Thursday, 04 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਮੁੱਖ ਮੰਤਰੀ ਸ. ਮਾਨ ਨੇ ਸਰਹੱਦੀ ਕੰਡਿਆਲੀ ਤਾਰ ਨੂੰ ਜ਼ੀਰੋ ਲਾਈਨ ਤੱਕ ਲਿਜਾਣ ‘ਚ ਰੱਚਿਆ ਇਤਿਹਾਸ-ਕੁਲਦੀਪ ਸਿੰਘ ਧਾਲੀਵਾਲ

ਸਰਹੱਦੀ ਬੀਐਸਐਫ ਚੌਂਕੀਆਂ ਤੇ ਸੜਕਾਂ ਲਈ ਜਮੀਨ ਪ੍ਰਾਪਤੀ ਦੇ ਨਿਪਟਾਰੇ ਲਈ ਮਾਨ ਸਰਕਾਰ ਨੇ ਐਸਡੀਐਮ ਨੂੰ ਕੁਲੈਕਟਰ ਸ਼ਕਤੀਆਂ ਦੇਣ ਦਾ ਕੀਤਾ ਨੋਟੀਫਿਕੇਸ਼ਨ ਜਾਰੀ-ਧਾਲੀਵਾਲ

Kuldeep Singh Dhaliwal, AAP Punjab, Amritsar, Ajnala

Gurpreet Singh

Gurpreet Singh

5 Dariya News

ਅੰਮ੍ਰਿਤਸਰ/ ਅਜਨਾਲਾ , 10 Apr 2026

Last updated on: Apr 11, 2026, 11:56 IST

ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਕੈਬੀਨੈਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਸੀਨੀਅਰ ਮਹਿਲਾ ਆਗੂ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ, ਬਲਾਕ ਇੰਚਾਰਜ ਜਸਜੀਤ ਸਿੰਘ, ਸੰਦੀਪ ਸਿੰਘ, ਹਰਪਾਲ ਸਿੰਘ ਬਲਜੀਤ ਸਿੰਘ ਦੇ ਉਪਰਾਲੇ ਨਾਲ ਅਜਨਾਲਾ ਹਲਕੇ ‘ਚ ਲੱਗਦੀ ਭਾਰਤ ਪਾਕਿ ਕੌਮਾਂਤਰੀ ਸਰਹੱਦ ਤੇ ਵੱਸੇ ਪਿੰਡਾਂ ਦੀਨੇਵਾਲੀ , ਬੱਲ ਲਭੇ ਦਰਿਆ, ਚੱਕ ਬਾਲਾ, ਨੰਗਲ ਅੰਬ, ਕਸਬਾ ਰਮਦਾਸ ਦੇ ਵਾਰਡ ਨੰਬਰ 1, 2, 3, 6, 9, 10 ਵਿਖੇ ਸ਼ਾਨਦਾਰ ਚਾਰ ਸਾਲ ਭਗਵੰਤ ਮਾਨ ਦੇ ਨਾਲ ਤਹਿਤ ਜਨਤਕ ਵੱਡੀਆਂ ਮੀਟਿੰਗਾਂ ਕਰਕੇ ਸਰਹੱਦੀ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। 

ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ. ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਕਿਸਾਨਾਂ ਸਮੇਤ ਆਮ ਵਰਗਾਂ ਨੂੰ ਦਰਪੇਸ਼ ਦਿੱਕਤਾਂ ਦੂਰ ਕਰਕੇ ਸੁੱਖ ਸਹੂਲਤਾਂ ਦੀ ਭਰਪੂਰਤਾ ਨਾਲ  ਰੰਗਲੇ ਪੰਜਾਬ ਦੀ ਸਿਰਜਣਾ,ਕੌਮੀ ਏਕਤਾ ਤੇ ਦੇਸ਼ ਦੀ ਮਜ਼ਬੂਤ ਸੁਰੱਖਿਆ ਪ੍ਰਮੁੱਖ ਪਹਿਲਾ ਏਜੰਡਾ ਹੈ। ਅਤੇ ਚਾਰ ਸਾਲਾਂ ‘ਚ ਚੋਣ ਗਰੰਟੀਆਂ 100 ਫੀਸਦੀ ਪੂਰੀਆਂ ਕਰਕੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ, ਚਹੁੰ ਮੁਖੀ ਵਿਕਾਸ, ਰੁਜ਼ਗਾਰ ਦੇ ਖੇਤਰ ‘ਚ ਇਤਿਹਾਸਕ ਮੀਲ ਪੱਥਰ ਕਾਇਮ ਕਰਦਿਆਂ ਦੇਸ਼ ਭਰ ‘ਚੋਂ ਕੌਮੀ ਪੱਧਰ ਦਾ ਇਤਿਹਾਸ ਰਚਿਆ ਹੈ।

ਸ. ਧਾਲੀਵਾਲ ਨੇ ਸਰਹੱਦੀ ਕਿਸਾਨਾਂ ਵਲੋਂ ਉਠਾਈਆਂ ਸਮੱਸਿਆਵਾਂ ਦੇ ਹੱਲ ਲਈ ਬੋਲਦਿਆਂ ਕਿਹਾ ਕਿ  ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵਲੋਂ ਪੰਜਾਬ ਚ ਭਾਰਤ ਪਾਕਿ ਕਰੀਬ 543 ਕਿਲੋਮੀਟਰ ਲੰਮੀ ਕੌਮਾਂਤਰੀ ਸਰਹੱਦ ਨੇੜ੍ਹੇ ਸੁਰੱਖਿਆ ਪੱਖੋਂ ਲੱਗੀ ਹੋਈ ਕੰਡਿਆਲੀ ਤਾਰ ਨੂੰ ਜ਼ੀਰੋ ਲਾਈਨ ਤੱਕ ਲਿਜਾਣ ਲਈ ਕੇਂਦਰੀ ਸਰਕਾਰ ਕੋਲ ਵਾਰ ਵਾਰ ਉੱਚ ਤਾਕਤੀ ਮੀਟਿੰਗਾਂ ਸਮੇਤ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਕੋਲ ਓਚੇਚੇ ਤੌਰ ਤੇ ਇਸ  ਸਮੱਸਿਆ ਦਾ ਭਖਵੇਂ ਰੂਪ ‘ਚ ਮੁੱਦਾ ਉਠਾਇਆ। 

ਜਿਸ ਦੇ ਨਤੀਜੇ ਵੱਜੋਂ ਕੌਮਾਂਤਰੀ ਸਰਹੱਦ ਤੇ ਵੱਸੇ ਸੈਂਕੜੇ ਪਿੰਡਾਂ, ਕਸਬਿਆਂ ਦੇ 12 ਹਜ਼ਾਰ ਕਿਸਾਨ ਪ੍ਰੀਵਾਰ,ਜਿੰਨਾਂ ‘ਚ ਅਜਨਾਲਾ ਖੇਤਰ ਦੀ ਕਰੀਬ 100 ਕਿਲੋਮੀਟਰ ਕੌਮਾਂਤਰੀ ਸਰਹੱਦੀ ਪੱਟੀ ਦੇ ਪਿੰਡਾਂ ਤੇ ਕਸਬਿਆਂ ਦੇ ਕਿਸਾਨ ਵੀ ਸ਼ਾਮਲ ਹਨ, ਨੂੰ ਹੁਣ ਵੱਡੀ ਰਾਹਤ ਮਿਲਣ ਜਾ ਰਹੀ ਹੈ , ਕਿਉਂਕਿ ਸਾਲ 1992 ਤੋਂ ਭਾਰਤ ਵਾਲੇ ਖਿੱਤੇ ਚ 2 -2, 3- 3 ਕਿਲੋਮੀਟਰ ਤੱਕ ਉਰਾਂ ਕੰਡਿਆਲੀ ਤਾਰ ਹੇਠਲੇ ਕਬਜੇ ਚ ਆ ਚੁੱਕੀ ਤਾਰ ਨੂੰ ਪੁੱਟਵਾ ਕੇ ਸਰਹੱਦੀ ਜ਼ੀਰੋ ਲਾਈਨ 100, 150 ਮੀਟਰ  ਤੱਕ ਲਿਜਾਣ ਜਾਂ ਫਿਰ ਹੁਣ ਤੱਕ ਕੰਡਿਆਲੀ ਤਾਰ ਦੇ ਕਬਜ਼ੇ ਹੇਠ ਆਈ ਹੋਈ ਜ਼ਮੀਨ ਦੇ ਤਬਾਦਲੇ ਚ ਪਿਛਾਂਹ ਉਪਜਾਊ ਓਨੀ ਹੀ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਜਾਣ ਲਈ 12 ਹਜਾਰ ਕਿਸਾਨ ਪਰਿਵਾਰਾਂ ਵਲੋਂ ਗੁਹਾਰ ਲਗਾਈ ਜਾ ਰਹੀ ਸੀ ਜਿਸ ਉੱਪਰ ਪੰਜਾਬ ‘ਚ ਰਾਜ ਕਰਦੀਆਂ ਰਹੀਆਂ ਸਾਬਕਾ ਕਾਂਗਰਸ ਅਕਾਲੀ ਤੇ ਭਾਜਪਾ ਸਰਕਾਰਾਂ ਨੇ ਚੁੱਪ ਵੱਟੀ ਰੱਖੀ। 

ਸ. ਧਾਲੀਵਾਲ ਨੇ ਮਾਨ ਸਰਕਾਰ ਵਲੋਂ ਸਰਹੱਦੀ ਕਿਸਾਨਾਂ , ਤੇ ਆਮ ਲੋਕਾਂ ਨੂੰ ਸੁਰੱਖਿਆ ਤੇ ਵਿਕਾਸ ਪੱਖੋਂ ਵੱਡੀ ਰਾਹਤ ਪਹੁੰਚਾਉਣ ਦਾ ਇਕ ਹੋਰ ਦਾਅਵਾ ਠੋਕਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਗ੍ਰਹਿ ਤੇ ਨਿਆਂ ਮੰਤਰਾਲੇ ਵਲੋਂ ਬੀਤੇ ਕੱਲ੍ਹ ਸਰਹੱਦੀ ਸੁਰੱਖਿਆ ਤੇ ਸਰਹੱਦੀ ਚੌਂਕੀਆਂ, ਸਰਹੱਦੀ ਸੜਕਾਂ ਤੇ ਹੋਰ ਬੁਨਿਆਦੀ ਢਾਂਚੇ ਦੇ ਲੋੜੀਂਦੇ ਵਿਕਾਸ ਲਈ ਬੀਐਸਐਫ ਕੋਲੋਂ ਜ਼ਮੀਨ ਪ੍ਰਾਪਤੀ ਦੇ ਅਧਿਕਾਰ ਦੇ ਮਸਲੇ ਪੰਜਾਬ ਪੱਧਰ ਤੇ ਨਿਪਟਾਉਣ ਦੀ ਬਜਾਏ ਸਬ ਡਵੀਜ਼ਨ ਪੱਧਰ ਤੇ ਐਸ ਡੀ ਐਮ’ਜ਼ ਨੂੰ ਕੁਲੈਕਟਰ ਸ਼ਕਤੀਆਂ ਸੌਂਪਣ ਲਈ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।ਸੰਵਾਦ ਜਨ ਸੰਪਰਕ ਮੁਹਿੰਮ ‘ਚ ਵੱਡੀ ਗਿਣਤੀ ‘ਚ ਸਰਹੱਦੀ ਔਰਤਾਂ , ਆਮ ਵਿਅਕਤੀਆਂ ਸਮੇਤ ਪੰਚ ਸਰਪੰਚ, ਕੌਂਸਲਰ, ਪਾਰਟੀ ਵਲੰਟੀਅਰ, ਮੌਜੂਦ ਸਨ।

 

Tags: Kuldeep Singh Dhaliwal , AAP Punjab , Amritsar , Ajnala

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD