Monday, 08 June 2026

 

 

ਖ਼ਾਸ ਖਬਰਾਂ ਫ਼ਿਰੋਜ਼ਪੁਰ ਦੇ ਦੁਕਾਨਦਾਰ ਕਤਲ ਮਾਮਲੇ ਵਿੱਚ ਸ਼ਾਮਲ ਦੋ ਸ਼ੂਟਰ ਜੰਮੂ-ਕਸ਼ਮੀਰ ਤੋਂ ਕਾਬੂ; ਇੱਕ ਪਿਸਤੌਲ ਬਰਾਮਦ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਫ਼ੈਸਲਾਕੁੰਨ ਦੌਰ ਵਿੱਚ, ਪੰਜਾਬ ਬਣੇਗਾ ਨਸ਼ਾ ਮੁਕਤ ਸੂਬਾ : ਗੁਰਮੀਤ ਸਿੰਘ ਖੁੱਡੀਆਂ ਕੁਲਤਾਰ ਸਿੰਘ ਸੰਧਵਾਂ ਪਿੰਡ ਧੂੜਕੋਟ ਵਿਖੇ ਪੀਰ ਬੇਰੀ ਜੀ ਦੇ ਸਲਾਨਾ ਭੰਡਾਰੇ ਵਿਚ ਹੋਏ ਨਤਮਸਤਕ ਅਮਨ ਅਰੋੜਾ ਵੱਲੋਂ ਵਿਧਾਨ ਸਭਾ ਹਲਕਾ ਸੁਨਾਮ ਦੇ ਵੱਖ-ਵੱਖ ਪਿੰਡਾਂ ਵਿੱਚ ਕਰੀਬ 12 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਅਤੇ ਲੋਕ ਅਰਪਣ ਡਾ: ਮਨਸੁਖ ਮਾਂਡਵੀਆ ਅਤੇ ਰੇਖਾ ਗੁਪਤਾ ਨੇ MY Bharat ਸੰਮੇਲਨ ਵਿੱਚ 6,000 ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਹਲਕਾ ਅਜਨਾਲਾ ਚ ਬਿਜਲੀ ਸੁਧਾਰਾਂ ਲਈ 25 ਕਰੋੜ ਰੁਪਏ ਦੀ ਰਾਸ਼ੀ ਜਾਰੀ : ਕੁਲਦੀਪ ਸਿੰਘ ਧਾਲੀਵਾਲ ਸ਼ੀਤਲ ਜੁਨੇਜਾ ਨੇ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੀ ਮੀਟਿੰਗ ਵਿੱਚ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਪਾਰੀਆਂ ਨਾਲ ਸਬੰਧਤ ਅਹਿਮ ਮੁੱਦੇ ਉਠਾਏ ਗਏ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਹਰ ਪਿੰਡ ਅਤੇ ਹਰ ਵਾਰਡ ਤੱਕ ਪਹੁੰਚੇਗੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਝਾੜੂ ਖੋਲ੍ਹ ਕੇ ਕੀਤਾ ਪ੍ਰਦਰਸ਼ਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਵਿੱਚ ਸਿਹਤ ਸੇਵਾਵਾਂ ਦੇ ਢਹਿ ਚੁੱਕੇ ਢਾਂਚੇ ਦਾ ਕੀਤਾ ਪਰਦਾਫਾਸ਼ ਹਰਦੀਪ ਸਿੰਘ ਮੁੰਡੀਆਂ, ਕੀਮਤੀ ਭਗਤ ਅਤੇ ਡਾ. ਸੰਨੀ ਆਹਲੂਵਾਲੀਆ ਵੱਲੋਂ ਗਊ ਹਸਪਤਾਲ ਤੇ ਗਊਸ਼ਾਲਾ ਦਾ ਦੌਰਾ ਨਿਊ ਚੰਡੀਗੜ੍ਹ ਵਿੱਚ ਪੰਜਾਬ ਦਾ ਮਾਣ ਕ੍ਰਿਕਟਰਾਂ ਦਾ ਸਨਮਾਨ ਭਗਵੰਤ ਸਿੰਘ ਮਾਨ ਵੱਲੋਂ ਉਸਾਰੀ ਕਿਰਤੀਆਂ ਲਈ ਵੱਡੀ ਰਾਹਤ ਦਾ ਐਲਾਨ ਕਾਂਗਰਸ ਵੱਲੋਂ ਝਾੜੂ ਦੀ ‘ਬੇਅਦਬੀ’ ਦੇ ਦੋਸ਼ਾਂ ਹੇਠ ਟਾਂਡਾ ਦੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਬਣੀ ਲੋਕ ਲਹਿਰ : ਡਾ. ਬਲਬੀਰ ਸਿੰਘ ਆਈਕੋਨ ਸਿਰੇਮਿਕਸ ਨੇ ਲਵਲੀ ਮਾਰਬਲਜ਼ ਐਂਡ ਸੈਨੀਟੇਸ਼ਨ ਦੇ ਸਹਿਯੋਗ ਨਾਲ, ਜਲੰਧਰ ਵਿੱਚ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਲਗਜ਼ਰੀ ਸਿਰੇਮਿਕ ਗੈਲਰੀ ਦਾ ਉਦਘਾਟਨ ਕੀਤਾ ਨਾਇਬ ਸਿੰਘ ਸੈਣੀ ਨੇ ਸਮਾਲਖਾ ਦੇ ਸੇਵਾ ਸਾਧਨਾ ਅਤੇ ਗ੍ਰਾਮ ਵਿਕਾਸ ਕੇਂਦਰ ਦੇ ਸਾਲਾਨਾ ਸਥਾਪਨਾ ਦਿਵਸ 'ਤੇ ਬਤੌਰ ਮੁੱਖ ਮਹਿਮਾਨ ਲਿਆ ਹਿੱਸਾ ਯੋਗ ਨੂੰ ਬਣਾਓ ਜੀਵਨ ਸ਼ੈਲੀ ਦਾ ਹਿੱਸਾ, ਸਿਹਤਮੰਦ ਨਾਗਰਿਕ ਨਾਲ ਹੀ ਬਣੇਗਾ ਸਿਹਤਮੰਦ ਭਾਰਤ : ਰਣਬੀਰ ਗੰਗਵਾ ਨਵਾਂਗਾਂਵ ਨਗਰ ਕੌਂਸਲ ਦੇ ਨਵ-ਚੁਣੇ ਭਾਜਪਾ ਕੌਂਸਲਰਾਂ ਨੇ ਸੁਖਵਿੰਦਰ ਸਿੰਘ ਗੋਲਡੀ ਨਾਲ ਕੀਤੀ ਮੁਲਾਕਾਤ ਵਿਜੈ ਇੰਦਰ ਸਿੰਗਲਾ ਦੇ ‘ਕਾਨੂੰਨੀ ਲੜਾਈ’ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਬੈਕਫੁੱਟ ’ਤੇ ਤਰੁਣ ਚੁੱਘ ਨੇ ਰਾਜ ਸਭਾ ਲਈ ਭਰਿਆ ਨਾਮਜ਼ਦਗੀ ਪੱਤਰ

 

"ਭਗਵੰਤ ਮਾਨ ਸਰਕਾਰ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ, ਕ੍ਰਾਈਮ ਅਤੇ ਡਰੱਗ ਦੀ ਰਾਜਧਾਨੀ ਬਣਾ ਦਿੱਤਾ ਹੈ" : ਤਰੁਣ ਚੁਗ

2100 ਪਿੰਡਾਂ ਦਾ ਡੁੱਬਣਾ ਕੋਈ ਕੁਦਰਤੀ ਆਫ਼ਤ ਨਹੀਂ, AAP ਦੇ ਨਾਜਾਇਜ਼ ਖਨਨ ਦੀ ਪੈਦਾਇਸ਼ ਮਨੁੱਖ-ਨਿਰਮਿਤ ਤ੍ਰਾਸਦੀ ਹੈ — ਤਰੁਣ ਚੁਗ

Tarun Chugh, BJP Punjab

Web Admin

Web Admin

5 Dariya News

ਚੰਡੀਗੜ੍ਹ , 13 May 2026

Last updated on: May 14, 2026, 11:24 IST

ਅੱਜ ਚੰਡੀਗੜ੍ਹ ਵਿਖੇ ਭਾਜਪਾ ਪ੍ਰਦੇਸ਼ ਦਫ਼ਤਰ ਵਿੱਚ ਆਯੋਜਿਤ ਪੱਤਰਕਾਰ ਮਿਲਣੀ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਰਾਸ਼ਟਰੀ ਮਹਾਮੰਤਰੀ ਸ਼੍ਰੀ ਤਰੁਣ ਚੁਗ ਨੇ ਆਮ ਆਦਮੀ ਪਾਰਟੀ ਸਰਕਾਰ ਉੱਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ, ਕ੍ਰਾਈਮ ਅਤੇ ਡਰੱਗ ਦੀ ਰਾਜਧਾਨੀ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ 'ਕੱਟੜ ਇਮਾਨਦਾਰਾਂ ਦੀ ਪਾਰਟੀ' ਬਣਨ ਦਾ ਦਾਅਵਾ ਕਰਕੇ ਸੱਤਾ ਵਿੱਚ ਆਈ ਸੀ, ਉਹ ਅੱਜ ਕੱਟੜ ਬੇਈਮਾਨਾਂ ਦੀ ਪਾਰਟੀ ਬਣ ਚੁੱਕੀ ਹੈ। 

ਤਰੁਣ ਚੁਗ ਨੇ ਕਿਹਾ ਕਿ ਇਸ ਸਰਕਾਰ ਵਿੱਚ ਭ੍ਰਿਸ਼ਟਾਚਾਰ ਪੂਰੀ ਤਰ੍ਹਾਂ ਸੰਸਥਾਗਤ ਹੋ ਚੁੱਕਾ ਹੈ ਅਤੇ ਜਿਸ ਵਿਜਿਲੈਂਸ ਵਿਭਾਗ ਨੂੰ ਭ੍ਰਿਸ਼ਟਾਚਾਰ ਰੋਕਣ ਲਈ ਬਣਾਇਆ ਗਿਆ ਸੀ, ਉਹ ਖ਼ੁਦ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਫ਼ਸਿਆ ਹੋਇਆ ਹੈ। ਖਨਨ ਘੁਟਾਲੇ ਉੱਤੇ ਬੋਲਦਿਆਂ ਤਰੁਣ ਚੁਗ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਖ਼ਾਸ ਤੌਰ 'ਤੇ ਚੰਡੀਗੜ੍ਹ ਆ ਕੇ Rs. 20,000 ਕਰੋੜ ਖਜ਼ਾਨੇ ਵਿੱਚ ਆਉਣ ਦਾ ਵਾਅਦਾ ਕਰ ਕੇ ਗਏ ਸਨ, ਪਰ ਰਿਕਾਰਡ ਕਢਾ ਲਓ — ਹਜ਼ਾਰ ਕਰੋੜ ਵੀ ਪੂਰੇ ਨਹੀਂ ਹੋਏ। 

ਉਨ੍ਹਾਂ ਕਿਹਾ ਕਿ ਲਗਭਗ Rs. 19,200 ਕਰੋੜ ਦੀ ਲੁੱਟ ਹੋ ਚੁੱਕੀ ਹੈ। ਸਤਲੁਜ ਬੰਨ੍ਹ ਦੀ ਤ੍ਰਾਸਦੀ ਉੱਤੇ ਤਰੁਣ ਚੁਗ ਨੇ ਸਪਸ਼ਟ ਕਿਹਾ ਕਿ ਇਹ ਕੋਈ ਕੁਦਰਤੀ ਆਫ਼ਤ ਨਹੀਂ, ਸਗੋਂ AAP ਕਾਰਕੁਨਾਂ ਦੇ ਨਾਜਾਇਜ਼ ਖਨਨ ਦੀ ਪੈਦਾਇਸ਼ ਮਨੁੱਖ-ਨਿਰਮਿਤ ਆਫ਼ਤ ਹੈ। ਪਿੰਡ ਵਾਸੀਆਂ ਨੇ ਅਪ੍ਰੈਲ 2025 ਤੋਂ ਹੀ ਅੰਦੋਲਨ ਅਤੇ FIR ਦੇ ਜ਼ਰੀਏ ਸਰਕਾਰ ਨੂੰ ਚੇਤਾਇਆ ਸੀ, ਪਰ ਭ੍ਰਿਸ਼ਟਾਚਾਰ ਦੀ ਹਵਸ ਏਨੀ ਵੱਡੀ ਸੀ ਕਿ ਪੰਜਾਬ ਦੇ 2100 ਪਿੰਡ ਡੁੱਬ ਗਏ।

ਤਰੁਣ ਚੁਗ ਨੇ ਕਿਹਾ ਕਿ AAP ਸ਼ਾਸਨ ਵਿੱਚ ਹਰ ਸਾਲ ਪੰਜਾਬ 'ਤੇ ਇੱਕ ਨਵਾਂ ਪ੍ਰਹਾਰ ਹੋਇਆ ਹੈ — ਪਹਿਲੇ ਸਾਲ ਗੈਂਗਸਟਰ, ਦੂਜੇ ਸਾਲ ਰੰਗਦਾਰੀ, ਤੀਜੇ ਸਾਲ ਲੁਟੇਰਾ ਗੈਂਗ ਅਤੇ ਹੁਣ ਚੌਥੇ ਸਾਲ ਸੰਸਥਾਗਤ ਭ੍ਰਿਸ਼ਟਾਚਾਰ ਅਤੇ ਟਾਰਚਰ ਸੈਂਟਰ। ਉਨ੍ਹਾਂ ਕਿਹਾ ਕਿ AAP ਦੇ MLA, ਮੰਤਰੀ ਅਤੇ ਪ੍ਰਧਾਨ ਖੁੱਲ੍ਹੇਆਮ ਟਾਰਚਰ ਸੈਂਟਰ ਚਲਾ ਰਹੇ ਹਨ। 

ਅੰਮ੍ਰਿਤਸਰ ਦੇ ਮਾਮਲੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇੱਕ ਮੰਤਰੀ ਨੇ ਆਪਣੇ ਘਰ ਵਿੱਚ ਟਾਰਚਰ ਸੈਂਟਰ ਬਣਾ ਕੇ ਅਫ਼ਸਰਾਂ ਤੋਂ ਜ਼ਬਰਦਸਤੀ ਦਸਤਖ਼ਤ ਕਰਵਾਏ, ਸਟੈਂਪ ਪੇਪਰ 'ਤੇ ਸਾਈਨ ਲਏ ਅਤੇ ਟੈਂਡਰ ਆਪਣੇ ਬੰਦੇ ਨੂੰ ਦਿਵਾਇਆ — ਪਰ ਅੱਜ ਤੱਕ ਮੁੱਖ ਦੋਸ਼ੀ ਨਹੀਂ ਫ਼ੜਿਆ ਗਿਆ। ਤਰੁਣ ਚੁਗ ਨੇ ਨਵੇਂ ਉਗਰਾਹੀ ਤੰਤਰ 'ਤੇ ਵੀ ਚਾਨਣਾ ਪਾਉਂਦਿਆਂ ਦੱਸਿਆ ਕਿ ਅਫ਼ਸਰਾਂ ਤੋਂ BNRP (ਮਹੀਨੇਵਾਰ ਰਕਮ) ਜਮ੍ਹਾਂ ਕਰਵਾਈ ਜਾ ਰਹੀ ਹੈ।

ਤਰੁਣ ਚੁਗ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਖ਼ਿਲਾਫ਼ ED ਦੀ ਕਾਰਵਾਈ ਦਾ ਹਵਾਲਾ ਦਿੰਦਿਆਂ ਕਿਹਾ ਕਿ Rs. 100 ਕਰੋੜ ਦੀ ਮਨੀ ਲਾਂਡਰਿੰਗ ਦੇ ਪੱਕੇ ਦਸਤਾਵੇਜ਼ ED ਕੋਲ ਹਨ, ਫ਼ਿਰ ਵੀ ਪੰਜਾਬ ਸਰਕਾਰ ਦੋਸ਼ੀਆਂ ਨਾਲ ਖੜੀ ਹੋ ਕੇ ਪ੍ਰੈਸ ਕਰ ਰਹੀ ਹੈ। ਉਨ੍ਹਾਂ ਕਿਹਾ, "ਪੰਜਾਬ ਨੂੰ ਲੁੱਟਣ ਵਾਲਿਆਂ ਨੂੰ ਬਚਾਉਣਾ 'ਪੰਜਾਬ ਪ੍ਰਾਈਡ' ਨਹੀਂ ਹੈ, ਭਗਵੰਤ ਮਾਨ ਸਾਹਿਬ — ਸ਼ਰਮ ਆਉਣੀ ਚਾਹੀਦੀ ਹੈ।" 

ਨਸ਼ੇ ਦੀ ਭਿਆਨਕ ਸਥਿਤੀ 'ਤੇ ਤਰੁਣ ਚੁਗ ਨੇ ਕਿਹਾ ਕਿ AAP ਵਿਧਾਇਕ ਨੇ ਖ਼ੁਦ ਵਿਧਾਨ ਸਭਾ ਵਿੱਚ ਮੰਨਿਆ ਕਿ 'ਪੰਜਾਬ ਵਿੱਚ ਪੀਜ਼ਾ ਦੀ ਡਿਲੀਵਰੀ ਲੇਟ ਹੋ ਸਕਦੀ ਹੈ, ਨਸ਼ੇ ਦੀ ਨਹੀਂ।' ਪੰਜਾਬ ਪੁਲਿਸ ਦੀ ਗੱਡੀ ਚੋਂ ਚੂਰੀ ਵਿਕਣ ਦਾ ਮਾਮਲਾ ਬਹੁਤ ਸੰਵੇਦਨਸ਼ੀਲ ਹੈ, 'ਯੁੱਧ ਨਸ਼ਿਆਂ ਵਿਰੁੱਧ' ਅਤੇ 'ਰੰਗਲਾ ਪੰਜਾਬ' ਦੋਵੇਂ ਫ਼ੇਲ੍ਹ ਹੋ ਚੁੱਕੇ ਹਨ।

ਤਰੁਣ ਚੁਗ ਨੇ ਕਿਹਾ ਕਿ ਪੰਜਾਬ ਵਿੱਚ ਅੱਜ ਸਰਪੰਚ ਦੀ ਹੱਤਿਆ, ਵਿਆਹਾਂ ਵਿੱਚ ਗੋਲੀਬਾਰੀ, ਦੁਕਾਨਦਾਰਾਂ ਦੀ ਹੱਤਿਆ ਅਤੇ ਹਰ ਵੱਡੇ ਡਾਕਟਰ, ਹਸਪਤਾਲ ਤੇ ਉਦਯੋਗਪਤੀ ਨੂੰ ਧਮਕੀ ਭਰੇ ਫ਼ੋਨ ਆਉਣਾ ਆਮ ਗੱਲ ਬਣ ਗਈ ਹੈ। ਉਨ੍ਹਾਂ ਕਿਹਾ ਕਿ ਖਾਕੀ, ਖਾਦੀ ਤੇ ਬਾਬੂ — ਤਿੰਨੋਂ ਨੂੰ ਆਮ ਆਦਮੀ ਪਾਰਟੀ ਕੰਟਰੋਲ ਕਰ ਰਹੀ ਹੈ ਤੇ ਤਿੰਨਾਂ ਤੋਂ ਲੁੱਟ ਕਰਵਾ ਰਹੀ ਹੈ। ਆਪਰੇਸ਼ਨ ਸਿੰਦੂਰ ਤੋਂ 24 ਘੰਟੇ ਪਹਿਲਾਂ ਅੰਮ੍ਰਿਤਸਰ ਕੈਂਟ ਤੇ ਜਲੰਧਰ BSF ਚੌਂਕ 'ਤੇ ਹਮਲੇ ਹੋਏ। 

ਪੁਲਿਸ ਸਟੇਸ਼ਨਾਂ 'ਤੇ ਰਾਕੇਟ ਲਾਂਚਰ, ਮੰਦਰ-ਗੁਰੂਦੁਆਰਿਆਂ 'ਤੇ ਗੋਲੀਬਾਰੀ, ਭਾਜਪਾ ਦਫ਼ਤਰਾਂ 'ਤੇ ਬੰਬ — ਸਰਕਾਰ ਕੋਲ ਕੋਈ ਜਵਾਬ ਨਹੀਂ ਹੈ। DGP ਕਹਿੰਦੇ ਹਨ ਪਾਕਿਸਤਾਨ ਲਿੰਕ ਹੈ, ਅਤੇ ਮੁੱਖ ਮੰਤਰੀ ਖੜੇ ਹੋ ਕੇ ਭਾਜਪਾ 'ਤੇ ਦੋਸ਼ ਲਾਉਂਦੇ ਹਨ। ਤਰੁਣ ਚੁਗ ਨੇ ਸਪਸ਼ਟ ਕੀਤਾ ਕਿ 7 ਦਿਨ ਦਾ ਸਮਾਂ ਦਿੱਤਾ ਗਿਆ ਸੀ, ਕੱਲ੍ਹ ਪੂਰਾ ਹੋ ਰਿਹਾ ਹੈ — ਸਬੂਤ ਨਾ ਦਿੱਤੇ ਗਏ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਅੰਤ ਵਿੱਚ ਤਰੁਣ ਚੁਗ ਨੇ ਕਿਹਾ ਕਿ ਭਗਵੰਤ ਮਾਨ ਸਾਹਿਬ, ਤੁਹਾਡੇ ਜਾਣ ਦੇ ਮਹੀਨੇ ਗਿਣਤੀ ਦੇ ਬਚੇ ਹਨ। ਪੂਰਾ ਪੰਜਾਬ ਕਹਿ ਰਿਹਾ ਹੈ — Bye Bye ਕੇਜਰੀਵਾਲ, Bye Bye ਭਗਵੰਤ ਮਾਨ, Bye Bye ਆਮ ਆਦਮੀ ਪਾਰਟੀ। 'ਗੱਦਾਰ' ਦੀ ਬਿਆਨਬਾਜ਼ੀ 'ਤੇ ਪਲਟਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਖ਼ੁਦ ਅਰਵਿੰਦ ਕੇਜਰੀਵਾਲ ਦੇ ਨਾਲ ਅੰਨਾ ਅੰਦੋਲਨ ਨਾਲ ਜੁੜੀ ਪੂਰੀ ਟੀਮ — ਕਿਰਨ ਬੇਦੀ, ਕੁਮਾਰ ਵਿਸ਼ਵਾਸ, ਆਸ਼ੁਤੋਸ਼, ਸ਼ਾਜ਼ੀਆ ਇਲਮੀ, ਸਵਾਤੀ ਮਾਲੀਵਾਲ, ਰਾਘਵ ਚੱਡਾ, ਘੁੱਗੀ ਜੀ ਤੇ ਗੁਰਦਾਸਪੁਰ ਦੇ ਪ੍ਰਦੇਸ਼ ਪ੍ਰਧਾਨ — ਸਾਰੇ ਪਾਰਟੀ ਛੱਡ ਗਏ ਹਨ। ਤਰੁਣ ਚੁਗ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ — "ਪੰਜਾਬ ਤਰਸਤ ਹੈ, ਤੇ ਭਗਵੰਤ ਮਾਨ ਆਕਾਵਾਂ ਦੀ ਆਉ-ਭਗਤ ਵਿੱਚ ਮਸਤ ਹਨ।" 

ਉਨ੍ਹਾਂ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਡਬਲ ਇੰਜਣ ਸਰਕਾਰ ਨੂੰ ਮੌਕਾ ਦੇਵੇ, ਜਿਸ ਤਰ੍ਹਾਂ ਭਾਜਪਾ ਨੇ ਬੀਮਾਰੂ ਰਾਜਾਂ ਨੂੰ ਵਿਕਾਸ ਦਾ ਇੰਜਣ ਬਣਾਇਆ, ਉਸੇ ਤਰ੍ਹਾਂ ਪੰਜਾਬ ਨੂੰ ਵੀ ਮੁੜ ਖ਼ੁਸ਼ਹਾਲ ਅਤੇ ਸੁਰੱਖਿਅਤ ਬਣਾਇਆ ਜਾਵੇਗਾ।

 

Tags: Tarun Chugh , BJP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD