ਪੰਜਾਬ ਨੂੰ ਤੰਬਾਕੂ ਮੁਕਤ ਕਰਨ ਤੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ
ਤੰਬਾਕੂ ਕਈ ਪੀੜ੍ਹੀਆਂ ਨੂੰ ਤਬਾਹ ਕਰਦਾ ਹੈ – ਜਤਿੰਦਰਪਾਲ ਸਿੰਘ ਜੇ.ਪੀ
ਕਲਗੀਧਰ ਸੇਵਕ ਜੱਥਾ ਪੰਜਾਬ ਦੇ ਪ੍ਰਧਾਨ ਅਤੇ ਧਰਮ ਪ੍ਰਚਾਰ ਕਮੇਟੀ ਹਲਕਾ ਮੋਹਾਲੀ ਦੇ ਮੁਖੀ ਭਾਈ ਜਤਿੰਦਰਪਾਲ ਸਿੰਘ ਜੇ.ਪੀ ਦੀ ਅਗਵਾਈ ਵਿਚ ਗੁ: ਸ੍ਰੀ ਅੰਬ ਸਾਹਿਬ ਵਿਖੇ ਧੰਨਵਾਦ ਰੈਲੀ ।
Web Admin
5 ਦਰਿਆ ਨਿਊਜ਼ (ਸੀ.ਪੀ.ਸਿੰਘ)
ਐਸ.ਏ.ਐਸ.ਨਗਰ , 31 Aug 2012
Last updated on: Aug 31, 2012, 00:00 IST
ਪੰਜਾਬ ਨੁੰ ਤੰਬਾਕੂ ਮੁਕਤ ਕਰਨ ਤੇ ਕਲਗੀਧਰ ਸੇਵਕ ਜੱਥਾ ਪੰਜਾਬ ਦੇ ਪ੍ਰਧਾਨ ਅਤੇ ਧਰਮ ਪ੍ਰਚਾਰ ਕਮੇਟੀ ਹਲਕਾ ਮੋਹਾਲੀ ਦੇ ਮੁਖੀ ਭਾਈ ਜਤਿੰਦਰਪਾਲ ਸਿੰਘ ਜੇ.ਪੀ ਦੀ ਅਗਵਾਈ ਵਿਚ ਗੁ: ਸ੍ਰੀ ਅੰਬ ਸਾਹਿਬ ਵਿਖੇ ਧੰਨਵਾਦ ਰੈਲੀ ਕੀਤੀ ਗਈ। ਇਸ ਮੋਕੇ ਜੱਥੇ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਨੇ ਪੰਜਾਬ ਦੇ ਮੁਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਡਿਪਟੀ ਮੁਖ ਮੰਤਰੀ ਸ੍ਰ. ਸੁਖਬੀਰ ਸਿੰਘ ਜੀ ਬਾਦਲ ਦਾ ਪੰਜਾਬ ਨੂੰ ਤੰਬਾਕੂ ਮੁਕਤ ਸੂਬਾ ਐਲਾਨਣ ਤੇ ਉਹਨਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਪੰਜਾਬ ਗੁਰੂਆਂ-ਪੀਰਾਂ ਦੀ ਅਤੇ ਸ਼ਹੀਦਾਂ ਦੀ ਧਰਤੀ ਹੈ ਅਤੇ ਪੰਜਾਬ ਦੀ ਜਮੀਨ ਵਿੱਚ ਤਾਂ ਕਦੇ ਵੀ ਤੰਬਾਕੂ ਦਾ ਉੱਤਪਾਦਨ ਨਹੀਂ ਹੋਇਆ। ਉਹਨਾਂ ਕਿਹਾ ਕਿ ਦਸ਼ਮੇਸ਼ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਜਦੋ ਖਾਲਸਾ ਪੰਥ ਸਥਾਪਿਤ ਕੀਤਾ ਸੀ ਤਾਂ ਖਾਲਸੇ ਲਈ ਤੰਬਾਕੂ ਵਰਜਿਤ ਕੀਤਾ ਸੀ। ਜਤਿੰਦਰਪਾਲ ਸਿੰਘ ਨੇ ਕਿਹਾ ਕਿ ਜਿੱਥੇ ਸ਼ਰਾਬ ਇੱਕ ਪੀੜ੍ਹੀ ਨੂੰ ਤਬਾਹ ਕਰਦੀ ਹੈ ਉੱਥੇ ਤੰਬਾਕੂ ਕਈ ਪੀੜ੍ਹੀਆਂ ਨੂੰ ਤਬਾਹ ਕਰਦਾ ਹੈ। ਪੁਰਾਤਨ ਇਤਿਹਾਸ ਵਿੱਚ ਜਦੋਂ ਸਾਰੇ ਹੀ ਤੰਬਾਕੂ ਦੀ ਵਰਤੋਂ ਕਰਦੇ ਸਨ ਤਾਂ ਵੀ ਸਿੱਖ ਕੌਮ ਇਸ ਤੋਂ ਪਰ੍ਹੇ ਹੀ ਰਹੀ ਪਰ ਹੁਣ ਅਸੀਂ ਲੋਕ ਇਸਦੇ ਗੁਲਾਮ ਬਣਦੇ ਜਾ ਰਹੇ ਹਾਂ।ਉਹਨਾਂ ਕਿਹਾ ਕਿ ਸਿੱਖ ਧਰਮ ਵਿਚ ਨਾ ਸਿਰਫ ਧਾਰਮਿਕ ਪੱਖੋਂ ਤੰਬਾਕੂ ਵਰਜਿਤ ਹੈ ਸਗੋਂ ਇਹ ਤਾਂ ਪੂਰੀ ਕਾਇਨਾਤ ਲਈ ਹੀ ਬੇਹੱਦ ਖਤਰਨਾਕ ਹੈ ਅਤੇ ਕੈਂਸਰ, ਟੀ.ਬੀ ਵਰਗੀਆਂ ਬਿਮਾਰੀਆਂ ਪੈਦਾ ਕਰਦਾ ਹੈ ਅਤੇ ਸਾਡੀ ਨੌਜਵਾਨ ਪਨੀਰੀ ਨੂੰ ਵੀ ਤਬਾਹ ਕਰ ਰਿਹਾ ਹੈ। ਉਹਨਾਂ ਬਾਦਲ ਸਾਹਿਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਨੂੰ ਤੰਬਾਕੂ ਮੁਕਤ ਕਰਨ ਨਾਲ ਸਾਡੀ ਨੌਜਵਾਨ ਪੀੜੀ ਇ ਕੋਹੜ ਅਤੇ ਲਾਹਨਤ ਤੋ ਬਚੇਗੀ। ਅਜ ਇਸ ਧੰਨਵਾਦ ਰੈਲੀ ਵਿਚ ਵਿਸ਼ੇਸ਼ ਤੋਰ ਤੇ ਅਮਨਦੀਪ ਸਿੰਘ ਗਿਲ, ਮਨਜੀਤ ਸਿੰਘ ਜੋਨੀ, ਰਾਜਵੰਤ ਸਿੰਘ ਨਾਗਰਾ, ਸੰਦੀਪ ਸਿੰਘ, ਸਰਬਜੀਤ ਸਿੰਘ ਲਾਲ ਜੀ, ਡਾ. ਗੁਰਚਰਨ ਸਿੰਘ ਭੱਲਾ, ਬੀਬੀ ਇਕਬਾਲ ਕੌਰ, ਬੀਬੀ ਚਰਨਜੀਤ ਕੌਰ, ਭੂਸ਼ਨ ਕੁਮਾਰ, ਜਰਨੈਲ ਸਿੰਘ, ਗੁਰਮੀਤ ਸਿੰਘ, ਸੁਰਿੰਦਰ ਮੋਹਨ ਸਿੰਘ, ਜੋਗਿੰਦਰ ਸਿੰਘ ਬੈਦਵਾਨ, ਰਘੁਬੀਰ ਸਿੰਘ, ਬਲਜੀਤ ਸਿੰਘ, ਗੁਰਿੰਦਰ ਸਿੰਘ ਸੰਨੀ, ਮਨਜੀਤ ਸਿੰਘ ਅਤੇ ਸੰਗਤਾਂ ਹਾਜਰ ਸਨ।