Friday, 05 June 2026

 

 

ਖ਼ਾਸ ਖਬਰਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੀਐੱਸਈਆਰਸੀ ਵਿੱਚ ਬਾਹਰੀ ਵਿਅਕਤੀ ਦੀ ਨਿਯੁਕਤੀ ਦੀ ਨਿੰਦਾ ਕੀਤੀ ਦਿਵਿਯਾ ਪੀ. ਨੇ ਬੈਂਕਾਂ ਨੂੰ ਖੇਤੀਬਾੜੀ ਤੇ ਸਹਾਇਕ ਧੰਦਿਆਂ ਲਈ ਆਸਾਨ ਤੇ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ ਲਈ ਕਿਹਾ ਚੋਣ ਤਹਿਸੀਲਦਾਰ ਸੰਜੇ ਕੁਮਾਰ ਸਹਾਇਕ ਮੁੱਖ ਚੋਣ ਅਫਸਰ, ਪੰਜਾਬ ਵਜੋਂ ਪਦਉੱਨਤ ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਸਕੀਮ ਨਾਲ ਜ਼ਿਲ੍ਹੇ ਦੇ 2 ਲੱਖ 70 ਹਜ਼ਾਰ ਪਰਿਵਾਰਾਂ ਨੂੰ ਹੋਵੇਗਾ ਲਾਭ- ਮੋਹਿੰਦਰ ਭਗਤ ਅਮਿੱਟ ਯਾਦਾਂ ਛੱਡਦਾ ਪਿੰਡ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸੰਪੰਨ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਸੂਬੇ ’ਚੋਂ ਨਸ਼ਿਆਂ ਦੇ ਖਾਤਮੇ ਲਈ ਜਨ ਅੰਦੋਲਨ ਬਣੀ : ਮੋਹਿੰਦਰ ਭਗਤ ਇਵੇਟ ਕੂਪਰ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਡੈਲਸੀ ਰੋਡਰਿਗਜ਼ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹਰਿਆਣਾ ਸਾਰੇ ਵਿਭਾਗਾਂ ਨੂੰ ਆਪਣੇ 5 ਸਾਲਾਂ ਦਾ ਰੋਡਮੈਪ ਏਆਈ ਟੂਲ 'ਤੇ ਅਪਲੋਡ ਕਰਨ ਦੇ ਨਾਇਬ ਸਿੰਘ ਸੈਣੀ ਨੇ ਦਿੱਤੇ ਨਿਰਦੇਸ਼ ਨਾਇਬ ਸਿੰਘ ਸੈਣੀ ਨੇ ਮਾਰਚ 2027 ਤੱਕ 12 ਫੁੱਟ ਦੀ ਹਰ ਸੜਕ ਨੂੰ 18 ਫੁੱਟ ਚੌੜਾ ਕਰਨ ਦੇ ਨਿਰਦੇਸ਼ ਦਿੱਤੇ ਸੂਬੇ ਵਿੱਚ ਸਾਰੇ ਯੋਗ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਰਿਹਾਇਸ਼ੀ ਸਹੂਲਤ : ਨਾਇਬ ਸਿੰਘ ਸੈਣੀ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਨੌਜਵਾਨਾਂ ਨੂੰ ਰੁਜ਼ਗਾਰ ਸਿਰਜਕ ਬਣ ਕੇ ‘ਵਿਕਸਿਤ ਭਾਰਤ’ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਕੀਤੀ ਅਪੀਲ ਹਰਿਆਣਾ ਦੇ ਵੱਖ-ਵੱਖ ਬੋਰਡਾਂ ਅਤੇ ਕਮਿਸ਼ਨਾਂ ਦੇ ਨਵ-ਨਿਯੁਕਤ ਚੇਅਰਮੈਨਾਂ, ਵਾਈਸ-ਚੇਅਰਮੈਨਾਂ ਅਤੇ ਮੈਂਬਰਾਂ ਨੇ ਪੰਚਕੂਲਾ ਵਿੱਚ ਸੰਭਾਲਿਆ ਅਹੁਦਾ ਗੌਰਵ ਗੌਤਮ ਨੇ ਹਰਿਆਣਾ ਦੇ 23 ਉੱਤਮ ਖਿਡਾਰੀਆਂ ਨੂੰ ਸੀਨੀਅਰ ਅਤੇ ਜੂਨੀਅਰ ਕੋਚਾਂ ਦੇ ਨਿਯੁਕਤੀ ਪੱਤਰ ਸੌਂਪੇ 1 ਕਿਲੋਵਾਟ ਖਪਤਕਾਰਾਂ ਦੇ ਘਰ ਬਿਨਾਂ ਬੈਂਕ ਗਾਰੰਟੀ ਲੱਗੇਗਾ ਸੋਲਰ ਸਿਸਟਮ, ਬਿਜਲੀ ਬਿੱਲ ਹੋਵੇਗਾ ਜ਼ੀਰੋ : ਅਨਿਲ ਵਿਜ ਹਰਿਆਣਾ ਵਿੱਚ ਨਿਯਮਾਂ ਦੇ ਸਰਲੀਕਰਨ ਨਾਲ ਵਧੀ ਕਾਰੋਬਾਰੀ ਸੁਗਮਤਾ ਸੂਬੇ ਦੇ ਸਰਕਾਰੀ ਪੌਲੀਟੈਕਨਿਕ ਸੰਸਥਾਵਾਂ ਵਿੱਚ ਸ਼ੁਰੂ ਹੋਣਗੇ ਨਵੇਂ ਰੁਜ਼ਗਾਰਮੁਖੀ ਕੋਰਸ : ਮਹੀਪਾਲ ਢਾਂਡਾ ਰਾਜ ਸਰਕਾਰ ਸੂਬੇ ਦੇ ਸਰਕਾਰੀ ਹਸਪਤਾਲਾਂ ਨੂੰ ਅਤਿ-ਆਧੁਨਿਕ ਸਹੂਲਤਾਂ ਦੇਣ ਲਈ ਚੁੱਕ ਰਹੀ ਹੈ ਕਦਮ : ਆਰਤੀ ਸਿੰਘ ਰਾਓ ਗੁਰੂਗ੍ਰਾਮ ਵਾਸੀਆਂ ਲਈ ਵੱਡੀ ਸੌਗਾਤ ਨਾਂਗਲ ਚੌਧਰੀ ਵਿੱਚ 11.65 ਕਰੋੜ ਦੀ ਲਾਗਤ ਨਾਲ ਬਣੇਗਾ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ : ਆਰਤੀ ਸਿੰਘ ਰਾਓ ਮੁੱਖ ਸਕੱਤਰ ਨੂੰ ਹਰਿਆਣਾ ਰਾਈਟ ਟੂ ਸਰਵਿਸ ਕਮਿਸ਼ਨ ਦੇ ਚੀਫ਼ ਕਮਿਸ਼ਨਰ ਦਾ ਵਾਧੂ ਚਾਰਜ

 

ਹਰਿਆਣਾ ਦਾ ਮਿਸ਼ਨ ਓਲੰਪਿਕ-2026 : ਵਿਜਯੀ ਭਵ ਨਾਲ ਮੈਡਲ 'ਤੇ ਨਿਸ਼ਾਨਾ

ਵਨ ਡਿਸਟ੍ਰਿਕਟ, ਵਨ ਸਪੋਰਟ ਬਣੀ ਪ੍ਰਤਿਭਾ ਖੋਜ ਦਾ ਜਰਿਆ, ਪੰਜਵੀਂ ਕਲਾਸ ਤੱਕ ਹੋਵੇਗਾ ਨਿਪੁੰਣ ਭਾਰਤ ਮਿਸ਼ਨ ਦਾ ਵਿਸਤਾਰ

Anurag Rastogi, Chief Secretary Haryana, Haryana

Web Admin

Web Admin

5 Dariya News

ਚੰਡੀਗੜ੍ਹ , 20 Apr 2026

Last updated on: Apr 22, 2026, 15:14 IST

ਦੇਸ਼ ਦੇ ਸਪੋਰਟਸ ਹੱਬ ਵਜੋ ਪਹਿਚਾਣ ਬਣ ਚੁੱਕੇ ਹਰਿਆਣਾ ਦੀ ਨਜਰ ਹੁਣ 2036 ਓਲੰਪਿਕ ਖੇਡਾਂ 'ਤੇ ਹੈ। ਰਾਜ ਸਰਕਾਰ ਨੇ ਮਿਸ਼ਨ ਓਲੰਪਿਕ 2036 -ਵਿਜਯੀ ਭਵ ਪ੍ਰੋਗਰਾਮ ਤਹਿਤ 8 ਤੋਂ 10 ਸਾਲ ਉਮਰ ਵਰਗ ਦੇ ਬੱਚਿਆਂ ਨੂੰ ਤਰਾਸ਼ਣ ਲਈ ਲੰਬੇ ਸਮੇਂ ਦੀ ਪ੍ਰਤਿਭਾ ਪਹਿਚਾਣ ਪ੍ਰੋਗਰਾਮ ਸ਼ੁਰੂ ਕੀਤਾ ਹੈ। ਨਾਲ ਹੀ, ਵਨ ਡਿਸਟ੍ਰਿਕਟ, ਵਨ ਸਪੋਰਟ ਪਹਿਲ ਤਹਿਤ ਜਿਲ੍ਹਾ ਪੱਧਰ 'ਤੇ ਪ੍ਰਤਿਭਾ ਖੋਜ ਮੁਹਿਮ ਚਲਾਈ ਜਾ ਰਹੀ ਹੈ, ਤਾਂ ਜੋ ਅੰਬਾਲਾ ਤੋਂ ਨੁੰਹ ਤੱਕ ਹਰ ਜਿਲ੍ਹਾ ਦੀ ਪ੍ਰਤਿਭਾਵਾਂ ਨੂੰ ਸਮਾਨ ਮੌਕਾ ਮਿਲ ਸਕੇ।

ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਅੱਜ ਇੱਥੇ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਅਗਵਾਈ ਕਰਦੇ ਹੋਏ ਖੇਡ, ਪ੍ਰਾਥਮਿਕ ਬਾਲ ਸਿਖਿਆ, ਪੋਸ਼ਣ ਅਤੇ ਉੱਚ ਸਿਖਿਆ ਨਾਲ ਸਬੰਧਿਤ ਰਾਜ ਸਰਕਾਰ ਦੀ ਪ੍ਰਮੁੱਖ ਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ।ਸ੍ਰੀ ਅਨੁਰਾਗ ਰਸਤੋਗੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ ਦੇ ਵਿਜਨ ਦੇ ਅਨੁਰੂਪ ਹਰਿਆਣਾ ਰਾਸ਼ਟਰੀ ਵਿਕਾਸ ਏਜੰਡਾ ਵਿੱਚ ਮੋਹਰੀ ਬਨਣ ਦੀ ਦਿਸ਼ਾ ਵਿੱਚ ਤੇਜੀ ਨਾਲ ਅੱਗੇ ਵੱਧ ਰਿਹਾ ਹੈ। ਉਨ੍ਹਾਂ ਨੇ ਜੋਰ ਦਿੰਦੇ ਹੋਏ ਕਿਹਾ ਕਿ ਰਾਜ ਦੀ ਪ੍ਰਗਤੀ ਦਾ ਪੈਮਾਨਾ ਪਾਰਦਰਸ਼ੀ, ਤਕਨੀਕ ਅਧਾਰਿਤ ਅਤੇ ਨਾਗਰਿਕ ਕੇਂਦ੍ਰਿਤ ਪ੍ਰਸਾਸ਼ਨ ਹੈ।

ਮੁੱਖ ਸਕੱਤਰ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਸਿਰਫ ਯੋਜਨਾਵਾਂ ਲਾਗੂ ਕਰਨਾ ਹੀ ਨਹੀਂ, ਸਗੋ ਨਤੀਜੇ ਅਧਾਰਿਤ ਸ਼ਾਸਨ ਯਕੀਨੀ ਕਰਨਾ ਹੈ, ਜਿਸ ਨਾਲ ਸਮਾਜ ਦੇ ਹਰ ਵਰਗ ਤੱਕ ਵਿਕਾਸ ਦਾ ਲਾਭ ਪਹੁੰਚੇ ਅਤੇ ਹਰ ਨਾਗਰਿਕ ਰਾਜ ਦੀ ਪ੍ਰਗਤੀ ਵਿੱਚ ਭਾਗੀਦਾਰ ਬਣੇ।ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਸ਼ੇਖਰ ਵਿਦਿਆਰਥੀ ਨੇ ਦਸਿਆ ਕਿ ਰਾਜ ਨੇ ਆਂਗਨਵਾੜੀ ਕੇਂਦਰਾਂ ਨੂੰ ਜਨਮ ਤੋਂ ਛੇ ਸਾਲ ਤੱਕ ਦੇ ਬੱਚਿਆਂ ਲਈ ਗੁਣਵੱਤਾਪਰਕ ਪ੍ਰਾਥਮਿਕ ਸਿਖਿਆ ਕੇਂਦਰਾਂ ਵਿੱਚ ਬਦਲਣ ਦੀ ਦਿਸ਼ਾ ਵਿੱਚ ਵਰਨਣਯੋਗ ਪ੍ਰਗਤੀ ਕੀਤੀ ਹੈ। 

ਪੂਰੇ ਸੂਬੇ ਵਿੱਚ 4,000 ਤੋਂ ਵੱਧ ਆਂਗਨਵਾੜੀ ਕੇਂਦਰਾਂ ਵਿੱਚ ਪ੍ਰੀ-ਸਕੂਲ ਸਿਖਿਆ ਕਿੱਟ, ਵਿਦਿਅਕ ਖਿਲੌਣੇ, ਫਰਨੀਚਰ, ਸਵੱਛਤਾ ਸਮੱਗਰੀ ਅਤੇ ਆਰਓ ਪੀਣ ਦੇ ਪਾਣੀ ਦੀ ਸਹੂਲਤਾਂ ਮਹੁਈਆਂ ਕਰਵਾਈ ਗਈਆਂ ਹਨ। ਇਸ ਤੋਂ ਇਲਾਵਾ, 21,962 ਵੱਧ ਕੇਂਦਰਾਂ ਨੂੰ ਵਿਸ਼ੇਸ਼ ਰੂਪ ਨਾਲ ਤਿਆਰ ਵਿਦਿਅਕ ਕਿੱਟ ਉਪਲਬਧ ਕਰਾਈ ਗਈ ਹੈ। 88 ਰਾਜ ਪੱਧਰੀ ਮਾਸਟਰ ਟ੍ਰੈਨਰਾਂ ਦੇ ਸਹਿਯੋਗ ਨਾਲ ਸਾਰੇ 22 ਜਿਲ੍ਹਿਆਂ ਵਿੱਚ ਟ੍ਰੇਨਡ 25,000 ਆਂਗਨਵਾੜੀ ਕਾਰਜਕਰਤਾਵਾਂ ਵੱਲੋਂ ਰੋਜਾਨਾ ਲੱਖਾਂ ਬੱਚਿਆਂ ਨੂੰ ਗੁਣਵੱਤਾਪੂਰਣ ਦੇਖਭਾਲ ਅਤੇ ਪ੍ਰਾਥਮਿਕ ਸਿਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਖੇਡ -ਖੇਡ ਵਿੱਚ ਸਿੱਖਣਾ ਅਤੇ ਸਵੱਛਤਾ ਅਤੇ ਚੰਗੀ ਆਦਤ ਵਿਸ਼ਿਆਂ 'ਤੇ ਆਯੋਜਿਤ ਮਹੀਨਾ ਈਸੀਸੀਈ ਦਿਨਾਂ ਵਿੱਚ ਹਰ ਮਹੀਨੇ 22,800 ਤੋਂ ਵੱਧ ਆਂਗਨਵਾੜੀ ਕਾਰਜਕਰਤਾ ਅਤੇ 1.5 ਲੱਖ ਤੋਂ ਵੱਧ ਮਾਂਪੇ ਹਿੱਸਾ ਲੈਂਦੇ ਹਨ। ਇਸ ਨਾਲ ਕੰਮਿਊਨਿਟੀ ਭਾਗੀਦਾਰੀ ਦੀ ਵੀ ਮਜਬੂਤੀ ਮਿਲ ਰਹੀ ਹੈ।

 3 ਤੋਂ 6 ਸਾਲ ਉਮਰ ਵਰਗ ਦੇ ਬੱਚਿਆਂ ਲਹੀ 1,050 ਤੋਂ ਵੱਧ ਮਾਂਪੇ-ਅਧਿਆਪਕ ਮੀਟਿੰਗ ਆਯਯੋਜਿਤ ਕੀਤੀ ਗਈ ਹੈ, ਜਦੋਂ ਕਿ 0 ਤੋਂ 3 ਸਾਲ ਉਮਰ ਵਰਗ ਬੱਚਿਆਂ ਲਈ 450 ਪੀਟੀਐਮ ਅਤੇ 200 ਹੋਮ ਵਿਜਿਟ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ। ਕਈ ਜਿਲ੍ਹਿਆਂ ਵਿੱਚ ਲਗਭਗ 15,000 ਬੱਚਿਆਂ ਨੂੰ ਕੋਮੈਂਸਮੈਂਅ ਸਰਟੀਫਿਕੇਟ ਵੰਡੇ ਜਾ ਚੁੱਕੇ ਹਨ, ਜਦੋਂ ਕਿ ਬਾਕੀ ਜਿਲ੍ਹਿਆਂ ਵਿੱਚ ਇਹ ਕੰਮ ਜਲਦੀ ਪੂਰਾ ਕਰ ਲਿਆ ਜਾਵੇਗਾ।

ਮੀਟਿੰਗ ਵਿੱਚ ਦਸਿਆ ਗਿਆ ਕਿ ਸਿਖਿਆ ਅਤੇ ਬਾਲ ਭਲਾਈ ਨੂੰ ਵਿਸ਼ੇਸ਼ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ। ਇਸੀ ਲੜੀ ਵਿੱਚ ਮਾਰਚ 2027 ਤੱਕ ਨਿਪੁਣ ਭਾਰਤ ਮਿਸ਼ਨ ਦਾ ਵਿਸਤਾਰ ਪੰਜਵੀਂ ਕਲਾਸ ਤੱਕ ਕੀਤਾ ਜਾਵੇਗਾ। ਨਾਲ ਹੀ ਆਂਗਨਵਾੜੀ ਕੇਂਦਰਾਂ ਨੂੰ ਉੱਚ ਗੁਣਵੱਤਾ ਵਾਲੇ ਪ੍ਰੀ-ਸਕੂਲ ਸਿਖਿਆ ਕੇਂਦਰਾਂ ਵਿੱਚ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਕੰਮ ਤੇਜ ਕੀਤਾ ਗਿਆ ਹੈ।ਬੱਚਿਆਂ ਦੇ ਸਿਹਤ ਅਤੇ ਵਿਦਿਅਕ ਪ੍ਰਗਤੀ ਦੀ ਨਿਗਰਾਨੀ ਲਈ 0 ਤੋਂ 6 ਸਾਲ ਉਮਰ ਵਰਗ ਦੇ ਸਾਰੇ ਬੱਚਿਆਂ ਨੂੰ ਅਪਾਰ ਅਤੇ ਆਭਾ ਡਿਜੀਟਲ ਆਈਡੀ ਜਾਰੀ ਕਰਨ ਦੀ ਪ੍ਰਕ੍ਰਿਆ ਨੂੰ ਤੇਜ ਕੀਤਾ ਜਾ ਰਿਹਾ ਹੈ। 

ਸਿਹਤ ਵਿਭਾਗ ਨੂੰ ਗੰਭੀਰ ਕੁਪੋਸ਼ਣ ਨਾਲ ਗ੍ਰਸਤ ਬੱਚਿਆਂ ਲਈ ਸਿਹਤ ਪ੍ਰੋਟੋਕਾਲ ਦਾ ਪੂਰਨ ਪਾਲਣ ਯਕੀਨੀ ਕਰਨ ਅਤੇ ਖੇਤਰੀ ਪੌਸ਼ਟਿਕ ਭੋ੧ਨਾਂ ਦਾ ਭੰਡਾਰ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ।ਆਂਗਨਵਾੜੀ ਕੇਂਦਰਾਂ ਵਿੱਚ ਪੋਸ਼ਣ ਵਾਟਿਕਾਵਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਬੱਚਿਆਂ ਨੂੰ ਤਾਜਾ ਅਤੇ ਸਥਾਨਕ ਪੱਧਰ 'ਤੇ ਉਗਾਈ ਗਈ ਸਬਜੀਆਂ ਅਤੇ ਫੱਲ ਉਪਲਬਧ ਹੋ ਸਕਣ। ਨਾਲ ਹੀ ਬੱਚਿਆਂ ਵਿੱਚ ਸਵੱਛਤਾ ਅਤੇ ਸਵੈ-ਦੇਖਭਾਲ ਦੀ ਆਦਤ ਵਿਕਸਿਤ ਕਰਨ ਲਈ ਦਰਪਣ, ਕੰਘੀ, ਨੇਲ ਕਟਰ ਅਤੇ ਤੋਲਿਆ ਵਰਗੇ ਸਵੱਛਤਾ ਕਿੱਅ ਵੀ ਉਪਲਬਧ ਕਰਾਏ ਜਾ ਰਹੇ ਹਨ।

ਉੱਚ ਸਿਖਿਆ ਦੇ ਖੇਤਰ ਵਿੱਚ ਸੂਬਾ ਸਰਕਾਰ ਨੇ 20 ਕਰੋੜ ਰੁਪਏ ਦੀ ਸ਼ੁਰੂਆਤੀ ਰਕਮ ਨਾਲ ਹਰਿਆਣਾ ਸਟੇਟ ਰਿਸਰਚ ਫੰਡ (ਐਚਐਸਆਰਐਫ) ਸ਼ੁਰੂ ਕੀਤਾ ਹੈ। ਇਸ ਯੋਜਨਾ ਤਹਿਤ ਅਧਿਆਪਕਾਂ ਨੂੰ 50 ਲੱਖ ਤੱਕ ਅਤੇ ਵਿਦਿਆਰਥੀਆਂ ਨੂੰ 5 ਲੱਖ ਤੱਕ ਖੋਜ ਗ੍ਰਾਂਟ ਦਿੱਤੀ ਜਾਂਦੀ ਹੈ। ਹੁਣ ਤੱਕ 350 ਖੋਜ ਪ੍ਰਸਤਾਵ ਪ੍ਰਾਪਤ ਹੋਏ ਹਨ, ਜਿਨ੍ਹਾਂ ਵਿੱਚੋਂ 90 ਪ੍ਰਸਤਾਵਾਂ ਨੂੰ ਚੋਣ ਕੀਤਾ ਗਿਅ ਹੈ। ਹਰਿਆਣਾ ਰਾਜ ਉੱਚ ਸਿਖਿਆ ਪਰਿਸ਼ਦ ਇਸ ਯੋਜਨਾ ਦੇ ਲਾਗੂ ਕਰਨ ਦੀ ਨੋਡਲ ਏਜੰਸੀ ਹੈ।ਸਤੰਬਰ ਤੋਂ ਨਵੰਬਰ 2025 ਦੇ ਵਿੱਚ ਕੌਮੀ ਸਿਖਿਆ ਨੀਤੀ-2020 'ਤੇ ਸਮਰੱਥਾ ਨਿਰਮਾਣ ਵਰਕਸ਼ਾਪਾਂ ਆਯੋਜਿਤ ਕੀਤੀ ਗਈ। ਯੂਨੀਵਰਸਿਟੀਆਂ ਨੂੰ ਆਪਣੇ ਸਾਬਕਾ ਵਿਦਿਆਰਥੀਆਂ ਦੇ ਨੈਟਵਰਕ ਨੂੰ ਮਜਬੂਤ ਕਰਨ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ, ਤਾਂ ਜੋ ਅਕਾਦਮਿਕ ਨਵਾਚਾਰ ਅਤੇ ਖੋਜ ਗਤੀਵਿਧੀਆਂ ਨੂੰ ਪ੍ਰੋਤਸਾਹਨ ਮਿਲ ਸਕੇ।

ਮੀਟਿੰਗ ਵਿੱਚ ਉੱਚ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਏ ਕੇ ਸਿੰਘ, ਕਿਰਤ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਰਾਜੀਵ ਰੰਜਨ, ਸਕੂਲ ਸਿਖਿਆ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ  ਵਿਜੈ ਸਿੰਘ ਦਹੀਆ, ਉਦਯੋਗ ਅਤੇ ਵਪਾਰ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਕੁਮਾਰ ਅਗਰਵਾਲ, ਨਿਗਰਾਨੀ ਅਤੇ ਤਾਲਮੇਲ ਦੀ ਵਿਸ਼ੇਸ਼ ਸਕੱਤਰ ਡਾ. ਪ੍ਰਿਯੰਕਾ ਸੋਨੀ ਅਤੇ ਹਰਿਆਣਾ ਸਕੂਲ ਸਿਖਿਆ ਪਰਿਯੋਜਨਾ ਪਰਿਸ਼ਦਦੀ ਰਾਜ ਪਰਿਯੋਜਨਾ ਨਿਦੇਸ਼ਕ ਸ੍ਰੀਮਤੀ ਵਰਸ਼ਾ ਖਾਂਗਵਾਲ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।

 

Tags: Anurag Rastogi , Chief Secretary Haryana , Haryana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD