ਮੁੱਖ ਚੋਣ ਅਫ਼ਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਅਮਿਤ ਕੁਮਾਰ ਪੰਚਾਲ, ਜਿ਼ਲ੍ਹਾ ਚੋਣ ਅਫਸਰ—ਕਮ—ਡਿਪਟੀ ਕਮਿਸ਼ਨਰ ਨੇ ਅੱਜ ਜਿ਼ਲ੍ਹੇ ਦੇ ਸਮੂਹ ਚੋਣਕਾਰ ਰਜਿਸਟਰੇਸ਼ਨ ਅਫਸਰ, ਸਹਾਇਕ ਰਜਿਸਟਰੇਸ਼ਨ ਅਫਸਰ—1ਅਤੇ ਸਹਾਇਕ ਰਜਿਸਟਰੇਸ਼ਨ ਅਫਸਰ—2 ਨਾਲ ਐਸ.ਆਰ.ਆਈ ਪ੍ਰਕਿਰਿਆ ਨੂੰ ਸਫਲਤਾ ਪੂਰਵਕ ਨੇਪਰੇ ਚਾੜਣ ਲਈ ਅਹਿਮ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸ੍ਰੀ ਪੰਚਾਲ ਨੇ ਹਾਜ਼ਰੀਨ ਨੂੰ ਚੋਣ ਵਿਭਾਗ ਵਲੋਂ ਐਸ.ਆਈ.ਆਰ ਸਬੰਧੀ ਜਾਰੀਆਂ ਹੋਈਆਂ ਹਦਾਇਤਾਂ ਤੋਂ ਜਾਣੂੰ ਕਰਵਾਇਆ।
ਉਹਨਾਂ ਦੱਸਿਆਂ ਕਿ ਐਸ.ਆਈ.ਆਰ. ਪ੍ਰਕਿਰਿਆ ਨੂੰ ਪਾਰਦਰਸ਼ੀ ਤੇ ਸੰਚਾਰੂ ਢੰਗ ਨਾਲ ਪੂਰਾ ਕਰਨ ਲਈ ਜਿ਼ਲ੍ਹਾ ਪ੍ਰਸ਼ਾਸਨ ਵਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਪ੍ਰਾਪਤ ਹੋਈਆਂ ਸਿ਼ਕਾਇਤਾਂ ਦੇ ਨਿਪਟਾਰੇ ਲਈ ਵੱਖ—ਵੱਖ ਸੈਲਾਂ ਵਿੱਚ ਲੋੜੀਦੇ ਸਟਾਫ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਜਿ਼ਲ੍ਹੇ ਵਿੱਚ 92.76 ਪ੍ਰਤੀਸ਼ਤ ਪ੍ਰੀ ਐਸ.ਆਈ.ਆਰ ਮੈਪਿੰਗ ਦਾ ਕੰਮ ਮੁਕੰਮਲ ਹੋ ਚੁੱਕਾ ਹੈ।
ਮੀਟਿੰਗ ਦੌਰਾਨ ਦੱਸਿਆ ਕਿ ਸਪੈਸ਼ਲ ਇੰਟੈਂਸਿਵ ਰਵੀਜ਼ਨ 2026 ਦੌਰਾਨ ਹਰੇਕ ਬੀ ਐੱਲ ਓ 25 ਜੂਨ ਤੋਂ 24 ਜੁਲਾਈ 2026 ਤੱਕ ਵੋਟਰਾਂ ਦੇ ਘਰ—ਘਰ ਜਾ ਕੇ ਇਨੂਮੀਰੇਸ਼ਨ ਫ਼ਾਰਮ ਦੇਵੇਗਾ ਅਤੇ ਉਹਨਾਂ ਤੋਂ ਸਬੰਧਿਤ ਫ਼ਾਰਮ ਵਿੱਚ ਡਾਟਾ ਪ੍ਰਾਪਤ ਕਰਨਗੇ। ਉਹਨਾਂ ਹਾਜ਼ਰੀਨ ਨੂੰ ਹਦਾਇਤ ਕੀਤੀ ਐਸ.ਆਈ.ਆਰ ਪ੍ਰਕਿਰਿਆ ਨੂੰ ਸਫਲ ਤੇ ਪ੍ਰਭਾਵਸ਼ਾਲੀ ਬਨਾਉਣ ਲਈ ਰਾਜਨੀਤਿਕ ਪਾਰਟੀਆਂ ਦੇ ਬੀ.ਐਲ.ਏ. ਨਾਲ ਰਾਬਤਾ ਕਾਇਮ ਰੱਖਿਆ ਜਾਵੇ ਤਾਂ ਜੋ ਐਸ.ਆਰ.ਆਈ ਪ੍ਰਕਿਰਿਆ ਦੌਰਾਨ ਕੋਈ ਸਮੱਸਿਆ ਪੇਸ਼ ਨਾ ਆਵੇ।
ਉਹਨਾਂ ਦੱਸਿਆ ਕਿ ਆਮ ਵੋਟਰਾਂ ਅਤੇ ਲੋਕਾਂ ਦੀ ਸਹੂਲਤ ਲਈ ਟੋਲ ਫਰੀ ਨੰਬਰ 1950 ਵਿਖੇ ਸਥਾਪਤ ਕੀਤਾ ਗਿਆ ਹੈ ਤਾਂ ਜੋ ਐਸ.ਆਈ.ਆਰ. ਸਬੰਧੀ ਲੋੜੀਦੀ ਜਾਣਕਾਰੀ ਉਹਨਾਂ ਨੂੰ ਮੁਹੱਈਆ ਹੋ ਸਕੇ। ਮੀਟਿੰਗ ਦੌਰਾਨ ਸ੍ਰੀ ਡੈਵੀ ਗੋਇਲ ਵਧੀਕ ਡਿਪਟੀ ਕਮਿਸ਼ਨਰ, ਸ੍ਰੀ ਗੁਰਕਿਰਨਜੀਤ ਸਿੰਘ ਸਿੱਧੂ ਐਸ.ਡੀ.ਐਮ., ਸ੍ਰੀ ਪੰਕਜ ਕੁਮਾਰ ਐਸ.ਡੀ.ਐਮ.ਮਲੋਟ, ਸ੍ਰੀ ਅਰਵਿੰਦਰਪਾਲ ਸਿੰਘ ਐਸ.ਡੀ.ਐਮ.ਗਿੱਦੜਬਾਹਾ ਵੀ ਮੌਜੂਦ ਸਨ।