ਹਰਿਆਣਾ ਸਰਕਾਰ ਨੇ ਸਰਵਾਇਕਲ ਕੌਂਸਰ ਦੀ ਰੋਕਥਾਮ ਲਈ ਹਯੂਮਨ ਪੈਪਿਲੋਮਾ ਵਾਇਰਸ ਟੀਕਾਕਰਨ ਮੁਹਿੰਮ ਨੂੰ ਤੇਜ ਕਰ ਦਿੱਤਾ ਹੈ। ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਅੱਜ ਇੱਥੇ ਰਾਜ ਪੱਧਰੀ ਸੰਚਾਲਨ ਕਮੇਟੀ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰਦੇ ਹੋਏ ਟੀਕਾਕਰਨ ਮੁਹਿੰਮ ਦੇ ਵਿਸਥਾਰ ਅਤੇ ਪ੍ਰਭਾਵੀ ਲਾਗੂਕਰਨ 'ਤੇ ਜੋਰ ਦਿੱਤਾ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਦੱਸਿਆ ਕਿ ਸੂਬੇ ਵਿੱਚ 14-15 ਸਾਲ ਉਮਰ ਵਰਗ ਦੀ ਲਗਭਗ 2.26 ਲੱਖ ਕਿਸ਼ੋਰ ਕੁੜੀਆਂ ਨੂੰ ਕਵਰ ਕਰਨ ਲਈ 2.28 ਲੱਖ ਵੈਕਸੀਨ ਡੋਜ ਦੀ ਵਿਵਸਥਾ ਕੀਤੀ ਗਈ ਹੈ।
ਉਨ੍ਹਾਂ ਨੇ ਦੱਸਿਆ ਕਿ ਗਤ 22ਅਪ੍ਰੈਲ ਤੱਕ ਰਾਜ ਵਿੱਚ 13,500 ਤੋਂ ਵੱਧ ਕਿਸ਼ੋਰ ਕੁੜੀਆਂ ਨੂੰ ਐਚਪੀਵੀ ਵੈਕਸੀਨ ਦਿੱਤੀ ਜਾ ਚੁੱਕੀ ਹੈ, ਜਿਨ੍ਹਾਂ ਵਿੱਚੋਂ 561 ਨੂੰ ਮੁਹਿੰਮ ਦੇ ਪਹਿਲੇ ਦਿਨ ਹੀ ਟੀਕਾ ਲਗਾਇਆ ਗਿਆ। ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਕਿਹਾ ਕਿ ਹਰਿਆਣਾ ਦੀ ਸਿੰਗਲ-ਡੋਜ ਟੀਕਾਕਰਨ ਰਣਨੀਤੀ ਭਵਿੱਖ ਵਿੱਚ ਇਸ ਬੀਮਾਰੀ ਦੀ ਰੋਕਥਾਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗੀ।
ਉਨ੍ਹਾਂ ਨੇ ਸੋਸ਼ਲ ਮੀਡੀਆ, ਰੇਡੀਓ, ਪਿ੍ਰੰਟ ਮੀਡੀਆ ਅਤੇ ਕੰਮਯੂਨਿਟੀ ਮੰਚਾਂ ਰਾਹੀਂ ਜਾਗਰੂਕਤਾ ਮੁਹਿੰਮ ਵਧਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਵੈਕਸੀਨ ਬਾਰੇ ਕਿਸੇ ਵੀ ਤਰਾਂ ਦੀ ਭ੍ਰਹਿਮ ਨੂੰ ਦੂਰ ਕਰ ਲੋਕਾਂ ਦਾ ਭਰੋਸਾ ਵਧਾਇਆ ਜਾ ਸਕੇ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਵਿਸ਼ੇਸ਼ ਰੂਪ ਨਾਲ ਗ੍ਰਾਮੀਣ ਖੇਤਰਾਂ ਵਿੱਚ ਜਾਗਰੂਕਤਾ ਵਧਾਉਣ 'ਤੇ ਜੋਰ ਦਿੰਦੇ ਹੋਏ ਡਿਪਟੀ ਕਮੀਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸੀਨੀਅਰ ਡਾਕਟਰਾਂ, ਕੰਮਯੂਨਿਟੀ ਦੇ ਮੌਜਿਜ ਲੋਕਾਂ ਅਤੇ ਅਧਿਆਪਕਾਂ ਦੀ ਸਰਗਰਮ ਭਾਗੀਦਾਰੀ ਯਕੀਨੀ ਕਰਨ।
ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਸਕੂਲ ਪ੍ਰਿੰਸੀਪਲਾਂ ਦੇ ਨਾਲ ਤਾਲਮੇਲ ਸਥਾਪਿਤ ਕਰ ਮਾਂ-ਪਿਓ ਨੂੰ ਪ੍ਰੇਰਿਤ ਕਰਨ ਅਤੇ ਟੀਕਾਕਰਨ ਲਈ ਵਿਦਿਆਰਥਣਾਂ ਨੂੰ ਨੇੜੇ ਦੇ ਸਿਹਤ ਕੇਂਦਰਾਂ 'ਤੇ ਪਹੁੰਚਾਉਣ ਦੀ ਵਿਵਸਥਾ ਵੀ ਕਰਨ। ਧਿਆਨ ਦੇਣ ਯੋਗ ਹੈ ਕਿ ਹਯੂਮਨ ਪੈਪਿਲੋਮਾ ਵਾਇਰਸ ਇੱਕ ਆਮ ਸੰਕ੍ਰਮਣ ਹੈ ਜੋ ਮਹਿਲਾਵਾਂ ਵਿੱਚ ਸਰਵਾਇਕਲ ਕੈਸਰ ( ਬੱਚੇਦਾਨੀ ਦੇ ਥੱਲੇ ਹਿੱਸੇ ਦਾ ਕੈਂਸਰ ) ਦੇ ਲਗਭਗ 99.7 ਫੀਸਦੀ ਮਾਮਲਿਆਂ ਲਈ ਜਿੰਮੇਦਾਰ ਹਨ।
ਐਚਪੀਵੀ ਵੈਕਸੀਨ ਇਸ ਸੰਕ੍ਰਮਣ ਤੋਂ ਬਚਾਓ ਕਰਦੀ ਹੈ ਅਤੇ ਭਵਿੱਖ ਵਿੱਚ ਸਰਵਾਇਕਲ ਕੈਂਸਰ ਦੇ ਜੋਖਿਮ ਨੂੰ ਕਾਫੀ ਹੱਦ ਤੱਕ ਘੱਟ ਕਰਦੀ ਹੈ। ਦੁਨਿਆ ਦੇ 160 ਤੋਂ ਵੱਧ ਦੇਸ਼ਾਂ ਵਿੱਚ ਰਾਸ਼ਟਰੀਕਰਨ ਟੀਕਾਕਰਨ ਪ੍ਰੋਗਰਾਮਾਂ ਤਹਿਤ ਇਹ ਵੈਕਸੀਨ ਲਗਾਈ ਜਾ ਰਹੀ ਹੈ। ਸੂਬੇ ਵਿੱਚ ਟੀਕਾਕਰਨ ਟ੍ਰੇਂਡ ਸਿਹਤ ਕਰਮਿਆਂ ਵੱਲੋਂ ਮੈਡੀਕਲ ਨਿਗਰਾਨੀ ਵਿੱਚ ਕੀਤਾ ਜਾ ਰਿਹਾ ਹੈ।
ਵੈਕਸੀਨ ਦੇ ਦੁਸ਼ਪ੍ਰਭਾਵ ਬਹੁਤਾ ਮਾਮੂਲੀ ਹੁੰਦੇ ਹਨ ਜਿਵੇਂ ਇੰਜੇਕਸ਼ਨ ਵਾਲੀ ਥਾਂ 'ਤੇ ਹਲਕਾ ਦਰਦ, ਬੁਖਾਰ ਜਾਂ ਸ਼ਰੀਰ ਵਿੱਚ ਦਰਦ। ਇਨ੍ਹਾਂ ਪ੍ਰਭਾਵਾਂ ਨੂੰ ਡਾਕਟਰ ਦੀ ਸਲਾਹ ਅਨੁਸਾਰ ਪੈਰਾਸਿਟਾਮੋਲ ਤੋਂ ਅਸਾਨੀ ਨਾਲ ਕੰਟ੍ਰੋਲ ਕੀਤਾ ਜਾ ਸਕਦਾ ਹੈ। ਟੀਕਾਕਰਨ ਤੋਂ ਬਾਅਦ ਕਿਸ਼ੋਰ ਕੁੜੀਆਂ ਦਾ ਧਿਆਨ ਰੱਖਣ ਲਈ ਰਾਜ ਪੱਧਰੀ ਐਡਵਰਸ ਇਵੇਂਟਸ ਫਾਲੋਇੰਗ ਇਮਯੂਨਾਇਜੇਸ਼ਨ ਕਮੇਟੀ ਨੂੰ ਤਿਆਰ ਕੀਤਾ ਜਾ ਰਿਹਾ ਹੈ ਜੋ ਕਿਸੇ ਵੀ ਪ੍ਰਤੀਕੂਲ ਘਟਨਾ ਦੀ ਨਿਗਰਾਨੀ ਅਤੇ ਤੁਰੰਤ ਪ੍ਰਤੀਕਿਰਿਆ ਯਕੀਨੀ ਕਰੇਗੀ।
ਮੀਟਿੰਗ ਵਿੱਚ ਦੱਸਿਆ ਕਿ ਇਹ ਟੀਕਾਕਰਨ ਮੁਹਿੰਮ ਡਿਜ਼ਿਟਲ ਪਲੇਟਫਾਰਮ ਰਾਹੀਂ ਸੰਚਾਲਿਤ ਕੀਤਾ ਜਾ ਰਿਹਾ ਹੈ। ਲਾਭਾਰਥਿਆਂ ਦਾ ਰਜਿਸਟ੍ਰੇਸ਼ਨ ਯੂ-ਵਿਨ ਪਲੇਟਫਾਰਮ 'ਤੇ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਅਤੇ ਬਲਾਕ ਪੱਧਰ 'ਤੇ ਮੈਡੀਕਲ ਅਧਿਕਾਰਿਆਂ, ਕੈਕਸੀਨੇਟਰਾਂ ਅਤੇ ਫ੍ਰੰਟਲਾਇਨ ਸਿਹਤ ਕਾਰਜਕਰਤਾਵਾਂ ਨੂੰ ਸਿਖਲਾਈ ਪ੍ਰਦਾਨ ਕੀਤੀ ਜਾ ਚੁੱਕੀ ਹੈ।
ਮੀਟਿੰਗ ਵਿੱਚ ਸਮਾਜਿਕ ਨਿਆਂ ਅਤੇ ਅਧਿਕਾਰਿਤਾ, ਅਨੁਸੂਚਿਤ ਜਾਤੀ ਅਤੇ ਪਿਛਣਾ ਵਰਗ ਭਲਾਈ ਅਤੇ ਅੰਤਯੋਦਿਆ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਜੀ. ਅਨੁਪਮਾ, ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਜੇਂਦਰ ਕੁਮਾਰ, ਕਿਰਤ ਅਤੇ ਯੁਵਾ ਸਸ਼ਕਤੀਕਰਨ ਅਤੇ ਉਦਮਿਤਾ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਰਾਜੀਵ ਰੰਜਨ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੀ ਵਧੀਕ ਨਿਦੇਸ਼ਕ ਸ੍ਰੀਮਤੀ ਵਰਸ਼ਾ ਖਾਂਗਵਾਲ ਸਮੇਤ ਵੱਖ ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜ਼ੂਦ ਰਹੇ। ਜ਼ਿਲ੍ਹਿਆਂ ਤੋਂ ਡਿਪਟੀ ਕਮੀਸ਼ਨਰ, ਸਿਵਲ ਸਰਜਨ, ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਇੰਡੀਅਨ ਮੇਡੀਕਲ ਏਸੋਸਇਏਸ਼ਨ, ਇੰਡੀਅਨ ਐਕੇਡਮੀ ਆਫ ਪੀਡੀਆਟ੍ਰਿਕਸ ਅਤੇ ਫੇਡਰੇਸ਼ਨ ਆਫ ਆਬਸਟੇਟ੍ਰਿਕ ਐਂਡ ਗਾਯਨੇਕੋਲਾਜਿਕਲ ਸੋਸਾਇਟੀਜ ਆਫ ਇੰਡੀਆ ਦੇ ਪ੍ਰਤੀਨਿਧੀ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਜੁੜੇ।