Monday, 08 June 2026

 

 

ਖ਼ਾਸ ਖਬਰਾਂ ਫ਼ਿਰੋਜ਼ਪੁਰ ਦੇ ਦੁਕਾਨਦਾਰ ਕਤਲ ਮਾਮਲੇ ਵਿੱਚ ਸ਼ਾਮਲ ਦੋ ਸ਼ੂਟਰ ਜੰਮੂ-ਕਸ਼ਮੀਰ ਤੋਂ ਕਾਬੂ; ਇੱਕ ਪਿਸਤੌਲ ਬਰਾਮਦ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਫ਼ੈਸਲਾਕੁੰਨ ਦੌਰ ਵਿੱਚ, ਪੰਜਾਬ ਬਣੇਗਾ ਨਸ਼ਾ ਮੁਕਤ ਸੂਬਾ : ਗੁਰਮੀਤ ਸਿੰਘ ਖੁੱਡੀਆਂ ਕੁਲਤਾਰ ਸਿੰਘ ਸੰਧਵਾਂ ਪਿੰਡ ਧੂੜਕੋਟ ਵਿਖੇ ਪੀਰ ਬੇਰੀ ਜੀ ਦੇ ਸਲਾਨਾ ਭੰਡਾਰੇ ਵਿਚ ਹੋਏ ਨਤਮਸਤਕ ਅਮਨ ਅਰੋੜਾ ਵੱਲੋਂ ਵਿਧਾਨ ਸਭਾ ਹਲਕਾ ਸੁਨਾਮ ਦੇ ਵੱਖ-ਵੱਖ ਪਿੰਡਾਂ ਵਿੱਚ ਕਰੀਬ 12 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਅਤੇ ਲੋਕ ਅਰਪਣ ਡਾ: ਮਨਸੁਖ ਮਾਂਡਵੀਆ ਅਤੇ ਰੇਖਾ ਗੁਪਤਾ ਨੇ MY Bharat ਸੰਮੇਲਨ ਵਿੱਚ 6,000 ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਹਲਕਾ ਅਜਨਾਲਾ ਚ ਬਿਜਲੀ ਸੁਧਾਰਾਂ ਲਈ 25 ਕਰੋੜ ਰੁਪਏ ਦੀ ਰਾਸ਼ੀ ਜਾਰੀ : ਕੁਲਦੀਪ ਸਿੰਘ ਧਾਲੀਵਾਲ ਸ਼ੀਤਲ ਜੁਨੇਜਾ ਨੇ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੀ ਮੀਟਿੰਗ ਵਿੱਚ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਪਾਰੀਆਂ ਨਾਲ ਸਬੰਧਤ ਅਹਿਮ ਮੁੱਦੇ ਉਠਾਏ ਗਏ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਹਰ ਪਿੰਡ ਅਤੇ ਹਰ ਵਾਰਡ ਤੱਕ ਪਹੁੰਚੇਗੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਝਾੜੂ ਖੋਲ੍ਹ ਕੇ ਕੀਤਾ ਪ੍ਰਦਰਸ਼ਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਵਿੱਚ ਸਿਹਤ ਸੇਵਾਵਾਂ ਦੇ ਢਹਿ ਚੁੱਕੇ ਢਾਂਚੇ ਦਾ ਕੀਤਾ ਪਰਦਾਫਾਸ਼ ਹਰਦੀਪ ਸਿੰਘ ਮੁੰਡੀਆਂ, ਕੀਮਤੀ ਭਗਤ ਅਤੇ ਡਾ. ਸੰਨੀ ਆਹਲੂਵਾਲੀਆ ਵੱਲੋਂ ਗਊ ਹਸਪਤਾਲ ਤੇ ਗਊਸ਼ਾਲਾ ਦਾ ਦੌਰਾ ਨਿਊ ਚੰਡੀਗੜ੍ਹ ਵਿੱਚ ਪੰਜਾਬ ਦਾ ਮਾਣ ਕ੍ਰਿਕਟਰਾਂ ਦਾ ਸਨਮਾਨ ਭਗਵੰਤ ਸਿੰਘ ਮਾਨ ਵੱਲੋਂ ਉਸਾਰੀ ਕਿਰਤੀਆਂ ਲਈ ਵੱਡੀ ਰਾਹਤ ਦਾ ਐਲਾਨ ਕਾਂਗਰਸ ਵੱਲੋਂ ਝਾੜੂ ਦੀ ‘ਬੇਅਦਬੀ’ ਦੇ ਦੋਸ਼ਾਂ ਹੇਠ ਟਾਂਡਾ ਦੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਬਣੀ ਲੋਕ ਲਹਿਰ : ਡਾ. ਬਲਬੀਰ ਸਿੰਘ ਆਈਕੋਨ ਸਿਰੇਮਿਕਸ ਨੇ ਲਵਲੀ ਮਾਰਬਲਜ਼ ਐਂਡ ਸੈਨੀਟੇਸ਼ਨ ਦੇ ਸਹਿਯੋਗ ਨਾਲ, ਜਲੰਧਰ ਵਿੱਚ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਲਗਜ਼ਰੀ ਸਿਰੇਮਿਕ ਗੈਲਰੀ ਦਾ ਉਦਘਾਟਨ ਕੀਤਾ ਨਾਇਬ ਸਿੰਘ ਸੈਣੀ ਨੇ ਸਮਾਲਖਾ ਦੇ ਸੇਵਾ ਸਾਧਨਾ ਅਤੇ ਗ੍ਰਾਮ ਵਿਕਾਸ ਕੇਂਦਰ ਦੇ ਸਾਲਾਨਾ ਸਥਾਪਨਾ ਦਿਵਸ 'ਤੇ ਬਤੌਰ ਮੁੱਖ ਮਹਿਮਾਨ ਲਿਆ ਹਿੱਸਾ ਯੋਗ ਨੂੰ ਬਣਾਓ ਜੀਵਨ ਸ਼ੈਲੀ ਦਾ ਹਿੱਸਾ, ਸਿਹਤਮੰਦ ਨਾਗਰਿਕ ਨਾਲ ਹੀ ਬਣੇਗਾ ਸਿਹਤਮੰਦ ਭਾਰਤ : ਰਣਬੀਰ ਗੰਗਵਾ ਨਵਾਂਗਾਂਵ ਨਗਰ ਕੌਂਸਲ ਦੇ ਨਵ-ਚੁਣੇ ਭਾਜਪਾ ਕੌਂਸਲਰਾਂ ਨੇ ਸੁਖਵਿੰਦਰ ਸਿੰਘ ਗੋਲਡੀ ਨਾਲ ਕੀਤੀ ਮੁਲਾਕਾਤ ਵਿਜੈ ਇੰਦਰ ਸਿੰਗਲਾ ਦੇ ‘ਕਾਨੂੰਨੀ ਲੜਾਈ’ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਬੈਕਫੁੱਟ ’ਤੇ ਤਰੁਣ ਚੁੱਘ ਨੇ ਰਾਜ ਸਭਾ ਲਈ ਭਰਿਆ ਨਾਮਜ਼ਦਗੀ ਪੱਤਰ

 

ਅਮਨ ਅਰੋੜਾ ਵੱਲੋਂ ਸੁਨਾਮ ਹਲਕੇ ਦੇ ਵਿਕਾਸ ਕਾਰਜਾਂ ਦੀ ਪ੍ਰਗਤੀ ਬਾਰੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ

ਅਧਿਕਾਰੀਆਂ ਨੂੰ ਨਿਰਧਾਰਿਤ ਸਮਾਂ ਸੀਮਾ ਅੰਦਰ ਕਾਰਜ ਮੁਕੰਮਲ ਕਰਨ ਦੀ ਹਦਾਇਤ

Aman Arora, AAP, Aam Aadmi Party, AAP Punjab, Aam Aadmi Party Punjab,Government of Punjab, Punjab Government, Rahul Chaba

Web Admin

Web Admin

5 Dariya News

ਸੰਗਰੂਰ , 16 Apr 2026

Last updated on: Apr 17, 2026, 13:30 IST

ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਵਿਧਾਨ ਸਭਾ ਹਲਕਾ ਸੁਨਾਮ ਦੇ ਸਰਵਪੱਖੀ ਵਿਕਾਸ ਲਈ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਬਾਰੇ ਜ਼ਿਲ੍ਹਾ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਵਿਖੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਦੀ ਮੌਜੂਦਗੀ ਵਿੱਚ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਦੇ ਹੋਏ ਨਿਰਧਾਰਤ ਸਮਾਂ ਸੀਮਾ ਅੰਦਰ ਕਾਰਜ ਮੁਕੰਮਲ ਕੀਤੇ ਜਾਣ।

ਕੈਬਨਿਟ ਮੰਤਰੀ ਨੇ ਲੋਕ ਨਿਰਮਾਣ ਵਿਭਾਗ, ਪੰਚਾਇਤੀ ਰਾਜ, ਸਿਹਤ ਸਹੂਲਤਾਂ, ਸਿੱਖਿਆ, ਪੇਂਡੂ ਵਿਕਾਸ, ਸੀਵਰੇਜ ਬੋਰਡ, ਪੀਐਸਪੀਸੀਐਲ, ਪਸ਼ੂ ਪਾਲਣ ਵਿਭਾਗ, ਵਣ ਵਿਭਾਗ, ਟਰਾਂਸਪੋਰਟ, ਨਗਰ ਕੌਂਸਲ ਨਾਲ ਸਬੰਧਤ ਕਾਰਜਾਂ ਬਾਰੇ ਵਿਸਥਾਰ ਵਿੱਚ ਜਾਇਜ਼ਾ ਲਿਆ। ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਸੁਨਾਮ ਨੂੰ ਸੁਵਿਧਾਵਾਂ ਪੱਖੋਂ ਸੂਬੇ ਦਾ ਮੋਹਰੀ ਹਲਕਾ ਬਣਾਉਣ ਲਈ ਸਮੂਹ ਅਧਿਕਾਰੀਆਂ ਵੱਲੋਂ ਸਰਗਰਮ ਭੂਮਿਕਾ ਨਿਭਾਉਣ ਯਕੀਨੀ ਬਣਾਇਆ ਜਾਵੇ।

ਕੈਬਨਿਟ ਮੰਤਰੀ ਨੇ ਮੀਟਿੰਗ ਦੌਰਾਨ ਸੁਨਾਮ ਹਲਕੇ ਵਿੱਚ ਸੜਕਾਂ, ਲਾਇਬ੍ਰੇਰੀਆਂ, ਖੇਡ ਮੈਦਾਨ, ਪੰਚਾਇਤ ਘਰ, ਟੋਭੇ, ਅੰਡਰ ਗਰਾਊਂਡ ਪਾਈਪ ਲਾਈਨਾਂ, ਜਲ ਸਪਲਾਈ ਸਕੀਮਾਂ, ਟਰੋਮਾ ਸੈਂਟਰ ਆਦਿ ਬਾਰੇ ਸਬੰਧਤ ਕਾਰਜਕਾਰੀ ਏਜੰਸੀਆਂ ਦੇ ਅਧਿਕਾਰੀਆਂ ਤੋਂ ਜਾਇਜ਼ਾ ਲੈਂਦੇ ਹੋਏ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੀ ਗੁਣਵੱਤਾ 'ਚ ਅਣਗਿਹਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਸ ਲਈ ਅਧਿਕਾਰੀ ਸਮੇਂ ਸਮੇਂ ਤੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਖਚੈਨ ਸਿੰਘ ਪਾਪੜਾ, ਉਪ ਮੰਡਲ ਮੈਜਿਸਟਰੇਟ ਸੰਗਰੂਰ ਸਤੀਸ਼ ਚੰਦਰ, ਉਪ ਮੰਡਲ ਮੈਜਿਸਟਰੇਟ ਸੁਨਾਮ ਗਗਨਦੀਪ ਸਿੰਘ, ਉਪ ਮੰਡਲ ਮੈਜਿਸਟਰੇਟ ਭਵਾਨੀਗੜ੍ਹ ਮਨਜੀਤ ਕੌਰ ਸਮੂਹ ਵਿਭਾਗਾਂ ਦੇ ਐਕਸੀਅਨ ਅਤੇ ਵੱਖ ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ।

 

Tags: Aman Arora , AAP , Aam Aadmi Party , AAP Punjab , Aam Aadmi Party Punjab , Government of Punjab , Punjab Government , Rahul Chaba

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD