Friday, 24 July 2026

 

 

ਖ਼ਾਸ ਖਬਰਾਂ ਹੁਣ ਉੱਤਰਾਖੰਡ ਵਿੱਚ ਪੇਪਰ ਲੀਕ ਹੋ ਗਏ, ਪ੍ਰਧਾਨ ਮੰਤਰੀ ਜੀ ਇਹ ਕਦੋਂ ਰੁਕਣਗੇ?- ਕੇਜਰੀਵਾਲ ਬੱਚਿਆਂ ਨੇ ਫਾਸਟ ਟ੍ਰੈਕ ਕੋਰਟ ਨਹੀਂ, ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਿਆ ਹੈ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ

 

ਪੰਜਾਬ ਸਰਕਾਰ ਦੀ ਗੁੰਡਾਗਰਦੀ ਅਤੇ ਧੱਕੇਸ਼ਾਹੀ ਖ਼ਿਲਾਫ਼ ਬਲਬੀਰ ਸਿੱਧੂ ਦੀ ਅਗਵਾਈ ਹੇਠ ਕਾਂਗਰਸ ਦਾ ਹੱਲਾ ਬੋਲ

ਧੱਕੇਸ਼ਾਹੀ ਅਤੇ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ ਪੰਜਾਬ ਸਰਕਾਰ:ਬਲਬੀਰ ਸਿੰਘ ਸਿੱਧੂ

Protest, Balbir Singh Sidhu, Punjab Pradesh Congress Committee, Congress, Punjab Congress

Gurpreet Singh

Gurpreet Singh

5 Dariya News

ਮੋਹਾਲੀ , 08 Jun 2026

Last updated on: Jun 08, 2026, 16:07 IST

ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ, ਧੱਕੇਸ਼ਾਹੀ ਅਤੇ ਵਧ ਰਹੀ ਗੁੰਡਾਗਰਦੀ ਖ਼ਿਲਾਫ਼ ਰੱਖੇ ਗਏ ਰੋਸ ਧਰਨੇ ਦੌਰਾਨ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨੇ ਸੈਕਟਰ-78 ਤੋਂ ਸੈਕਟਰ-79 ਸਥਿਤ ਵਿਧਾਇਕ ਕੁਲਵੰਤ ਸਿੰਘ ਦੇ ਦਫ਼ਤਰ ਵੱਲ ਰੋਸ ਮਾਰਚ ਕੀਤਾ। ਹਾਲਾਂਕਿ ਰਸਤੇ ਵਿੱਚ ਭਾਰੀ ਪੁਲਿਸ ਬਲ ਤਾਇਨਾਤ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਬਲਬੀਰ ਸਿੱਧੂ ਨੇ ਕਿਹਾ ਕਿ ਇਸ ਮੌਕੇ ਕਾਂਗਰਸੀ ਵਰਕਰਾਂ ਦੇ ਹੱਥਾਂ ਵਿੱਚ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੀਆਂ ਨਾਕਾਮੀਆਂ ਨੂੰ ਉਜਾਗਰ ਕਰਨ ਵਾਲੀਆਂ ਤਖ਼ਤੀਆਂ ਅਤੇ ਬੈਨਰ ਸਨ। ਰੋਸ ਪ੍ਰਗਟ ਕਰਦਿਆਂ ਵਰਕਰਾਂ ਨੇ ਸੜਕ ਉੱਤੇ ਝਾੜੂ ਖਿਲਾਰ ਕੇ ਇਹ ਸੰਦੇਸ਼ ਦਿੱਤਾ ਕਿ ਜਿਸ ਤਰ੍ਹਾਂ ਅੱਜ ਇਹ ਝਾੜੂ ਸੜਕਾਂ 'ਤੇ ਖਿਲਾਰਿਆ ਹੈ, ਉਸੇ ਤਰ੍ਹਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਖਿਲਾਰਨਗੇ। ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਪੰਜਾਬ ਸਰਕਾਰ ਦੀਆਂ ਨਾਕਾਮੀਆਂ, ਝੂਠੇ ਵਾਅਦਿਆਂ ਅਤੇ ਤਾਨਾਸ਼ਾਹੀ ਰਵੱਈਏ ਤੋਂ ਅੱਕ ਚੁੱਕੇ ਹਨ।

ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਲੋਕਤੰਤਰਿਕ ਕਦਰਾਂ-ਕੀਮਤਾਂ ਨੂੰ ਲਗਾਤਾਰ ਕੁਚਲਿਆ ਜਾ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਉਸ ਆਵਾਜ਼ ਨੂੰ ਦਬਾਉਣ ਵਿੱਚ ਲੱਗੀ ਹੋਈ ਹੈ ਜੋ ਇਸ ਦੀਆਂ ਨਾਕਾਮੀਆਂ ਅਤੇ ਲੋਕ ਵਿਰੋਧੀ ਫੈਸਲਿਆਂ ਖ਼ਿਲਾਫ਼ ਬੋਲਦੀ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਟਾਂਡਾ ਦੇ ਕਾਂਗਰਸੀ ਵਰਕਰ ਅਰਸ਼ਦੀਪ ਸਿੰਘ ਨੂੰ ਝਾੜੂ ਦੀ ਕਥਿਤ "ਬੇਅਦਬੀ" ਦੇ ਨਾਮ 'ਤੇ ਗ੍ਰਿਫ਼ਤਾਰ ਕਰਨਾ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਪੰਜਾਬ ਸਰਕਾਰ ਆਪਣੇ ਸਿਆਸੀ ਵਿਰੋਧੀਆਂ ਨੂੰ ਡਰਾਉਣ ਅਤੇ ਦਬਾਉਣ ਲਈ ਪੁਲਿਸ ਪ੍ਰਸ਼ਾਸਨ ਦੀ ਦੁਰਵਰਤੋਂ ਕਰ ਰਹੀ ਹੈ। 

ਜੇਕਰ ਕਿਸੇ ਸਿਆਸੀ ਪਾਰਟੀ ਦੇ ਚੋਣ ਨਿਸ਼ਾਨ ਦੇ ਮਾਮਲੇ ਵਿੱਚ ਤੁਰੰਤ ਕਾਰਵਾਈ ਹੋ ਸਕਦੀ ਹੈ ਤਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਅਸਲ ਦੋਸ਼ੀਆਂ ਨੂੰ ਅੱਜ ਤੱਕ ਸਜ਼ਾ ਕਿਉਂ ਨਹੀਂ ਮਿਲੀ? ਕੀ ਇਸ ਸਰਕਾਰ ਲਈ ਇੱਕ ਪਾਰਟੀ ਦਾ ਨਿਸ਼ਾਨ ਪੰਜਾਬੀਆਂ ਦੀਆਂ ਧਾਰਮਿਕ ਭਾਵਨਾਵਾਂ ਤੋਂ ਵੀ ਵੱਧ ਅਹਿਮ ਹੋ ਗਿਆ ਹੈ?

ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਰੋਧੀ ਧਿਰਾਂ, ਸਮਾਜਿਕ ਕਾਰਕੁਨਾਂ, ਮੁਲਾਜ਼ਮ ਜਥੇਬੰਦੀਆਂ ਅਤੇ ਆਮ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਸੁਣਨ ਦੀ ਬਜਾਏ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਰੁਝਾਨ ਲੋਕਤੰਤਰ ਲਈ ਬਹੁਤ ਹੀ ਖ਼ਤਰਨਾਕ ਹੈ।

ਇਸੇ ਦੌਰਾਨ ਪਟਿਆਲਾ ਵਿਖੇ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਲਈ ਸ਼ਾਂਤਮਈ ਧਰਨਾ ਦੇ ਰਹੇ ਪੀਐਸਪੀਸੀਐਲ ਦੇ ਮੁਲਾਜ਼ਮਾਂ 'ਤੇ ਡੀਐਸਪੀ ਦੀ ਅਗਵਾਈ ਹੇਠ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਸਿੱਧੂ ਨੇ ਕਿਹਾ ਕਿ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਮੁਲਾਜ਼ਮਾਂ ਉੱਤੇ ਬਲ ਪ੍ਰਯੋਗ ਕਰਨਾ ਸਰਕਾਰ ਦੀ ਤਾਨਾਸ਼ਾਹੀ ਸੋਚ ਨੂੰ ਬੇਨਕਾਬ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਉਸ ਵਿਅਕਤੀ, ਜਥੇਬੰਦੀ ਜਾਂ ਸਿਆਸੀ ਧਿਰ ਨੂੰ ਨਿਸ਼ਾਨਾ ਬਣਾ ਰਹੀ ਹੈ ਜੋ ਸਰਕਾਰ ਦੀਆਂ ਨਾਕਾਮੀਆਂ ਬਾਰੇ ਸਵਾਲ ਪੁੱਛ ਰਹੀ ਹੈ। 

ਪਰ ਪੰਜਾਬ ਦੇ ਲੋਕ ਇਸ ਧੱਕੇਸ਼ਾਹੀ ਅਤੇ ਤਾਨਾਸ਼ਾਹੀ ਅੱਗੇ ਝੁਕਣ ਵਾਲੇ ਨਹੀਂ ਹਨ। ਕਾਂਗਰਸ ਪਾਰਟੀ ਲੋਕਾਂ ਦੀ ਆਵਾਜ਼ ਬਣ ਕੇ ਹਰ ਜ਼ੁਲਮ, ਧੱਕੇਸ਼ਾਹੀ ਅਤੇ ਲੋਕਤੰਤਰ ਵਿਰੋਧੀ ਕਦਮ ਦਾ ਡਟ ਕੇ ਵਿਰੋਧ ਕਰਦੀ ਰਹੇਗੀ। ਸਿੱਧੂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਨੇ ਹਮੇਸ਼ਾ ਜ਼ੁਲਮ ਅਤੇ ਤਾਨਾਸ਼ਾਹੀ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। 

ਮੌਜੂਦਾ ਸਰਕਾਰ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਡੰਡੇ, ਝੂਠੇ ਪਰਚਿਆਂ ਅਤੇ ਧਮਕੀਆਂ ਨਾਲ ਲੋਕਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਜੇਕਰ ਸਰਕਾਰ ਨੇ ਆਪਣੀ ਧੱਕੇਸ਼ਾਹੀ ਅਤੇ ਬਦਲਾਖੋਰੀ ਦੀ ਰਾਜਨੀਤੀ ਬੰਦ ਨਾ ਕੀਤੀ ਤਾਂ ਕਾਂਗਰਸ ਪਾਰਟੀ ਸੂਬਾ ਪੱਧਰ 'ਤੇ ਵੱਡਾ ਲੋਕ ਅੰਦੋਲਨ ਸ਼ੁਰੂ ਕਰੇਗੀ ਅਤੇ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਹਰ ਸੰਵਿਧਾਨਕ ਲੜਾਈ ਲੜੀ ਜਾਵੇਗੀ।

ਇਸ ਰੋਸ ਧਰਨੇ ਨੂੰ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੈਅਰਮੈਨ ਅਤੇ ਸਾਬਕਾ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਅਤੇ ਸ੍ਰੀ ਹਰਦਿਆਲ ਚੰਦ ਜੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਠੇਕੇਦਾਰ ਮੋਹਨ ਸਿੰਘ ਬਠਲਾਣਾ, ਕੁਲਵਿੰਦਰ ਸਿੰਘ ਸੰਜੂ,ਲਖਵਿੰਦਰ ਸਿੰਘ ਕਾਲਾ,ਅਮਰੀਕ ਸਿੰਘ ਸਾਬਕਾ ਸਰਪੰਚ ਕੰਬਾਲਾ,ਅਸ਼ੋਕ ਕੌਂਡਲ ਸਾਰੇ ਮੰਡਲ ਪ੍ਰਧਾਨ,ਕਮਲਪ੍ਰੀਤ ਸਿੰਘ ਬੰਨੀ ਕੌਂਸਲਰ ,ਸ਼੍ਰੀਮਤੀ ਦਵਿੰਦਰ ਕੌਰ ਵਾਲੀਆ, ਪਰਮਜੀਤ ਸਿੰਘ ਹੈਪੀ, ਬਲਬੀਰ ਸਿੰਘ ਟ੍ਰਾੰਸਪੋਰਟ,ਸੁਰਿੰਦਰ ਰਾਜਪੂਤ ਸਾਰੇ ਸਾਬਕਾ ਕੌਂਸਲਰ,ਇੰਦਰ ਜੀਤ ਸਿੰਘ ਢਿੱਲੋਂ, ਗੁਰਚਰਨ ਸਿੰਘ ਭੰਮਰਾ,  ਮੁਕੁਲ ਸ਼ਰਮਾਂ ਬਲਾਕ ਯੂਥ ਕਾਂਗਰਸ ਪ੍ਰਧਾਨ, ਸੁਖਦੀਪ ਸਿੰਘ ਨਿਆ ਸ਼ਹਿਰ , ਰਜਿੰਦਰ ਸਿੰਘ ਧਰਮਗੜ੍ਹ,ਇੰਦਰਜੀਤ ਸਿੰਘ ਖੋਖਰ, ਆਈ ਟੀ ਸੇਲ ਇੰਚਾਰਜ ਪਰਮਜੀਤ ਸਿੰਘ ਚੌਹਾਨ, ਹਰਚਰਨ ਸਿੰਘ ਗਰੇਵਾਲ,ਬਲਜਿੰਦਰ ਸਿੰਘ ਫੇਸ-2, ਬਲਜਿੰਦਰ ਲੱਕੀ,ਰਵਿੰਦਰ ਸਿੰਘ ਰਵੀ,ਚੌਧਰੀ ਰਿਸ਼ੀਪਾਲ ਸਨੇਟਾ, ਚੌਧਰੀ ਭਗਤ ਸਿੰਘ ਸਾਬਕਾ ਸਰਪੰਚ ਸਨੇਟਾ,ਜਗਰੂਪ ਸਿੰਘ ਢੋਲ ਕੁਰੜੀ,ਨਾਹਰ ਸਿੰਘ ਸਰਪੰਚ ਕੁਰੜੀ,ਗੁਰਦੀਪ ਸਿੰਘ ਢਿੱਲੋਂ, ਕਰਨਦੀਪ ਢਿੱਲੋਂ ,ਗੁਰਦੀਪ ਸਿੰਘ ਮੌਲੀ ਬੈਦਵਾਣ, ਜੀਤ ਸਿੰਘ ਮੌਲੀ ਬੈਦਵਾਣ,ਪ੍ਰੀਤਕਲਮ ਸਿੰਘ ਸੈਣੀ, ਇੰਦਰਜੀਤ ਸਿੰਘ ਬਲੌਂਗੀ, ਬੱਬੂ ਸੈਣੀ ਬਲੌਂਗੀ ,ਕੁਲਦੀਪ ਚੰਦ ਸੈਕਟਰ 66, ਰਾਜੇਸ਼ ਲਹੋਤਰਾ, ਸੁਖਜਿੰਦਰ ਸਿੰਘ ਸਨੀ ਬਸੰਤ ਇਨਕਲੇਵ  ਸੈਕਟਰ 117,ਰੂਪਿੰਦਰ ਸਿੰਘ ਧਨੇਸ਼ ਗ੍ਰੀਨ ਇਨਕਲੇਵ,ਸੁਰਜੀਤ ਸਿੰਘ ਢਿੱਲੋਂ,ਮਨਜੀਤ ਸਿੰਘ ਗਰੇਵਾਲ,ਮਲਕੀਤ ਸਿੰਘ ਮਟੌਰ, ਸਾ ਸਰਪੰਚ ਅਮਰੀਕ ਸਿੰਘ ਮਟੌਰ, ਦਵਿੰਦਰ ਸਿੰਘ ਸਾਬਕਾ ਸਰਪੰਚ ਕੂਰੜਾ, ਗਿਆਨੀ ਗੁਰਮੇਲ ਸਿੰਘ ਮਨੌਲੀ, ਦਰਬਾਰਾਂ ਸਿੰਘ ਮਨੌਲੀ,ਮੰਗਤ ਸਿੰਘ ਮਨੌਲੀ, ਹਰਭਜਨ ਸਿੰਘ ਰਾਏਪੁਰ ਕਲਾਂ,ਨੰਬਰਦਾਰ ਗੁਰਚਰਨ ਸਿੰਘ ਗੀਗੇ ਮਾਜਰਾ,ਲਖਬੀਰ ਲੱਕੀ ਬਹਿਲੋਲਪੁਰ,ਜਸਵਿੰਦਰ ਸਿੰਘ ਪੱਪਾ ਗਿੱਦੜਪੁਰ , ਹਰਜਸ  ਸਿੰਘ ਮੌਲੀ ਵੈਦਵਾਨ, ਗੁਰਸੇਵ ਸਿੰਘ ਮੌਲੀ ਵੈਦਵਾਣ, ਭਗਤ ਸਿੰਘ ਬੈਦਵਾਨ, ਇੰਦਰ ਸ਼ਰਮਾ ਮੌਲੀ, ਬਲਜਿੰਦਰ ਸਿੰਘ ਰਾਜਾ ਮੌਲੀ,ਸਰਬਜੀਤ ਸਿੰਘ ਮੌਲੀ ਬੈਦਵਾਨ,ਊਧਮ ਸਿੰਘ ਮੌਲੀ ਬੈਦਵਾਣ, ਮਨਜੀਤ ਸਿੰਘ ਮੋਟੇ ਮਾਜਰਾ,ਬਲਬੀਰ ਸਿੰਘ ਗੋਬਿੰਦਗੜ੍, ਡਾਕਟਰ ਦਰਸ਼ਨ ਜਗਤਪੁਰਾ, ਸੁਰਜੀਤ ਸਿੰਘ ਮਾਣਕਪੁਰ ਕਲਰ, ਜਤਿੰਦਰ ਸਿੰਘ ਸੋਢੀ ਹਰਜੀਤ ਸਿੰਘ ਸਿਆਊ ਅਵਤਾਰ ਸਿੰਘ ਗੀਗੇ ਮਾਜਰਾ ,ਹਰਰਾਜ ਸਿੰਘ,ਲੱਖਾ ਸਿੰਘ ਪ੍ਰਧਾਨ,ਕਰਮਜੀਤ ਸਿੰਘ ਸਿੱਧੂ, ਹਰਚਰਨ ਸਿੰਘ ਗਰੇਵਾਲ, ਹਰਵੰਤ ਸਿੰਘ ਗਰੇਵਾਲ, ਪ੍ਰਿੰਸੀਪਲ ਤਰਲੋਚਨ ਸਿੰਘ ਪ੍ਰਭਜੋਤ ਸਿੰਘ ਝਾਂਮਪੁਰ ਅਜਮੇਰ ਸਿੰਘ ਸਾਬਕਾ ਸਰਪੰਚ ਦਾਊ ਮੋਹਣ ਸਿੰਘ ਸਾਬਕਾ ਸਰਪੰਚ ਰਾਏਪੁਰ,ਮੋਹਨ ਸਿੰਘ ਨਾਨੋ ਮਾਜਰਾ ਰਵਿੰਦਰ ਸ਼ਰਮਾ, ਰਮਨਦੀਪ ਸਿੰਘ ਸਾਬਕਾ ਸਰਪੰਚ ਸਫੀਪੁਰ, ਡੀ.ਪੀ. ਸ਼ਰਮਾ, ਸ਼ੇਰ ਸਿੰਘ ਦੈੜੀ, ਗੁਰਵਿੰਦਰ ਸਿੰਘ ਨਡਿਆਲੀ ਸਾਬਕਾ ਸਰਪੰਚ, ਨਾਰੋ ਦੇਵੀ ਜੁਝਾਰ ਨਗਰ,ਅਮਰਜੀਤ ਸਿੰਘ ਮੋਨੀ ਜੁਝਾਰ ਨਗਰ,ਸੁਖਦੇਵ ਸਿੰਘ ਵੜੈਚ,ਰਣਧੀਰ ਸਿੰਘ ਸਾਬਕਾ ਸਰਪੰਚ ਹੁਸੈਨਪੁਰ,ਹਰਪਾਲ ਸਿੰਘ ਪਾਲੀ ਦੁਰਾਲੀ,ਜਗੀਰ ਸਿੰਘ ਲਾਲੀਆ, ਰਣਜੀਤ ਸਿੰਘ ਸਾਬਕਾ ਸਰਪੰਚ ਜਗਤਪੁਰਾ, ਕ੍ਰਿਸ਼ਨ ਲਾਲ,ਸੰਦੀਪ ਧੀਮਾਨ,ਗਗਨਦੀਪ ਸਿੰਘ ਬੇਰੋਪੁਰ, ਗਣੇਸ਼ਵਰ ਜੈਨ,ਮੇਜਰ ਸਿੰਘ ਦੁਰਾਲੀ, ਲਖਬੀਰ ਸਿੰਘ ਲੱਖਾਂ ਮਟੌਰ, ਦਿਲਬਰ ਖਾਨ ਮਟੌਰ, ਧਰਮਪਾਲ ਸਿੰਘ ਦੁਰਾਲੀ,ਦਵਿੰਦਰ ਸਿੰਘ ਬਾਕਰਪੁਰ, ਬਲਵਿੰਦਰ ਸਿੰਘ ਬਾਕਰਪੁਰ,ਗਿਆਨ ਸਿੰਘ ਕੁਰੜਾ, ਗੁਰਜੰਟ ਸਨੇਟਾ, ਚੌਧਰੀ ਸੁਰਿੰਦਰ ਪਾਲ ਸਾਬਕਾ ਸਰਪੰਚ ਬਹਿਲੋਲਪੁਰ,ਚੌਧਰੀ ਸੀਸਪਾਲ ਹੁਸੈਨਪੁਰ, ਦਰਸ਼ਨ ਸਿੰਘ ਮਨਾਣਾ  ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਪਿੰਡਾਂ ਦੇ ਪੰਚ, ਸਰਪੰਚ ਹਾਜ਼ਰ ਸਨ।

 

Tags: Protest , Balbir Singh Sidhu , Punjab Pradesh Congress Committee , Congress , Punjab Congress

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD