Thursday, 16 May 2024

 

 

ਖ਼ਾਸ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜੀਰਾ ਅਤੇ ਭਿੱਖੀਵਿੰਡ ਵਿੱਚ ਲਾਲਜੀਤ ਭੁੱਲਰ ਲਈ ਕੀਤਾ ਚੋਣ ਪ੍ਰਚਾਰ ਜਿਹੜੀ ਸਾਜ਼ਿਸ਼ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਬਣਾਇਆ, ਉਸਨੂੰ ਸਮਝਣ ਪੰਜਾਬੀ : ਸੁਖਬੀਰ ਸਿੰਘ ਬਾਦਲ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਉਨ੍ਹਾਂ ਦੀ ਜਨਮ ਭੂਮੀ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਕਾਂਗਰਸ ਪਾਰਟੀ ਗਰੀਬ ਪਰਿਵਾਰ ਨੂੰ 8500 ਰੁਪਏ ਪ੍ਰਤੀ ਮਹੀਨਾ ਦੇਵੇਗੀ : ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਲਹਿਰ ਆਰੰਭ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਹੋਏ 'ਆਪ' 'ਚ ਸ਼ਾਮਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਚਾਵਲਾ ਆਪਣੇ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਲ ਕਾਂਗਰਸ ਫਸਲਾਂ 'ਤੇ ਐੱਮਐੱਸਪੀ ਦੀ ਗਾਰੰਟੀ ਦੇਵੇਗੀ: ਵਿਜੇ ਇੰਦਰ ਸਿੰਗਲਾ ਸੂਬੇ ਦੀ ਗੱਲ ਛੱਡਣ ਪਹਿਲਾਂ ਆਪਣੇ ਹਲਕੇ ਵਿੱਚ ਸਿਹਤ ਸਹੂਲਤਾਂ ਸੁਧਾਰਨ ਬਲਬੀਰ ਸਿੰਘ : ਐਨ.ਕੇ. ਸ਼ਰਮਾ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਪਰਿਵਾਰ ਨੇ ਬਠਿੰਡਾ ਸ਼ਹਿਰ 'ਚ ਭਖਾਈ ਚੋਣ ਮੁਹਿੰਮ ਆਮ ਆਦਮੀ ਪਾਰਟੀ ਦੇ ਸ਼ਾਸਨ 'ਚ ਉਨ੍ਹਾਂ ਦੀ ਮਹਿਲਾ ਸੰਸਦ ਮੈਂਬਰ ਵੀ ਸੁਰੱਖਿਅਤ ਨਹੀਂ : ਡਾ. ਸੁਭਾਸ਼ ਸ਼ਰਮਾ ਤੁਹਾਡੇ ਪਿੰਡਾਂ ਦਾ ਜਨਮਿਆ ਹਾਂ ਤੇ ਤੁਹਾਡਾ ਹਰ ਦੁੱਖ-ਸੁੱਖ ਮੇਰਾ ਆਪਣਾ: ਮੀਤ ਹੇਅਰ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਕੋਟ ਧਰਮੂ ਵਿਖੇ ਵਾਲ ਪੇਂਟਿੰਗ ਮੁਕਾਬਲੇ ਹੋਏ ਗੁਰਬਾਜ ਸਿੰਘ ਸਿੱਧੂ ਨੂੰ ਲੰਬੀ ਹਲਕੇ ਦੇ ਵਿੱਚ ਮਿਲ ਰਿਹਾ ਭਰਵਾਂ ਸਮਰਥਨ ਸਰਦੂਲਗੜ ਹਲਕੇ 'ਚ ਪੀਣ ਵਾਲੇ ਸਾਫ ਪਾਣੀ ਅਤੇ ਹੋਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਕਰਾਂਗੇ ਹੱਲ: ਜੀਤ ਮਹਿੰਦਰ ਸਿੰਘ ਸਿੱਧੂ ਪਿੰਡ ਧਾਰੜ, ਰਾਣਾ ਕਾਲਾ, ਬਾਲੀਆ ਮੰਝਪੁਰ ਤੋਂ ਵੱਡੀ ਗਿਣਤੀ ਵਿੱਚ ਆਪ ਪਾਰਟੀ ਵਿੱਚ ਸ਼ਾਮਿਲ ਹੋਏ ਲੋਕ: ਮੰਤਰੀ ਹਰਭਜਨ ਈ.ਟੀ.ਓ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਮਿਹਨਤ ਸਦਕਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲੋਕ ਲਹਿਰ ਬਣੀ ਲੋਕ ਵੀਹ ਦਿਨਾਂ ਦੇ ਲਾਲਚ ਵਿੱਚ ਅਗਲੇ 5 ਸਾਲ ਬਰਬਾਦ ਨਾ ਕਰਨ-ਬਾਬਰ ਔਜਲਾ ਮੋਹਾਲੀ ਪ੍ਰਸ਼ਾਸਨ ਨੇ ਜਾਦੂਗਰ ਦੇ ਜਾਦੂ ਸ਼ੋ ਜ਼ਰੀਏ ਦਿੱਤਾ ਮਤਦਾਨ ਦਾ ਸੁਨੇਹਾ

 

ਅਖੌਤੀ ਬਾਬੇ ਨੇ ਕੀਤੀ ਇਲਾਜ ਦੇ ਨਾਮ 'ਤੇ ਨੌਜਵਾਨ ਦੀ ਕੁੱਟਮਾਰ

ਪੀੜ੍ਹਤ ਵਿਅਕਤੀ ਸਬੰਧੀ ਜਾਣਕਾਰੀ ਦਿੰਦੇ ਉਸਦੇ ਪਰਿਵਾਰਕ ਮੈਂਬਰ।

Web Admin

Web Admin

5 ਦਰਿਆ ਨਿਊਜ਼ (ਸਾਹਿਬ ਸੰਧੂ)

ਭਦੌੜ/ਸ਼ਹਿਣਾ , 18 May 2014

ਭਾਵੇਂ ਕਿ ਸਾਇੰਸ ਬਹੁਤ ਜ਼ਿਆਦਾ ਤਰੱਕੀ ਕਰ ਗਈ ਹੈ ਅਤੇ ਜਲਦੀ ਹੀ ਮੰਗਲ ਗ੍ਰਹਿ ਉਪਰ ਕਲੋਨੀਆਂ ਬਣਾ ਕੇ ਲੋਕਾਂ ਨੂੰ ਵਸਾਉਣ ਦੀ ਯੋਜਨਾ ਬਣ ਰਹੀ ਹੈ ਪਰ ਕਈ ਲੋਕ ਅਜਿਹੇ ਹਨ ਜੋ ਗਰੀਬ ਅਤੇ ਅਨਪੜ੍ਹ ਲੋਕਾਂ ਦਾ ਵਹਿਮਾਂ-ਭਰਮਾਂ ਦੇ ਨਾਮ 'ਤੇ ਸ਼ੋਸ਼ਣ ਕਰ ਰਹੇ ਹਨ।ਅਜਿਹਾ ਹੀ ਕਿੱਸਾ ਭਦੌੜ ਸ਼ਹਿਰ ਵਿੱਚ ਉਸ ਸਮੇਂ ਸਾਹਮਣੇ ਆਇਆ ਜਦੋਂ ਮਨਜਿੰਦਰ ਸਿੰਘ ਪੁੱਤਰ ਪ੍ਰਕਾਸ਼ ਸਿੰਘ ਨਿਵਾਸੀ ਮਹੱਲਾ ਨੈਣੇਵਾਲਾ ਦੀ ਇੱਕ ਅਖੌਤੀ ਬਾਬੇ ਨੇ ਇਲਾਜ ਕਰਨ ਦੇ ਨਾਮ 'ਤੇ ਨਜਾਇਜ਼ ਕੁੱਟਮਾਰ ਕੀਤੀ।  ਪੀੜ੍ਹਤ ਦੇ ਭਰਾ ਗੋਬਿੰਦ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰੇ ਭਰਾ ਦੇ ਪਿਛਲੇ ਕਾਫ਼ੀ ਸਮੇਂ ਤੋਂ ਪਿੱਠ 'ਚ ਦਰਦ ਰਹਿੰਦਾ ਸੀ, ਜਿਸਦਾ ਅਸੀਂ ਕਾਫ਼ੀ ਇਲਾਜ ਕਰਵਾਇਆ ਸੀ ਪਰ ਭਦੌੜ ਦੇ ਹੀ ਨਿਵਾਸੀ ਇੱਕ ਅਖੌਤੀ ਬਾਬੇ ਨੇ ਮੇਰੀ ਅਨਪੜ੍ਹ ਮਾਤਾ ਨੂੰ ਆਪਣੀਆਂ ਗੱਲ੍ਹਾਂ 'ਚ ਲੈ ਲਿਆ ਅਤੇ ਕਿਹਾ ਕਿ ਮੈਂ ਥੌਲੇ ਨਾਲ ਤੁਹਾਡੇ ਲੜਕੇ ਦਾ ਇਲਾਜ ਕਰ ਦੇਵਾਂਗਾ। ਜਿਸ 'ਤੇ ਮੇਰੀ ਮਾਤਾ, ਮੇਰੇ ਭਰਾ ਮਨਜਿੰਦਰ ਸਿੰਘ ਨੂੰ ਉਕਤ ਬਾਬੇ ਪਾਸ ਇਲਾਜ ਲਈ ਲੈ ਗਈ ਤਾਂ ਇਸ ਬਾਬੇ ਨੇ ਮੇਰੀ ਮਾਤਾ ਨੂੰ ਇਹ ਕਹਿ ਕੇ ਘਰ ਭੇਜ ਦਿੱਤਾ ਕਿ ਇਸਦੇ ਇਲਾਜ 'ਚ ਪੂਰੀ ਰਾਤ ਲੱਗੇਗੀ ਅਤੇ ਤੁਸੀਂ ਕੱਲ੍ਹ ਸਵੇਰੇ ਆ ਕੇ ਇਸਨੂੰ ਲੈ ਜਾਣਾ। ਉਕਤ ਅਖੌਤੀ ਬਾਬੇ ਨੇ ਰਾਤ ਸਮੇਂ ਆਪਣੇ ਸਾਥੀਆਂ ਨਾਲ ਮਿਲ ਕੇ ਪਹਿਲਾਂ ਤਾਂ ਮੇਰੇ ਭਰਾ ਨੂੰ ਸ਼ਰਾਬ ਪਿਲਾਈ ਅਤੇ ਫਿਰ ਸਭ ਨੇ ਮਿਲ ਕੇ ਇਸਦੀ ਕੁੱਟਮਾਰ ਕੀਤੀ। ਅਖੌਤੀ ਬਾਬੇ ਵੱਲੋਂ ਮੇਰੇ ਭਰਾ ਦੇ ਵਾਲ ਕੱਟ ਲਏ ਗਏ ਅਤੇ ਖੂਨ ਵੀ ਲੈ ਲਿਆ ਗਿਆ। ਅਖੌਤੀ ਬਾਬੇ ਅਤੇ ਉਸਦੇ ਸਾਥੀਆਂ ਵੱਲੋਂ ਕਈ ਤਰ੍ਹਾਂ ਦੇ ਤਸੀਹੇ ਜਿਵੇਂ ਕਿ ਵਾਰ-ਵਾਰ ਕੰਧ 'ਚ ਸਿਰ ਮਾਰਣਾ, ਪਿੱਠ ਉਪਰ ਚੜ੍ਹ ਜਾਣਾ ਅਤੇ ਚਮਟਿਆਂ ਆਦਿ ਨਾਲ ਕੁੱਟਮਾਰ ਕਰਨ ਕਾਰਨ ਜਦੋਂ ਅਸੀਂ ਮਨਜਿੰਦਰ ਸਿੰਘ ਨੂੰ ਲੈਣ ਗਏ ਤਾਂ ਉਹ ਬਹੁਤ ਹੀ ਜਿਆਦਾ ਬੁਰੀ ਹਾਲਤ 'ਚ ਸੀ।  ਉਹ ਪਾਗਲਾਂ ਦੀ ਤਰ੍ਹਾਂ ਗੱਲਬਾਤ ਕਰ ਰਿਹਾ ਸੀ ਅਤੇ ਵਾਰ-ਵਾਰ ਬੇਹੋਸ਼ ਹੋ ਰਿਹਾ ਸੀ, ਜਦੋਂ ਅਸੀਂ ਇਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਭਦੌੜ ਵਿਖੇ ਲੈ ਕੇ ਗਏ ਤਾਂ ਇਹਨਾਂ ਨੇ ਡਾਕਟਰਾਂ ਦੀ ਘਾਟ ਹੋਣ ਕਾਰਨ ਬਰਨਾਲਾ ਤੋਂ ਇਲਾਜ ਕਰਵਾਉਣ ਲਈ ਕਿਹਾ। ਹੁਣ ਇਸਦਾ ਇਲਾਜ ਬਰਨਾਲਾ ਦੇ ਇੱਕ ਪ੍ਰਾਈਵੇਟ ਹਸਪਤਾਲ 'ਚ ਚੱਲ ਰਿਹਾ ਹੈ। ਅੱਗੇ ਜਾਣਕਾਰੀ ਦਿੰਦੇ ਹੋਏ ਗੋਬਿੰਦ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਅਖੌਤੀ ਬਾਬੇ ਦੇ ਖਿਲਾਫ਼ ਥਾਣਾ ਭਦੌੜ 'ਚ ਦਰਖਾਸਤ ਦੇ ਦਿੱਤੀ ਹੈ। ਜਦੋਂ ਇਸ ਸਬੰਧੀ ਥਾਣਾ ਭਦੌੜ ਦੇ ਏ.ਐਸ.ਆਈ. ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਸ ਸਬੰਧੀ ਪੜਤਾਲ ਜਾਰੀ ਹੈ।

 

Tags:

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD