Saturday, 25 July 2026

 

 

ਖ਼ਾਸ ਖਬਰਾਂ ਪਦਮ ਸ੍ਰੀ ਜਤਿੰਦਰ ਸਿੰਘ ਸ਼ੰਟੀ ਨੇ ‘ਓਪਨ ਹੀਅਰਿੰਗ ਕੈਂਪਾਂ’ ਦੀ ਕੀਤੀ ਪ੍ਰਧਾਨਗੀ ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ ਵੱਲੋਂ "ਦੀ ਇੰਕਲੂਸਿਵ ਕਲਾਸਰੂਮ: ਬ੍ਰਿਜਿੰਗ ਗੈਪਸ ਵਿਦ ਆਡੀਓ-ਵੀਡੀਓ ਸਟ੍ਰੈਟਜੀਜ਼" ਵਿਸ਼ੇ 'ਤੇ ਤਿੰਨ-ਰੋਜ਼ਾ ਵਰਕਸ਼ਾਪ ਦਾ ਆਯੋਜਨ ਪੰਜਾਬ ਸਰਕਾਰ ਨੇ ਰਾਜਪਾਲ ਨੂੰ ਆਊਟਸੋਰਸਡ ਕਰਮਚਾਰੀ ਆਰਡੀਨੈਂਸ ਨੂੰ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਗੈਂਗਸਟਰ ਜੋਬਨਜੀਤ ਬਿੱਲਾ ਨੂੰ ਇੰਡੋਨੇਸ਼ੀਆ ਤੋਂ ਲਿਆਂਦਾ ਭਾਰਤ ਪਟਿਆਲਾ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ : ਅਜੀਤਪਾਲ ਸਿੰਘ ਕੋਹਲੀ ਸ਼੍ਰੀ ਗੁਰੂ ਰਵਿਦਾਸ ਸਮਰਸਤਾ ਸੰਕਲਪ ਅਭਿਆਨ 'ਤੇ ਭਾਜਪਾ ਚੰਡੀਗੜ੍ਹ ਦੀ ਸੂਬਾ ਪੱਧਰੀ ਵਰਕਸ਼ਾਪ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਅਨਾਜ ਮੰਡੀ ਸਰਦੂਲਗੜ੍ਹ ਵਿਖੇ 3.20 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਸਫ਼ਾਈ ਕਰਮਚਾਰੀਆਂ ਨਾਲ ਦੁਰਵਿਵਹਾਰ ਬਰਦਾਸ਼ਤ ਨਹੀਂ : ਚੇਅਰਮੈਨ ਚੰਦਨ ਕੁਮਾਰ ਗਰੇਵਾਲ ਸਿੱਖਿਆ ਦੇ ਖੇਤਰ 'ਚ ਪੰਜਾਬ ਸਰਕਾਰ ਦੀਆਂ ਪਹਿਲਕਦਮੀਆਂ ਵਿਦਿਆਰਥੀਆਂ ਦੇ ਭਵਿੱਖ ਨੂੰ ਕਰਨਗੀਆਂ ਹੋਰ ਮਜ਼ਬੂਤ : ਬ੍ਰਮ ਸ਼ੰਕਰ ਜਿੰਪਾ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਖਾਨਪੁਰ ਥਿਆੜਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਸ਼ਰਧਾਲੂਆਂ ਦੀ ਬੱਸ ਰਵਾਨਾ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ : ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਗੁਰਮੀਤ ਸਿੰਘ ਖੁੱਡੀਆ ਨੇ ਆਮ ਆਦਮੀ ਕਲੀਨਿਕ ਦਾ ਕੀਤਾ ਉਦਘਾਟਨ ਡਾ. ਬਲਜੀਤ ਕੌਰ ਨੇ ਮਲੋਟ ਵਿਖੇ ਤਿੰਨ ਆਮ ਆਦਮੀ ਕਲੀਨਿਕਾਂ ਦਾ ਕੀਤਾ ਉਦਘਾਟਨ ਰਵਿੰਦਰ ਸਿੰਘ ਖੇੜਾ ਵੱਲੋਂ ਖਰੜ ਦੇ ਵਿਕਾਸ ਕਾਰਜਾਂ ਵਿੱਚ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਸਰਦੂਲਗੜ੍ਹ ਵਿਖੇ ਨਵੇਂ ਆਮ ਆਦਮੀ ਕਲੀਨਿਕ ਦਾ ਉਦਘਾਟਨ ਫੌਜੀ ਵੀਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਕੁਰਬਾਨੀ ਦੇ ਜਜ਼ਬੇ ਦਾ ਮੁੱਲ ਕੋਈ ਨਹੀਂ ਦੇ ਸਕਦਾ : ਕੁਲਤਾਰ ਸਿੰਘ ਸੰਧਵਾਂ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਗੁਰੂਗ੍ਰਾਮ ਵਿੱਚ ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਹੋਈ, 15 ਵਿੱਚੋਂ 13 ਮਾਮਲਿਆਂ ਦਾ ਮੌਕੇ ਉੱਤੇ ਕੀਤਾ ਹੱਲ ਨੌਜਵਾਨਾਂ ਦੇ ਨਾਂ 'ਤੇ ਕਾਂਗਰਸ ਵੱਲੋਂ ਰਾਜਨੀਤੀ ਕਰਨਾ ਮੰਦਭਾਗਾ, ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਬਰਦਾਸ਼ਤ ਨਹੀਂ : ਨਾਇਬ ਸਿੰਘ ਸੈਣੀ ਸੂਬਾ ਸਰਕਾਰ ਦਾ ਉਦੇਸ਼ ਹਰ ਨਾਗਰਿਕ ਨੂੰ ਸਮੇਂ ਸਿਰ ਅਤੇ ਵਧੀਆ ਸਿਹਤ ਸੇਵਾਵਾਂ ਉਪਲੱਬਧ ਕਰਵਾਉਣਾ ਹੈ : ਸ਼ਿਆਮ ਸਿੰਘ ਰਾਣਾ ਸੂਬੇ ਨੂੰ ਮਿਲੇ 100 ਹੋਰ ਆਮ ਆਦਮੀ ਕਲੀਨਿਕ, ਕੁੱਲ ਗਿਣਤੀ 1,090 'ਤੇ ਪੁੱਜੀ : ਡਾ. ਬਲਬੀਰ ਸਿੰਘ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੱਲੋਂ ਬਲਾਕ ਸੀਤੋ ਗੁਨੋ ਦੇ ਪਿੰਡ ਖੁਈਖੇੜਾ ਰੁਕਨਪੁਰਾ ਵਿਖੇ ਆਮ ਆਦਮੀ ਕਲੀਨਕ ਦਾ ਉਦਘਾਟਨ

 

"ਆਪ" ਵੱਲੋਂ ਸਿਮਰਨ ਗਿਫਟੀ ਸਪੋਰਟਸ ਵਿੰਗ ਹਲਕਾ ਲਹਿਰਾ ਦੇ ਚੇਅਰਮੈਨ ਨਿਯੁਕਤ, ਮੰਤਰੀ ਗੋਇਲ ਤੋਂ ਲਿਆ ਆਸ਼ੀਰਵਾਦ

ਮਾਵਾਂ ਧੀਆ ਸਤਿਕਾਰ ਯੋਜਨਾ ਤੋਂ ਵਿਰੋਧੀ ਬੁਖਲਾਏ : ਬਰਿੰਦਰ ਗੋਇਲ

Barinder Kumar Goel, Barinder Kumar Goyal, AAP Punjab, Punjab, Punjab News, Latest Punjab News

Armaan

Armaan

5 Dariya News

ਲਹਿਰਾਗਾਗਾ , 25 Jul 2026

Last updated on: Jul 25, 2026, 15:53 IST

"ਆਪ" ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਚਲਾਈ ਮੁਹਿੰਮ ਦੇ ਚਲਦੇ ਵੱਖ-ਵੱਖ ਹਲਕਿਆਂ ਅੰਦਰ ਸਪੋਰਟਸ ਵਿੰਗ ਦੇ ਅਹੁਦੇਦਾਰ ਨਿਯੁਕਤ ਕੀਤੇ ਜਾ ਰਹੇ ਹਨ, ਇਸਦੇ ਚਲਦੇ ਹੀ ਹਲਕਾ ਲਹਿਰਾ ਅੰਦਰ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਦੇ ਅਸ਼ੀਰਵਾਦ ਸਦਕਾ ਲਹਿਰਾਗਗਾ ਦੇ ਨੌਜਵਾਨ ਸਿਮਰਨ ਗਿਫਟੀ ਨੂੰ ਸਪੋਰਟਸ ਵਿੰਗ ਹਲਕਾ ਲਹਿਰਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ, ਆਪਣੀ ਨਿਯੁਕਤੀ ਉਪਰੰਤ ਸਿਮਰਨ ਗਿਫਟੀ ਵੱਲੋਂ ਮੰਤਰੀ ਗੋਇਲ ਤੋਂ ਅਸ਼ੀਰਵਾਦ ਲੈਣ ਅਤੇ ਗੋਇਲ ਪਰਿਵਾਰ ਦਾ ਸਨਮਾਨ ਕਰਨ ਲਈ ਵਿਸ਼ੇਸ਼ ਸਮਾਰੋਹ ਰੱਖਿਆ ਗਿਆ, ਜਿਸ ਵਿੱਚ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਆਪਣੀ ਪਤਨੀ ਸ਼੍ਰੀਮਤੀ ਸੀਮਾ ਗੋਇਲ ਅਤੇ ਪਰਿਵਾਰ ਦੇ ਨਾਲ ਸ਼ਿਰਕਤ ਕਰਦਿਆਂ ਸਪੋਰਟਸ ਵਿੰਗ ਦੇ ਚੇਅਰਮੈਨ ਸਿਮਰਨ ਗਿਫਟੀ ਨੂੰ ਅਸ਼ੀਰਵਾਦ ਦਿੰਦਿਆਂ ਉਸਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ, ਮੰਤਰੀ ਗੋਇਲ ਨੇ ਕਿਹਾ ਕਿ ਪੰਜਾਬ ਨੂੰ "ਰੰਗਲਾ ਪੰਜਾਬ" ਬਣਾਉਣ ਲਈ ਸਰਕਾਰ ਵੱਲੋਂ ਨੌਜਵਾਨਾਂ ਨੂੰ ਵੱਖ ਵੱਖ ਖੇਤਰਾਂ ਵਿੱਚ ਅੱਗੇ ਵਧਣ ਦੇ ਮੌਕੇ ਦਿੱਤੇ ਜਾ ਰਹੇ ਹਨ।

ਸਰਕਾਰ ਵੱਲੋਂ ਸਪੋਰਟਸ ਵਿੰਗ ਦਾ ਗਠਨ ਕਰਕੇ ਹਲਕਾ ਪੱਧਰ ਤੇ ਨੌਜਵਾਨਾਂ ਨੂੰ ਇਸ ਸਬੰਧੀ ਜੁੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ ਤਾਂ ਜੋ ਨੌਜਵਾਨ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਹੋ ਕੇ ਖੇਡਾਂ ਦਾ ਹਿੱਸਾ ਬਣਦੇ ਹੋਏ ਰੰਗਲੇ ਪੰਜਾਬ ਚ ਆਪਣਾ ਹਿੱਸਾ ਪਾ ਸਕਣ। ਪਿੰਡ ਪਿੰਡ ਆਧੁਨਿਕ ਖੇਡ ਸਟੇਡੀਅਮ ਬਣਾਉਣਾ, ਜਿੰਮ ਖੋਲਣਾ ਅਤੇ ਨੌਜਵਾਨਾਂ ਨੂੰ ਸਪੋਰਟਸ ਕਿੱਟਾਂ ਦੇਣਾ ਸਰਕਾਰ ਦਾ ਅਹਿਮ ਉਪਰਾਲਾ ਹੈ।

ਇਸ ਮੌਕੇ ਉਨ੍ਹਾਂ ਕਿਹਾ ਕਿ ਵਿਰੋਧੀਆਂ ਵੱਲੋਂ ਕੁਝ ਲੋਕ ਭਲਾਈ ਸਕੀਮਾਂ ਬੰਦ ਕਰਨ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ,ਜਿਸ ਵਿੱਚ ਕੋਈ ਸੱਚਾਈ ਨਹੀਂ ਹੈ , ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਰਕਾਰ ਕਿਸੇ ਵੀ ਲੋਕ ਪੱਖੀ ,ਲੋਕ ਭਲਾਈ ਸਕੀਮ ਨੂੰ ਬੰਦ ਨਹੀਂ ਕਰੇਗੀ, ਬਲਕਿ ਹਰ ਸਕੀਮ ਹਰ ਵਿਅਕਤੀ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾਵੇਗਾ। 

ਉਨ੍ਹਾਂ ਕਿਹਾ ਮਹਿਲਾਵਾਂ ਨੂੰ ਹਰ ਮਹੀਨੇ ਆਰਥਿਕ ਮਦਦ ਦੇਣ ਵਾਲੀ "ਮਾਵਾਂ ਧੀਆਂ ਸਤਿਕਾਰ ਯੋਜਨਾ" ਤੋਂ ਵਿਰੋਧੀ ਬੁਖਲਾਏ ਹੋਏ ਹਨ ਜਿਸਦੇ ਚਲਦੇ ਉਹ ਗਲਤ ਅਫਵਾਹਾਂ ਫੈਲਾ ਰਹੇ ਹਨ,ਉਹਨਾਂ ਕਿਹਾ ਕਿ ਸਮੁੱਚਾ ਹਲਕਾ ਉਹਨਾਂ ਦਾ ਪਰਿਵਾਰ ਹੈ। ਹਰ ਵਿਅਕਤੀ ਦੇ ਦੁੱਖ ਸੁੱਖ ਵਿੱਚ ਖੜਨਾ ਕਿਸੇ ਤੇ ਅਹਿਸਾਨ ਨਹੀਂ ਬਲਕਿ ਮੇਰੀ ਅਤੇ ਗੋਇਲ ਪਰਿਵਾਰ ਦੀ ਜਿੰਮੇਵਾਰੀ ਹੈ। 

ਇਸ ਉਪਰੰਤ ਸਿਮਰਨ ਗਿਫਟੀ ਵੱਲੋਂ ਐਡਵੋਕੇਟ ਬਰਿੰਦਰ ਗੋਇਲ, ਉਨ੍ਹਾਂ ਦੀ ਪਤਨੀ ਸ਼੍ਰੀਮਤੀ ਸੀਮਾ ਗੋਇਲ  ਅਤੇ ਪਰਿਵਾਰ ਦਾ ਸਨਮਾਨ ਕਰਦਿਆਂ ਵਿਸ਼ਵਾਸ ਦਵਾਇਆ ਕਿ ਪਾਰਟੀ ਵੱਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ, ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।

ਇਸ ਮੌਕੇ ਗੌਰਵ ਗੋਇਲ,ਸੀਸਪਾਲ ਅਨੰਦ ਚੇਅਰਮੈਨ ਮਾਰਕੀਟ ਕਮੇਟੀ ਲਹਿਰਾ, ਬਿੱਲਾ ਸਿੰਘ ਘੋੜੇਨਾਬ, ਬੱਬੂ ਸਿੰਗਲਾ ਮੂਨਕ, ਰਤਨ ਸਰਮਾ, ਪਿ੍ਸ ਕੁਮਾਰ ਚੇਅਰਮੈਨ ਵਪਾਰੀ ਵਿੰਗ ਹਲਕਾ ਲਹਿਰਾ, ਪਰਵੀਨ ਕੁਮਾਰ ਟਿੱਕਾ,ਅਜੇ ਕੁਮਾਰ ਠੋਲੀ,ਓਐਸਡੀ ਰਕੇਸ਼ ਗੁਪਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਅਤੇ ਵਲੰਟੀਅਰ ਹਾਜ਼ਰ ਸਨ।

 

Tags: Barinder Kumar Goel , Barinder Kumar Goyal , AAP Punjab , Punjab , Punjab News , Latest Punjab News

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD