ਹਰਿਆਣਾ ਸਰਕਾਰ ਨੇ ਮਹਾਰਿਸ਼ੀ ਚਵਨ ਸਰਕਾਰੀ ਮੇਡੀਕਲ ਕਾਲੇਜ ਕੋਰਿਆਵਾਸ, ਨਾਰਨੌਲ ਅਤੇ ਸ੍ਰੀ ਅਟਲ ਬਿਹਾਰੀ ਵਾਜਪੇਈ ਸਰਕਾਰੀ ਮੇਡੀਕਲ ਕਾਲੇਜ ਛਾਯੰਸਾ, ਫਰੀਦਾਬਾਦ ਵਿੱਚ ਮੁਫਤ ਡਾਇਲਿਸਿਸ ਸੇਵਾਵਾਂ ਦੇ ਵਿਸਥਾਰ ਨੂੰ ਮੰਜ਼ੂਰੀ ਪ੍ਰਦਾਨ ਕੀਤੀ ਹੈ। ਇਹ ਫੈਸਲਾ ਬਜਟ ਐਲਾਨਾਂ ਨੂੰ ਸਮੇਬੱਧ ਢੰਗ ਨਾਲ ਜਮੀਨੀ ਪੱਧਰ 'ਤੇ ਲਾਗੂ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਹਰਿਆਣਾ ਦੇ ਸਿਹਤ ਅਤੇ ਪਰਿਵਾਰ ਭਲਾਈ ਅਤੇ ਮੇਡੀਕਲ ਸਿੱਖਿਆ ਅਤੇ ਸ਼ੋਧ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਛਾਯੰਸਾ ਅਤੇ ਕੋਰਿਆਵਾਸ ਦੇ ਸਰਕਾਰੀ ਮੇਡੀਕਲ ਕਾਲੇਜਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪਬਲਿਕ-ਪ੍ਰਾਈਵੇਟ ਪਾਟਨਰਸ਼ਿਪ ਮਾਡਲ ਤਹਿਤ ਆਗਾਮੀ ਦੋ ਹਫਤਿਆਂ ਅੰਦਰ ਡਾਇਲਿਸਿਸ ਸੇਵਾਵਾਂ ਸ਼ੁਰੂ ਕਰਨ। ਇਸ ਪਹਿਲ ਦਾ ਉਦੇਸ਼ ਇਹ ਯਕੀਨੀ ਕਰਨਾ ਹੈ ਕਿ ਕਿਡਨੀ ਮਰੀਜਾਂ ਨੂੰ ਲੋੜਵੰਦ ਇਲਾਜ ਸਮੇ-ਸਿਰ ਅਤੇ ਸੁਗਮਤਾ ਨਾਲ ਉਪਲਬਧ ਹੋ ਸਕੇ।
ਉਨ੍ਹਾਂ ਨੇ ਦੱਸਿਆ ਕਿ 18 ਅਕਤੂਬਰ, 2024 ਤੋਂ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਡਾਇਲਿਸਿਸ ਸੇਵਾ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਰਾਜ ਦੇ 22 ਸੰਸਥਾਨਾਂ ਵਿੱਚ 2.60 ਲੱਖ ਤੋਂ ਵੱਧ ਡਾਇਲਿਸਿਸ ਸੈਸ਼ਨ ਸੰਚਾਲਿਤ ਕੀਤੇ ਜਾ ਚੁੱਕੇ ਹਨ ਜਿਨ੍ਹਾਂ 'ਤੇ 57 ਕਰੋੜ ਰੁਪਏ ਤੋਂ ਵੱਧ ਖਰਚ ਹੋਏ ਹਨ। ਇਸ ਪਹਿਲ ਨਾਲ ਨਿਮਤ ਡਾਇਲਿਸਿਸ 'ਤੇ ਨਿਰਭਰ ਮਰੀਜਾਂ ਨੂੰ ਆਰਥਿਕ ਰੂਪ ਨਾਲ ਵੱਡੀ ਰਾਹਤ ਮਿਲੀ ਹੈ, ਕਿਉਂਕਿ ਇਹ ਇਲਾਜ ਬਹੁਤਾ ਮਹਿੰਗਾ ਅਤੇ ਲੰਬੇ ਸਮੇ ਤੱਕ ਚਲਣਾ ਹੁੰੰਦਾ ਹੈ।
ਡਾ. ਸੁਮਿਤਾ ਮਿਸ਼ਰਾ ਨੇ ਦੱਸਿਆ ਕਿ ਇਹ ਵਿਸਥਾਰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ 2 ਮਾਰਚ, 2026 ਨੂੰ ਪੇਸ਼ ਬਜਟ ਵਿੱਚ ਕੀਤੇ ਗਏ ਐਲਾਨ ਅਨੁਸਾਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਸਰਕਾਰੀ ਮੇਡੀਕਲ ਕਾਲੇਜਾਂ ਅਤੇ ਸਬ-ਡਿਵਿਜਨਲ ਹਸਪਤਾਲਾਂ ਵਿੱਚ 18 ਨਵੇਂ ਡਾਇਲਿਸਿਸ ਕੇਂਦਰ ਸਥਾਪਿਤ ਕਰਨ ਦਾ ਪ੍ਰਾਵਧਾਨ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਮੌਜ਼ੂਦਾ ਵਿੱਚ ਪੀਪੀਪੀ ਮਾਡਲ ਤਹਿਤ ਪੀਜੀਆਈਐਮਐਸ ਰੋਹਤਕ, ਐਸਐਚਕੇਐਮ ਸਰਕਾਰੀ ਮੇਡੀਕਲ ਕਾਲੇਜ ਨਲਹਰ, ਬੀਪੀਐਸ ਸਰਕਾਰੀ ਮੇਡੀਕਲ ਕਾਲੇਜ ਖਾਨਪੁਰ ਕਲਾਂ, ਸੋਨੀਪਤ ਅਤੇ ਕਲਪਨਾ ਚਾਵਲਾ ਸਰਕਾਰੀ ਮੇਡੀਕਲ ਕਾਲੇਜ, ਕਰਨਾਲ ਸਮੇਤ ਕਈ ਪ੍ਰਮੁੱਖ ਸੰਸਥਾਨਾਂ ਵਿੱਚ ਡਾਇਲਿਸਿਸ ਸੇਵਾਵਾਂ ਸਫਲਤਾਪੂਰਵਕ ਸੰਚਾਲਿਤ ਕੀਤੀ ਜਾ ਰਹੀਆਂ ਹਨ।
ਇਹ ਕੇਂਦਰ ਮਰੀਜਾਂ ਨੂੰ ਗੁਣਵੱਤਾਪੂਰਨ ਅਤੇ ਭਰੋਸੇਯੋਗ ਇਲਾਜ ਪ੍ਰਦਾਨ ਕਰ ਰਹੇ ਹਨ। ਇਸ ਵਿਸਥਾਰ ਨਾਲ ਵਿਸ਼ੇਸ਼ ਰੂਪ ਨਾਲ ਗ੍ਰਾਮੀਣ ਅਤੇ ਛੋਟੇ ਸ਼ਹਿਰਾਂ ਦੇ ਮਰੀਜਾਂ ਨੂੰ ਲਾਭ ਮਿਲੇਗਾ ਕਿਉਂਕਿ ਉਨ੍ਹਾਂ ਦੀ ਯਾਤਰਾ ਦੂਰੀ ਅਤੇ ਇੰਤਜਾਰ ਸਮੇ ਵਿੱਚ ਕਮੀ ਆਵੇਗੀ। ਸੇਵਾਵਾਂ ਨੂੰ ਸਥਾਨਕ ਪੱਧਰ ਤੱਕ ਪਹੁੰਚਾ ਕੇ ਰਾਜ ਸਰਕਾਰ ਦਾ ਉਦੇਸ਼ ਡਾਇਲਿਸਿਸ 'ਤੇ ਨਿਰਭਰ ਪਰਿਵਾਰਾਂ ਦੇ ਸ਼ਰੀਰਿਕ ਅਤੇ ਆਰਥਿਕ ਬੋਝ ਨੂੰ ਘੱਟ ਕਰਨਾ ਹੈ।