Wednesday, 17 June 2026

 

 

ਖ਼ਾਸ ਖਬਰਾਂ ਵੱਖ-ਵੱਖ ਕਰਮਚਾਰੀ ਐਸੋਸੀਏਸ਼ਨਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣਗੀਆਂ : ਹਰਪਾਲ ਸਿੰਘ ਚੀਮਾ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਨਾ ਲਾਵੇ ਭਗਵੰਤ ਮਾਨ, ਜਿਨ੍ਹਾਂ ਨੇ ਮੱਥਾ ਲਾਇਆ ਉਨ੍ਹਾਂ ਦਾ ਕੱਖ ਨਹੀਂ ਰਿਹਾ : ਕੇਵਲ ਸਿੰਘ ਢਿੱਲੋਂ ਡਾ: ਹਿਮਾਂਸ਼ੂ ਅਗਰਵਾਲ ਨੇ 50 ਨੌਜਵਾਨਾਂ ਲਈ ਪਬਲਿਕ ਪਾਲਿਸੀ ਇੰਟਰਨਸ਼ਿਪ ਦੀ ਸ਼ੁਰੂਆਤ ਕੀਤੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ "ਗੁਰੂ ਦ੍ਰੋਹੀ" ਐਲਾਨੇ ਗਏ ਮਾਨ ਨੂੰ ਇੱਕ ਪਲ ਵੀ ਕੁਰਸੀ 'ਤੇ ਰਹਿਣ ਦਾ ਨੈਤਿਕ ਅਧਿਕਾਰ ਨਹੀਂ : ਤਰੁਣ ਚੁਘ ਮਾਵਾਂ ਦੀ ਸਿਹਤ ਸੰਭਾਲ ਸੇਵਾਵਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਹੋਵੇਗੀ : ਹਿਮਾਂਸ਼ੂ ਜੈਨ ਲੋਕ ਮਿਲਣੀ ਸਮਾਗਮਾਂ ਰਾਹੀਂ ਸਰਕਾਰ ਤੇ ਲੋਕਾਂ ਵਿਚਕਾਰ ਮਜ਼ਬੂਤ ਹੋ ਰਿਹਾ ਸੰਪਰਕ : ਤਰੁਨਪ੍ਰੀਤ ਸਿੰਘ ਸੌਂਦ ਭੂਰੀਵਾਲੇ ਪਰੰਪਰਾ ਤਹਿਤ ਜਾਤੀ, ਧਰਮ ਤੇ ਫਿਰਕਾਪ੍ਰਸਤੀ ਦਾ ਪਾੜਾ ਖਤਮ ਕਰਨ ’ਤੇ ਜ਼ੋਰ ਦੇਣਾ ਸਲਾਘਾਯੋਗ - ਜਸਵੀਰ ਸਿੰਘ ਗੜ੍ਹੀ ਪੰਜਾਬ ਪੁਲਿਸ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 'ਛਬੀਲ' ਲਗਾਈ ਗਈ ਐਲਪੀਯੂ ਨੇ 7ਵੇਂ ਐਲਪੀਯੂ ਨੇਸਟ (ਐਨਈਐਸਟੀ) ਸਟੱਡੀ ਗ੍ਰਾਂਟ ਅਵਾਰਡ ਸਮਾਰੋਹ ਵਿੱਚ 58 ਹੋਣਹਾਰ ਵਿਦਿਆਰਥੀਆਂ ਨੂੰ ₹58 ਲੱਖ ਦੀ ਸਟੱਡੀ ਗ੍ਰਾਂਟ ਪ੍ਰਦਾਨ ਕੀਤੀ ਪੰਜਾਬ ਮੰਡੀ ਬੋਰਡ ਨੇ ਸਿਰਜੇ ਵਿਕਾਸ ਦੇ ਨਵੇਂ ਕੀਰਤੀਮਾਨ : ਹਰਚੰਦ ਸਿੰਘ ਬਰਸਟ ਰਾਹੁਲ ਚਾਬਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਹੋਈ ਵਿਸ਼ੇਸ਼ ਗਹਿਰੀ ਸੁਧਾਈ : ਬੀ.ਐਲ.ਓਜ਼ ਅਤੇ ਸੁਪਰਵਾਈਜ਼ਰਾਂ ਦੀ ਟ੍ਰੇਨਿੰਗ ਜਾਰੀ : ਹਰਪ੍ਰੀਤ ਸਿੰਘ ਐੱਸ.ਆਈ.ਆਰ. ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਬੀ.ਐਲ.ਓਜ਼ ਨੂੰ ਦਿੱਤੀ ਜਾ ਰਹੀ ਵਿਸ਼ੇਸ਼ ਟ੍ਰੇਨਿੰਗ : ਆਸ਼ਿਕਾ ਜੈਨ ਗੁਰਦਿੱਤ ਸਿੰਘ ਸੇਖੋਂ ਅਤੇ ਗਗਨਦੀਪ ਸਿੰਘ ਧਾਲੀਵਾਲ ਨੇ ਗਿਆਨੀ ਜ਼ੈਲ ਸਿੰਘ ਐਵਿਨਿਊ ਵਿਖੇ 67.91 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਚਿਤਕਾਰਾ ਯੂਨੀਵਰਸਿਟੀ ਦੇ ਸਟਾਰਟਅੱਪਸ ਨੇ ਮਾਈਕਰੋਸਾਫਟ ਅਤੇ ਆਈਆਈਐਮ ਲਖਨਊ ਵਿਖੇ ਨਵੀਨਤਾ ਦਾ ਪ੍ਰਦਰਸ਼ਨ ਕੀਤਾ 40 ਸਾਲਾਂ ਬਾਅਦ ਘੁਮਾਣ ਛੱਪੜ ਦੀ ਹੋਈ ਸਫਾਈ-ਪਿੰਡ ਵਾਸੀਆਂ ਨੂੰ ਮਿਲੀ ਵੱਡੀ ਰਾਹਤ : ਐਡਵੋਕੇਟ ਅਮਰਪਾਲ ਸਿੰਘ "ਸਾਡੇ ਬਜ਼ੁਰਗ ਸਾਡਾ ਮਾਣ": ਬਜ਼ੁਰਗਾਂ ਦੇ ਸਨਮਾਨ ਅਤੇ ਸੁਰੱਖਿਆ ਲਈ ਪੰਜਾਬ ਸਰਕਾਰ ਦੀ ਅਹਿਮ ਪਹਿਲ ; ਬਿਰਧ ਘਰਾਂ ਲਈ 4.10 ਕਰੋੜ ਰੁਪਏ ਜਾਰੀ : ਡਾ. ਬਲਜੀਤ ਕੌਰ ਹਰਜੋਤ ਸਿੰਘ ਬੈਂਸ ਨੇ ਰਾਤ 1 ਵਜੇ ਅੰਮ੍ਰਿਤਸਰ ਵਿੱਚ ਸਫ਼ਾਈ ਮੁਹਿੰਮ ਦੀ ਕੀਤੀ ਅਗਵਾਈ ਅਮਨ ਅਰੋੜਾ ਦੀ ਹਾਜ਼ਰੀ ਵਿੱਚ ਪਰਦੀਪ ਕੌਰ ਬਿਗੜਵਾਲ ਅਤੇ ਸੰਦੀਪ ਵਿਰਕ ਸੋਨੀ ਨੇ ਸੰਭਾਲਿਆ ਕਾਰਜਭਾਰ ਨਵਦੀਪ ਕੌਰ ਸੰਘਰੇੜੀ ਅਤੇ ਦਵਿੰਦਰ ਸਿੰਘ ਨੇ ਅਮਨ ਅਰੋੜਾ ਦੀ ਮੌਜੂਦਗੀ ਵਿੱਚ ਸੰਭਾਲਿਆ ਅਹੁਦਾ GMADA ਦੇ ਹਜ਼ਾਰਾਂ ਕਰੋੜ ਰੁਪਏ ਦੇ ਬਕਾਏ ਵਸੂਲ ਕਰਨ ਵਿੱਚ ਨਾਕਾਮ ਰਹੀ ਆਪ ਸਰਕਾਰ : ਬਲਬੀਰ ਸਿੱਧੂ

 

ਪਿੰਡ ਕੁੱਬੇ ਨਵਾਂ ਮੋਘਾ ਲਾਇਆ, ਢਾਈ ਸੌ ਏਕੜ ਰਕਬੇ ਨੂੰ ਮਿਲੇਗਾ ਨਹਿਰੀ ਪਾਣੀ : ਵਿਧਾਇਕ ਲਾਭ ਸਿੰਘ ਉੱਗੋਕੇ

ਕਿਹਾ, ਮਾਨ ਸਰਕਾਰ ਦੇ ਪ੍ਰੋਜੈਕਟਾਂ ਸਦਕਾ ਸੈਂਕੜੇ ਏਕੜ ਰਕਬੇ ਨੂੰ ਪਹਿਲੀ ਵਾਰ ਮਿਲ ਰਿਹੈ ਨਹਿਰੀ ਪਾਣੀ

Labh Singh Ugoke, AAP Punjab, Barnala

Armaan

Armaan

5 Dariya News

ਤਪਾ/ ਭਦੌੜ , 14 Jun 2026

Last updated on: Jun 14, 2026, 17:50 IST

ਵਿਧਾਇਕ ਹਲਕਾ ਭਦੌੜ ਸ. ਲਾਭ ਸਿੰਘ ਉੱਗੋਕੇ ਨੇ ਪਿੰਡ ਕੁੱਬੇ ਵਿਚ ਨਵੇਂ ਮੋਘੇ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਨਵੇਂ ਮੋਘੇ ਨਾਲ ਪਿੰਡ ਕੁੱਬੇ ਨੇੜਲੇ ਕਰੀਬ ਢਾਈ ਸੌ ਏਕੜ ਰਕਬੇ ਨੂੰ ਪਹਿਲੀ ਵਾਰੀ ਨਹਿਰੀ ਪਾਣੀ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਜ਼ਿਲ੍ਹੇ ਅਤੇ ਹਲਕੇ ਦੇ ਵੱਡੀ ਗਿਣਤੀ ਪਿੰਡਾਂ ਵਿਚ ਨਹਿਰੀ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ, ਜਿਸ ਨਾਲ ਸੈਂਕੜੇ ਏਕੜ ਰਕਬੇ ਨੂੰ ਨਹਿਰੀ ਪਾਣੀ ਨਸੀਬ ਹੋਇਆ ਹੈ।

ਇਸ ਮੌਕੇ ਉਹਨਾਂ ਕਿਹਾ ਕਿ ਨਹਿਰੀ ਪਾਣੀ ਖੇਤ ਖੇਤ ਪੁੱਜਦਾ ਕਰਨ ਲਈ ਪਹਿਲੀ ਵਾਰ ਕਿਸੇ ਸਰਕਾਰ ਨੇ ਇੰਨੇ ਉਪਰਾਲੇ ਕੀਤੇ ਹਨ। ਉਨ੍ਹਾਂ ਇਲਾਕੇ ਦੇ ਕਿਸਾਨਾਂ ਵਲੋਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਕਰੋੜਾਂ ਰੁਪਏ ਜਲ ਸਰੋਤ ਮਹਿਕਮੇ ਨੂੰ ਜਾਰੀ ਕੀਤੇ ਹਨ ਜਿਸ ਨਾਲ ਜਿੱਥੇ ਖਾਲ/ਕੱਸੀਆਂ ਦਾ ਕੰਮ ਹੋਇਆ, ਓਥੇ ਜ਼ਮੀਨਦੋਜ਼ ਪਾਈਪਾਂ ਲੱਗੀਆਂ ਅਤੇ ਨਵੇਂ ਮੋਘੇ ਲਾਏ ਗਏ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਸਰਕਾਰ ਆਉਣ ਮਗਰੋਂ ਪਹਿਲੀ ਵਾਰ ਟੇਲਾਂ 'ਤੇ ਪਾਣੀ ਪੁੱਜਿਆ ਤੇ ਉਨ੍ਹਾਂ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਦੀ ਲੋੜ ਨਹੀਂ ਪਈ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਭਦੌੜ ਅੰਮ੍ਰਿਤ ਢਿੱਲਵਾਂ, ਪਾਰਟੀ ਆਗੂ, ਪਿੰਡ ਦੇ ਪੰਚਾਇਤ ਮੈਂਬਰ ਤੇ ਮੋਹਤਬਰ ਮੌਜੂਦ ਸਨ।

 

Tags: Labh Singh Ugoke , AAP Punjab , Barnala

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD