1 ਜੂਨ ਤੋਂ 31 ਜੁਲਾਈ ਤੱਕ ਸੀ-ਪਾਈਟ ਕੈਂਪ ਲੁਧਿਆਣਾ ਵੱਲੋਂ
ਨੌਜਵਾਨਾਂ ਨੂੰ ਫੌਜ਼ ਭਰਤੀ ਹੋਣ ਲਈ ਦਿੱਤੀ ਜਾਵੇਗੀ ਮੁੱਢਲੀ ਟਰੇਨਿੰਗ
Web Admin
5 ਦਰਿਆ ਨਿਊਜ਼
ਲੁਧਿਆਣਾ , 19 May 2014
Last updated on: May 19, 2014, 00:00 IST
ਕੈਂਪ ਕਮਾਂਡੈਂਟ, ਸੀ-ਪਾਈਟ ਕੈਪ ਲੁਧਿਆਣਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਹੋਣ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਸੀ-ਪਾਈਪ ਵਿਭਾਗ ਦੁਆਰਾ ਆਈ.ਟੀ.ਆਈ ਗਿੱਲ ਰੋਡ, ਲੁਧਿਆਣਾ ਵਿਖੇ ਫਿਜ਼ੀਕਲ ਟ੍ਰੇਨਿੰਗ ਅਤੇ ਲਿਖਤੀ ਟੈਸਟ ਦੀ ਤਿਆਰੀ ਕਰਵਾਉਣ ਲਈ 1 ਜੂਨ, 2014 ਤੋਂ 31, ਜੁਲਾਈ 2014 ਤੱਕ ਟ੍ਰੇਨਿੰਗ ਮੁਹੱਈਆ ਕਰਵਾਈ ਜਾ ਰਹੀ ਹੈ। ਟ੍ਰੇਨਿੰਗ ਦੌਰਾਨ ਨੌਜਵਾਨਾਂ ਨੂੰ ਮੁਫ਼ਤ ਖਾਣਾ, ਨਿਵਾਸ ਅਤੇ ਸਿਖਲਾਈ ਦਿੱਤੀ ਜਾਵੇਗੀ। ਸਿਖਲਾਈ ਲੈਣ ਵਾਲੇ ਨੌਜਵਾਨ ਆਪਣੇ-ਆਪਣੇ ਪਿੰਡ ਦੇ ਸਰਪੰਚ ਤੋਂ ਕਰੈਕਟਰ, ਨੋ-ਕਲੇਮ, ਅਨ-ਮੈਰਿਡ ਅਤੇ ਸਬੰਧਤ ਤਹਿਸੀਲਦਾਰ ਤੋਂ ਰਿਹਾਇਸ, ਜਾਤੀ ਅਤੇ ਪੇਂਂਡੂ ਖੇਤਰ ਸਬੰਧੀ ਸਰਟੀਫੀਕੇਟ ਨਾਲ ਲੈ ਕੇ ਆਉਣ। ਇਸ ਤੋਂ ਇਲਾਵਾ ਪੱਗੜੀ ਅਤੇ ਪਟਕੇ ਵਾਲੀਆਂ 25-25 ਪਾਸਪੋਰਟ ਸਾਈਜ਼ ਫੋਟੋਆਂ ਵੀ ਨਾਲ ਲੈ ਕੇ ਆਉਣ। ਨੌਜਵਾਨਾਂ ਦੀ ਉਮਰ ਸਾਢੇ 17 ਸਾਲ ਤੋਂ 21 ਸਾਲ, ਕੱਦ ਘੱਟ ਤੋਂ ਘੱਟ 170 ਸੈਂਟੀਮੀਟਰ, ਛਾਤੀ 77 ਸੈਂਟੀਮੀਟਰ ਹੋਣੀ ਚਾਹੀਦੀ ਹੈ। ਉਹਨਾਂ ਇਹ ਵੀ ਦੱਸਿਆ ਕਿ ਨੌਜਵਾਨਾਂ ਦੇ 10ਵੀਂ ਵਿੱਚੋਂ 45 ਪ੍ਰਤੀਸ਼ਤ ਨੰਬਰ ਹੋਣੇ ਚਾਹੀਦੇ ਹਨ ਜਾਂ ਘੱਟ ਤੋਂ ਘੱਟ ਆਰਟਸ ਵਿਸ਼ਿਆਂ ਨਾਲ 12ਵੀਂ ਪਾਸ ਕੀਤੀ ਹੋਵੇ। ਸਾਰੇ ਸਰਟੀਫੀਕੇਟ ਅੰਗਰੇਜ਼ੀ ਭਾਸ਼ਾ ਵਿੱਚ ਹੋਣੇ ਚਾਹੀਦੇ ਹਨ। ਟੈਟੂ ਵਾਲੇ ਨੌਜਵਾਨਾਂ ਨੂੰ ਇਸ ਕੈਂਪ ਵਿਖੇ ਭਰਤੀ ਨਹੀਂ ਕੀਤਾ ਜਾਵੇਗਾ। ਹੋਰ ਵਧੇਰੇ ਜਾਣਕਾਰੀ ਲਈ 0161-2491883 ਤੇ ਸੰਪਰਕ ਕੀਤਾ ਜਾ ਸਕਦਾ ਹੈ।