Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ

 

ਆਈਟੀਆਈ ਪਾਸ ਨੌਜੁਆਨਾਂ ਲਈ ਡਿਜੀਟਲ ਟ੍ਰੇਕਿੰਗ ਅਤੇ ਰੁਜ਼ਗਾਰ ਮੇਲੇ ਸ਼ੁਰੂ ਕਰਨ ਦੇ ਨਾਇਬ ਸਿੰਘ ਸੈਣੀ ਦੇ ਦਿੱਤੇ ਨਿਰਦੇਸ਼

ਆਉਣ ਵਾਲੇ ਦਿਨਾ ਵਿੱਚ ਸਕਿਲ ਨੌਜੁਆਨਾ ਦੀ ਡਿਮਾਂਡ ਕਾਫੀ ਹੋਵੇਗੀ, ਅਜਿਹੇ ਵਿੱਚ ਸਕਿਲ 'ਤੇ ਖਾਸਾ ਫੋਕਸ ਹੋਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

Nayab Singh Saini, Gaurav Gautam, Chandigarh

Web Admin

Web Admin

5 Dariya News

ਚੰਡੀਗੜ੍ਹ , 25 Mar 2026

Last updated on: Mar 26, 2026, 13:43 IST

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਨਿਰਦੇਸ਼ ਦਿੱਤੇ ਹਨ ਕਿ ਆਈਟੀਆਈ ਤੋਂ ਪਾਸ ਹੋਣ ਵਾਲੇ ਟ੍ਰੇਨੀਆਂ ਦੇ ਅਪ੍ਰੈਂਟਸ਼ਿਪ ਅਤੇ ਪਲੇਸਮੈਂਟ ਡਾਟਾ ਨੂੰ ਇੱਕਠਾ ਕਰ ਪੋਰਟਲ ਬਣਾਇਆ ਜਾਵੇ। ਨਾਲ ਹੀ ਆਈਟੀਆਈ ਤੋਂ ਪਾਸ ਆਊਟ ਹੋਏ ਟ੍ਰੇਨੀਆਂ ਦਾ ਡੇਟਾ ਰਾਜ ਦੇ ਉਦਯੋਗ ਅਦਾਰਿਆਂ ਨੂੰ ਉਪਲਬਧ ਕਰਾਉਣ ਨਈ ਡਿਜੀਟਲ ਪੋਰਟਲ ਦਾ ਨਿਰਮਾਣ ਕੀਤਾ ਜਾਵੇ। ਨਾਲ ਹਰ ਜਿਲ੍ਹਾ ਵਿੱਚ ਰੁਜਗਾਰ ਦੇ ਵੱਡੇ ਮੇਲੇ ਲਗਾਏ ਜਾਣ।

ਬਕਾਇਦਾ ਇਸ ਦੇ ਲਈ ਵਿਭਾਗ ਕਲੇਂਡਰ ਵੀ ਜਾਰੀ ਕਰਨ। ਤਾਂ ਜੋ ਵੱਧ ਤੋਂ ਵੱਧ ਨੋਜੁਆਨਾਂ ਨੂੰ ਰੁਜਗਾਰ ਮਿਲ ਸਕੇ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਬੁੱਧਵਾਰ ਨੂੰ ਹਰਿਆਣਾ ਨਿਵਾਸ ਵਿੱਚ ਯੁਵਾ ਸਸ਼ਕਤੀਕਰਣ ਅਤੇ ਉਦਮਤਾ ਵਿਭਾਗ ਹਰਿਆਣਾ ਦੀ ਗਤੀਵਿਧੀਆਂ ਤੇ ਉਪਲਬਧੀਆਂ ਬਾਰੇ ਮੀਟਿੰਗ ਲੈ ਰਹੇ ਸਨ। 

ਸਮੀਖਿਆ ਮੀਟਿੰਗ ਵਿੰਚ ਵਿਭਾਗ ਦੇ ਮੰਤਰੀ ਸ੍ਰੀ ਗੌਰਵ ਗੌਤਮ ਨੇ ਪੁਸ਼ਪ ਭੇਂਟ ਕਰਦੇ ਹੋਏ ਮੁੱਖ ਮੰਤਰੀ ਦਾ ਸਵਾਗਤ ਕੀਤਾ। ਮੁੰਖ ਮੰਤਰੀ ਨੇ ਸਮਰੱਥ ਸਕਿਲ ਮੁੱਖ ਦਫਤਰ ਦੀ ਨਿਦੇਸ਼ਕ ਸ੍ਰੀਮਤੀ ਵੰਦਨਾ ਦਿਸੋਦਿਆ ਵੱਲੋਂ ਇੱਕ ਪੇਸ਼ਗੀ ਰਾਹੀਂ ਵਿਭਾਗ ਦੀ ਗਤੀਵਿਧੀਆਂ ਤੇ ਉਪਲਬਧੀਆਂ ਵੀ ਪੇਸ਼ ਕੀਤੀਆਂ। 

ਇਸ ਦੌਰਾਨ ਟ੍ਰੇਨੀਆਂ ਦੀ ਸਖਿਲਾਈ, ਸ਼ੁਰੂਆਤੀ ਸਿਖਲਾਈ, ਆਈਟੀਆਈ ਦਾ ਪ੍ਰਤਿਸ਼ਠਾਨਾਂ ਦੇ ਨਾਲ ਮੈਮੋ ਸਮਝੌਤਾ, ਆਈਟੀਆਈ ਅਦਾਰਿਆਂ ਵਿੱਚ ਭਵਨ ਰਿਪੇਅਰ ਦੇ ਕੰਮ ਤੇ ਸੀਐਸਆਰ ਦੇ ਤਹਿਤ ਲੈਬ/ਆਈਟੀਆਈ ਦਾ ਅਪਗੇ੍ਰਡ ਵਰਗੇ ਵਿਸ਼ਿਆਂ 'ਤੇ ਵਿਸਤਾਰ ਨਾਲ ਚਰਚਾ ਹੋਈ। ਇਸ ਮੀਟਿੰੰਗ ਦੌਰਾਨ ਹਰਿਆਣਾ ਸਕਿਲ ਵਿਕਾਸ ਮਿਸ਼ਨ ਦੀ ਗਤੀਵਿਧੀਆਂ ਤੇ ਉਪਲਬਧੀਆਂ ਦੀ ਵੀ ਸਮੀਖਿਆ ਕੀਤੀ ਗਈ।

ਮੁੱਖ ਮੰਤਰੀ ਨੇ ਇਸ ਦੌਰਾਨ ਕਿਹਾ ਕਿ ਨਵੀਂ ਸਿਖਿਆ ਨੀਤੀ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਵਿਜਨ ਹੈ ਕਿ ਸਟੂਡੇਂਟਸ ਵਿੰਚ ਪੜਾਈ ਦੇ ਨਾਲ-ਨਾਲ ਹੱਥ ਦਾ ਹੁਨਰ ਵੀ ਹੋਵੇ। ਕਿਉਂਕਿ ਜਿਸ ਵਿੱੰਚ ਹੱਥ ਦਾ ਹੁਨਰ ਹੋਵੇਗਾ, ਉਹ ਰੁਜਗਾਰ ਪਰਕ ਵੀ ਹੋਵੇਗਾ। ਉਨ੍ਹਾਂ ਨੇ ਮੀਟਿੰਗ ਵਿੰਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਆਈਟੀਆਈ ਪਾਸ ਕਰਨ ਵਾਲੇ ਸਟੂਡੇਂਟਸ ਦੀ ਮਾਨੀਟਰਿੰਗ ਦੀ ਵਿਵਸਥਾ ਕੀਤੀ ਜਾਵੇ ਕਿ ਆਖਿਰ ਪਾਸ ਆਊਟ ਹੋਣ ਦੇ ਬਾਅਦ ਕੀ ਉਨ੍ਹਾਂ ਨੂੰ ਰੁਜਗਾਰ ਮਿਲਿਆ ਜਾਂ ਨਹੀਂ। 

ਇਸੀ ਤਰ੍ਹਾ ਨਾਲ ਇੰਟਰਨਸ਼ਿਪ 'ਤੇ ਜਾਣ ਵਾਲੇ ਵਿਦਿਆਰਥੀਆਂ ਦਾ ਵੀ ਬਿਊਰਾ ਰੱਖਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਨੌਜੁਆਨਾਂ ਵਿੱਚ ਪ੍ਰਤਿਭਾ ਨੂੰ ਨਿਖਾਰਣ ਲਈ ਆਈਟੀਆਈ ਨੂੰ ਵਿਸ਼ੇਸ਼ ਰੂਪ ਨਾਲ ਅਪਗੇ੍ਰਡ ਕੀਤਾ ਜਾਵੇ। ਕਿਉਂਕਿ ਜਿਸ ਤਰ੍ਹਾ ਨਾਲ 10 ਆਈਐਮਟੀ ਖੋਲੇ ਜਾਣ ਦੀਦਿਸ਼ਾ ਵਿੱਚ ਕੰਮ ਚੱਲ ਰਿਹਾ ਹੈ, ਅਜਿਹੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਸਕਿਲ ਨੌਜੁਆਨਾ ਦੀ ਡਿਮਾਂਡ ਕਾਫੀ ਹੋਵੇਗੀ। 

ਅਜਿਹੇ ਵਿੱਚ ਸਾਡਾ ਫੋਕਸ ਕੁਆਲਿਟੀ 'ਤੇ ਹੋਣਾ ਚਾਹੀਦਾ ਹੈ। ਨਵੀਂ ਤਕਨੀਕ ਦੀ ਜਿੱਥੇ ਜਰੂਰਤ ਹੈ, ਉਸ ਦਿਸ਼ਾ ਵਿੱਚ ਕੰਮ ਕੀਤਾ ਜਾਵੇ। ਖਾਸ ਤੌਰ 'ਤੇ ਜਿਸ ਤਰ੍ਹਾ ਨਾਲ ਮੌਜੂਦਾ ਵਿੱਚ ਏਆਈ ਅਤੇ ਤਕਨੀਕ ਵੱਧ ਰਹੀ ਹੈ, ਉਸ ਨਾਲ ਸਬੰਧਿਤ ਟੇ੍ਰਡ ਵੀ ਆਈਟੀਆਈ ਵਿੱਚ ਹੌਣ। ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਪੂਰੇ ਸੂਬੇ ਵਿੱਚ ਚੱਲ ਰਹੀ ਆਈਟੀਆਈ ਵਿੱਚ ਇਸਤੇਮਾਲ ਹੋਣ ਵਾਲੀ ਮਸ਼ੀਨਰੀ ਨੂੰ ਲੈ ਕੇ ਵੀ ਜਾਣਕਾਰੀ ਲਈ। 

ਉਨ੍ਹਾਂ ਨੇ ਕਿਹਾ ਕਿ ਜਿਸ ਅਦਾਰਿਆਂ ਵਿੱਚ ਮਸ਼ੀਨਰੀ ਖਰਾਬ ਹੈ, ਜਾਂ ਪੁਰਾਣੀ ਤਕਨੀਕ ਦੀ ਹੈ ਉਨ੍ਹਾਂ ਨੂੰ ਅਪਗ੍ਰੇਡ ਕੀਤਾ ਜਾਵੇ। ਇਸ ਤਰ੍ਹਾ ਆਈਟੀਆਈ ਇੰਸਟਕਟਰਾਂ ਨੂੰ ਨਵੀਂ ਤਕਨੀਕ ਦੇ ਬਾਰੇ ਵਿੱਚ ਵੀ ਟ੍ਰੇਨਿੰਗ ਦੇਣਾ ਯਕੀਨੀ ਕੀਤਾ ਜਾਵੇ। ਉੱਥੇ ਹੀ, ਮੁੰਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਆਈਟੀਆਈ ਦੀ ਬਿਲਡਿੰਗ, ਚਾਰਦੀਵਾਰੀ ਅਤੇ ਰੱਖਰਖਾਵ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ।

ਟ੍ਰੇਨਿੰਗ ਹਾਸਲ ਕਰਨ ਵਾਲੇ ਨੂੰ ਮਿਲੇਗਾ ਕੰਟ੍ਰੈਕਟ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੀਟਿੰਗ ਦੌਰਾਨ ਹਰਿਆਣਾ ਸਕਿਲ ਵਿਕਾਸ ਮਿਸ਼ਨ ਦੀ ਗਤੀਵਿਧੀਆਂ ਤੇ ਉਪਲਬਧੀਆਂ ਦੀ ਵੀ ਸਮੀਖਿਆ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਮਰੱਥ ਦੀ ਟ੍ਰੇਨਿੰਗ ਲੈਣ ਵਾਲੇ ਨੌਜੁਆਨਾਂ ਦਾ ਪ੍ਰਾਥਮਿਕਤਾ ਆਧਾਰ 'ਤੇ ਕੰਮਕਾਜ ਆਦਿ ਸਬੰਧਿਤ ਕੰਟ੍ਰੈਕਟ ਦਿੱਤੇ ਜਾਣ। 

ਬਕਾਇਦਾ ਇਸ ਦੇ ਲਈ ਸਰਕਾਰ ਨੇ ਯੋਜਨਾ ਬਣਾ ਲਈ ਹੈ। ਉਨ੍ਹਾਂ ਨੇ ਸਕਿਲ ਮਿਸ਼ਨ ਦੇ ਅਧਿਕਾਰੀਆਂ ਨੂੰ ਡ੍ਰੋਨ ਦੀਦੀ ਅਤੇ ਸਮਰੱਥ ਕੰਟ੍ਰੈਕਟਰ ਯੁਵਾ ਯੋਜਨਾ ਦੀ ਸਿਖਲਾਈ ਨੂੰ ਸਮੇਂ ਰਹਿੰਦੇ ਪੂਰਾ ਕਰਨ ਦੇ ਨਿਰਦੇਸ਼ ਦਿੰਤੇ।

ਨਿਜੀ ਆਈਟੀਆਈ ਦੀ ਰਿਪੋਰਟ ਤਲਬ

ਮੀਟਿੰਗ ਵਿੱਚ ਨਿਜੀ ਆਈਟੀਆਈ ਨੂੰ ਲੈ ਕੇ ਵੀ ਸਮੀਖਿਆ ਹੋਈ। ਇਸ ਦੌਰਾਨ ਦਸਿਆ ਗਿਆ ਕਿ ਕੁੱਝ ਥਾਂ 'ਤੇ ਨਿਜੀ ਆਈਟੀਆਈ ਵਿੱਚ ਅਨਿਯਮਤਤਾਵਾਂ ਮਿਲੀਆਂ ਹਨ। ਜਿਸ 'ਤੇ ਮੁੱਖ ਮੰਤਰੀ ਨੇ ਸਖਤੀ ਨਾਲ ਇਸ ਦਿਸ਼ਾ ਵਿੱਚ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।ਊਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਅਦਾਰਿਆਂ ਵਿੱਚ ਟ੍ਰੇਨੀ ਸਿਖਲਾਈ ਲਈ ਨਹੀਂ ਆਉਂਦੇਹਨ, ਪਰ ਨੌਨ ਅਟੈਂਡਿੰਗ ਕਲਚਰ ਵਿੱਚ ਅਦਾਰਾ ਚੱਲ ਰਹੇ ਹਨ। ਉਨ੍ਹਾਂ 'ਤੇ ਸਖਤ ਕਾਰਵਾਈ ਕੀਤੀ ਜਾਵੇ।

ਮੀਟਿੰਗ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਤੇ ਯੁਵਾ ਸਸ਼ਕਤੀਕਰਣ ਅਤੇ ਉਦਮਤਾ ਵਿਭਾਗ ਦੇ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਐਸਡੀਆਈਟੀ ਦੀ ਦੋਹਰੀ ਸਿਖਲਾਈ ਪ੍ਰਣਾਲੀ ਨੂੰ ਇੱਕਚੰਗਾ ਰੁਜਗਾਰ ਸਪੰਨ ਯੋਜਨਾ ਦੱਸਦੇ ਹੋਏ ਉਨ੍ਹਾਂ ਨੇ ਇਸ ਯੋਜਨਾ ਦਾ ਹੋਰ ਵੱਧ ਵਿਸਤਾਰ ਕਰਨ ਤੇ ਰਾਜ ਦੀ ਹਰੇਕ ਸਰਕਾਰੀ ਆਈਟੀਆਈ ਵਿੱਚ ਲਾਗੂ ਕਰਨ ਦੇ ਨਿਰਦੇਸ਼ ਦਿੱਤੇ। ਨਾਲ ਹੀ ਵਿਸ਼ੇਸ਼ਤੌਰ 'ਤੇ ਪੀਐਮ ਸੇਤੂ ਯੋਜਨਾ ਨੂੰ ਸਮੇ ਸੀਮਾ ਅਨੁਸਾਰ ਲਾਗੂ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ। 

ਨਾਲ ਹੀ ਆਈਟੀਆਈ ਅਦਾਰਿਆਂ ਵਿੱਚ ਖੇਡ ਗਤੀਵਿਧੀਆਂ ਲਈ ਕਲੇਂਡਰ ਜਾਰੀ ਕਰਨ ਤੇ ਟ੍ਰੇਨੀਆਂ ਦਾ ਉਦਯੋਗਾਂ ਵਿੱਚ ਵਿਦਿਅਕ ਟੂਰ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ। ਇਹ ਟੂਰ ਨਾ ਸਿਰਫ ਹਰਿਆਣਾ ਦੇ ਵੱਡੇ-ਵੱਡੇ ਉਦਯੋਗਿਕ ਅਦਾਰਿਆਂ ਵਿੱਚ ਕਰਵਾਏ ਜਾਣਗੇ, ਨਾਲ ਹੀ ਦੂਜੇ ਸੂਬਿਆਂ ਵਿੱਚ ਸਥਿਤ ਉਦਯੋਗਿਕ ਅਦਾਅਿਰਾਂ ਵਿੱਚ ਵੀ ਕਰਵਾਏ ਜਾਣਗੇ।

 

Tags: Nayab Singh Saini , Gaurav Gautam , Chandigarh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD