Thursday, 04 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਸਮੁੱਚੀ ਕਾਂਗਰਸ ਅਹੰਕਾਰ ਵਿੱਚ ਡੁੱਬੀ ਹੈ- ਕਮਲ ਸ਼ਰਮਾ

ਹਾਰ ਦੇ ਬੱਦਲ ਨੇੜੇ ਦੇਖ ਕੇ ਬੋਖਲਾਹਟ 'ਚ ਕਰ ਰਹੇ ਹਨ ਹਲਕੀ ਬਿਆਨਬਾਜੀ

ਕਮਲ ਸ਼ਰਮਾ
ਕਮਲ ਸ਼ਰਮਾ

Web Admin

Web Admin

5 ਦਰਿਆ ਨਿਊਜ਼

ਅੰਮ੍ਰਿਤਸਰ , 07 May 2014

Last updated on: May 07, 2014, 00:00 IST

ਲੋਕਸਭਾ ਚੋਣਾਂ ਦੇ ਨਤੀਜੇ ਨਜ਼ਦੀਕ ਆਉਂਦੇ ਦੇਖ ਆਪਣੀ ਹਾਰ ਨੂੰ ਨਿਸ਼ਚਿਤ ਦੇਖਦੇ ਹੋਏ ਅੰਮ੍ਰਿਤਸਰ ਤੋਂ ਕਾਂਗਰਸ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਹਲਕੀ ਬਿਆਨਬਾਜੀ 'ਤੇ ਉੱਤਰ ਆਏ ਹਨ। ਕੈੱਪਟਨ ਅਮਰਿੰਦਰ ਸਿੰਘ ਦੁਆਰਾ ਦਿੱਤੀ ਗਈ ਨਿਮਨ ਸਤਰ ਦੀ ਬਿਆਨਬਾਜੀ  ਤੇ ਕਟਾਸ਼ ਕਰਦੇ ਹੋਏ ਪ੍ਰਦੇਸ਼ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਅੱਜ ਸਾਰੇ ਦੇਸ਼ ਵਿੱਚ ਮੌਜੂਦਾ ਰਾਜਨੀਤਿਕ ਦ੍ਰਿਸ਼ ਦੇਖਦੇ ਹੋਏ ਅਤੇ ਕੇਂਦਰ ਵਿੱਚ ਪਰਿਵਰਤਨ ਦੀ ਲਹਿਰ ਭਾਂਪ ਕੇ ਸਮੁੱਚੀ ਰਾਸ਼ਟਰੀ ਕਾਂਗਰਸ ਦਾ ਨੇਤਰਤਵ ਬੋਖਲਾਇਆ ਹੋਇਆ ਹੈ। ਇਸੇ ਕੜੀ ਵਿੱਚ ਕੈਪਟਨ ਅਮਰਿੰਦਰ ਸਿੰਘ ਚੋਣ ਅਭਿਆਨ ਆਰੰਭ ਹੋਣ ਤੋਂ ਪਹਿਲੇ ਹੀ ਅਸ਼ਲੀਲ ਭਾਸ਼ਾ ਦਾ ਪ੍ਰਯੋਗ ਕਰ ਰਹੇ ਹਨ।  ਉਨ੍ਹਾਂ ਕਿਹਾ ਕਿ ਇਸ ਅਹੰਕਾਰੀ ਰਾਜੇ ਦਾ ਘਾਮੰਡ ਜਗ ਜਾਹਿਰ ਹੈ। ਇਹਨਾਂ ਦਾ ਨਾ ਤੇ ਆਪਣੀ ਭਾਸ਼ਾ ਉੱਤੇ ਨਿਯੰਤਰਨ ਹੈ ਅਤੇ ਨਾ ਹੀ ਦੂਸਰੇ ਵਿਪੱਖ ਦੇ ਨੇਤਾਵਾਂ ਦੇ ਪ੍ਰਤੀ ਸਨਮਾਨ ਜਨਤਕ ਵਤੀਰਾ ਰੱਖਦੇ ਹਨ। ਸ਼੍ਰੀ ਸ਼ਰਮਾ ਨੇ ਕਿਹਾ ਕਿ ਸ਼੍ਰੀ ਅਰੁਣ ਜੇਤਲੀ ਨੇ ਅੰਮ੍ਰਿਤਸਰ ਆਉਣ ਦੇ ਬਾਅਦ ਹੀ ਕਿਹਾ ਸੀ ਕਿ ਉਹ ਕੈਪਟਨ ਨੂੰ ਉਸਦੀ ਨਿਮਨ ਸਤਰ ਦੀ ਭਾਸ਼ਾ ਵਿੱਚ ਕਿਸੀ ਵੀ ਮੁੱਦੇ ਤੇ ਜਵਾਬ ਨਹੀਂ ਦੇਣਗੇ ਅਤੇ ਉਨ੍ਹਾਂ ਨੇ ਸਾਰੀ ਚੋਣ ਦੋਰਾਨ ਸ਼ਾਲੀਨਤਾ ਬਣਾਈ ਰੱਖੀ। ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਹਿਲੇ ਅਕਾਲੀ ਦਲ ਵਿੱਚ ਸੀ। ਉਹ ਰਾਹੁਲ ਪ੍ਰਿਯੰਕਾਂ ਨੂੰ ਬਚਪਨ ਤੋਂ ਕਿਸ ਤਰ੍ਹਾਂ ਜਾਣਦੇ ਹਨ ਅਤੇ ਅੱਜ ਜਿਸ ਪ੍ਰਕਾਰ ਮਾਂ ਬੇਟਾ ਅਤੇ ਭੈਣ ਪ੍ਰਿਯੰਕਾਂ, ਭਾਜਪਾ ਦੇ ਪ੍ਰਧਾਨਮੰਤਰੀ ਪਦ ਦੇ ਉਮੀਦਵਾਰ ਸ਼੍ਰੀ ਨਰਿੰਦਰ ਮੋਦੀ ਦੇ ਬਾਰੇ ਵਿੱਚ ਬੋਲ ਰਹੇ ਹਨ, ਉਸ ਨਾਲ ਸਮੁੱਚੀ ਕਾਂਗਰਸ ਵਿੱਚ ਬੋਖਲਾਹਟ ਸਾਹਮਣੇ ਨਜ਼ਰ ਆ ਰਹੀ ਹੈ। 

ਸ਼੍ਰੀ ਕਮਲ ਸ਼ਰਮਾ ਨੇ ਕਿਹਾ ਕਿ ਸ਼੍ਰੀ ਅਰੁਣ ਜੇਤਲੀ ਉੱਚ ਪੱਧਰ ਦੇ ਰਾਸ਼ਟਰੀ ਨੇਤਾ, ਨੀਤਿਕਾਰ, ਉੱਚਤਮ ਕੋਰਟ ਦੇ ਸੀਨੀਅਰ ਐਡਵੋਕੇਟ ਹੈ। ਉਹ ਬਾਕੀ ਕਾਂਗਰੇਸੀ  ਨੇਤਾਂਵਾ ਦੀ ਤਰ੍ਹਾਂ ਅਨਾਬ ਸ਼ਨਾਬ ਸ਼ਬਦਾਂ ਦਾ ਪ੍ਰਯੋਗ ਨਹੀਂ ਕਰਦੇ ਹਨ। ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦੀ ਜਨਤਾ ਗਵਾਹ ਹੈ ਕਿ ਅਰੁਣ ਜੇਤਲੀ ਸਾਰੇ ਚੋਣ ਅਭਿਆਨ ਵਿੱਚ ਆਮ ਲੋਕਾਂ, ਉਦਯੋਗਪਤੀਆਂ, ਵਪਾਰੀਆਂ, ਦੁਕਾਨਦਾਰਾਂ ਨਾਲ ਖੁਲ ਕੇ ਮਿਲੇ, ਉਨ੍ਹਾਂ ਦਾ ਦੁੱਖ ਦਰਦ ਸਮਝਿਆਂ ਅਤੇ ਸਰਕਾਰ ਬਣਨ ਦੇ ਬਾਅਦ ਉਹਨਾਂ ਦੀਆਂ ਸਮੱਸਿਆਂਵਾਂ ਦਾ ਹੱਲਲ ਕਰਨ ਦਾ ਵਿਸ਼ਵਾਸ ਦਿੱਤਾ। ਅੰਮ੍ਰਿਤਸਰ ਦੇ ਵੋਟਰ ਵੀ ਉਨ੍ਹਾਂ ਤੋਂ ਸੰਤੁਸ਼ਟ ਦਿਖੇ। ਉਹਨਾਂ ਨੇ ਕਿਹਾ ਕਿ ਅੱਜ ਸਾਰੇ ਦੇਸ਼ ਵਿੱਚ ਕਾਂਗਰਸ ਦਾ ਆਧਾਰ  ਖਾਤਮੇ ਵੱਲ ਵੱਧ ਰਿਹਾ ਹੈ। ਕਾਂਗਰਸ ਦੀ ਪੈਂਤਰਿਕ ਸੀਟਾਂ ਤੇ ਵੀ ਭਾਜਪਾ ਦੇ ਵੱਲੋਂ ਕੜੀ ਚੁਣੋਤੀ ਮਿਲ ਰਹੀ ਹੈ ਅਤੇ ਕਾਂਗਰਸ ਹਾਰਨ ਦੀ ਸਥਿਤੀ ਵਿੱਚ ਹੈ। ਉਹ ਵਿਪੱਖੀ ਨੇਤਾਵਾਂ ਤੋਂ ਪੁੱਛਣ ਦੀ ਬਜਾਏ ਆਪਣੇ ਵਿਧਾਇਕਾਂ, ਸਾਂਸਦਾਂ, ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਤੋਂ ਪੁੱਛਣ ਜੋ ਉਨ੍ਹ੍ਹਾਂ ਦੀਆਂ ਸ਼ਿਕਾਇਤਾਂ ਲੈ ਕੇ ਅਕਸਰ 10 ਜਨਪਥ ਜਾਂਦੇ ਰਹੇ ਹਨ। ਉਹਨਾਂ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਕਾਂਗਰਸ ਦੀ ਜੋ ਸਥਿਤੀ ਹੈ ਉਨ੍ਹਾਂ ਦੇ ਇਕੱਲੇ ਜਿੰਮੇਦਾਰ ਕੈਪਟਨ ਅਮਰਿੰਦਰ ਸਿੰਘ ਹਨ। ਉਹਨਾਂ ਨੇ ਕਿਹਾ ਕਿ ਕੈਪਟਨ ਨੂੰ ਸ਼੍ਰੀ ਅਰੁਣ ਜੇਤਲੀ ਵਰਗੇ ਉੱਚ ਪੱਧਰ ਦੇ ਨੇਤਾ 'ਤੇ ਆਰੋਪ ਲਾਉਣ ਤੋਂ ਪਹਿਲਾਂ ਆਪਣੇ ਗਿਰੇਬਾਨ ਵਿੱਚ ਝਾਕਣਾ ਚਾਹੀਦਾ ਹੈ । ਜੋ ਵਿਅਕਤੀ ਆਪਣੇ ਹਲਕੇ ਦੇ ਵਰਕਰਾਂ, ਵਿਧਾਇਕਾਂ,  ਸਾਂਸਦਾ ਨੂੰੇ ਆਪਣੇ ਕਾਰਜਕਾਲ ਵਿੱਚ ਸਮੇਂ ਨਹੀਂ ਦੇ ਪਾਉਂਦਾ ਸੀ ਅਤੇ ਜਿਸਦੀ ਪੰਜਾਬਬ ਵਿਧਾਨਸਭਾ ਵਿੱਚ ਮੌਜੂਦਗੀ ਨਾ ਦੇ ਬਰਾਬਰ ਹੈ। ਉਹ ਸੰਸਦ ਵਿੱਚ ਅੰਮ੍ਰਿਤਸਰ ਦੀ ਅਵਾਜ ਕਿਸ ਤਰ੍ਹਾਂ ਚੁੱਕੇਗਾ। 

 

Tags:

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD