Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਮੋਹਾਲੀ ਪੁਲਿਸ ਨੇ ਜਆਲੀ ਸਰਟੀਫਿਕੇਟ ਅਤੇ ਡੀਗਰੀਆਂ ਤਿਆਰ ਕਰਕੇ ਲੋਕਾਂ ਨੂੰ ਠੱਗਣ ਵਾਲੇ ਸੰਜੇ ਸ਼ਰਮਾ ਅਤੇ ਉਸ ਦੀ ਸਾਥਣ ਪ੍ਰੇਯਿਕਾ ਠਾਕੁਰ ਨੂੰ ਗ੍ਰਿਫਤਾਰ ਕੀਤਾ : ਸੰਧੂ

Web Admin

Web Admin

5 ਦਰਿਆ ਨਿਊਜ਼

ਐਸ.ਏ.ਐਸ.ਨਗਰ , 15 May 2014

Last updated on: May 15, 2014, 00:00 IST

ਜ਼ਿਲ੍ਹਾ ਪੁਲਿਸ ਮੁਖੀ ਗੁਰਸ਼ਰਨ ਸਿੰਘ ਸੰਧੂ ਨੇ ਵਿਸ਼ੇਸ ਜਾਣਕਾਰੀ ਦਿੰਦਿਆ ਦੱਸਿਆ ਕਿ ਮੋਹਾਲੀ ਪੁਲਿਸ ਨੇ ਜਆਲੀ ਸਰਟੀਫਿਕੇਟ ਅਤੇ ਡੀਗਰੀਆਂ ਤਿਆਰ ਕਰਕੇ ਲੋਕਾਂ ਨੂੰ ਠੱਗਣ ਵਾਲੇ ਸੰਜੇ ਸ਼ਰਮਾ ਅਤੇ ਉਸ ਦੀ ਸਾਥਣ ਪ੍ਰੇਯਿਕਾ ਠਾਕੁਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਸੰਧੂ ਨੇ ਦੱਸਿਆ ਕਿ ਦੀਪਕ ਭਾਰਦਵਾਜ ਪੁੱਤਰ ਰਾਜ ਭਾਰਦਵਾਜ 2290/3 ਸੈਕਟਰ 45 ਸੀ ਚੰਡੀਗੜ੍ਹ ਨੇ ਸੂਚਨਾਂ ਦਿੱਤੀ ਸੀ ਕਿ ਸੰਜੇ ਸ਼ਰਮਾ ਪੁੱਤਰ ਮੀਰ ਚੰਦ ਵਾਸੀ ਪਿੰਡ ਸਦੋਰ ਥਾਣਾ ਤੀਸਾ ਐਚ.ਪੀ  ਜੋ ਕਿ ਮਕਾਨ ਨੰ: 503 ਫੇਜ਼ 6 ਮੋਹਾਲੀ ਅਪਣੇ ਦੋ ਸਾਥੀਆ ਪ੍ਰੇਯਿਕਾ ਠਾਕੂਰ ਪਿੰਡ ਬਹਰਾਮਪੁਰ (ਗੁਰਦਾਸਪੁਰ) ਜੋ ਕਿ ਫਲੈਟ ਨੰ: 80 ਏ. ਕੇ ਬੀ ਐਸ ਕਲੌਨੀ ਛਜੂਮਾਜਰਾ ਰੋਡ ਖਰੜ ਅਤੇ ਅਤੁੱਲ ਭਾਟਿਆ ਵਾਸੀ ਸੈਕਟਰ 40 ਚੰਡੀਗੜ੍ਹ ਨਾਲ ਮਿਲ ਕੇ ਲੋਕਾਂ ਨੂੰ 10ਵੀਂ ਅਤੇ 12ਵੀਂ ਜਮਾਤ ਦੇ ਜਆਲੀ ਸਰਟੀਫਿਕੇਟ ਅਪਣੇ ਵੱਲੋਂ ਬਣਾਈ ਰਾਸ਼ਟਰੀ ਕੌਂਸਲ ਆਫ ਸਕੂਲ ਐਜੂਕੇਸ਼ਨ ਵੱਲੋਂ ਤਿਆਰ ਕਰਕੇ ਮੋਹਰਾ ਲਗਾ ਕੇ ਅਪਣੇ ਦਸਤਖਤ ਕਰਕੇ ਭੋਲੇ ਭਾਲੇ ਲੋਕਾਂ ਨੂੰ ਪੈਸੇ ਲੈ ਕੇ ਵੇਚਦਾ ਹੈ। ਇਸ ਕੰਮ ਲਈ ਉਸ ਨੇ ਐਸ.ਸੀ.ਓ ਨੰ: 24 ਟਾਪ ਫਲੌਰ ਫੇਜ਼-1 ਮੋਹਾਲੀ ਵਿਖੇ ਦਫ਼ਤਰ ਖੋਲਿਆ ਹੋਇਆ ਹੈ ਅਤੇ ਉਹ ਹਿੰਦੋਸਤਾਨ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਪੈਸੇ ਲੈ ਕੇ ਬਿਨ੍ਹਾਂ ਪੇਪਰ ਦਿੱਤੀਆਂ ਜਆਲੀ ਡਿਗਰੀਆਂ ਵੀ ਦਿਵਾਉਂਦਾ ਹੈ ਅਤੇ ਜਆਲੀ ਸਰਟੀਫਿਕੇਟ ਤਿਆਰ ਕਰਨ ਲਈ ਖਰੜ ਵਿਖੇ ਇੱਕ ਫਲੈਟ ਲਿਆ ਹੋਇਆ ਹੈ ਜਿਸ ਵਿੱਚ ਉਸ ਦੀ ਸਾਥਣ ਪ੍ਰਯਿਕਾ ਠਾਕੂਰ ਰਹਿੰਦੀ ਹੈ। 

ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਸੂਚਨਾ ਦੇ ਅਧਾਰ ਤੇ ਐਸ.ਪੀ. (ਡੀ) ਗੁਰਸ਼ਰਨਦੀਪ ਸਿੰਘ ਗਰੇਵਾਲ ਦੀ ਨਿਗਰਾਨੀ ਹੇਠ ਸੀ.ਆਈ.ਸਟਾਫ ਨੂੰ ਤੁਰੰਤ ਕਾਰਵਾਈ ਕਰਨ ਦੀ ਹਦਾਇਤ ਕੀਤੀ ਅਤੇ ਸਬ ਇੰਸਪੈਕਟਰ ਚਰਨ ਸਿੰਘ ਵੱਲੋਂ ਤੁਰੰਤ ਮੁਕਦਮਾ ਨੰ: 97 ਮਿਤੀ 14 ਮਈ 2014 ਅ/ਧ 420, 465, 468, 120 ਬੀ ਆਈ.ਪੀ.ਐਸ ਥਾਣਾ ਫੇਜ਼-1 ਮੋਹਾਲੀ ਵਿਖੇ ਦਰਜ ਕਰਕੇ ਸੰਜੇ ਸ਼ਰਮਾ ਦੇ ਮੋਹਾਲੀ ਦਫ਼ਤਰ ਵਿਖੇ ਛਾਪਾ ਮਾਰਿਆ ਗਿਆ ਅਤੇ ਜਿਥੋ ਆਰ.ਸੀ. ਐਸ.ਈ. ਵੱਲੋਂ ਜਾਰੀ ਛੇ ਜਆਲੀ ਸਰਟੀਫਿਕੇਟ ਅਤੇ 13  ਡਿਟੇਲ ਮਾਰਕ ਸੀਟ ਸ੍ਰੀਧਰ ਯੂਨੀਵਰਸਿਟੀ ਰਾਜਸਥਾਨ, ਮਾਨਵ ਭਾਰਤੀ ਯੂਨੀਵਰਸਿਟੀ ਸੋਲਨ ਦੇ 13, ਸੀ.ਐਮ.ਜੀ ਮੇਘਾਲਿਆ ਦੇ 5 ਜਆਲੀ ਸਰਟੀਫਿਕੇਟ ਬ੍ਰਾਮਦ ਕੀਤੇ ਗਏ ਹਨ ਅਤੇ ਦਫ਼ਤਰ ਵਿਚੋਂ 6 ਸੀ.ਪੀ.ਯੂ, ਇੱਕ ਲੇਜਰ ਪ੍ਰਿੰਟਰ ਬ੍ਰਾਮਦ ਕੀਤਾ ਗਿਆ ਹੈ।ਇਸ ਤੋਂ ਇਲਾਵਾ ਪੁਲਿਸ ਪਾਰਟੀ ਨੇ ਖਰੜ ਵਾਲੇ ਫਲੈਟ ਵਿਖੇ ਵੀ ਛਾਪਾ ਮਾਰਿਆ ਅਤੇ ਫਲੈਟ ਵਿੱਚੋ ਪ੍ਰੇਯਿਕਾ ਠਾਕੂਰ ਦੇ ਸਾਹਮਣੇ ਆਰ.ਸੀ.ਐਸ.ਈ ਦੇ ਨਾਮ ਤੇ ਛਪਾਏ ਗਏ 8000 ਜਆਲੀ ਸਰਟੀਫਿਕੇਟ ਬਾ੍ਰਮਦ ਕੀਤੇ ਗਏ ਅਤੇ ਇਸ ਤੋਂ ਇਲਾਵਾ ਇਕ ਡਸਕਟਾਪ, ਇਕ ਕੀਬੋਰਡ, ਇੱਕ ਪਿੰਰਟਰ, ਇਕ ਲੈਪਟਾਪ ਵੀ ਬ੍ਰਾਮਦ ਕੀਤਾ ਗਿਆ। ਦੋਸੀਆਂ ਨੂੰ ਮੋਹਾਲੀ ਦੀ ਅਦਾਲਤ ਵਿੱਚ ਪੇਸ ਕਰਕੇ ਦੋ ਦਿਨਾਂ ਪੁਲਿਸ ਰਿਮਾਂਡ ਮਿਲਿਆ ਹੈ । ਇਨ੍ਹਾਂ ਪਾਸਿਓ ਇਸ ਨੈਟਵਰਕ ਦੀ ਜੜ੍ਹਾਂ ਨਾਲ ਜੁੜੇ ਵਿਆਕਤੀਆਂ ਅਤੇ ਹੋਰ  ਖੁਲਾਸੇ ਹੋਣ ਦੀ ਵੀ ਆਸ ਹੈ। 

 

Tags:

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD