Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ

 

ਹਿੰਦੂ ਧਰਮ ਦਾ ਜਿੰਨਾ ਨੁਕਸਾਨ ਅਤੇ ਅਪਮਾਨ ਭਾਜਪਾ ਨੇ ਕੀਤਾ, ਉਨਾ ਬਾਹਰੋਂ ਆਏ ਹਮਲਾਵਰਾਂ ਨੇ ਵੀ ਨਹੀਂ ਕੀਤਾ - ਅਰਵਿੰਦ ਕੇਜਰੀਵਾਲ

ਭਾਜਪਾ ਨੇ ਜਿੰਨਾ ਹਿੰਦੂਆਂ ਨੂੰ ਲੁੱਟਿਆ ਹੈ, ਅੱਜ ਤੱਕ ਕਿਸੇ ਨੇ ਨਹੀਂ ਲੁੱਟਿਆ, ਹਿੰਦੂ ਧਰਮ 'ਤੇ ਤੁਸੀਂ ਲੋਕ ਕਲੰਕ ਹੋ- ਕੇਜਰੀਵਾਲ

Gurpreet Singh

Gurpreet Singh

5 Dariya News

ਨਵੀਂ ਦਿੱਲੀ , 06 Jul 2026

Last updated on: Jul 06, 2026, 17:44 IST

ਲਖਨਊ ਵਿੱਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦੇ ਕਾਫ਼ਲੇ ਦੇ ਅੱਗੇ ਹਨੂੰਮਾਨ ਜੀ ਦੇ ਭੇਸ ਵਿੱਚ ਨੱਚ ਰਹੇ ਵਿਅਕਤੀ ਦੀ ਵਾਇਰਲ ਵੀਡੀਓ 'ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਤਮਾਮ ਸੀਨੀਅਰ ਆਗੂਆਂ ਨੇ ਤਿੱਖਾ ਹਮਲਾ ਬੋਲਿਆ ਹੈ। ਅਰਵਿੰਦ ਕੇਜਰੀਵਾਲ ਨੇ ਕਹਾ ਕਿ ਜਿੰਨਾ ਨੁਕਸਾਨ ਅਤੇ ਅਪਮਾਨ ਭਾਜਪਾ ਦੇ ਲੋਕਾਂ ਨੇ ਹਿੰਦੂ ਧਰਮ ਦਾ ਕੀਤਾ ਹੈ, ਸ਼ਾਇਦ ਭਾਰਤ ਦੇ 5000 ਸਾਲਾਂ ਦੇ ਇਤਿਹਾਸ ਵਿੱਚ ਬਾਹਰੋਂ ਆਉਣ ਵਾਲੇ ਹਮਲਾਵਰਾਂ ਨੇ ਵੀ ਨਹੀਂ ਕੀਤਾ। 

ਜਿੰਨਾ ਇਨ੍ਹਾਂ ਲੋਕਾਂ ਨੇ ਹਿੰਦੂਆਂ ਨੂੰ ਲੁੱਟਿਆ ਹੈ, ਅੱਜ ਤੱਕ ਕਿਸੇ ਨੇ ਨਹੀਂ ਲੁੱਟਿਆ। ਹਿੰਦੂ ਧਰਮ 'ਤੇ ਭਾਜਪਾ ਦੇ ਲੋਕ ਕਲੰਕ ਹਨ। ਉਨ੍ਹਾਂ ਨੇ ਨਿਤਿਨ ਨਵੀਨ ਨੂੰ ਕਿਹਾ ਕਿ ਤੁਸੀਂ ਇਹ ਕੀ ਕਰ ਰਹੇ ਹੋ। ਕੀ ਤੁਹਾਨੂੰ ਸ਼ਰਮ ਆਉਂਦੀ ਹੈ? ਪੂਰੇ ਹਿੰਦੂ ਸਮਾਜ ਤੋਂ ਮਾਫ਼ੀ ਮੰਗੋ। ਅਰਵਿੰਦ ਕੇਜਰੀਵਾਲ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦੀ ਰੈਲੀ ਵਿੱਚ ਉਨ੍ਹਾਂ ਦੀ ਗੱਡੀ ਦੇ ਅੱਗੇ ਭਗਵਾਨ ਹਨੂੰਮਾਨ ਦੇ ਭੇਸ ਵਿੱਚ ਭਾਜਪਾ ਦਾ ਝੰਡਾ ਲੈ ਕੇ ਨੱਚ ਰਹੇ ਵਿਅਕਤੀ ਦੀ ਅਤੇ ਹਨੂੰਮਾਨ ਜੀ ਦੀ ਪੂਜਾ ਕਰਦੇ ਹੋਏ ਆਪਣੀ ਵੀਡੀਓ ਸਾਂਝੀ ਕਰਕੇ ਕਿਹਾ ਕਿ ਇਹ ਦੋਵੇਂ ਤਸਵੀਰਾਂ ਹਿੰਦੂ ਆਸਥਾ ਪ੍ਰਤੀ ਦੋ ਵਿਚਾਰਧਾਰਾਵਾਂ ਦਾ ਪ੍ਰਤੀਕ ਹਨ। 

ਸਾਡੀ ਵਿਚਾਰਧਾਰਾ - ਅਸੀਂ ਭਗਵਾਨ ਰਾਮ ਅਤੇ ਹਨੂੰਮਾਨ ਜੀ ਦੇ ਭਗਤ ਹਾਂ ਅਤੇ ਉਨ੍ਹਾਂ ਵਿੱਚ ਸਾਡੀ ਸ਼ਰਧਾ ਤੇ ਆਸਥਾ ਹੈ। ਅਸੀਂ ਉਨ੍ਹਾਂ ਨੂੰ ਪੂਜਦੇ ਹਾਂ, ਉਨ੍ਹਾਂ ਅੱਗੇ ਸਿਰ ਝੁਕਾਉਂਦੇ ਹਾਂ, ਉਨ੍ਹਾਂ ਦਾ ਆਸ਼ੀਰਵਾਦ ਲੈਂਦੇ ਹਾਂ। ਉੱਥੇ ਹੀ ਇਨ੍ਹਾਂ ਦੀ ਵਿਚਾਰਧਾਰਾ - ਇਹ ਲੋਕ ਹਨੂੰਮਾਨ ਜੀ ਅਤੇ ਰਾਮਚੰਦਰ ਜੀ ਨੂੰ ਭਗਵਾਨ ਹੀ ਨਹੀਂ ਮੰਨਦੇ। 

ਇਨ੍ਹਾਂ ਲਈ ਰਾਮ ਅਤੇ ਹਨੂੰਮਾਨ ਸੱਤਾ ਅਤੇ ਪੈਸਾ ਹਾਸਲ ਕਰਨ ਦਾ ਜ਼ਰੀਆ ਹਨ। ਇਨ੍ਹਾਂ ਨੂੰ ਭਗਵਾਨ ਦਾ ਅਪਮਾਨ ਕਰਨ ਵਿੱਚ ਕੋਈ ਝਿਜਕ ਨਹੀਂ ਹੁੰਦੀ।

ਇਹੀ ਹਾਲ ਰਿਹਾ ਤਾਂ ਭਾਜਪਾ, ਹਿੰਦੂ ਧਰਮ ਖ਼ਤਮ ਕਰਕੇ ਭਾਜਪਾ ਧਰਮ ਲਾਗੂ ਕਰ ਦੇਵੇਗੀ- ਸੰਜੇ ਸਿੰਘ

ਦੂਜੇ ਪਾਸੇ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਇਹ ਕੀ ਮਜ਼ਾਕ ਬਣਾ ਰੱਖਿਆ ਹੈ? ਭਾਜਪਾ ਦੇ ਆਗੂ ਆਪਣੇ ਜਲੂਸ ਵਿੱਚ ਭਗਵਾਨ ਬਜਰੰਗ ਬਲੀ ਦੇ ਹੱਥ ਵਿੱਚ ਭਾਜਪਾ ਦਾ ਝੰਡਾ ਦੇ ਕੇ ਨਚਵਾ ਰਹੇ ਹਨ। ਜੇਕਰ ਇਹੀ ਹਾਲ ਰਿਹਾ ਤਾਂ ਭਾਜਪਾ, “ਹਿੰਦੂ ਧਰਮ” ਖ਼ਤਮ ਕਰਕੇ “ਭਾਜਪਾ ਧਰਮ” ਲਾਗੂ ਕਰ ਦੇਵੇਗੀ। ਆਪਣੇ ਆਗੂਆਂ ਨੂੰ ਭਗਵਾਨ ਐਲਾਨ ਕੇ ਉਨ੍ਹਾਂ ਦੇ ਮੰਦਰ ਬਣਵਾਏਗੀ ਅਤੇ ਦੇਸ਼ ਵਾਸੀਆਂ ਤੋਂ ਉਨ੍ਹਾਂ ਦੀ ਪੂਜਾ ਕਰਵਾਏਗੀ।

ਹਨੂੰਮਾਨ ਜੀ ਦੇ ਅਪਮਾਨ ਨਾਲ ਲੱਖਾਂ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ- ਸੌਰਭ ਭਾਰਦਵਾਜ

ਇਸ ਵੀਡੀਓ ਨੂੰ ਸਾਂਝਾ ਕਰਕੇ ਆਪ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨੇ ਨਿਤਿਨ ਨਵੀਨ ਨੂੰ ਕਿਹਾ ਕਿ ਇਸ ਨਾਲ ਲੱਖਾਂ ਹਿੰਦੂਆਂ ਵਾਂਗ ਮੇਰੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਹੈ। ਇਹ ਸਿੱਧਾ ਮੇਰੇ ਹਿੰਦੂ ਧਰਮ ਦਾ ਅਤੇ ਮੇਰੇ ਆਰਾਧਿਆ ਹਨੂੰਮਾਨ ਜੀ ਦਾ ਅਪਮਾਨ ਹੈ। ਕਿਰਪਾ ਕਰਕੇ ਤੁਸੀਂ ਆਪਣੀ ਇਸ ਹਰਕਤ ਲਈ ਖ਼ਿਮਾ ਮੰਗ ਲਵੋ। ਹਨੂੰਮਾਨ ਜੀ ਦੇ ਮੰਦਰ ਜਾ ਕੇ ਕਿਰਪਾ ਕਰਕੇ ਮਾਫ਼ੀ ਮੰਗ ਲਵੋ। 

ਇਸ ਨਾਲ ਤੁਸੀਂ ਛੋਟੇ ਨਹੀਂ ਹੋ ਜਾਵੋਗੇ। ਮੈਂ ਭਾਜਪਾ ਨੂੰ ਵੀ ਕਹਾਂਗਾ ਕਿ ਪਾਰਟੀ ਦੇ ਤੌਰ 'ਤੇ ਤੁਸੀਂ ਇਸ ਹਰਕਤ ਦੀ ਮਾਫ਼ੀ ਮੰਗੋ।

ਕੀ ਬਜਰੰਗ ਬਲੀ ਦੇ ਅਪਮਾਨ 'ਤੇ ਭਾਜਪਾ ਦੇ ਲੋਕ ਆਪਣਾ ਮੂੰਹ ਖੋਲ੍ਹਣ ਦੀ ਹਿੰਮਤ ਰੱਖਦੇ ਹਨ?- ਆਤਿਸ਼ੀ

ਇਸੇ ਵੀਡੀਓ ਨੂੰ ਰੀਪੋਸਟ ਕਰਕੇ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਅਤੇ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਕਿਹਾ ਕਿ ਜੋ ਭਾਜਪਾ ਦੇ ਆਗੂ ਕੱਲ੍ਹ ਤੋਂ ਭਿਣਭਿਣਾ ਰਹੇ ਹਨ ਕਿ ਨਿਤਿਨ ਨਵੀਨ ਦਾ ਅਪਮਾਨ ਹੋ ਗਿਆ, ਕੀ ਅੱਜ ਬਜਰੰਗ ਬਲੀ ਦੇ ਅਪਮਾਨ ਬਾਰੇ ਆਪਣਾ ਮੂੰਹ ਖੋਲ੍ਹਣ ਦੀ ਹਿੰਮਤ ਰੱਖਦੇ ਹਨ? ਰੇਖਾ ਗੁਪਤਾ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਆਪਣੇ ਆਪ ਨੂੰ ਹਨੂੰਮਾਨ ਤੋਂ ਵੀ ਵੱਡਾ ਮੰਨਦੇ ਹਨ ਅਤੇ ਭਗਵਾਨ ਨੂੰ ਆਪਣੇ ਸਾਹਮਣੇ ਪਾਰਟੀ ਦੇ ਝੰਡੇ ਨਾਲ ਨਚਾਉਂਦੇ ਹਨ। 

ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਸਵਾਲ ਕੀਤਾ ਕਿ ਨਿਤਿਨ ਨਵੀਨ ਦੇ ਇਸ ਹੰਕਾਰ 'ਤੇ ਮੁੱਖ ਮੰਤਰੀ ਰੇਖਾ ਗੁਪਤਾ ਕੁਝ ਟਿੱਪਣੀ ਕਰਨਾ ਚਾਹੁਣਗੇ ਜਾਂ ਹਨੂੰਮਾਨ ਦੇ ਅਪਮਾਨ 'ਤੇ ਉਨ੍ਹਾਂ ਨੂੰ ਬੋਲਣ ਤੋਂ ਮਨ੍ਹਾ ਕੀਤਾ ਗਿਆ ਹੈ?

 

 

Tags: Arvind Kejriwal , AAP , Aam Aadmi Party , Sanjay Singh , Saurabh Bharadwaj , Atishi Marlena

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD