ਭਗਵੰਤ ਮਾਨ ਦੀ ਦਮਦਾਰ ਜਿੱਤ ਵਿੱਚ ਸ਼ੋਸਲ ਸਾਇਟਾਂ ਦਾ ਅਹਿਮ ਯੋਗਦਾਨ
Web Admin
5 ਦਰਿਆ ਨਿਊਜ਼ (ਸਾਹਿਬ ਸੰਧੂ)
ਭਦੌੜ/ਸ਼ਹਿਣਾ , 16 May 2014
Last updated on: May 16, 2014, 00:00 IST
ਸੰਗਰੂਰ ਲੋਕ ਸਭਾ ਸੀਟ ਤੋਂ ਸ਼ੁਰੂ ਤੋਂ ਹੀ ਆਪਣਾ ਦਬਦਬਾ ਕਾਇਮ ਰੱਖਣ ਵਾਲੇ ਭਗਵੰਤ ਮਾਨ ਨੇ 2,11,000 ਦੇ ਕਰੀਬ ਵੋਟਾਂ ਦੀ ਵੱਡੀ ਲੀਡ ਨਾਲ ਇਸ ਸੀਟ ਨੂੰ ਹਾਸਲ ਕਰਕੇ ਸੰਗਰੂਰ 'ਚ 'ਆਪ' ਦਾ ਮਾਣ ਵਧਾ ਦਿੱਤਾ ਹੈ। ਇਤਿਹਾਸਕ ਤੌਰ 'ਤੇ ਅਕਾਲੀ ਦਲ ਦੇ ਪ੍ਰਭਾਵ ਵਾਲੀ ਇਸ ਸੀਟ 'ਤੇ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਆਪ ਦਾ ਪ੍ਰਭਾਵ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਸੀ।ਇਸ ਸੀਟ 'ਤੇ ਮੁਕਾਬਲਾ ਮੁੱਖ ਰੂਪ ਨਾਲ ਆਪ ਦੇ ਭਗਵੰਤ ਮਾਨ, ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ, ਕਾਂਗਰਸ ਦੇ ਵਿਜੇਇੰਦਰ ਸਿੰਗਲਾ ਦਰਮਿਆਨ ਸੀ।ਭਗਵੰਤ ਮਾਨ ਦੀ ਜਿੱਤ ਦੀਆਂ ਅਕਿਆਸਾਂ ਉਹਨਾਂ ਦੇ ਚੋਣ ਪ੍ਰਚਾਰ ਦੌਰਾਨ ਹੀ ਲਗਾਈਆਂ ਜਾ ਰਹੀਆਂ। ਜ਼ਿਕਰਯੋਗ ਹੈ ਕਿ 'ਆਪ' ਪਾਰਟੀ ਦੇ ਪ੍ਰਚਾਰ ਵਿੱਚ ਅਹਿਮ ਯੋਗਦਾਨ ਸ਼ੋਸਲ ਸਾਇਟਾਂ ਦਾ ਅਹਿਮ ਹੈ। ਭਗਵੰਤ ਮਾਨ ਦੇ ਨਾਮ ਤੇ ਫੇਸਬੁੱਕ ਤੇ ਤਿੰਨ ਚਾਰ ਪੇਜ਼ ਏਨੇ ਸਰਗਰਮ ਸੀ ਕਿ ਚੌਵੀ ਘੰਟੇ ਜਿੰਨਾਂ ਉਤੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਨਿਰੰਤਰ ਹੁੰਦਾ ਰਹਿੰਦਾ ਸੀ। ਸਾਇਦ ਹੀ ਕਿਸੇ ਪਾਰਟੀ ਨੇਤਾ ਦਾ ਚੋਣ ਪ੍ਰਚਾਰ ਵੈਬਸਾਇਟਾਂ ਤੇ ਹੋਇਆ ਹੋਵੇ ਜਿੰਨਾਂ 'ਆਪ' ਪਾਰਟੀ ਦੇ ਭਗਵੰਤ ਮਾਨ ਦਾ ਹੋਇਆ। ਫੇਸਬੁੱਕ ਵਰਤਣ ਵਾਲੇ ਪੰਜਾਬੀ ਅਤੇ ਪ੍ਰਵਾਸੀ ਪੰਜਾਬੀਆਂ ਨੇ ਲਗਾਤਾਰ ਮਾਨ ਦੇ ਹੱਕ ਵਿੱਚ ਪ੍ਰਚਾਰ ਕਰ ਲੋਕਾਂ ਨੂੰ ਵੋਟਾਂ ਪਾਉਣ ਲਈ ਪ੍ਰੇਤਿਤ ਕੀਤਾ ਤੇ ਇਹਨਾਂ ਸਾਇਟਾਂ ਕਾਰਨ ਹੀ ਮਾਨ ਨੇ ਰਿਕਾਰਡ ਤੋੜ ਜਿੱਤ ਪ੍ਰਾਪਤ ਕਰ ਆਪਣੇ ਇਲਾਕੇ ਦਾ ਮਾਣ ਵੀ ਵਧਾਇਆ ਹੈ।