Monday, 08 June 2026

 

 

ਖ਼ਾਸ ਖਬਰਾਂ ਫ਼ਿਰੋਜ਼ਪੁਰ ਦੇ ਦੁਕਾਨਦਾਰ ਕਤਲ ਮਾਮਲੇ ਵਿੱਚ ਸ਼ਾਮਲ ਦੋ ਸ਼ੂਟਰ ਜੰਮੂ-ਕਸ਼ਮੀਰ ਤੋਂ ਕਾਬੂ; ਇੱਕ ਪਿਸਤੌਲ ਬਰਾਮਦ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਫ਼ੈਸਲਾਕੁੰਨ ਦੌਰ ਵਿੱਚ, ਪੰਜਾਬ ਬਣੇਗਾ ਨਸ਼ਾ ਮੁਕਤ ਸੂਬਾ : ਗੁਰਮੀਤ ਸਿੰਘ ਖੁੱਡੀਆਂ ਕੁਲਤਾਰ ਸਿੰਘ ਸੰਧਵਾਂ ਪਿੰਡ ਧੂੜਕੋਟ ਵਿਖੇ ਪੀਰ ਬੇਰੀ ਜੀ ਦੇ ਸਲਾਨਾ ਭੰਡਾਰੇ ਵਿਚ ਹੋਏ ਨਤਮਸਤਕ ਅਮਨ ਅਰੋੜਾ ਵੱਲੋਂ ਵਿਧਾਨ ਸਭਾ ਹਲਕਾ ਸੁਨਾਮ ਦੇ ਵੱਖ-ਵੱਖ ਪਿੰਡਾਂ ਵਿੱਚ ਕਰੀਬ 12 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਅਤੇ ਲੋਕ ਅਰਪਣ ਡਾ: ਮਨਸੁਖ ਮਾਂਡਵੀਆ ਅਤੇ ਰੇਖਾ ਗੁਪਤਾ ਨੇ MY Bharat ਸੰਮੇਲਨ ਵਿੱਚ 6,000 ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਹਲਕਾ ਅਜਨਾਲਾ ਚ ਬਿਜਲੀ ਸੁਧਾਰਾਂ ਲਈ 25 ਕਰੋੜ ਰੁਪਏ ਦੀ ਰਾਸ਼ੀ ਜਾਰੀ : ਕੁਲਦੀਪ ਸਿੰਘ ਧਾਲੀਵਾਲ ਸ਼ੀਤਲ ਜੁਨੇਜਾ ਨੇ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੀ ਮੀਟਿੰਗ ਵਿੱਚ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਪਾਰੀਆਂ ਨਾਲ ਸਬੰਧਤ ਅਹਿਮ ਮੁੱਦੇ ਉਠਾਏ ਗਏ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਹਰ ਪਿੰਡ ਅਤੇ ਹਰ ਵਾਰਡ ਤੱਕ ਪਹੁੰਚੇਗੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਝਾੜੂ ਖੋਲ੍ਹ ਕੇ ਕੀਤਾ ਪ੍ਰਦਰਸ਼ਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਵਿੱਚ ਸਿਹਤ ਸੇਵਾਵਾਂ ਦੇ ਢਹਿ ਚੁੱਕੇ ਢਾਂਚੇ ਦਾ ਕੀਤਾ ਪਰਦਾਫਾਸ਼ ਹਰਦੀਪ ਸਿੰਘ ਮੁੰਡੀਆਂ, ਕੀਮਤੀ ਭਗਤ ਅਤੇ ਡਾ. ਸੰਨੀ ਆਹਲੂਵਾਲੀਆ ਵੱਲੋਂ ਗਊ ਹਸਪਤਾਲ ਤੇ ਗਊਸ਼ਾਲਾ ਦਾ ਦੌਰਾ ਨਿਊ ਚੰਡੀਗੜ੍ਹ ਵਿੱਚ ਪੰਜਾਬ ਦਾ ਮਾਣ ਕ੍ਰਿਕਟਰਾਂ ਦਾ ਸਨਮਾਨ ਭਗਵੰਤ ਸਿੰਘ ਮਾਨ ਵੱਲੋਂ ਉਸਾਰੀ ਕਿਰਤੀਆਂ ਲਈ ਵੱਡੀ ਰਾਹਤ ਦਾ ਐਲਾਨ ਕਾਂਗਰਸ ਵੱਲੋਂ ਝਾੜੂ ਦੀ ‘ਬੇਅਦਬੀ’ ਦੇ ਦੋਸ਼ਾਂ ਹੇਠ ਟਾਂਡਾ ਦੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਬਣੀ ਲੋਕ ਲਹਿਰ : ਡਾ. ਬਲਬੀਰ ਸਿੰਘ ਆਈਕੋਨ ਸਿਰੇਮਿਕਸ ਨੇ ਲਵਲੀ ਮਾਰਬਲਜ਼ ਐਂਡ ਸੈਨੀਟੇਸ਼ਨ ਦੇ ਸਹਿਯੋਗ ਨਾਲ, ਜਲੰਧਰ ਵਿੱਚ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਲਗਜ਼ਰੀ ਸਿਰੇਮਿਕ ਗੈਲਰੀ ਦਾ ਉਦਘਾਟਨ ਕੀਤਾ ਨਾਇਬ ਸਿੰਘ ਸੈਣੀ ਨੇ ਸਮਾਲਖਾ ਦੇ ਸੇਵਾ ਸਾਧਨਾ ਅਤੇ ਗ੍ਰਾਮ ਵਿਕਾਸ ਕੇਂਦਰ ਦੇ ਸਾਲਾਨਾ ਸਥਾਪਨਾ ਦਿਵਸ 'ਤੇ ਬਤੌਰ ਮੁੱਖ ਮਹਿਮਾਨ ਲਿਆ ਹਿੱਸਾ ਯੋਗ ਨੂੰ ਬਣਾਓ ਜੀਵਨ ਸ਼ੈਲੀ ਦਾ ਹਿੱਸਾ, ਸਿਹਤਮੰਦ ਨਾਗਰਿਕ ਨਾਲ ਹੀ ਬਣੇਗਾ ਸਿਹਤਮੰਦ ਭਾਰਤ : ਰਣਬੀਰ ਗੰਗਵਾ ਨਵਾਂਗਾਂਵ ਨਗਰ ਕੌਂਸਲ ਦੇ ਨਵ-ਚੁਣੇ ਭਾਜਪਾ ਕੌਂਸਲਰਾਂ ਨੇ ਸੁਖਵਿੰਦਰ ਸਿੰਘ ਗੋਲਡੀ ਨਾਲ ਕੀਤੀ ਮੁਲਾਕਾਤ ਵਿਜੈ ਇੰਦਰ ਸਿੰਗਲਾ ਦੇ ‘ਕਾਨੂੰਨੀ ਲੜਾਈ’ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਬੈਕਫੁੱਟ ’ਤੇ ਤਰੁਣ ਚੁੱਘ ਨੇ ਰਾਜ ਸਭਾ ਲਈ ਭਰਿਆ ਨਾਮਜ਼ਦਗੀ ਪੱਤਰ

 

ਭਾਰਤ ਦਾ ਆਪ੍ਰੇਸ਼ਨ ਸਿੰਦੂਰ : ਰਣਨੀਤਕ ਜਿੱਤ ਦਾ ਇੱਕ ਵਰ੍ਹਾ : ਮੇਜਰ ਜਨਰਲ ਰਵੀ ਮੁਰੂਗਨ (ਸੇਵਾਮੁਕਤ)

Major General Ravi Murugan

Gurpreet Singh

Gurpreet Singh

5 Dariya News

ਚੰਡੀਗੜ੍ਹ , 05 May 2026

Last updated on: May 05, 2026, 17:37 IST

ਅੱਜ ਤੋਂ ਇੱਕ ਸਾਲ ਪਹਿਲਾਂ, 7 ਮਈ 2025 ਨੂੰ ਭਾਰਤ ਨੇ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ, ਜਿਸ ਨੇ ਸਿਰਫ਼ ਨੀਤੀ ਦੇ ਐਲਾਨ ਤੋਂ ਅੱਗੇ ਵਧ ਕੇ ਉਸ ਨੂੰ ਨਿਰਣਾਇਕ ਕਾਰਵਾਈ ਵਿੱਚ ਬਦਲ ਦਿੱਤਾ। ਇਹ ਭਾਰਤ ਦੀ ਧਰਤੀ ‘ਤੇ ਦਹਾਕਿਆਂ ਤੋਂ ਜਾਰੀ ਪਾਕਿਸਤਾਨ ਸਪਾਂਸਰ ਅੱਤਵਾਦ ਦੇ ਵਿਰੁੱਧ ਜਵਾਬ ਦੇਣ ਦੇ ਤਰੀਕੇ ਵਿੱਚ ਵੱਡਾ ਬਦਲਾਅ ਸੀ। 

ਕਈ ਮਾਇਨਿਆਂ ਵਿੱਚ, ਆਪ੍ਰੇਸ਼ਨ ਸਿੰਦੂਰ ਭਾਰਤ ਦੇ ਉਸ ਲੰਬੇ ਸੰਘਰਸ਼ ਵਿੱਚ ਇੱਕ ਅਹਿਮ ਮਿਸਾਲ ਬਣ ਗਿਆ, ਜਿਸ ਵਿੱਚ ਪਾਕਿਸਤਾਨ ਦੁਆਰਾ ਗੈਰ-ਰਾਜ ਤੱਤਾਂ ਨੂੰ ਪ੍ਰੌਕਸੀ ਹਿੰਸਾ ਦੇ ਹਥਿਆਰ ਦੇ ਰੂਪ ਵਿੱਚ ਇਸਤੇਮਾਲ ਕਰਨ ਦਾ ਜਵਾਬ ਦਿੱਤਾ ਗਿਆ। ਇਸ ਅਭਿਆਨ ਦੇ ਪਿੱਛੇ ਭਾਰਤ ਦਾ ਰਾਜਨੀਤਿਕ ਇਰਾਦਾ ਪੂਰੀ ਤਰ੍ਹਾਂ ਸਾਫ਼ ਅਤੇ ਅਡੋਲ ਸੀ। 

22 ਅਪ੍ਰੈਲ 2025 ਨੂੰ ਪਹਿਲਗਾਮ ਵਿੱਚ ਪਾਕਿਸਤਾਨ ਟ੍ਰੇਂਡ ਅੱਤਵਾਦੀਆਂ ਦੇ ਵਹਿਸ਼ੀ ਹਮਲੇ ਵਿੱਚ 26 ਨਿਰਦੋਸ਼ ਲੋਕਾਂ ਦੀ ਮੌਤ ਤੋਂ ਬਾਅਦ ਭਾਰਤ ਦੀ ਪ੍ਰਤੀਕਿਰਿਆ ਸਿਰਫ਼ ਪ੍ਰਤੀਕਾਤਮਕ ਜਾਂ ਸੀਮਤ ਨਹੀਂ ਸੀ। ਇਹ ਪੂਰੀ ਤਰ੍ਹਾਂ ਯੋਜਨਾਬੱਧ, ਸਮਾਂਬੱਧ ਅਤੇ ਸਪਸ਼ਟ ਉਦੇਸ਼ ਵਾਲੀ ਕਾਰਵਾਈ ਸੀ। 

88 ਘੰਟੇ ਤੱਕ ਚਲੇ ਇਸ ਅਭਿਆਨ ਨੇ ਸਾਫ਼ ਦਿਖਾਇਆ ਕਿ ਭਾਰਤ ਨੇ ਤੈਅ ਟੀਚਿਆਂ ਦੇ ਨਾਲ ਯੋਜਨਾਬੱਧ ਜਵਾਬੀ ਰਣਨੀਤੀ ਅਪਣਾਈ ਅਤੇ ਆਪਣੇ ਉਦੇਸ਼ ਪੂਰੇ ਕਰਨ ਤੋਂ ਬਾਅਦ ਆਪਣੀਆਂ ਸ਼ਰਤਾਂ ‘ਤੇ ਇਸ ਨੂੰ ਸਮਾਪਤ ਕੀਤਾ। ਰਾਜਨੀਤਿਕ ਅਤੇ ਰਣਨੀਤਕ ਨਜ਼ਰੀਏ ਨਾਲ ਇਸ ਅਭਿਆਨ ਦੀਆਂ ਦੋ ਗੱਲਾਂ ਖਾਸ ਤੌਰ ‘ਤੇ ਧਿਆਨ ਦੇਣ ਯੋਗ ਹਨ। 

ਪਹਿਲੀ, ਹਮਲਿਆਂ ਦਾ ਦਾਇਰਾ ਪਹਿਲਾਂ ਤੋਂ ਕਿਤੇ ਜ਼ਿਆਦਾ ਵੱਡਾ ਸੀ। ਟੀਚੇ ਸਿਰਫ਼ ਨਿਯੰਤਰਣ ਰੇਖਾ ਦੇ ਪਾਰ ਪਾਕਿਸਤਾਨ ਕਬਜ਼ੇ ਵਾਲੇ ਜੰਮੂ ਅਤੇ ਕਸ਼ਮੀਰ ਤੱਕ ਸੀਮਤ ਨਹੀਂ ਰਹੇ, ਸਗੋਂ ਪਾਕਿਸਤਾਨ ਦੇ ਪੰਜਾਬ ਦੇ ਅੰਦਰੂਨੀ ਇਲਾਕਿਆਂ ਤੱਕ ਪਹੁੰਚੇ। ਇਹ ਇੱਕ ਸੋਚੀ-ਸਮਝੀ ਰਣਨੀਤਕ ਲੀਡ ਸੀ, ਜਿਸ ਨੇ ਪਾਕਿਸਤਾਨ ਦੀ ਕਥਿਤ ਪਰਮਾਣੂ ਸਰਹੱਦਾਂ ਅਤੇ ਉਸ ਦੀ ਪ੍ਰਤੀਰੋਧਕ ਨੀਤੀ ਨੂੰ ਸਿੱਧੇ ਤੌਰ ‘ਤੇ ਚੁਣੌਤੀ ਦਿੱਤੀ।

ਦੂਜਾ, ਇਸ ਅਭਿਆਨ ਨੇ ਦਿਖਾਇਆ ਕਿ ਅੱਜ ਦੇ ਸੂਚਨਾ ਯੁੱਗ ਦੀਆਂ ਜੰਗਾਂ ਵਿੱਚ ਤਕਨੀਕ ਕਿੰਨੀ ਕੇਂਦਰੀ ਭੂਮਿਕਾ ਨਿਭਾਉਂਦੀ ਹੈ। ਕਰੂਜ਼ ਮਿਜ਼ਾਈਲਾਂ, ਲੋਇਟਰਿੰਗ ਹਥਿਆਰਾਂ, ਨੈੱਟਵਰਕ ਅਧਾਰਿਤ ਪ੍ਰਣਾਲੀਆਂ ਅਤੇ ਬਹੁ-ਪੱਧਰੀ ਹਵਾ ਅਤੇ ਮਿਜ਼ਾਈਲ ਰੱਖਿਆ ਵਿਧੀ ਦੇ ਇਸਤੇਮਾਲ ਨੇ ਸਾਫ਼ ਕੀਤਾ ਕਿ ਹੁਣ ਯੁੱਧ ਸਟੀਕਤਾ, ਤੇਜ਼ੀ ਅਤੇ ਬਿਹਤਰ ਤਾਲਮੇਲ ਯੁੱਧ ਖੇਤਰ ਸਮਝ ‘ਤੇ ਅਧਾਰਿਤ ਹਨ। 

ਆਪ੍ਰੇਸ਼ਨ ਸਿੰਦੂਰ ਸਿਰਫ਼ ਜਵਾਬੀ ਕਾਰਵਾਈ ਨਹੀਂ ਸੀ, ਸਗੋਂ ਇਹ ਭਾਰਤ ਦੀ ਉਸ ਨਵੀਂ ਯੁੱਧ ਰਣਨੀਤੀ ਦਾ ਪ੍ਰਦਰਸ਼ਨ ਵੀ ਸੀ, ਜਿਸ ਵਿੱਚ ਦੂਰ ਤੋਂ ਮਾਰ ਕਰਨ ਦੀ ਸਮਰੱਥਾ, ਤੇਜ਼ ਫੈਸਲਾ ਪ੍ਰਕਿਰਿਆ ਅਤੇ ਕਈ ਮੋਰਚਿਆਂ ‘ਤੇ ਏਕੀਕ੍ਰਿਤ ਕਾਰਵਾਈ ਪ੍ਰਮੁੱਖ ਹੈ। 7 ਮਈ 2025 ਨੂੰ ਸ਼ੁਰੂ ਹੋਇਆ ਇਹ ਅਭਿਆਨ ਪਾਕਿਸਤਾਨ ਦੇ ਅੰਦਰ ਮੌਜੂਦ ਅੱਤਵਾਦੀ ਢਾਂਚੇ ‘ਤੇ ਤੇਜ਼, ਸਟੀਕ ਅਤੇ ਯੋਜਨਾਬੱਧ ਕਾਰਵਾਈ ਸੀ। 

ਇਹ ਭਾਰਤ ਦੀ ਤਾਲਮੇਲ ਵਾਲੀ ਫੌਜੀ ਸਮਰੱਥਾ ਦਾ ਨਿਯੰਤਰਿਤ ਪਰ ਬਹੁਤ ਪ੍ਰਭਾਵਸ਼ਾਲੀ ਪ੍ਰਦਰਸ਼ਨ ਸੀ, ਜਿਸ ਦਾ ਉਦੇਸ਼ ਦੁਸ਼ਮਣ 'ਤੇ ਕੀਮਤ ਥੋਪਣਾ ਸੀ, ਬਿਨਾਂ ਸੰਘਰਸ਼ ਨੂੰ ਬੇਵਜ੍ਹਾ ਵਧਾਏ। ਇੱਕ ਸਾਲ ਬਾਅਦ, ਆਪ੍ਰੇਸ਼ਨ ਸਿੰਦੂਰ ਭਾਰਤ ਦੀ ਵਧਦੀ ਰਣਨੀਤਕ ਪਰਿਪੱਕਤਾ ਦਾ ਪ੍ਰਮਾਣ ਮੰਨਿਆ ਜਾਂਦਾ ਹੈ - ਅਰਥਾਤ, ਪ੍ਰਮਾਣੂ ਸ਼ਕਤੀ ਨਾਲ ਲੈਸ ਦੁਸ਼ਮਣ ਨੂੰ ਜਵਾਬਦੇਹ ਬਣਾਉਣ ਦੀ ਸਮਰੱਥਾ,ਉਹ ਵੀ ਸਪੱਸ਼ਟ ਉਦੇਸ਼, ਦ੍ਰਿੜ ਇਰਾਦੇ ਅਤੇ ਸੰਤੁਲਿਤ ਰਣਨੀਤੀ ਨਾਲ ।

ਅੱਜ ਦੇ ਕਈ ਯੁੱਧ ਜਿੱਥੇ ਲੰਬੇ ਅਤੇ ਅਨਿਰਣਾਇਕ ਬਣ ਜਾਂਦੇ ਹਨ, ਉੱਥੇ ਆਪ੍ਰੇਸ਼ਨ ਸਿੰਦੂਰ ਸਪਸ਼ਟ ਟੀਚੇ ਅਤੇ ਠੋਸ ਕਾਰਵਾਈ ਲਈ ਵੱਖ ਦਿਖਿਆ। ਇਸ ਦਾ ਰਾਜਨੀਤਿਕ ਉਦੇਸ਼ ਸਾਫ਼ ਸੀ- ਅੱਤਵਾਦ ਦੇ ਢਾਂਚੇ ਅਤੇ ਉਸ ਨੂੰ ਸਮਰਥਨ ਦੇਣ ਵਾਲਿਆਂ ‘ਤੇ ਸਿੱਧੀ ਅਤੇ ਠੋਸ ਚੋਟ ਕਰਨਾ। ਟੀਚਾ ਪੂਰਾ ਹੁੰਦੇ ਹੀ ਅਭਿਆਨ ਨੂੰ ਸੀਮਤ ਰੱਖਿਆ ਗਿਆ। ਟਾਰਗੇਟ ਚੁਣਨ ਵਿੱਚ ਵੀ ਸੰਯਮ ਅਤੇ ਦ੍ਰਿੜ੍ਹਤਾ ਦੋਵੇਂ ਦਿਖੇ। 

ਲਸ਼ਕਰ-ਏ-ਤੈਯਬਾ, ਜੈਸ਼-ਏ-ਮੁਹੰਮਦ ਅਤੇ ਹਿਜਬੁਲ ਮੁਜਾਹੀਦੀਨ ਜਿਹੇ ਸੰਗਠਨਾਂ ਨਾਲ ਜੁੜੇ ਅਹਿਮ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਤਾਂ ਜੋ ਉਨ੍ਹਾਂ ਦੀ ਸਮਰੱਥਾ ਕਮਜ਼ੋਰ ਹੋਵੇ, ਲੇਕਿਨ ਆਮ ਨਾਗਰਿਕਾਂ ਨੂੰ ਨੁਕਸਾਨ ਅਤੇ ਹੋਰ ਸਹਾਇਕ ਨੁਕਸਾਨ ਘੱਟ ਰਹੇ।ਫੌਜ ਸੰਚਾਲਨ ਦੇ ਪੱਧਰ ‘ਤੇ ਇਹ ਅਭਿਆਨ ਭਾਰਤ ਦੀ ਦੂਰ ਤੋਂ ਸਹੀ ਹਮਲਾ ਕਰਨ ਵਾਲੀ ਯੁੱਧ ਸਮਰੱਥਾ ਦੇ ਅਤੇ ਪਰਿਪੱਕ ਹੋਣ ਦਾ ਸੰਕੇਤ ਸੀ। 

ਲੰਬੀ ਦੂਰੀ ਦੀ ਕਰੂਜ਼ ਮਿਜ਼ਾਈਲਾਂ ਅਤੇ ਪ੍ਰਿਸੀਜਨ ਹਥਿਆਰਾਂ ਨਾਲ ਲੈਸ ਰਾਫੇਲ, ਨਾਲ ਹੀ ਬ੍ਰਹਮੋਸ ਪ੍ਰਣਾਲੀ ਨਾਲ ਜੁੜੇ ਸੁਖੋਈ ਐੱਸਯੂ-30ਐੱਮਕੇਆਈ ਜਿਹੇ ਪਲੈਟਫਾਰਮ ਨੇ ਵੱਡੇ ਦਾਇਰੇ ਵਿੱਚ ਗਹਿਰਾਈ ਤੱਕ ਤਾਲਮੇਲ ਹਮਲੇ ਸੰਭਵ ਬਣਾਏ। ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ ਤੋਂ ਅੱਗੇ ਵਧ ਕੇ ਪਾਕਿਸਤਾਨ ਦੇ ਪੰਜਾਬ ਦੇ ਅੰਦਰ ਤੱਕ ਕਾਰਵਾਈ ਦਾ ਵਿਸਤਾਰ ਇਸ ਗੱਲ ਦਾ ਸੰਕੇਤ ਸੀ ਕਿ ਭਾਰਤ ਨੇ ਆਪਣੀ ਪੁਰਾਣੀ ਸਵੈ-ਨਿਰਧਾਰਿਤ ਸਰਹੱਦਾਂ ਨੂੰ ਪਿੱਛੇ ਛੱਡਦੇ ਹੋਏ ਕਥਿਤ ਸੁਰੱਖਿਅਤ ਠਿਕਾਣਿਆਂ ਨੂੰ ਵੀ ਚੁਣੌਤੀ ਦਿੱਤੀ।

ਇਸ ਅਭਿਆਨ ਦੀ ਰੱਖਿਆ ਵਿਵਸਥਾ ਵੀ ਓਨੀ ਹੀ ਮਹੱਤਵਪੂਰਨ ਰਹੀ। ਏਕੀਕ੍ਰਿਤ ਹਵਾ ਅਤੇ ਮਿਜ਼ਾਈਲ ਰੱਖਿਆ ਪ੍ਰਣਾਲੀਆਂ ਨੇ ਡ੍ਰੋਨ ਅਤੇ ਮਿਜ਼ਾਈਲਾਂ ਦੇ ਜ਼ਰੀਏ ਕਿਸੇ ਵੀ ਜਵਾਬੀ ਹਮਲੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਿਅਰਥ ਕਰ ਦਿੱਤਾ। ਹਮਲਾਵਰ ਗੋਲੀਬਾਰੀ ਸਮਰੱਥਾ ਅਤੇ ਮਜ਼ਬੂਤ ਰੱਖਿਆਤਮਕ ਸੁਰੱਖਿਆ ਦੇ ਇਸ ਸੁਮੇਲ ਨੇ ਸਪੱਸ਼ਟ ਤੌਰ 'ਤੇ ਦਿਖਾਇਆ ਕਿ ਆਧੁਨਿਕ ਯੁੱਧ ਵਿੱਚ ਨੈੱਟਵਰਕ-ਅਧਾਰਿਤ ਤਾਲਮੇਲ ਅਤੇ ਬਹੁ-ਪੱਧਰੀ ਸੁਰੱਖਿਆ ਕਿੰਨੀ ਜ਼ਰੂਰੀ ਹੋ ਚੁੱਕੀ ਹੈ।

ਰਣਨੀਤਕ ਸਿਧਾਂਤ ਦੇ ਪੱਧਰ ‘ਤੇ ਆਪ੍ਰੇਸ਼ਨ ਸਿੰਦੂਰ ਨੇ ਇਕੱਠੇ ਤਿੰਨ ਅਹਿਮ ਸਰਹੱਦਾਂ ਪਾਰ ਕੀਤੀਆਂ- ਜ਼ਿੰਮੇਵਾਰ ਟੀਚਾ ਚੋਣ, ਸੰਤੁਲਿਤ ਫੌਜੀ ਤਾਕਤ ਦੀ ਵਰਤੋਂ ਅਤੇ ਸਪਸ਼ਟ ਦਬਾਅਕਾਰੀ ਸੰਦੇਸ਼। ਇਸ ਨੇ ਦਿਖਾਇਆ ਕਿ ਜਦੋਂ ਕਾਰਵਾਈ ਸਾਫ਼ ਰਾਜਨੀਤਿਕ ਇਰਾਦੇ, ਸਟੀਕ ਫੌਜੀ ਟੀਚੇ ਅਤੇ ਮਜ਼ਬੂਤ ਰੋਕਥਾਮ ਸਮਰੱਥਾਵਾਂ ਨਾਲ ਕੀਤੀ ਜਾਵੇ, ਤਾਂ ਦੁਸ਼ਮਣ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ ਬਿਨਾਂ ਸਥਿਤੀ ਨੂੰ ਬੇਕਾਬੂ ਯੁੱਧ ਵਿੱਚ ਬਦਲੇ। 

ਭਾਰਤ ਨੇ ਯੁੱਧ ਦੇ ਦਾਇਰੇ ਨੂੰ ਪੂਰੀ ਤਰ੍ਹਾਂ ਵਧਾਉਣ ਦੀ ਬਜਾਏ, ਉਸ ਨੂੰ ਸੀਮਤ ਪਰ ਪ੍ਰਭਾਵਸ਼ਾਲੀ ਢੰਗ ਨਾਲ ਵਧਾਇਆ, ਜਿਸ ਨਾਲ ਪੂਰੇ ਯੁੱਧ ਤੋਂ ਬਚਦੇ ਹੋਏ ਵੀ ਦੁਸ਼ਮਣ ‘ਤੇ ਠੋਸ ਕੀਮਤ ਥੋਪੀ ਗਈ। ਇਸ ਅਭਿਆਨ ਦੀ ਇੱਕ ਹੋਰ ਵੱਡੀ ਵਿਸ਼ੇਸ਼ਤਾ ਸੀ-ਤਿੰਨਾਂ ਸੇਵਾਵਾਂ ਦਰਮਿਆਨ ਬਿਹਤਰ ਤਾਲਮੇਲ ਅਤੇ ਪੂਰੇ ਰੱਖਿਆ ਤੰਤਰ ਦਾ ਏਕੀਕ੍ਰਿਤ ਸੰਚਾਲਨ। 

ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐੱਸ) ਦੀ ਸਥਾਪਨਾ ਤੋਂ ਬਾਅਦ ਵਿਕਸਿਤ ਨਵੇਂ ਰੱਖਿਆ ਢਾਂਚੇ ਦਾ ਪ੍ਰਭਾਵ ਸਪਸ਼ਟ ਦਿਖਿਆ। ਸਮੁੰਦਰੀ ਮੋਰਚਾ, ਹਵਾਈ ਸ਼ਕਤੀ, ਅਤੇ ਜ਼ਮੀਨੀ ਟੀਚਾ- ਇਹ ਵੱਖ-ਵੱਖ ਅਭਿਆਨ ਨਹੀਂ ਸਨ, ਸਗੋਂ ਇੱਕ ਹੀ ਸੰਯੁਕਤ ਰਣਨੀਤੀ ਦੇ ਹਿੱਸੇ ਸਨ।ਇਸ ਨੂੰ ਰੱਖਿਆ ਖੇਤਰ ਵਿੱਚ ਆਤਮ-ਨਿਰਭਰਤਾ ਦੀ ਵਧਦੀ ਤਾਕਤ ਨੇ ਹੋਰ ਮਜ਼ਬੂਤ ਬਣਾਇਆ। 

ਸਵਦੇਸ਼ੀ ਪਲੈਟਫਾਰਮ, ਸਟੀਕ ਹਥਿਆਰ ਪ੍ਰਣਾਲੀਆਂ, ਕਾਊਂਟਰ-ਡ੍ਰੋਨ ਤਕਨਾਲੋਜੀ, ਅਤੇ ISR (ਇੰਟੈਲੀਜੈਂਸ, ਸਰਵੀਲਾਂਸ, ਰਿਕੌਨੀਸੈਂਸ) ਜਿਹੀਆਂ ਘਰੇਲੂ ਸਮਰੱਥਾਵਾਂ ਦੀ ਵਧਦੀ ਭੂਮਿਕਾ ਨੇ ਦਿਖਾਇਆ ਕਿ ਭਾਰਤ ਹੌਲੀ-ਹੌਲੀ ਪਰ ਮਜ਼ਬੂਤੀ ਨਾਲ ਰੱਖਿਆ ਆਤਮ-ਨਿਰਭਰਤਾ ਵੱਲ ਵਧ ਰਿਹਾ ਹੈ। ਇਸ ਤਰ੍ਹਾਂ, ਆਪ੍ਰੇਸ਼ਨ ਸਿੰਦੂਰ ਸਿਰਫ਼ ਫੌਜੀ ਸ਼ਕਤੀ ਦਾ ਪ੍ਰਦਰਸ਼ਨ ਨਹੀਂ ਸੀ, ਸਗੋਂ ਭਾਰਤ ਦੀ ਉਦਯੋਗਿਕ ਅਤੇ ਤਕਨੀਕੀ ਡੂੰਘਾਈ ਦਾ ਵੀ ਪ੍ਰਮਾਣ ਸੀ। 

ਹੁਣ ਮਜ਼ਬੂਤ ਰੱਖਿਆ ਤਿਆਰੀ ਸਿੱਧੇ ਤੌਰ 'ਤੇ ਦੇਸ਼ ਦੀ ਉਦਯੋਗਿਕ ਸਮਰੱਥਾ ਨਾਲ ਜੁੜ  ਚੁੱਕੀ ਹੈ। ਕੂਟਨੀਤਕ ਪੱਧਰ 'ਤੇ ਵੀ, ਇਹ ਅਭਿਆਨ ਬਹੁਤ ਸੋਚ-ਸਮਝ ਕੇ ਚਲਾਇਆ ਗਿਆ। ਭਾਰਤ ਨੇ ਆਪਣੀਆਂ ਕਾਰਵਾਈਆਂ ਨੂੰ ਅੱਤਵਾਦ ਦੇ ਵਿਰੁੱਧ ਜਵਾਬ ਅਤੇ ਸਵੈ-ਰੱਖਿਆ ਦੇ ਦਾਇਰੇ ਵਿੱਚ ਰੱਖ ਕੇ ਪੇਸ਼ ਕੀਤਾ, ਜਿਸ ਨਾਲ ਆਪ੍ਰੇਸ਼ਨ ਸਿੰਦੂਰ ਲਈ ਅੰਤਰਰਾਸ਼ਟਰੀ ਪੱਧਰ 'ਤੇ ਮਜ਼ਬੂਤ ਨੈਤਿਕ ਅਤੇ ਰਣਨੀਤਕ ਨੀਂਹ ਬਣੀ। 

ਫੌਜੀ ਕਾਰਵਾਈ ਅਤੇ ਕੂਟਨੀਤਕ ਸੰਦੇਸ਼ਾਂ ਦਰਮਿਆਨ ਇਹ ਤਾਲਮੇਲ ਭਾਰਤ ਲਈ ਰਣਨੀਤਕ ਸਪੇਸ ਬਣਾਏ ਰੱਖਣ ਵਿੱਚ ਬਹੁਤ ਅਹਿਮ ਸਾਬਤ ਹੋਇਆ। ਆਖਰਕਾਰ, ਆਪ੍ਰੇਸ਼ਨ ਸਿੰਦੂਰ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਉਸ ਦਾ ਸਹੀ ਸਮੇਂ ‘ਤੇ ਅਤੇ ਸਪਸ਼ਟ ਤਰੀਕੇ ਨਾਲ ਸਮਾਪਤ ਹੋਣਾ ਸੀ। 

ਆਪਣਾ ਟੀਚਾ ਹਾਸਲ ਕਰਨ ਤੋਂ ਬਾਅਦ ਭਾਰਤ ਨੇ ਤੈਅ ਸਮਾਂ-ਸੀਮਾ ਦੇ ਅੰਦਰ ਅਭਿਆਨ ਰੋਕ ਦਿੱਤਾ, ਜਿਸ ਨਾਲ ਉਹ ਉਨ੍ਹਾਂ ਲੰਬੇ ਅਤੇ ਦਿਸ਼ਾਹੀਨ ਸੰਘਰਸ਼ਾਂ ਤੋਂ ਬਚਿਆ ਰਿਹਾ ਜੋ ਅੱਜ ਕਈ ਆਧੁਨਿਕ ਯੁੱਧਾਂ ਦੀ ਪਛਾਣ ਬਣ ਚੁੱਕੇ ਹਨ। ਇਸ ਦੀ ਸ਼ੁਰੂਆਤ, ਸੰਚਾਲਨ ਅਤੇ ਸਮਾਪਤੀ, ਤਿੰਨਾਂ ਵਿੱਚ ਦਿਖਾਈ ਗਈ ਸਪਸ਼ਟਤਾ ਅਤੇ ਸਟੀਕਤਾ ਹੀ ਇਸ ਅਭਿਆਨ ਦੀ ਸਭ ਤੋਂ ਵੱਡੀ ਪਛਾਣ ਰਹੀ।

ਇੱਕ ਸਾਲ ਬਾਅਦ, ਆਪ੍ਰੇਸ਼ਨ ਸਿੰਦੂਰ ਦੀ ਅਸਲੀ ਵਿਰਾਸਤ ਸਿਰਫ਼ ਦੁਸ਼ਮਣ ਨੂੰ ਹੋਏ ਨੁਕਸਾਨ ਵਿੱਚ ਨਹੀਂ, ਸਗੋਂ ਉਸ ਨਵੀਂ ਮਿਸਾਲ ਵਿੱਚ ਹੈ ਜੋ ਇਸ ਨੇ ਕਾਇਮ ਕੀਤੀ। ਇਸ ਨੇ ਦਿਖਾਇਆ ਕਿ ਸੰਤੁਲਿਤ, ਤਕਨੀਕ ਨਾਲ ਲੈਸ ਅਤੇ ਰਾਜਨੀਤਿਕ ਅਗਵਾਈ ਨਾਲ ਨਿਰਦੇਸ਼ਿਤ ਫੌਜੀ ਕਾਰਵਾਈ ਦੁਸ਼ਮਣ ‘ਤੇ ਭਾਰੀ ਕੀਮਤ ਪਾ ਸਕਦੀ ਹੈ, ਉਸ ਦੀ ਰਣਨੀਤੀ ਬਦਲ ਸਕਦੀ ਹੈ, ਅਤੇ ਫਿਰ ਵੀ ਕੰਟਰੋਲ ਦਾਇਰੇ ਵਿੱਚ ਰਹਿ ਸਕਦੀ ਹੈ। 

ਇਹ ਪਰਮਾਣੂ ਖਤਰੇ ਦੇ ਦਰਮਿਆਨ, ਸੀਮਤ ਯੁੱਧ ਦੇ ਲਈ ਭਾਰਤ ਦੇ ਉਭਰਦੇ ਮਾਡਲ ਨੂੰ ਦਿਖਾਉਂਦਾ ਹੈ- ਇਰਾਦਿਆਂ ਵਿੱਚ ਮਜ਼ਬੂਤ, ਕਾਰਵਾਈ ਵਿੱਚ ਸਹੀ ਅਤੇ ਸੰਯਮ ਵਿੱਚ ਅਨੁਸ਼ਾਸਿਤ।

 

Tags: Major General Ravi Murugan

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD