Wednesday, 17 June 2026

 

 

ਖ਼ਾਸ ਖਬਰਾਂ ਵੱਖ-ਵੱਖ ਕਰਮਚਾਰੀ ਐਸੋਸੀਏਸ਼ਨਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣਗੀਆਂ : ਹਰਪਾਲ ਸਿੰਘ ਚੀਮਾ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਨਾ ਲਾਵੇ ਭਗਵੰਤ ਮਾਨ, ਜਿਨ੍ਹਾਂ ਨੇ ਮੱਥਾ ਲਾਇਆ ਉਨ੍ਹਾਂ ਦਾ ਕੱਖ ਨਹੀਂ ਰਿਹਾ : ਕੇਵਲ ਸਿੰਘ ਢਿੱਲੋਂ ਡਾ: ਹਿਮਾਂਸ਼ੂ ਅਗਰਵਾਲ ਨੇ 50 ਨੌਜਵਾਨਾਂ ਲਈ ਪਬਲਿਕ ਪਾਲਿਸੀ ਇੰਟਰਨਸ਼ਿਪ ਦੀ ਸ਼ੁਰੂਆਤ ਕੀਤੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ "ਗੁਰੂ ਦ੍ਰੋਹੀ" ਐਲਾਨੇ ਗਏ ਮਾਨ ਨੂੰ ਇੱਕ ਪਲ ਵੀ ਕੁਰਸੀ 'ਤੇ ਰਹਿਣ ਦਾ ਨੈਤਿਕ ਅਧਿਕਾਰ ਨਹੀਂ : ਤਰੁਣ ਚੁਘ ਮਾਵਾਂ ਦੀ ਸਿਹਤ ਸੰਭਾਲ ਸੇਵਾਵਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਹੋਵੇਗੀ : ਹਿਮਾਂਸ਼ੂ ਜੈਨ ਲੋਕ ਮਿਲਣੀ ਸਮਾਗਮਾਂ ਰਾਹੀਂ ਸਰਕਾਰ ਤੇ ਲੋਕਾਂ ਵਿਚਕਾਰ ਮਜ਼ਬੂਤ ਹੋ ਰਿਹਾ ਸੰਪਰਕ : ਤਰੁਨਪ੍ਰੀਤ ਸਿੰਘ ਸੌਂਦ ਭੂਰੀਵਾਲੇ ਪਰੰਪਰਾ ਤਹਿਤ ਜਾਤੀ, ਧਰਮ ਤੇ ਫਿਰਕਾਪ੍ਰਸਤੀ ਦਾ ਪਾੜਾ ਖਤਮ ਕਰਨ ’ਤੇ ਜ਼ੋਰ ਦੇਣਾ ਸਲਾਘਾਯੋਗ - ਜਸਵੀਰ ਸਿੰਘ ਗੜ੍ਹੀ ਪੰਜਾਬ ਪੁਲਿਸ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 'ਛਬੀਲ' ਲਗਾਈ ਗਈ ਐਲਪੀਯੂ ਨੇ 7ਵੇਂ ਐਲਪੀਯੂ ਨੇਸਟ (ਐਨਈਐਸਟੀ) ਸਟੱਡੀ ਗ੍ਰਾਂਟ ਅਵਾਰਡ ਸਮਾਰੋਹ ਵਿੱਚ 58 ਹੋਣਹਾਰ ਵਿਦਿਆਰਥੀਆਂ ਨੂੰ ₹58 ਲੱਖ ਦੀ ਸਟੱਡੀ ਗ੍ਰਾਂਟ ਪ੍ਰਦਾਨ ਕੀਤੀ ਪੰਜਾਬ ਮੰਡੀ ਬੋਰਡ ਨੇ ਸਿਰਜੇ ਵਿਕਾਸ ਦੇ ਨਵੇਂ ਕੀਰਤੀਮਾਨ : ਹਰਚੰਦ ਸਿੰਘ ਬਰਸਟ ਰਾਹੁਲ ਚਾਬਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਹੋਈ ਵਿਸ਼ੇਸ਼ ਗਹਿਰੀ ਸੁਧਾਈ : ਬੀ.ਐਲ.ਓਜ਼ ਅਤੇ ਸੁਪਰਵਾਈਜ਼ਰਾਂ ਦੀ ਟ੍ਰੇਨਿੰਗ ਜਾਰੀ : ਹਰਪ੍ਰੀਤ ਸਿੰਘ ਐੱਸ.ਆਈ.ਆਰ. ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਬੀ.ਐਲ.ਓਜ਼ ਨੂੰ ਦਿੱਤੀ ਜਾ ਰਹੀ ਵਿਸ਼ੇਸ਼ ਟ੍ਰੇਨਿੰਗ : ਆਸ਼ਿਕਾ ਜੈਨ ਗੁਰਦਿੱਤ ਸਿੰਘ ਸੇਖੋਂ ਅਤੇ ਗਗਨਦੀਪ ਸਿੰਘ ਧਾਲੀਵਾਲ ਨੇ ਗਿਆਨੀ ਜ਼ੈਲ ਸਿੰਘ ਐਵਿਨਿਊ ਵਿਖੇ 67.91 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਚਿਤਕਾਰਾ ਯੂਨੀਵਰਸਿਟੀ ਦੇ ਸਟਾਰਟਅੱਪਸ ਨੇ ਮਾਈਕਰੋਸਾਫਟ ਅਤੇ ਆਈਆਈਐਮ ਲਖਨਊ ਵਿਖੇ ਨਵੀਨਤਾ ਦਾ ਪ੍ਰਦਰਸ਼ਨ ਕੀਤਾ 40 ਸਾਲਾਂ ਬਾਅਦ ਘੁਮਾਣ ਛੱਪੜ ਦੀ ਹੋਈ ਸਫਾਈ-ਪਿੰਡ ਵਾਸੀਆਂ ਨੂੰ ਮਿਲੀ ਵੱਡੀ ਰਾਹਤ : ਐਡਵੋਕੇਟ ਅਮਰਪਾਲ ਸਿੰਘ "ਸਾਡੇ ਬਜ਼ੁਰਗ ਸਾਡਾ ਮਾਣ": ਬਜ਼ੁਰਗਾਂ ਦੇ ਸਨਮਾਨ ਅਤੇ ਸੁਰੱਖਿਆ ਲਈ ਪੰਜਾਬ ਸਰਕਾਰ ਦੀ ਅਹਿਮ ਪਹਿਲ ; ਬਿਰਧ ਘਰਾਂ ਲਈ 4.10 ਕਰੋੜ ਰੁਪਏ ਜਾਰੀ : ਡਾ. ਬਲਜੀਤ ਕੌਰ ਹਰਜੋਤ ਸਿੰਘ ਬੈਂਸ ਨੇ ਰਾਤ 1 ਵਜੇ ਅੰਮ੍ਰਿਤਸਰ ਵਿੱਚ ਸਫ਼ਾਈ ਮੁਹਿੰਮ ਦੀ ਕੀਤੀ ਅਗਵਾਈ ਅਮਨ ਅਰੋੜਾ ਦੀ ਹਾਜ਼ਰੀ ਵਿੱਚ ਪਰਦੀਪ ਕੌਰ ਬਿਗੜਵਾਲ ਅਤੇ ਸੰਦੀਪ ਵਿਰਕ ਸੋਨੀ ਨੇ ਸੰਭਾਲਿਆ ਕਾਰਜਭਾਰ ਨਵਦੀਪ ਕੌਰ ਸੰਘਰੇੜੀ ਅਤੇ ਦਵਿੰਦਰ ਸਿੰਘ ਨੇ ਅਮਨ ਅਰੋੜਾ ਦੀ ਮੌਜੂਦਗੀ ਵਿੱਚ ਸੰਭਾਲਿਆ ਅਹੁਦਾ GMADA ਦੇ ਹਜ਼ਾਰਾਂ ਕਰੋੜ ਰੁਪਏ ਦੇ ਬਕਾਏ ਵਸੂਲ ਕਰਨ ਵਿੱਚ ਨਾਕਾਮ ਰਹੀ ਆਪ ਸਰਕਾਰ : ਬਲਬੀਰ ਸਿੱਧੂ

 

ਆਪ ਦੀ ਝੂਠੀ ਸ਼ਿਕਾਇਤ ਕਾਰਨ ਪਰਮਬੰਸ ਸਿੰਘ ਰੋਮਾਣਾ ਨੂੰ ਕੈਨੇਡਾ ਵਿਚ ਐਂਟਰੀ ਨਹੀਂ ਮਿਲੀ: ਅਕਾਲੀ ਦਲ

ਰੋਮਾਣਾ ਨੇ ਫਰੀਦਕੋਟ ਅਦਾਲਤ ਤੋਂ ਪ੍ਰਵਾਨਗੀ ਲੈਣ ਉਪਰੰਤ ਅਕਾਲੀ ਦਲ ਦੇ ਵਫਦ ਵਜੋਂ ਕੈਨੇਡਾ ਦੌਰਾ ਕਰਨਾ ਸੀ: ਅਰਸ਼ਦੀਪ ਕਲੇਰ

Arshdeep Singh Kler, Shiromani Akali Dal, SAD, Akali Dal, Punjab, Punjab News, Latest Punjab News

5 Dariya News

5 Dariya News

5 Dariya News

ਚੰਡੀਗੜ੍ਹ , 12 Jun 2026

Last updated on: Jun 13, 2026, 11:54 IST

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਵੱਲੋਂ ਕੈਨੇਡਾ ਦੇ ਅਧਿਕਾਰੀਆਂ ਨੂੰ ਕੀਤੀ ਝੂਠੀ ਸ਼ਿਕਾਇਤ ਦੇ ਕਾਰਨ ਪਾਰਟੀ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ ਨੁੰ ਕੈਨੇਡਾ ਵਿਚ ਐਂਟਰੀ ਨਹੀਂ ਦਿੱਤੀ ਗਈ।ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਹਾਲ ਹੀ ਵਿਚ ਹੋਈਆਂ ਨਗਰ ਕੌਂਸਲ ਤੇ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਫਰੀਦਕੋਟ ਵਿਖੇ ਪਰਮਬੰਸ ਸਿੰਘ ਰੋਮਾਣਾ ਦੇ ਖਿਲਾਫ ਝੂਠਾ ਕੇਸ ਦਰਜ ਕੀਤਾ ਗਿਆ। ਉਹਨਾਂ ਕਿਹਾ ਕਿ ਕੇਸ ਵਿਚ ਰੋਮਾਣਾ ਨੂੰ ਅਗਾਊਂ ਜ਼ਮਾਨਤ ਮਿਲ ਗਈ ਸੀ ਤੇ ਉਹਨਾਂ ਨੇ ਵਿਦੇਸ਼ ਜਾਣ ਲਈ ਅਦਾਲਤ ਤੋਂ ਪ੍ਰਵਾਨਗੀ ਲਈ ਸੀ ।

ਕਲੇਰ ਨੇ ਦੱਸਿਆ ਕਿ ਆਪ ਸਰਕਾਰ ਨੂੰ ਜਦੋਂ ਪਤਾ ਲੱਗਾ ਕਿ ਅਕਾਲੀ ਦਲ ਦਾ ਵਫਦ ਐਨ ਆਰ ਆਈ ਭਾਈਚਾਰੇ ਨਾਲ ਮੁਲਾਕਾਤ ਕਰਨ ਵਾਸਤੇ ਕੈਨੇਡਾ ਜਾ ਰਿਹਾ ਹੈ ਤਾਂ ਪਾਰਟੀ ਸੜ ਬਲ ਗਈ। ਆਪ ਸਕਾਰ ਨੇ ਐਨ ਆਰ ਆਈਜ਼ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ, ਇਸ ਇਸ ਕਰ ਕੇ ਆਪ ਸਰਕਾਰ ਨੇ ਅਕਾਲੀ ਦਲ ਦੇ ਵਫਦ ਦਾ ਦੌਰਾ ਰੋਕਣ ਵਾਸਤੇ ਪੂਰੀ ਵਾਹ ਲਗਾਈ। ਇਸੇ ਤਹਿਤ ਕੈਨੇਡਾ ਦੇ ਅਧਿਕਾਰੀਆ ਨੂੰ ਝੂਠੀ ਸ਼ਿਕਾਇਤ ਪਾਈ ਗਈ ਜਿਸ ਕਾਰਨ ਰੋਮਾਣਾ ਦੀ ਕੈਨੇਡਾ ਵਿਚ ਐਂਟਰੀ ਰੋਕੀ ਗਈ।

ਅਕਾਲੀ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਨੇ ਨਾ ਸਿਰਫ ਐਨ ਆਰ ਆਈ ਭਾਈਚਾਰੇ ਦਾ ਅਪਮਾਨ ਕੀਤਾ ਹੈ ਜਿਸ ਕੋਲ ਰੋਮਾਣਾ ਉਹਨਾਂ ਦੇ ਸੱਦੇ ’ਤੇ ਜਾ ਰਹੇ ਸਨ ਬਲਕਿ ਉਸਨੇ ਪੰਜਾਬੀਅਤ ਦੀ ਭਾਵਨਾ ਤਹਿਤ ਕੀਤੀ ਜਾ ਰਹੀ ਮੇਜ਼ਬਾਨੀ ਦਾ ਵੀ ਅਪਮਾਨ ਕੀਤਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦਾ ਵਫਦ ਸਿਰਫ ਐਨ ਆਰ ਆਈ ਭਾਈਚਾਰੇ ਨੂੰ ਮਿਲਣ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਸੁਣਨ ਜਾ ਰਿਹਾ ਸੀ। 

ਅਕਾਲੀ ਦਲ ਦਾ ਮੰਨਣਾ ਹੈ ਕਿ ਉਹ ਉਹਨਾਂ ਦੀਆਂ ਮੁਸ਼ਕਿਲਾਂ ਹੱਲ ਕਰ ਸਕਦਾ ਹੈ ਜਿਵੇਂ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਸਮੇਂ ਐਨ ਆਰ ਆਈ ਸੰਮੇਲਨ ਕਰਵਾ ਕੇ ਅਤੇ ਐਨ ਆਰ ਆਈਜ਼ ਲਈ ਵਿਸ਼ੇਸ਼ ਪੁਲਿਸ ਥਾਣੇ ਸਥਾਪਿਤ ਕਰ ਕੇ ਕੀਤਾ ਗਿਆ। ਪਰ ਅਜਿਹਾ ਜਾਪਦਾ ਹੈ ਕਿ ਆਪ ਸਰਕਾਰ ਜਿਸਨੇ ਐਨ ਆਰ ਆਈਜ਼ ਲਈ ਕੱਖ ਵੀ ਨਹੀਂ ਕੀਤਾ, ਹੁਣ ਮਾਮਲੇ ’ਤੇ ਹੋਰ ਵਿਚਾਰ ਚਰਚਾ ਨਹੀਂ ਚਾਹੁੰਦੀ।ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਆਸਟਰੇਲੀਆ ਤੇ ਨਿਊਜ਼ੀਲੈਂਡ ਦਾ ਅਕਾਲੀ ਦਲ ਦੇ ਵਫਦ ਦਾ ਸਫਲ ਦੌਰਾ ਕਰਨ ’ਤੇ ਆਪ ਸਰਕਾਰ ਘਬਰਾ ਗਈ ਹੈ।

ਕਲੇਰ ਨੇ ਪਰਮਬੰਸ ਸਿੰਘ ਰੋਮਾਣਾ ਖਿਲਾਫ ਦੁਸ਼ਪ੍ਰਚਾਰ ਦਾ ਵੀ ਗੰਭੀਰ ਨੋਟਿਸ ਲਿਆ। ਉਹਨਾਂ ਕਿਹਾ ਕਿ ਸੂਬੇ ਵਿਚ ਨਾ ਸਿਰਫ ਇਕ ਪ੍ਰਮੁੱਖ ਟੀ ਵੀ ਚੈਨਲ ਨੇ ਉਹਨਾਂ ਖਿਲਾਫ ਝੂਠ ਬੋਲਿਆ ਕਿ ਉਹਨਾਂ ਸ਼ਰਾਬ ਪੀਤੀ ਹੋਈ ਸੀ ਤੇ ਇਸੇ ਕਾਰਨ ਉਹਨਾਂ ਨੂੰ ਵਾਪਸ ਭੇਜਿਆ ਗਿਆ। ਉਹਨਾਂ ਕਿਹਾ ਕਿ ਇਹ ਕੋਰਾ ਝੂਠ ਹੈ ਤੇ ਜੇਕਰ ਇਹ ਝੂਠ ਵਾਪਸ ਲੈ ਕੇ ਮੁਆਫੀ ਨਾ ਮੰਗੀ ਗਈ ਤਾਂ ਅਸੀਂ ਮੀਡੀਆ ਘਰਾਣੇ ਦੇ ਖਿਲਾਫ ਹੱਤਕ ਇੱਜ਼ਤ/ਮਾਣਹਾਨੀ ਦਾ ਕੇਸ ਦਾਇਰ ਕਰਾਂਗੇ।

 

Tags: Arshdeep Singh Kler , Shiromani Akali Dal , SAD , Akali Dal , Punjab , Punjab News , Latest Punjab News

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD