ਵਾਹਨਾਂ ਨੂੰ ਹਾਈ ਸਕਿਊਰਟੀ ਪਲੇਟਾਂ ਲਗਾਉਣ ਲਈ ਖਰੜ 'ਚ ਕੈਂਪ 23 ਤੋਂ
Web Admin
5 ਦਰਿਆ ਨਿਊਜ਼
ਖਰੜ , 21 Jun 2014
Last updated on: Jun 21, 2014, 00:00 IST
ਗੁਰਦਾਸ ਮੋਟਰਜ਼, ਲਾਂਡਰਾਂ ਰੋਡ ਖਰੜ ਵਿਖੇ 23 ਜੂਨ ਤੋਂ ਲੈ ਕੇ 28 ਜੂਨ ਤੱਕ ਸਕੂਟਰ, ਮੋਟਰ ਸਾਇਕਲ ਸਮੇਤ ਹੋਰ ਵਾਹਨਾਂ ਨੂੰ ਹਾਈ ਸਕਿਉਰਟੀ ਨੰਬਰ ਪਲੇਟਾਂ ਲਗਾਉਣ ਲਈ ਕੈਂਪ ਲਗਾਇਆ ਜਾ ਰਿਹਾ ਹੈ। ਗੁਰਦਾਸ ਮੋਟਰਜ਼ ਦੇ ਮਾਲਕ .ਅਮਰਿੰਦਰ ਸਿੰਘ ਨੇ ਦੱਸਿਆ ਕਿ ਵਾਹਨ ਚਾਲਕਾਂ ਵਲੋਂ ਆਪਣੇ ਵਾਹਨਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਾਈ ਸਕਿਉਰਟੀ ਨੰਬਰ ਪਲੇਟ ਨਹੀਂ ਲਗਵਾਈਆਂ ਉਹ ਇਸ ਕੈਂਪ ਦਾ ਲਾਭ ਉਠਾ ਸਕਦੇ ਹਨ। ਉਨਾਂ ਵਾਹਨਾਂ ਦੇ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀ ਇਸ ਸਕੀਮ ਦਾ ਲਾਭ ਉਠਾਉਣ।