੀਪ ਸਿੰਘ ਕਪੂਰਥਲਾ, ਆਈ.ਈ. ਵਲੰਟੀਅਰ, ਬੋਹੜ ਸਿੰਘ ਘਾਰੂ ਜ਼ਿਲ੍ਹਾ ਪ੍ਰਧਾਨ ਫਰੀਦਕੋਟ, ਗੁਰਦੀਪ ਸਿੰਘ ਰੋਮਾਣਾ, ਓਮ ਪ੍ਰਕਾਸ਼ ਜੱਖੂ ਹੁਸ਼ਿਆਰਪੁਰ, ਹਰਜੀਤ ਸਿੰਘ ਭੱਟੀ ਮੋਹਨ, ਸੁਖਦੇਵ ਸਿੰਘ ਮੁਕਤਸਰ, ਡਾ. ਬਲਜਿੰਦਰ ਸਿੰਘ, ਦਿਆਲ ਸਿੰਘ ਅੰਮ੍ਰਿਤਸਰ, ਗੁਰਮੇਲ ਸਿੰਘ ਭਾਗਸਰ, ਗੇਜਾ ਸਿੰਘ, ਗਿੱਦੜਬਾਹਾ, ਜਸਵਿੰਦਰ ਸਿੰਘ ਐਫ.ਸੀ.ਆਈ. ਸਕਿਉਰਟੀ ਗਾਰਡ ਜਨਸ਼ਕਤੀ, ਇਨਸਾਫ ਮੋਰਚਾ ਸਕੱਤਰ ਪੰਜਾਬ, ਮਹਿੰਦਰ ਸਿੰਘ ਐਫ.ਸੀ.ਆਈ. ਸਕਿਉਰਟੀ ਗਾਰਡ ਸੰਗਰੂਰ, ਟਹਿਲ ਸਿੰਘ ਦੋਦਾ ਆਦਿ ਹਾਜ਼ਰ ਸਨ।