Friday, 05 June 2026

 

 

ਖ਼ਾਸ ਖਬਰਾਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਯੂਕੇ ‘ਚ ਕਤਲ ਕੇਸ ਪਿੱਛੋਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ’ਤੇ ਸੱਜੇ ਪੱਖੀ ਪਾਰਟੀਆਂ ਨੂੰ ਲਿਆ ਆੜੇ ਹੱਥੀਂ ਹਰ ਇਕ ਇਨਸਾਨ ਸਾਈਕਲਿੰਗ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਵੇ : ਵਿਧਾਇਕ ਰੁਪਿੰਦਰ ਸਿੰਘ ਹੈਪੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਲਾਨ ਤੋਂ 24 ਘੰਟਿਆਂ ਦੇ ਅੰਦਰ, ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੁਆਰਾ ਮਨਮਾਨੇ ਢੰਗ ਨਾਲ ਫੀਸਾਂ ਵਿੱਚ ਵਾਧੇ ‘ਤੇ ਰੋਕ ਲਈ ਕਾਨੂੰਨ ਦਾ ਖਰੜਾ ਬਣਾਉਣ ਦੇ ਹੁਕਮ 'ਆਪ' ਨੇ ਜਾਖੜ ਅਤੇ ਬਿੱਟੂ ਦਾ ਹਵਾਲਾ ਦਿੰਦੇ ਹੋਏ ਭਾਜਪਾ ਦੀ 'ਵਰਤੋਂ ਅਤੇ ਸੁੱਟੋ' ਦੀ ਰਾਜਨੀਤੀ ਦੀ ਕੀਤੀ ਨਿੰਦਾ ਸਾਲ 2025-26 ਦੌਰਾਨ ਬਿਸਤ-ਦੁਆਬ ਨਹਿਰੀ ਨੈਟਵਰਕ ਹੇਠ ਸਿੰਜਾਈ ਅਧੀਨ ਰਕਬੇ 'ਚ ਹੋਇਆ 167% ਵਾਧਾ : ਬਰਿੰਦਰ ਕੁਮਾਰ ਗੋਇਲ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ

 

ਮਾਨਵ ਜੀਵਨ ਦਾ ਹਰ ਪਲ ਇਨਸਾਨੀਅਤ ਅਤੇ ਭਗਤੀ ਵਿੱਚ ਸਮਰਪਿਤ ਹੋਵੇ : ਸਤਿਗੁਰੂ ਮਾਤਾ ਜੀ

Nirankari, Satguru Mata Sudiksha ji Maharaj, Sant Nirankari charitable Foundation, Sant Nirankari Mission

5 Dariya News

5 Dariya News

5 Dariya News

ਪੰਚਕੁਲਾ , 15 May 2026

Last updated on: May 16, 2026, 13:54 IST

ਸ਼ਰਧਾ, ਭਗਤੀ ਅਤੇ ਅਧਿਆਤਮਿਕ ਜਗ੍ਰਿਰਤੀ ਨਾਲ ਭਰਪੂਰ ਦਿਵਯ ਵਾਤਾਵਰਣ ਵਿੱਚ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਯੁਗਦ੍ਰਿਸ਼ਟਾ ਬਾਬਾ ਹਰਦੇਵ ਸਿੰਘ ਜੀ ਦੀ ਯਾਦ ਵਿੱਚ ਸੰਤ ਨਿਰੰਕਾਰੀ ਅਧਿਆਤਮਿਕ ਸਥਲ, ਸਮਾਲਖਾ ਵਿਖੇ ਪਰਮ ਸਤਿਕਾਰਯੋਗ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਛਤਰ-ਛਾਇਆ ਹੇਠ ਭਾਵਪੂਰਤ ਸੰਤ ਸਮਾਗਮ ਦਾ ਆਯੋਜਨ ਕੀਤਾ ਗਿਆ। 

ਇਸ ਸਮਾਗਮ ਵਿੱਚ ਲੱਖਾਂ ਸ਼ਰਧਾਲੂਆਂ ਨੇ ਸਤਿਗੁਰੂ ਦੇ ਪਾਵਨ ਦਰਸ਼ਨ ਕੀਤੇ ਅਤੇ ਅੰਮ੍ਰਿਤਮਈ ਪ੍ਰਵਚਨਾਂ ਨੂੰ ਸੁਣ ਕੇ ਆਤਮਿਕ ਸ਼ਾਂਤੀ, ਅਨੰਦ ਅਤੇ ਇਲਾਹੀ ਪ੍ਰੇਰਨਾ ਪ੍ਰਾਪਤ ਕੀਤੀ। ਇਸ ਮੌਕੇ 'ਤੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਆਪਣੇ ਅਸ਼ੀਰ ਵਚਨਾਂ ਵਿੱਚ ਫ਼ਰਮਾਇਆ ਕਿ ਬਾਬਾ ਜੀ ਦਾ ਸੰਪੂਰਨ ਜੀਵਨ ਮਾਨਵਤਾ, ਸੇਵਾ ਅਤੇ ਪ੍ਰੇਮਾ-ਭਗਤੀ ਦੀ ਇੱਕ ਮਿਸਾਲ ਰਿਹਾ। 

ਉਨ੍ਹਾਂ ਨੇ ਪ੍ਰੇਰਿਤ ਕੀਤਾ ਕਿ ਮਾਨਵ ਜੀਵਨ ਦਾ ਹਰ ਪਲ ਸਾਰਥਕ ਬਣੇ ਅਤੇ ਹਰ ਘੜੀ ਇਨਸਾਨੀਅਤ, ਕਰੁਣਾ ਅਤੇ ਮਾਨਵੀ ਕਦਰਾਂ-ਕੀਮਤਾਂ ਦਾ ਪ੍ਰਮਾਣ ਪੇਸ਼ ਕਰੇ। ਬਾਬਾ ਜੀ ਨੇ ਹਮੇਸ਼ਾ ਇਹੀ ਸਿੱਖਿਆ ਦਿੱਤੀ ਕਿ ਹਰ ਵਿਅਕਤੀ ਆਪਣੇ ਅੰਦਰ ਮਾਨਵੀ ਗੁਣ ਵਿਕਸਿਤ ਕਰਕੇ ਨਿਰੰਕਾਰ ਦਾ ਆਸਰਾ ਲੈਂਦੇ ਹੋਏ ਸਾਰਥਕ ਅਤੇ ਉਦੇਸ਼ਪੂਰਨ ਜੀਵਨ ਜੀਵੇ।

ਸਤਿਗੁਰੂ ਮਾਤਾ ਜੀ ਨੇ ਫ਼ਰਮਾਇਆ ਕਿ ਜੇਕਰ ਕਿਸੇ ਦੇ ਜੀਵਨ ਵਿੱਚ ਦੁੱਖ, ਪੀੜਾ ਜਾਂ ਸੰਘਰਸ਼ ਹੈ, ਤਾਂ ਸਾਡਾ ਫ਼ਰਜ਼ ਉਸਨੂੰ ਵਧਾਉਣਾ ਨਹੀਂ, ਸਗੋਂ ਪ੍ਰੇਮ, ਸੰਵੇਦਨਸ਼ੀਲਤਾ ਅਤੇ ਸਹਿਯੋਗ ਨਾਲ ਉਸਨੂੰ ਸ਼ਾਂਤ ਕਰਨਾ ਹੈ। ਜੀਵਨ ਅਜਿਹਾ ਹੋਵੇ ਜੋ ਰਿਸ਼ਤਿਆਂ ਵਿੱਚ ਪਿਆਰ ਅਤੇ ਸਮਰਪਣ ਦੀ ਭਾਵਨਾ ਨੂੰ ਮਜ਼ਬੂਤ ਕਰੇ। ਇਹੀ ਬਾਬਾ ਜੀ ਦੀਆਂ ਸਿੱਖਿਆਵਾਂ ਦਾ ਸਾਰ ਅਤੇ ਸੱਚੀ ਮਾਨਵਤਾ ਦਾ ਸਰੂਪ ਹੈ।

ਸਤਿਗੁਰੂ ਮਾਤਾ ਜੀ ਨੇ ਸਮਝਾਇਆ ਕਿ ਬ੍ਰਹਮਗਿਆਨ ਪ੍ਰਾਪਤ ਹੋਣ ਤੋਂ ਬਾਅਦ ਜੀਵਨ ਸਿਰਫ਼ ਨਿੱਜੀ ਸੀਮਾਵਾਂ ਤੱਕ ਨਹੀਂ ਰਹਿੰਦਾ, ਸਗੋਂ ਸਮੁੱਚੀ ਮਾਨਵਤਾ ਦੀ ਸੇਵਾ, ਕਲਿਆਣ ਅਤੇ ਉਥਾਨ ਦਾ ਮਾਧਿਅਮ ਬਣ ਜਾਂਦਾ ਹੈ। ਸੱਚੀ ਸੇਵਾ ਦਿਖਾਵੇ ਤੋਂ ਪਰੇ ਪ੍ਰੇਮ, ਨਿਮਰਤਾ ਅਤੇ ਨਿਸ਼ਕਾਮਤਾ ਨਾਲ ਭਰਪੂਰ ਹੁੰਦੀ ਹੈ, ਜਦਕਿ ਅਸਲ ਭਗਤੀ ਸ਼ਬਦਾਂ ਤੋਂ ਅੱਗੇ ਵਧ ਕੇ ਸਾਡੇ ਵਿਹਾਰ, ਵਿਚਾਰਾਂ ਅਤੇ ਕਰਮਾਂ ਵਿੱਚ ਝਲਕਦੀ ਹੈ।

ਅਮਰ ਸੰਤ ਅਵਨੀਤ ਜੀ ਦੇ ਸਮਰਪਿਤ ਜੀਵਨ ਦਾ ਜ਼ਿਕਰ ਕਰਦਿਆਂ ਸਤਿਗੁਰੂ ਮਾਤਾ ਜੀ ਨੇ ਫ਼ਰਮਾਇਆ ਕਿ ਸੱਚਾ ਸਮਰਪਣ ਉਹੀ ਹੈ ਜਿਸ ਵਿੱਚ ਸੇਵਾ ਦਾ ਭਾਵ ਸਿਰਫ਼ ਵਿਚਾਰਾਂ ਵਿੱਚ ਨਹੀਂ, ਸਗੋਂ ਵਿਹਾਰ ਅਤੇ ਤਰਜੀਹਾਂ ਵਿੱਚ ਸਪੱਸ਼ਟ ਦਿਖਾਈ ਦੇਵੇ। ਉਨ੍ਹਾਂ ਨੇ ਗ੍ਰਹਿਸਥ ਜੀਵਨ ਦੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਸੰਗਤ, ਸੇਵਾ ਅਤੇ ਭਗਤੀ ਨੂੰ ਸਰਵਉੱਚ ਰੱਖ ਕੇ ਇਹ ਪ੍ਰੇਰਨਾ ਦਿੱਤੀ ਕਿ ਪਰਿਵਾਰਕ ਅਤੇ ਸਮਾਜਿਕ ਜੀਵਨ ਵਿੱਚ ਰਹਿੰਦੇ ਹੋਏ ਵੀ ਪੂਰੀ ਨਿਸ਼ਠਾ ਨਾਲ ਸਮਰਪਿਤ ਜੀਵਨ ਜੀਵਿਆ ਜਾ ਸਕਦਾ ਹੈ।

ਅੰਤ ਵਿੱਚ ਸਤਿਗੁਰੂ ਮਾਤਾ ਜੀ ਨੇ ਅਸ਼ੀਰਵਾਦ ਦਿੱਤਾ ਕਿ ਹਰ ਗੁਰਸਿੱਖ ਸੇਵਾ, ਸਿਮਰਨ ਅਤੇ ਸਤਿਸੰਗ ਨੂੰ ਆਪਣੀ ਤਰਜੀਹ ਬਣਾਵੇ ਅਤੇ ਹਰ ਹਿਰਦਾ ਨਿਰੰਕਾਰ ਵਿੱਚ ਸਮਰਪਿਤ ਹੋ ਕੇ ਪ੍ਰੇਮ, ਸ਼ਾਂਤੀ ਅਤੇ ਮਾਨਵਤਾ ਵੰਡਣ ਦਾ ਇੱਕ ਸ਼ਕਤੀਸ਼ਾਲੀ ਜ਼ਰੀਆ ਬਣੇ। ਸਮਾਗਮ ਦੌਰਾਨ ਗੀਤਕਾਰਾਂ, ਕਵੀਆਂ ਅਤੇ ਬੁਲਾਰਿਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਦਿਲ ਦੀਆਂ ਡੂੰਘੀਆਂ ਭਾਵਨਾਵਾਂ ਨੂੰ ਪ੍ਰਗਟ ਕੀਤਾ। 

ਜਿੱਥੇ ਹਰ ਸ਼ਬਦ ਅਤੇ ਹਰ ਸੁਰ ਆਤਮਾ ਨੂੰ ਛੂਹ ਗਈ। ਕਿਸੇ ਨੇ ਬਾਬਾ ਜੀ ਦੀਆਂ ਦਿਵਯ ਸਿੱਖਿਆਵਾਂ ਦਾ ਪ੍ਰੇਰਨਾਦਾਇਕ ਸੰਦੇਸ਼ ਸੁਣਾਇਆ, ਤਾਂ ਕਿਸੇ ਨੇ ਉਨ੍ਹਾਂ ਦੀ ਸੌਮਯ ਸ਼ਖ਼ਸੀਅਤ ਅਤੇ ਮਾਨਵਤਾ ਦੇ ਭਲੇ ਲਈ ਕੀਤੇ ਕਾਰਜਾਂ ਪ੍ਰਤੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਬਾਬਾ ਹਰਦੇਵ ਸਿੰਘ ਜੀ ਦੀ ਪ੍ਰੇਰਨਾ ਅੱਜ ਵੀ ਸ਼ਰਧਾਲੂਆਂ ਦੇ ਹਿਰਦਿਆਂ ਵਿੱਚ ਜਿਉਂਦੀ ਹੈ। 

ਵਰਤਮਾਨ ਵਿੱਚ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਉਨ੍ਹਾਂ ਦੇ ਸੰਦੇਸ਼ਾਂ ਨੂੰ ਅੱਗੇ ਵਧਾਉਂਦੇ ਹੋਏ ਸੇਵਾ, ਸਮਰਪਣ ਅਤੇ ਸਦਭਾਵਨਾ ਦਾ ਪ੍ਰਕਾਸ਼ ਫੈਲਾ ਰਹੇ ਹਨ। ਉਨ੍ਹਾਂ ਦੇ ਮਾਰਗਦਰਸ਼ਨ ਸਦਕਾ ਵਿਸ਼ਵ ਵਿੱਚ ਮਾਨਵਤਾ, ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਨਿਰੰਤਰ ਪ੍ਰਸਾਰਿਤ ਹੋ ਰਿਹਾ ਹੈ।

 

 

 

 

Tags: Nirankari , Satguru Mata Sudiksha ji Maharaj , Sant Nirankari charitable Foundation , Sant Nirankari Mission

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD