Monday, 08 June 2026

 

 

ਖ਼ਾਸ ਖਬਰਾਂ ਆਦਿ ਗੁਰੂ ਸ਼ੰਕਰਾਚਾਰਿਆ ਸੇਤੂ ਦੇ ਨਿਰਮਾਣ ਕਾਰਜ ਦਾ ਸ਼ੁਭ ਆਰੰਭ, ਸ਼ੰਕਰਾਚਾਰਿਆ ਸਵਾਮੀ ਨਿਸ਼ਚਲਾਨੰਦ ਸਰਸਵਤੀ ਮਹਾਰਾਜ ਵੱਲੋਂ ਭੂਮੀ ਪੂਜਨ ਐਡਵੋਕੇਟ ਅਮਰਪਾਲ ਸਿੰਘ ਨੇ “ਮੇਰੀ ਰਸੋਈ ” ਯੋਜਨਾ ਤਹਿਤ ਪਿੰਡ ਪੇਜੋਚੱਕ ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਵਿਧਾਇਕ ਸ਼ੈਰੀ ਕਲਸੀ ਨੇ ਲੋਕ ਮਿਲਣੀ ਦੌਰਾਨ ਮੁਸ਼ਕਿਲਾਂ ਸੁਣ ਕੇ ਕੀਤੀਆਂ ਹੱਲ ਕੁਲਤਾਰ ਸਿੰਘ ਸੰਧਵਾਂ ਵੱਲੋਂ ਸ਼ਹਿਰ ਦੇ ਨਵੇਂ ਬਣੇ 29 ਕੌਂਸਲਰਾਂ ਦਾ ਵਿਸ਼ੇਸ਼ ਸਨਮਾਨ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਕੋਠੇ ਨਾਨਕਸਰ ਵਿਖੇ ਪਾਈਪ ਲਾਈਨ ਦਾ ਕੀਤਾ ਉਦਘਾਟਨ ਰਣਧੀਰ ਸਿੰਘ ਧੀਰਾ ਖੁੱਡੀਆਂ ਨੇ ਪੰਜਾਬ ਸਟੇਟ ਕੰਟੇਨਰ ਵੇਅਰਹਾਉਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ ਡਾ. ਰਵਜੋਤ ਸਿੰਘ ਵੱਲੋਂ ਸ਼ੇਖੂਪੁਰ ’ਚ 900 ਮੀਟਰ ਗਲੀ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ ਏਸ਼ੀਆ ਜੂਨੀਅਰ ਗੋਲਡ ਮੈਡਲਿਸਟ ਸਹਿਨੂਰ ਬਾਵਾ ਨੂੰ ਹਰਪਾਲ ਸਿੰਘ ਚੀਮਾ ਨੇ ਕੀਤਾ ਸਨਮਾਨਤ ਮੂਨਕ ਵਿਖੇ ਕਬੀਰ ਦਾਸ ਮੰਦਰ ਕਮੇਟੀ ਦੀ ਅਗਵਾਈ ਵਿੱਚ ਸੈਂਕੜੇ ਪਰਿਵਾਰ "ਆਪ" ਚ' ਸ਼ਾਮਿਲ ਰੰਗਲੇ ਪੰਜਾਬ ਦੀ ਸਿਰਜਨਾ ਲਈ ਯੁੱਧ ਨਸ਼ਿਆ ਵਿਰੁੱਧ ਸੰਗਰਾਮ ਹੁਣ ਲੋਕ ਸਮਰਥਨ ਨਾਲ ਲੋਕ ਲਹਰਿ ਬਣਿਆ : ਕੁਲਦੀਪ ਸਿੰਘ ਧਾਲੀਵਾਲ ਆਮ ਆਦਮੀ ਪਾਰਟੀ ਵੱਲੋਂ ਧੂਰੀ ਵਿਖੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਜ਼ੋਰਦਾਰ ਵਿਰੋਧ ਖਮਾਣੋਂ ਦੇ ਵਾਰਡ ਨੰਬਰ 5 ਤੋਂ ਜੇਤੂ ਆਜ਼ਾਦ ਉਮੀਦਵਾਰ ਜਸਪ੍ਰੀਤ ਕੌਰ ਭੁੱਲਰ ਨੇ ਕੀਤੀ ਆਮ ਆਦਮੀ ਪਾਰਟੀ 'ਚ ਸ਼ਮੂਲੀਅਤ ਸੋਹਾਣਾ ਹਸਪਤਾਲ ਵੱਲੋਂ ਨੈਸ਼ਨਲ ਕੈਂਸਰ ਸਰਵਾਈਵਰਜ਼ ਡੇ ਮਨਾਇਆ, ਕੈਂਸਰ ਜੇਤੂਆਂ ਦੇ ਹੌਸਲੇ ਕੀਤਾ ਸਲਾਮ ਕੋਮਲ ਮਿੱਤਲ ਨੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ-2026 ਤੋਂ ਪਹਿਲਾਂ ਚੱਲ ਰਹੀ ਵੋਟਰ ਪ੍ਰੀ-ਮੈਪਿੰਗ ਮੁਹਿੰਮ ਦਾ ਲਿਆ ਜਾਇਜ਼ਾ ਡਾ. ਹਿਮਾਂਸ਼ੂ ਅਗਰਵਾਲ ਸਮੇਤ ਸੀਨੀਅਰ ਅਧਿਕਾਰੀਆਂ ਨੇ ਪੋਲਿੰਗ ਬੂਥਾਂ ’ਤੇ ਐਸ.ਆਈ.ਆਰ. ਕੈਂਪਾਂ ਦਾ ਲਿਆ ਜਾਇਜ਼ਾ ਖੇਡਾਂ ਸਾਨੂੰ ਨਵੀਆਂ ਉਚਾਈਆਂ ਛੂਹਣ ਦਾ ਮੌਕਾ ਦਿੰਦੀਆਂ ਹਨ : ਨਾਇਬ ਸਿੰਘ ਸੈਣੀ ਪੰਚਾਇਤੀ ਭੂਮੀ 'ਤੇ ਕੁਦਰਤੀ ਅਤੇ ਜੈਵਿਕ ਖੇਤੀ ਨੂੰ ਪ੍ਰੋਤਸਾਹਿਤ ਕਰਨ ਲਈ ਬਣਾਈ ਜਾਵੇਗੀ ਵਿਸ਼ੇਸ਼ ਨੀਤੀ : ਨਾਇਬ ਸਿੰਘ ਸੈਣੀ ਕੁਦਰਤੀ ਖੇਤੀ ਮਿਸ਼ਨ ਨੂੰ ਅੱਗੇ ਵਧਾਉਣ ਲਈ ਸਮਰਪਿਤ ਯਤਨ ਜ਼ਰੂਰੀ ਹਨ : ਆਚਾਰੀਆ ਦੇਵਵ੍ਰਤ ਚੁਟਕਲਿਆਂ ਨਾਲ ਸਰਕਾਰ ਨਹੀਂ, ਸਿਨੇਮਾ ਹਾਲ ਚੱਲ ਸਕਦੇ ਹਨ - ਨਾਇਬ ਸਿੰਘ ਸੈਣੀ ਗੁਰੂ ਅਮਰ ਦਾਸ ਜੀ ਦਾ ਜੀਵਨ ਤਿਆਗ, ਸੇਵਾ, ਸਮਾਨਤਾ ਅਤੇ ਮਨੁੱਖਤਾ ਦਾ ਪ੍ਰੇਰਨਾ ਸਰੋਤ - ਨਾਇਬ ਸਿੰਘ ਸੈਣੀ ਪੰਜਾਬ ਮੰਡੀ ਬੋਰਡ ਵੱਲੋਂ 'ਆਲ ਇੰਡੀਆ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਟੀ-20 ਕ੍ਰਿਕਟ ਟੂਰਨਾਮੈਂਟ' ਦਾ ਆਗਾਜ਼

 

ਰੰਗਲੇ ਪੰਜਾਬ ਦੀ ਸਿਰਜਨਾ ਲਈ ਯੁੱਧ ਨਸ਼ਿਆ ਵਿਰੁੱਧ ਸੰਗਰਾਮ ਹੁਣ ਲੋਕ ਸਮਰਥਨ ਨਾਲ ਲੋਕ ਲਹਰਿ ਬਣਿਆ : ਕੁਲਦੀਪ ਸਿੰਘ ਧਾਲੀਵਾਲ

2700 ਕਿੱਲੋਗ੍ਰਾਮ ਹੀਰੋਇਨ ਤੇ ਸਿੰਥੈਟਕਿ ਨਸ਼ੇ ਬਰਾਮਦ ਕਰਕੇ ਤਸਕਰਾਂ ਦੀਆਂ ਜਾਇਦਾਦਾਂ ਤੇ ਬਲਡੋਜਰ ਚਲਾਇਆ-ਧਾਲੀਵਾਲ਼

Kuldeep Singh Dhaliwal, AAP Punjab, Anti Drug Mission, Drive Against Drugs, Comprehensive Action against Drug Abuse, CADA, Nasha Mukt Bharat Abhiyan, War Against Drugs, Yudh Nashian Virudh

5 Dariya News

5 Dariya News

5 Dariya News

ਅੰਮ੍ਰਿਤਸਰ/ਅਜਨਾਲਾ , 07 Jun 2026

Last updated on: Jun 08, 2026, 12:50 IST

ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਮੰਤਰੀ ਸ੍ਰ.ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ.ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ ਰੰਗਲੇ ਪੰਜਾਬ ਦੀ ਸਿਰਜਨਾ ਲਈ ਨਸ਼ਿਆਂ  ਦੇ ਪਸਾਰੇ ਦੀ ਕਬਰ ਪੁੱਟਣ ਲਈ ਵਿੱਢਿਆ ਯੁੱਧ ਨਸ਼ਆਿਂ ਵਿਰੁਧ ਸੰਗਰਾਮ ਹੁਣ ਜਾਗਰੂਕਤਾ ਲੋਕ ਲਹਰਿ ਉੱਭਰ ਚੁੱਕਿਆ ਹੈ ਅਤੇ ਇਸ ਲਹਿਰ ਤਹਿਤ ਯੁੱਧ ਨਸ਼ਿਆਂ ਵਿਰੁਧ ਸੰਗਰਾਮ ਨੂੰ ਪੰਜਾਬ ਦੇ ਅਮਨ ਪਸੰਦ ਸ਼ਹਿਰੀਆਂ, ਸਮਾਜ ਸੇਵੀਆਂ ਅਤੇ ਸੂਬਾ ਸਰਕਾਰ ਵਲੋਂ ਗਠਿਤ ਪੇਂਡੂ ਡਿਫੈਂਸ ਕਮੇਟੀਆਂ ਦੇ 1.25 ਲੱਖ ਮੈਂਬਰਾਂ ਦੀ ਬਦੌਲਤ ਮਿਲੀ ਸਫਲਤਾ ਦੇ ਨਤੀਜੇ ਵਜੋਂ ਸੈਕੜਿਆ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 2700 ਕਲਿੋਗ੍ਰਾਮ ਤੋਂ ਵੱਧ ਹੀਰੋਇਨ, ਆਈਸ ਡਰੱਗ ਆਦਿ ਸਿੰਥੈਟਕਿ ਨਸ਼ੇ ਬਰਾਮਦ ਕੀਤੇ ਗਏ,ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਤੇ ਪੀਲਾ ਪੰਜਾ (ਬਲਡੋਜਰ) ਚਲਾਉਣ, ਨਸ਼ਿਆਂ ਦੀ ਕਾਲੀ ਕਮਾਈ ਨਾਲ ਬਣੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਸਮੇਤ  ਕਰੋੜਾਂ ਦੀ ਡਰੱਗ ਮਨੀ ਜ਼ਬਤ ਕਰਨ ਦੀਆਂ ਇਤਹਿਾਸਕਿ ਪ੍ਰਾਪਤੀਆਂ ਹੋਈਆਂ ਹਨ।

ਸ੍ਰ. ਧਾਲੀਵਾਲ ਅੱਜ ਅਜਨਾਲਾ ਵਿਖੇ ਐਸ.ਡੀ.ਐਮ. ਅਜਨਾਲਾ ਸ਼੍ਰੀਮਤੀ ਚਾਰੂਮਿਤਾ, ਡੀ.ਐਸ.ਪੀ. ਗੁਰਦੀਪ ਸਿੰਘ, ਬੀ.ਡੀ.ਪੀ.ਓ. ਸਿਤਾਰਾ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਸਰਕਾਰੀ ਤੌਰ ਤੇ ਕਰਵਾਏ ਗਏ ਯੁੱਧ ਨਸ਼ਿਆਂ ਵਿਰੁੱਧ ਸੰਹੁ ਚੁੱਕ ਜਾਗਰੂਕਤਾ ਸਮਾਰੋਹ ਨੂੰ ਬਤੌਰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਸਮਾਰੋਹ ਚ ਅਜਨਾਲਾ ਹਲਕੇ ਦੀਆਂ  183 ਪਿੰਡਾਂ ਦੀਆਂ ਪੇਂਡੂ ਡਫਿੈਂਸ ਕਮੇਟੀਆਂ ਦੇ ਇੰਚਾਰਜ, ਅਜਨਾਲਾ ਤੇ ਰਮਦਾਸ ਸ਼ਹਿਰੀ ਵਾਰਡਾਂ ਦੀਆਂ ਡਿਫੈਸ ਕਮੇਟੀਆਂ, ਕੌਸਲਰ, ਸਾਬਕਾ ਕੌਸਲਰ ਤੇ ਨਸ਼ਾ ਵਿਰੋਧੀ ਸਮਾਜ ਸੇਵੀ ਸੰਸਥਾਵਾਂ ਦੇ ਆਗੂ  ਵੱਡੀ ਗਿਣਤੀ ਚ ਮੌਜੂਦ ਸਨ। 

ਸ਼੍ਰ.ਧਾਲੀਵਾਲ ਨੇ ਸਪਸ਼ਟ ਐਲਾਨ ਕੀਤਾ ਕਿ ਮਾਨ ਸਰਕਾਰ ਵਲੋਂ ਨਸ਼ਿਆ ਦੀ ਕਬਰ ਪੁੱਟਣ ਲਈ ਵਿੱਢਿਆ ਯੁੱਧ ਨਸ਼ਿਆ ਵਿਰੁਧ ਸੰਗਰਾਮ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪੰਜਾਬ ਨਸ਼ਿਆ ਤੋਂ ਮੁਕਤ ਨਹੀਂ ਹੋ ਜਾਂਦਾ। ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਸੰਗਰਾਮ ਨੂੰ ਸਫਲ ਬਣਾਉਣ ਲਈ ਪੇਂਡੂ ਤੇ ਸ਼ਹਿਰੀ ਵਾਰਡ ਨੂੰ ਇਕਾਈ ਨਿਰਧਾਰਤ ਕਰਕੇ ਪੇਂਡੂ ਤੇ ਸ਼ਹਿਰੀ ਡਿਫੈਸ ਕਮੇਟੀਆਂ ਦੇ ਸਮੂਹ ਮੈਂਬਰਾਂ ਸਣੇ ਨਸ਼ਾ ਵਿਰੋਧੀ ਸਮਾਜ ਸੇਵੀ ਸੰਸਥਾਵਾਂ ਨੂੰ ਸੱਦਾ ਦਿੱਤਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ੍ਹ ਪੁੱਟਣ ਲਈ ਵਿੱਢੇ ਸੰਗਰਾਮ ਯੁੱਧ ਨਸ਼ਿਆਂ ਵਿਰੁੱਧ ਦਾ ਸਰਗਰਮ ਹਿੱਸਾ ਬਣਦੇ ਹੋਏ ਪਿੰਡਾਂ ਤੇ ਸ਼ਹਿਰੀ ਵਾਰਡਾਂ ਦੇ ਨਿਗਰਾਨ ਬਣ ਕੇ ਨਸ਼ਾ ਮੁਕਤ ਰੰਗਲੇ ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਇਤਿਹਾਸਕ ਯੋਗਦਾਨ ਭੂਮਿਕਾ ਨਿਭਾਈ ਜਾਵੇ। 

ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੇ ਪਸਾਰੇ ਲਈ ਲਈ ਕੇਂਦਰ ਚ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਨੂੰ ਬਰਾਬਰ ਜਵਾਬਦੇਹ ਠਹਿਰਾਇਆ ਅਤੇ ਕਿਹਾ ਕਿ  ਕੇਂਦਰੀ ਸਰਕਾਰ ਨੇ ਪੰਜਾਬ ਦੇ ਹੱਕਾਂ ਤੇ ਕਥਿਤ ਤੌਰ ਤੇ ਡਾਕਾ ਮਾਰਨ ਤੋਂ ਇਲਾਵਾ ਪੰਜਾਬ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਲਈ ਨਿਭਾਏ ਜਾ ਰਹੇ ਮਤਰੇਈ ਮਾਂ ਸਲੂਕ ਨੂੰ ਜਾਰੀ ਰੱਖਦੇ ਹੋਏ  ਮਤਰੇਈ ਮਾਂ ਵਾਲੀ ਨੀਤੀ ਤਹਿਤ ਹੀ ਸਰਹੱਦੀ ਸੂਬੇ ਪੰਜਾਬ ਚ ਨਸ਼ਿਆ ਦੇ ਧੰਦੇ ਨੂੰ ਚੌਪਟ ਕਰਨ ਚ ਸੂਬੇ ਦੀ ਮਾਨ ਸਰਕਾਰ ਨੂੰ ਵਿਸ਼ੇਸ਼ ਸੁਰੱਖਆਿ ਆਰਥਕਿ ਪੈਕੇਜ ਦੇਣ ਤੋਂ ਚੁੱਪ ਧਾਰੀ ਹੋਈ ਹੈ ਜਦੋਂ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਹੁਰਾਂ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ , ਵਿਦੇਸ਼ , ਗਰਿਹ ਮੰਤਰਾਲਾ ਸਮੇਤ ਹੋਰ ਕੇਂਦਰੀ ਵਜ਼ੀਰਾਂ ਕੋਲ ਸਰਹੱਦ ਪਾਰੋਂ ਪਾਕਸਿਤਾਨ ਵਲੋਂ ਡਰੋਂਨ ਆਦਿ ਤਕਨੀਕਾਂ ਨਾਲ ਨਸ਼ਿਆ ਤੇ ਮਾਰੂ ਅਗਨ ਸ਼ਸ਼ਤਰਾਂ ਦੀਆਂ ਖੇਪਾਂ ਭੇਜਣ ਦੀਆਂ ਭਾਰਤ ਵਿਰੋਧੀ ਸਾਜਿਸ਼ ਦਾ ਝੰਜਟ ਖਤਮ ਕਰਨ ਲਈ ਪੰਜਾਬ ਦੀ 533 ਕਿਲੋ ਮੀਟਰ ਲੰਮੀ ਭਾਰਤ ਪਾਕਿ ਕੌਮਾਂਤਰੀ ਸਰਹੱਦ ਨੂੰ ਸੀਲ ਕਰਨ ਲਈ ਦਿੱਤੀਆਂ ਤਜ਼ਵੀਜਾਂ  ਨੂੰ ਅਮਲ ਚ ਲਿਆਉਣ ਦੀ ਬਜਾਏ ਅਜੇ ਤੱਕ ਫਾਈਲਾਂ ਦੇ ਢੇਰ ਹੇਠਾ ਦੱਬਿਆ ਜਾਂ ਰੱਦੀ ਦੀ ਟੋਕਰੀ ਚ ਸੁੱਟ ਦਿੱਤਾ ਹੋਇਆ ਹੈ। 

ਸੂਬਾ ਮਾਨ ਸਰਕਾਰ ਨੇ ਆਪਣੇ ਸਾਧਨਾਂ ਤੋਂ 52 ਕਰੋੜ ਰੁਪਏ ਦੀ ਲਾਗਤ ਨਾਲ ਪਾਕਸਿਤਾਨ ਤੋਂ ਆ ਰਹੇ ਡਰੋਂਨ ਰਾਹੀਂ ਨਸ਼ਿਆਂ ਦੇ ਸਿਲਸਿਲੇ ਨੂੰ ਠੱਲ੍ਹਣ ਦੀ ਕੋਸ਼ਿਸ਼ ਲਈ ਹੰਭਲਾ ਬੋਲਦਿਆ ਪੰਜਾਬ ਚ ਕੌਮਾਂਤਰੀ ਸਰਹੱਦ ਦੀਆਂ ਤਿੰਨ ਸੰਵੇਦਨਸ਼ੀਲ ਥਾਵਾਂ ਤੇ ਐਂਟੀ ਡਰੋਨ ਸਿਸਟਮ ਦੀ ਵਿਵਸਥਾ ਕੀਤੀ ਹੈ। ਸਮਾਰੋਹ ਦੇ ਅੰਤ ਤੇ  ਸਹੁੰ ਚੁੱਕ ਜਾਗਰੂਕਤਾ ਸਮਾਰੋਹ ਚ ਸ਼ਾਮਿਲ ਸਮੂਹ ਨਸ਼ਾ ਵਿਰੋਧੀ ਸਮਾਜ ਸੇਵੀਆਂ,  ਪੇਂਡੂ ਡਿਫੈਂਸ ਕਮੇਟੀਆਂ ਨੂੰ ਨਸ਼ਿਆਂ ਦੇ ਖਾਤਮੇ ਲਈ ਨਸ਼ਾ ਤਸਕਰਾਂ ਵਿਰੁੱਧ ਸੱਚੀ ਤੇ ਸੁੱਚੀ ਪ੍ਰਸ਼ਾਸ਼ਨ ਨੂੰ ਸੂਚਨਾ ਦੇਣ, ਨਸ਼ੇੜੀਆਂ ਨੂੰ ਨਸ਼ੇ ਛੁਡਾੳੇੁਣ ਲਈ ਪ੍ਰੇਰਿਤ ਕਰਕੇ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਚ ਲਿਜਾਣ ਲਈ ਪ੍ਰਸ਼ਾਸ਼ਨ ਵਲੋਂ ਸਮੂਹਕਿ ਹਲਫ਼ ਦਵਿਾਇਆ ਗਿਆ।

 

Tags: Kuldeep Singh Dhaliwal , AAP Punjab , Anti Drug Mission , Drive Against Drugs , Comprehensive Action against Drug Abuse , CADA , Nasha Mukt Bharat Abhiyan , War Against Drugs , Yudh Nashian Virudh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD