Monday, 08 June 2026

 

 

ਖ਼ਾਸ ਖਬਰਾਂ ਫ਼ਿਰੋਜ਼ਪੁਰ ਦੇ ਦੁਕਾਨਦਾਰ ਕਤਲ ਮਾਮਲੇ ਵਿੱਚ ਸ਼ਾਮਲ ਦੋ ਸ਼ੂਟਰ ਜੰਮੂ-ਕਸ਼ਮੀਰ ਤੋਂ ਕਾਬੂ; ਇੱਕ ਪਿਸਤੌਲ ਬਰਾਮਦ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਫ਼ੈਸਲਾਕੁੰਨ ਦੌਰ ਵਿੱਚ, ਪੰਜਾਬ ਬਣੇਗਾ ਨਸ਼ਾ ਮੁਕਤ ਸੂਬਾ : ਗੁਰਮੀਤ ਸਿੰਘ ਖੁੱਡੀਆਂ ਕੁਲਤਾਰ ਸਿੰਘ ਸੰਧਵਾਂ ਪਿੰਡ ਧੂੜਕੋਟ ਵਿਖੇ ਪੀਰ ਬੇਰੀ ਜੀ ਦੇ ਸਲਾਨਾ ਭੰਡਾਰੇ ਵਿਚ ਹੋਏ ਨਤਮਸਤਕ ਅਮਨ ਅਰੋੜਾ ਵੱਲੋਂ ਵਿਧਾਨ ਸਭਾ ਹਲਕਾ ਸੁਨਾਮ ਦੇ ਵੱਖ-ਵੱਖ ਪਿੰਡਾਂ ਵਿੱਚ ਕਰੀਬ 12 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਅਤੇ ਲੋਕ ਅਰਪਣ ਡਾ: ਮਨਸੁਖ ਮਾਂਡਵੀਆ ਅਤੇ ਰੇਖਾ ਗੁਪਤਾ ਨੇ MY Bharat ਸੰਮੇਲਨ ਵਿੱਚ 6,000 ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਹਲਕਾ ਅਜਨਾਲਾ ਚ ਬਿਜਲੀ ਸੁਧਾਰਾਂ ਲਈ 25 ਕਰੋੜ ਰੁਪਏ ਦੀ ਰਾਸ਼ੀ ਜਾਰੀ : ਕੁਲਦੀਪ ਸਿੰਘ ਧਾਲੀਵਾਲ ਸ਼ੀਤਲ ਜੁਨੇਜਾ ਨੇ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੀ ਮੀਟਿੰਗ ਵਿੱਚ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਪਾਰੀਆਂ ਨਾਲ ਸਬੰਧਤ ਅਹਿਮ ਮੁੱਦੇ ਉਠਾਏ ਗਏ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਹਰ ਪਿੰਡ ਅਤੇ ਹਰ ਵਾਰਡ ਤੱਕ ਪਹੁੰਚੇਗੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਝਾੜੂ ਖੋਲ੍ਹ ਕੇ ਕੀਤਾ ਪ੍ਰਦਰਸ਼ਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਵਿੱਚ ਸਿਹਤ ਸੇਵਾਵਾਂ ਦੇ ਢਹਿ ਚੁੱਕੇ ਢਾਂਚੇ ਦਾ ਕੀਤਾ ਪਰਦਾਫਾਸ਼ ਹਰਦੀਪ ਸਿੰਘ ਮੁੰਡੀਆਂ, ਕੀਮਤੀ ਭਗਤ ਅਤੇ ਡਾ. ਸੰਨੀ ਆਹਲੂਵਾਲੀਆ ਵੱਲੋਂ ਗਊ ਹਸਪਤਾਲ ਤੇ ਗਊਸ਼ਾਲਾ ਦਾ ਦੌਰਾ ਨਿਊ ਚੰਡੀਗੜ੍ਹ ਵਿੱਚ ਪੰਜਾਬ ਦਾ ਮਾਣ ਕ੍ਰਿਕਟਰਾਂ ਦਾ ਸਨਮਾਨ ਭਗਵੰਤ ਸਿੰਘ ਮਾਨ ਵੱਲੋਂ ਉਸਾਰੀ ਕਿਰਤੀਆਂ ਲਈ ਵੱਡੀ ਰਾਹਤ ਦਾ ਐਲਾਨ ਕਾਂਗਰਸ ਵੱਲੋਂ ਝਾੜੂ ਦੀ ‘ਬੇਅਦਬੀ’ ਦੇ ਦੋਸ਼ਾਂ ਹੇਠ ਟਾਂਡਾ ਦੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਬਣੀ ਲੋਕ ਲਹਿਰ : ਡਾ. ਬਲਬੀਰ ਸਿੰਘ ਆਈਕੋਨ ਸਿਰੇਮਿਕਸ ਨੇ ਲਵਲੀ ਮਾਰਬਲਜ਼ ਐਂਡ ਸੈਨੀਟੇਸ਼ਨ ਦੇ ਸਹਿਯੋਗ ਨਾਲ, ਜਲੰਧਰ ਵਿੱਚ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਲਗਜ਼ਰੀ ਸਿਰੇਮਿਕ ਗੈਲਰੀ ਦਾ ਉਦਘਾਟਨ ਕੀਤਾ ਨਾਇਬ ਸਿੰਘ ਸੈਣੀ ਨੇ ਸਮਾਲਖਾ ਦੇ ਸੇਵਾ ਸਾਧਨਾ ਅਤੇ ਗ੍ਰਾਮ ਵਿਕਾਸ ਕੇਂਦਰ ਦੇ ਸਾਲਾਨਾ ਸਥਾਪਨਾ ਦਿਵਸ 'ਤੇ ਬਤੌਰ ਮੁੱਖ ਮਹਿਮਾਨ ਲਿਆ ਹਿੱਸਾ ਯੋਗ ਨੂੰ ਬਣਾਓ ਜੀਵਨ ਸ਼ੈਲੀ ਦਾ ਹਿੱਸਾ, ਸਿਹਤਮੰਦ ਨਾਗਰਿਕ ਨਾਲ ਹੀ ਬਣੇਗਾ ਸਿਹਤਮੰਦ ਭਾਰਤ : ਰਣਬੀਰ ਗੰਗਵਾ ਨਵਾਂਗਾਂਵ ਨਗਰ ਕੌਂਸਲ ਦੇ ਨਵ-ਚੁਣੇ ਭਾਜਪਾ ਕੌਂਸਲਰਾਂ ਨੇ ਸੁਖਵਿੰਦਰ ਸਿੰਘ ਗੋਲਡੀ ਨਾਲ ਕੀਤੀ ਮੁਲਾਕਾਤ ਵਿਜੈ ਇੰਦਰ ਸਿੰਗਲਾ ਦੇ ‘ਕਾਨੂੰਨੀ ਲੜਾਈ’ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਬੈਕਫੁੱਟ ’ਤੇ ਤਰੁਣ ਚੁੱਘ ਨੇ ਰਾਜ ਸਭਾ ਲਈ ਭਰਿਆ ਨਾਮਜ਼ਦਗੀ ਪੱਤਰ

 

ਕੁਲਦੀਪ ਸਿੰਘ ਧਾਲੀਵਾਲ ਵਲੋਂ ਸ਼ਾਇਰ ਐੱਸ. ਪ੍ਰਸ਼ੋਤਮ ਦੀ ਰਚਿਤ ਵਿਸਾਖੀ ਨੂੰ ਸਮਰਪਿਤ ਆਡੀਓ ਨਜ਼ਮ ਤੇ ਪੋਸਟਰ ਨੂੰ ਕੀਤਾ ਰਲੀਜ਼

ਮਾਨ ਸਰਕਾਰ ਵਿਸ਼ਵੀਕਰਨ ਚੁਣੌਤੀਆਂ ਨੂੰ ਨਜਿੱਠਣ ਲਈ ਪੰਜਾਬੀ ਭਾਸ਼ਾ ਤੇ ਸਭਿਆਚਾਰ ਨੀਤੀ ਨੂੰ ਦ੍ਰਿੜਤਾ ਨਾਲ ਕਰ ਰਹੀ ਲਾਗੂ-ਧਾਲੀਵਾਲ

Kuldeep Singh Dhaliwal

Web Admin

Web Admin

5 Dariya News

ਅੰਮ੍ਰਿਤਸਰ/ਅਜਨਾਲਾ , 12 Apr 2026

Last updated on: Apr 13, 2026, 13:18 IST

ਅੱਜ ਮਾਝਾ ਵਿਰਾਸਤ ਟਰੱਸਟ ਰਜਿ: ਵਲੋਂ ਕਰਵਾਏ ਗਏ ਸ਼ਾਇਰ ਤੇ ਟਰੱਸਟ ਦੇ ਪ੍ਰਧਾਨ ਐੱਸ ਪ੍ਰਸ਼ੋਤਮ ਦੀ ਵਿਸਾਖੀ ਨੂੰ ਸਮਰਪਿਤ ‘ਕਦੋਂ ਪਰਤਣਗੇ ਦਿਨ?’ ਆਡੀਓ ਸੰਗੀਤਕ ਨਜ਼ਮ, ਪੋਸਟਰ ਰਲੀਜ਼ ਕਰਨ ਅਤੇ ਸਨਮਾਨ ਸਮਾਰੋਹ ‘ਚ ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਜੋ ਹਾਸ਼ਮ ਸ਼ਾਹ ਯਾਦਗਾਰੀ ਟਰੱਸਟ ਦੇ ਮੌਜੂਦਾ ਚੇਅਰਮੈਨ ਵੀ ਹਨ, ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

‘ਕਦੋਂ ਪਰਤਣਗੇ ਦਿਨ?’ ਆਡੀਓ ਸੰਗੀਤਕ ਨਜ਼ਮ ਤੇ ਪੋਸਟਰ ਰਲੀਜ਼ ਕਰਨ ਮੌਕੇ ਸ. ਧਾਲੀਵਾਲ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਵਿਸ਼ਵੀਕਰਨ ਅਤੇ ਸ਼ੋਸ਼ਲ ਮੀਡੀਆ ਦੀਆਂ ਨਾਂਹ ਪੱਖੀ ਨਵੀਆਂ ਚੁਣੌਤੀਆਂ ਨਾਲ ਨਜਿੱਠਣ ਲਈ  ਅਪਣਾਈ ਗਈ ਸਭਿਆਚਾਰਕ ਨੀਤੀ ਨੂੰ ਦ੍ਰਿੜ ਰਾਜਸੀ ਇੱਛਾ ਸ਼ਕਤੀ ਨਾਲ ਲਾਗੂ ਕਰਕੇ ਪੰਜਾਬੀ ਭਾਸ਼ਾ ਦੇ ਪ੍ਰਸਾਰ ਤੇ ਵਿਕਾਸ ਲਈ ਉਚੇਚੇ ਕਦਮ ਚੁੱਕੇ ਗਏ ਹਨ ਅਤੇ ਸਾਹਿਤ ਤੇ ਕਲਾ ਸਭਿਆਚਾਰ ਨੂੰ ਦੂਜੇ ਰਾਜਾਂ ‘ਚ ਪੇਸ਼ ਕਰਨ ਲਈ ਪੰਜਾਬੀ ਸਾਹਿਤਕਾਰਾਂ, ਕਲਾਕਾਰਾਂ, ਗਾਇਕਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ ਵੱਖ ਨਗਦ ਪੁਰਸਕਾਰਾਂ ਸਮੇਤ ਪੰਜਾਬ ਸਰਕਾਰ ਦੇ ਪੰਜਾਬੀ ਸਭਿਆਚਾਰ ਕਲਾਵਾਂ, ਸਾਹਿਤ ਭਾਸ਼ਾ, ਤੇ ਸੰਗੀਤ ਸੰਸਥਾਵਾਂ ਦੇ ਸਨਮਾਨ ਸਾਹਿਤ ਆਹੁਦਿਆਂ ਤੇ ਨਿਵਾਜਿਆ ਗਿਆ ਹੈ।

ਜਦੋਂਕਿ ਨਵੀਂ ਪੀੜੀ ਨੂੰ ਆਪਣੀਆਂ ਵਿਰਾਸਤੀ ਜੜ੍ਹਾਂ ਨਾਲ ਜੋੜਣ ਲਈ ਵਿਰਾਸਤੀ ਤੇ ਇਤਿਹਾਸਕ ਸਥਾਨਾਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ। ਸ. ਧਾਲੀਵਾਲ ਨੇ ਮਾਝਾ ਵਿਰਾਸਤ ਟਰੱਸਟ ਦੇ ਪ੍ਰਧਾਨ ਤੇ ਸ਼ਾਇਰ ਐੱਸ. ਪ੍ਰਸ਼ੋਤਮ ਦੀ ਰਚਿਤ ਰਲੀਜ਼ ਕੀਤੀ ਗਈ ‘ਕਦੋਂ ਪਰਤਣਗੇ ਦਿਨ?’ ਨਜ਼ਮ ਅਤੇ ਰੰਗੀਨ ਪੋਸਟਰ ਦਾ ਵਿਸ਼ੇਸ਼ ਤੌਰ ਤੇ ਜਿਕਰ ਕਰਦਿਆਂ ਨਜ਼ਮ ਵਿੱਚ ਪ੍ਰਦੂਸ਼ਿਤ ਵਿਸ਼ਵੀਕਰਨ ਦੇ ਮੱਦੇਨਜ਼ਰ ਮਰ ਰਹੀਆਂ /ਸੁੱਕ ਰਹੀਆਂ ਝੀਲਾਂ, ਟੋਭੇ, ਨਦੀਆਂ, ਨਾਲੇ ਦੀ ਪੁਨਰ ਸੁਰਜੀਤੀ ਦੀ ਬਜਾਏ ਹੋਂਦ ਖਤਮ ਕਰਨ ਲਈ ਇਨ੍ਹਾਂ ਸੁੱਕੀਆਂ ਝੀਲਾਂ/ ਦਰਿਆਵਾਂ ‘ਚ ਉਸਾਰੇ ਜਾ ਰਹੇ ਰੰਗੀਨ ਮਿਜ਼ਾਜ ਹੋਟਲਾਂ/ ਰੈਸਟੋਰੈਂਟਾਂ, ਸਿਆਸੀ ਲੋਭ ਦੇ ਕਾਰਣ ਭਾਰਤੀ ਸਭਿਆਚਾਰ ‘ਚ ਉਭਰ ਰਹੀ ਫਿਰਕਾਪ੍ਰਸਤੀ ਅਤੇ ਵਿਸਾਖੀ ਮੌਕੇ ਲੱਗਦੀਆਂ ਰਾਜਸੀ ਸਟੇਜ਼ਾਂ ਤੋਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਸਮਾਜਿਕ ਵੰਡ ਦੇ ਖਾਤਮੇ ਲਈ ਉਠਾਈ ਗਈ ਭਾਈਚਾਰਕ ਸਾਂਝਾਂ ਦੀ ਬਹਾਲੀ ਦੀ ਅਵਾਜ਼ ਨੂੰ ਉੱਚਾ ਕਰਨ ਦੀ ਬਜਾਏ ਰਾਜਸੀ ਪਾਰਟੀਆਂ ਵਲੋਂ ਇੱਕ ਦੂਜੇ ਦੇ ਸਿਆਸੀ ਚੀਰਹਰਨ ਲਈ ਮਿਹਣੋ ਮਿਹਣੀ ਹੋਣ ਵਿਸਾਖੀ ਵਾਲੇ ਨੱਚਦੇ ਟੱਪਦੇ ਰੰਗਲੇ ਦਿਨ ਦੀ ਉਮੀਦ ਪ੍ਰਗਟਾਏ ਜਾਣ ਆਦਿ ਬਿਰਤਾਂਤ ਨੂੰ ਸ਼ਾਇਰਾਨਾ /ਕਾਵਿ ਛੂਹਾਂ ਦੇਣ ਲਈ ਭਰਵੀਂ ਪ੍ਰਸੰਸਾ ਕੀਤੀ ਅਤੇ ਨਜ਼ਮ ਨੂੰ ਸਮੇਂ ਦੀ ਹਾਣੀ ਕਰਾਰ ਦਿੱਤਾ।

ਟਰੱਸਟ ਵਲੋਂ ਸ. ਧਾਲੀਵਾਲ ਦੀਆਂ ਪੰਜਾਬੀ ਭਾਸ਼ਾ, ਸਾਹਿਤ, ਕਲਾ, ਸਭਿਆਚਾਰ ਨੂੰ ਵਿਕਸਿਤ ਕਰਨ ਲਈ ਨਿਭਾਈਆਂ ਗਈਆਂ ਅਤੇ ਨਿਭਾਈਆਂ ਜਾ ਰਹੀਆਂ ਯਾਦਗਾਰੀ ਸੇਵਾਵਾਂ ਦੇ ਇਵਜ਼ ‘ਚ ਰੰਗਲੇ ਪੰਜਾਬ ਦੇ ਐਵਾਰਡ ਨਾਲ ਪੰਜਾਬੀ ਅੱਖਰਾਂ ਦੇ ਅੰਕਿਤ ਦੁਸ਼ਾਲਾ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਸ਼ਾਇਰ ਤੇ ਪ੍ਰਧਾਨ ਐੱਸ. ਪ੍ਰਸ਼ੋਤਮ, ਸ਼ਹਿਰੀ ਪ੍ਰਧਾਨ ਅਮਿਤ ਔਲ, ਦੇਸ਼ ਭਗਤ ਬਾਪੂ ਉਜਾਗਰ ਸਿੰਘ ਖਤਰਾਏ ਕਲਾਂ ਸਭਿਆਚਾਰਕ ਮੂਵਮੈਂਟ ਦੇ ਮੁੱਖੀ ਦਿਲਬਾਗ ਸਿੰਘ ਖਤਰਾਏ ਕਲਾਂ, ਹਰਜੀਤ ਸਿੰਘ ਸਰਕਾਰੀਆ, ਪੰਕਜ ਸਿੰਘ ਅਜਨਾਲਾ, ਨਜ਼ਮ ਦੇ ਸੰਗੀਤਕ ਪੇਸ਼ਕਾਰ ਤੇ ਗਾਇਕ ਸੁਰਿੰਦਰ ਅਜਨਾਲਵੀ , ਗਾਇਕ ਦਰਪਿੰਦਰਾ,  ਡਾ: ਇੰਦਰਜੀਤ ਸਿੰਘ ਮਹਿਲਾਂਵਾਲਾ, ਕਾਬਲ ਸਿੰਘ ਛੀਨਾ, ਆਦਿ ਟਰੱਸਟ ਦੇ ਆਹੁਦੇਦਾਰਾਂ ਤੋਂ ਇਲਾਵਾ ਕਲਾ ਪ੍ਰੇਮੀ ਵੱਡੀ ਗਿਣਤੀ ‘ਚ ਮੌਜੂਦ ਸਨ।

 

 

Tags: Kuldeep Singh Dhaliwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD