Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ

 

ਬਟਾਲੇ ਵਿੱਚ AAP ਦੀ ਤਾਨਾਸ਼ਾਹੀ ਵਿਰੁੱਧ BJP ਦਾ ਹੋਕਾ — ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

ਲੋਕਤੰਤਰ ਨੂੰ ਕੁਚਲਣ ਵਾਲਿਆਂ ਦਾ ਜਵਾਬ ਜਨਤਾ ਦੇਵੇਗੀ : ਤਰੁਣ ਚੁਗ

Protest, Tarun Chugh, BJP Punjab, Batala

5 Dariya News

5 Dariya News

5 Dariya News

ਬਟਾਲਾ , 19 May 2026

Last updated on: May 20, 2026, 10:00 IST

ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾਮੰਤਰੀ ਤਰੁਣ ਚੁਗ ਨੇ ਅੱਜ ਬਟਾਲੇ ਵਿੱਚ ਆਮ ਆਦਮੀ ਪਾਰਟੀ ਦੀ ਤਾਨਾਸ਼ਾਹੀ ਅਤੇ ਲੋਕਤੰਤਰ-ਵਿਰੋਧੀ ਰਵੱਈਏ ਖਿਲਾਫ਼ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਉਨ੍ਹਾਂ ਭਗਵੰਤ ਮਾਨ ਸਰਕਾਰ ਉੱਤੇ ਨਿਗਮ ਚੋਣਾਂ ਵਿੱਚ BJP ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਜਾਣਬੁੱਝ ਕੇ ਅਤੇ ਗੈਰ-ਕਾਨੂੰਨੀ ਢੰਗ ਨਾਲ ਰੱਦ ਕਰਵਾਉਣ ਦੇ ਗੰਭੀਰ ਦੋਸ਼ ਲਾਏ।

ਤਰੁਣ ਚੁਗ ਨੇ ਕਿਹਾ ਕਿ AAP ਸਰਕਾਰ ਨੇ ਬਟਾਲਾ, ਬਰਨਾਲਾ ਅਤੇ ਮੋਗਾ ਦੀਆਂ ਕਾਰਪੋਰੇਸ਼ਨ ਚੋਣਾਂ ਵਿੱਚ BJP ਦੇ ਕੁੱਲ 21 ਉਮੀਦਵਾਰਾਂ ਦੇ ਪਰਚੇ ਥੋਕ ਦੇ ਭਾਅ ਰੱਦ ਕਰਵਾਏ। ਇਹ ਕੋਈ ਇਤਫ਼ਾਕ ਨਹੀਂ ਸਗੋਂ ਇੱਕ ਸੋਚੀ-ਸਮਝੀ ਸਾਜ਼ਿਸ਼ ਹੈ, ਜਿਸਦਾ ਮਕਸਦ BJP ਨੂੰ ਚੋਣ ਮੈਦਾਨ ਤੋਂ ਬਾਹਰ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਾਰਡਾਂ ਵਿੱਚ BJP ਰਵਾਇਤੀ ਤੌਰ 'ਤੇ ਮਜ਼ਬੂਤ ਰਹੀ ਹੈ, ਉਨ੍ਹਾਂ ਦੇ ਹੀ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਚੁਗ ਨੇ ਦੱਸਿਆ ਕਿ ਮਹਿਲਾ ਉਮੀਦਵਾਰਾਂ ਨਾਲ ਵੀ ਘੋਰ ਅਨਿਆਂ ਹੋਇਆ। ਇੱਕ ਮਾਮਲੇ ਵਿੱਚ ਸ਼ਿਕਾਇਤਕਰਤਾ ਨੇ ਆਪੇ ਆਪਣੀ ਸ਼ਿਕਾਇਤ ਵਾਪਸ ਲੈ ਲਈ, ਫਿਰ ਵੀ AAP ਸਰਕਾਰ ਨੇ ਉਸ BJP ਦੀ ਮਹਿਲਾ ਉਮੀਦਵਾਰ ਦਾ ਨਾਮਜ਼ਦਗੀ ਪੱਤਰ ਰੱਦ ਕਰ ਦਿੱਤਾ ਸਿਰਫ਼ ਇਸ ਲਈ ਕਿਉਂਕਿ ਉਸ ਵਾਰਡ ਵਿੱਚ AAP ਕੋਲ ਕੋਈ ਉਮੀਦਵਾਰ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਜੋ ਸਰਕਾਰ Women's Day 'ਤੇ ਮਹਿਲਾ ਸਨਮਾਨ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ, ਉਹੀ ਸਰਕਾਰ ਚੋਣ ਮੈਦਾਨ ਵਿੱਚ ਮਹਿਲਾਵਾਂ ਦੇ ਲੋਕਤੰਤਰੀ ਹੱਕ ਖੋਹ ਰਹੀ ਹੈ ਇਹੀ ਹੈ AAP ਦਾ ਅਸਲ ਚਿਹਰਾ।

ਤਰੁਣ ਚੁਗ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਭਗਵੰਤ ਮਾਨ ਸਰਕਾਰ ਲੋਕਤੰਤਰ ਦੀ ਰੂਹ ਨੂੰ ਮਿੱਧ ਰਹੀ ਹੈ। ਚੋਣਾਂ ਇੱਕ ਸੰਵਿਧਾਨਕ ਪ੍ਰਕਿਰਿਆ ਹੈ, AAP ਦੀ ਨਿੱਜੀ ਜਾਗੀਰ ਨਹੀਂ। ਜਿਹੜੇ ਚੋਣ ਅਧਿਕਾਰੀ ਇਸ ਗੰਦੀ ਰਾਜਨੀਤੀ ਦੇ ਹਥਿਆਰ ਬਣੇ ਹਨ, ਉਨ੍ਹਾਂ ਖਿਲਾਫ਼ ਵੀ BJP ਉਚਿਤ ਕਾਰਵਾਈ ਕਰਵਾਏਗੀ। ਚੁਗ ਨੇ AAP ਸਰਕਾਰ ਨੂੰ ਉਸ ਦੀਆਂ ਖੋਖਲੀਆਂ ਗਾਰੰਟੀਆਂ 'ਤੇ ਜ਼ੋਰਦਾਰ ਘੇਰਿਆ।

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਸਿਹਤ ਕ੍ਰਾਂਤੀ ਦਾ ਵਾਅਦਾ ਕੀਤਾ ਸੀ 52 ਮਹੀਨੇ ਬੀਤ ਗਏ, ਇੱਕ ਵੀ ਨਵਾਂ ਹਸਪਤਾਲ ਨਹੀਂ ਬਣਿਆ, ਇੱਕ ਵੀ ਨਵਾਂ ਵਾਰਡ ਨਹੀਂ ਬਣਿਆ। ਸਿੱਖਿਆ ਕ੍ਰਾਂਤੀ ਦਾ ਵਾਅਦਾ ਕੀਤਾ ਇੱਕ ਵੀ ਸਕੂਲ ਨਹੀਂ ਬਣਿਆ, ਸਰਦੀਆਂ ਵਿੱਚ ਬੱਚਿਆਂ ਨੂੰ ਸਵੈਟਰ ਨਹੀਂ ਮਿਲੇ, ਕਿਤਾਬਾਂ ਨਹੀਂ ਪਹੁੰਚੀਆਂ। ਭੈਣਾਂ ਨੂੰ ਹਜ਼ਾਰ ਰੁਪਏ ਮਹੀਨਾ ਦੇਣ ਦੀ ਗਾਰੰਟੀ ਦਿੱਤੀ ਅੱਜ ਪੰਜਾਬ ਦੀ ਹਰ ਭੈਣ ਦਾ 52,000 ਰੁਪਏ ਦਾ ਬਕਾਇਆ ਹੋ ਗਿਆ ਹੈ, ਇੱਕ ਰੁਪਇਆ ਵੀ ਜੇਬ ਵਿੱਚ ਨਹੀਂ ਆਇਆ।

10 ਲੱਖ ਰੁਪਏ ਦੇ ਮੈਡੀਕਲ ਬੀਮੇ ਦਾ ਢੰਡੋਰਾ ਪਿੱਟਿਆ ਡੱਬੇ 'ਤੇ 10 ਲੱਖ ਲਿਖਿਆ, ਅੰਦਰ ਮਾਲ ਸਿਰਫ਼ ਇੱਕ ਲੱਖ ਦਾ। ਚੁਗ ਨੇ ਖੁੱਲ੍ਹੀ ਚੁਣੌਤੀ ਦਿੱਤੀ ਕਿ ਪੰਜਾਬ ਵਿੱਚੋਂ ਇੱਕ ਵੀ ਅਜਿਹਾ ਬੰਦਾ ਲਿਆਓ ਜਿਸਨੂੰ 10 ਲੱਖ ਦਾ ਬੀਮਾ ਮਿਲਿਆ ਹੋਵੇ। ਕੇਂਦਰ ਸਰਕਾਰ ਨੇ ਨੈਸ਼ਨਲ ਹੈਲਥ ਮਿਸ਼ਨ ਤਹਿਤ ਹਸਪਤਾਲ ਅਪਗ੍ਰੇਡ ਕਰਨ ਲਈ ਪੈਸਾ ਭੇਜਿਆ AAP ਸਰਕਾਰ ਨੇ ਉਹ ਪੈਸਾ ਆਪਣੀਆਂ ਫੋਟੋਆਂ ਦੇ ਬੈਨਰ ਬਣਾਉਣ 'ਤੇ ਖਰਚ ਕਰ ਦਿੱਤਾ।

ਚੁਗ ਨੇ ਕਿਹਾ ਕਿ AAP ਸਰਕਾਰ ਨੇ ਆਪਣੇ ਚਾਰ ਸਾਲਾਂ ਵਿੱਚ ਪੰਜਾਬ ਨੂੰ ਚਾਰ ਲਾਹਨਤਾਂ ਦਿੱਤੀਆਂ ਗੈਂਗਸਟਰ, ਰੰਗਦਾਰੀ, ਲੁੱਟ ਮਾਫੀਆ ਅਤੇ ਭ੍ਰਿਸ਼ਟਾਚਾਰ। ਬਟਾਲਾ ਜੋ ਕਦੇ ਪੰਜਾਬ ਦੀ ਤਰੱਕੀ ਦਾ ਇੰਜਣ ਸੀ, ਅੱਜ ਗੈਂਗਸਟਰਾਂ ਕਰਕੇ ਪਿੱਛੇ ਚਲਾ ਗਿਆ ਹੈ। ਪੁਲਿਸ ਸਟੇਸ਼ਨਾਂ 'ਤੇ 22 ਬੰਬ ਧਮਾਕੇ ਹੋ ਚੁੱਕੇ ਹਨ, BSF 'ਤੇ ਹਮਲੇ ਹੋਏ, ਪੁਲਿਸ ਹੈੱਡਕੁਆਰਟਰ 'ਤੇ ਰਾਕਟ ਲਾਂਚਰ ਚਲਾਏ ਗਏ, ਗੁਰਦੁਆਰਿਆਂ ਅਤੇ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਪਰ ਭਗਵੰਤ ਮਾਨ ਕੋਲ ਕੋਈ ਜਵਾਬ ਨਹੀਂ।

ਇਸ ਤੋਂ ਵੀ ਸ਼ਰਮਨਾਕ ਇਹ ਹੈ ਕਿ AAP ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਆਪਣੇ ਘਰਾਂ ਵਿੱਚ ਟੋਰਚਰ ਸੈਂਟਰ ਬਣਾ ਲਏ ਹਨ ਜਿੱਥੇ ਅਫਸਰਾਂ ਨੂੰ ਬੁਲਾ ਕੇ ਡਰਾ-ਧਮਕਾ ਕੇ ਫਾਈਲਾਂ ਸਾਈਨ ਕਰਵਾਈਆਂ ਜਾਂਦੀਆਂ ਹਨ, ਜੋ ਅਫਸਰ ਨਾਂਹ ਕਰੇ ਉਸ ਦੀ ਵੀਡੀਓ ਬਣਾ ਕੇ ਬਲੈਕਮੇਲ ਕੀਤਾ ਜਾਂਦਾ ਹੈ। ਚੁਗ ਨੇ ਇਹ ਵੀ ਖੁਲਾਸਾ ਕੀਤਾ ਕਿ ਭਗਵੰਤ ਮਾਨ ਆਪਣੇ ਵਿਦੇਸ਼ੀ ਦੌਰੇ 'ਤੇ ਜਿਹੜੇ ਦੋ ਵਿਅਕਤੀਆਂ ਨੂੰ ਨਾਲ ਲੈ ਗਏ ਉਨ੍ਹਾਂ ਵਿੱਚੋਂ ਇੱਕ ਸਵਾਤੀ ਮਾਲੀਵਾਲ 'ਤੇ ਹਮਲੇ ਦਾ ਦੋਸ਼ੀ ਹੈ ਅਤੇ ਦੂਜੇ 'ਤੇ ਪੰਜਾਬ ਵਿੱਚੋਂ 100 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਦਾ ਕੇਸ ਦਰਜ ਹੈ।

ਖਜ਼ਾਨਾ ਖਾਲੀ ਹੈ, ਵਿਧਵਾ ਪੈਨਸ਼ਨ ਨਹੀਂ ਮਿਲ ਰਹੀ, ਬੁਢਾਪਾ ਪੈਨਸ਼ਨ ਨਹੀਂ ਮਿਲ ਰਹੀ ਪਰ ਪੰਜਾਬ ਦਾ ਸਰਕਾਰੀ ਜਹਾਜ਼ ਕੇਜਰੀਵਾਲ ਦੀ ਟੈਕਸੀ ਬਣ ਚੁੱਕਾ ਹੈ ਅਤੇ ਪੰਜਾਬ ਦਾ ਪੈਸਾ ਚੇਨੱਈ, ਗੋਆ ਅਤੇ ਗੁਜਰਾਤ ਦੇ ਅਖ਼ਬਾਰਾਂ ਵਿੱਚ ਇਸ਼ਤਿਹਾਰਾਂ 'ਤੇ ਬਰਬਾਦ ਹੋ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ BJP ਇਨ੍ਹਾਂ ਸਾਰੀਆਂ ਗੈਰ-ਕਾਨੂੰਨੀ ਰਿਜੈਕਸ਼ਨਾਂ ਨੂੰ ਅਦਾਲਤ ਵਿੱਚ ਚੁਣੌਤੀ ਦੇ ਰਹੀ ਹੈ ਅਤੇ ਅੱਜ ਹੀ ਅਦਾਲਤ ਵਿੱਚ ਪਟੀਸ਼ਨਾਂ ਦਾਖਲ ਕੀਤੀਆਂ ਜਾ ਰਹੀਆਂ ਹਨ।

ਚੁਗ ਨੇ ਚਿਤਾਵਨੀ ਦਿੱਤੀ ਕਿ ਭਗਵੰਤ ਮਾਨ ਜੋ ਖੰਭੇ ਪੰਜਾਬ ਵਿੱਚ ਗੱਡ ਰਹੇ ਹਨ, BJP ਉਨ੍ਹਾਂ ਸਾਰਿਆਂ ਨੂੰ ਇੱਕ-ਇੱਕ ਕਰਕੇ ਪੁੱਟ ਦੇਵੇਗੀ। ਰਾਵਣ ਨੂੰ ਇੱਕ ਲੱਖ ਪੁੱਤ ਸਵਾ ਲੱਖ ਨਾਤੀ ਸੀ, ਫਿਰ ਵੀ ਉਹ ਨਹੀਂ ਬਚਿਆ। ਜੋ ਸਰਕਾਰ 21 ਬੰਦਿਆਂ ਦੇ ਕਾਗਜ਼ ਰੱਦ ਕਰਕੇ ਆਪਣੇ ਆਪ ਨੂੰ ਡੌਨ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਹ ਵੀ ਇਸੇ ਹਸ਼ਰ ਨੂੰ ਪੁੱਜੇਗੀ। ਪੰਜਾਬ ਦੀ ਜਨਤਾ ਇਸ ਤਾਨਾਸ਼ਾਹੀ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਕਰੇਗੀ।

 

Tags: Protest , Tarun Chugh , BJP Punjab , Batala

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD