ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਦਿਵਯ ਆਸ਼ੀਰਵਾਦ ਅਤੇ ਆਦਰਨੀਯ ਨਿਰੰਕਾਰੀ ਰਾਜਪਿਤਾ ਜੀ ਦੀ ਗਰਿਮਾਮਈ ਹਾਜ਼ਰੀ ਵਿੱਚ ਰੇਲਵੇ ਗ੍ਰਾਊਂਡ, ਪਰਾਗ ਡੇਅਰੀ, ਕਾਨਪੁਰ ਵਿੱਚ ਉੱਤਰ ਪ੍ਰਦੇਸ਼ ਪ੍ਰਾਂਤੀ ਨਿਰੰਕਾਰੀ ਸੰਤ ਸਮਾਗਮ ਦਾ ਭਵਿਆ, ਸੁਚੱਜਾ ਅਤੇ ਬਹੁਤ ਹੀ ਪ੍ਰੇਰਣਾਦਾਇਕ ਆਯੋਜਨ ਕੀਤਾ ਗਿਆ। ਇਸ ਦੌਰਾਨ ਆਧਿਆਤਮ, ਪ੍ਰੇਮ, ਅਨੁਸ਼ਾਸਨ, ਸ਼ਰਧਾ, ਸਮਰਪਣ ਅਤੇ ਆਤਮਿਕ ਚੇਤਨਾ ਦਾ ਵਿਲੱਖਣ ਮੇਲ ਦੇਖਣ ਨੂੰ ਮਿਲਿਆ।
ਉੱਤਰ ਪ੍ਰਦੇਸ਼ ਸਮੇਤ ਵੱਖ-ਵੱਖ ਰਾਜਾਂ ਤੋਂ ਆਏ ਹਜ਼ਾਰਾਂ ਸ਼ਰਧਾਲੂਆਂ ਨੇ ਭਾਗ ਲਿਆ ਅਤੇ ਇਸ ਸਮਾਗਮ ਨੂੰ ਇਕ ਵਿਸ਼ਾਲ ਆਧਿਆਤਮਿਕ ਤਿਉਹਾਰ ਦਾ ਰੂਪ ਦੇ ਦਿੱਤਾ। ਸਮਾਗਮ ਸਥਾਨ ਨੂੰ ਇਕ ਸੁਚੱਜੇ ਟੈਂਟ ਨਗਰ ਵਜੋਂ ਤਿਆਰ ਕੀਤਾ ਗਿਆ ਸੀ, ਜਿੱਥੇ ਸਫ਼ਾਈ, ਅਨੁਸ਼ਾਸਨ ਅਤੇ ਆਤਮਿਕ ਪ੍ਰੇਮ ਦਾ ਸੁਹਾਵਾਂ ਮਾਹੌਲ ਦੇਖਣ ਨੂੰ ਮਿਲਿਆ।
ਸ਼ਰਧਾਲੂ ਇਕ ਪਰਿਵਾਰ ਵਾਂਗ ਆਪਸੀ ਪ੍ਰੇਮ, ਏਕਤਾ, ਸ਼ਾਂਤੀ ਅਤੇ ਭਰਾਤਰੀਭਾਵ ਨਾਲ ਇਕੱਠੇ ਹੋਏ। ਸਮਾਗਮ ਤੋਂ ਪਹਿਲਾਂ ਨਿਰੰਕਾਰੀ ਯੂਥ ਫੋਰਮ (NYF) ਵੱਲੋਂ ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਸੁੰਦਰ ਆਯੋਜਨ ਕੀਤਾ ਗਿਆ। ਨੌਜਵਾਨਾਂ ਨੇ ਕ੍ਰਿਕਟ, ਬੈਡਮਿੰਟਨ, ਵਾਲੀਬਾਲ ਅਤੇ ਫੁੱਟਬਾਲ ਵਰਗੀਆਂ ਖੇਡਾਂ ਵਿੱਚ ਉਤਸ਼ਾਹ ਨਾਲ ਭਾਗ ਲਿਆ ਅਤੇ ਟੀਮ ਸਪਿਰਿਟ, ਅਨੁਸ਼ਾਸਨ ਅਤੇ ਸਹਿਯੋਗ ਵਰਗੀਆਂ ਮੁੱਲਾਂ ਨੂੰ ਅਪਣਾਇਆ।
ਇਸਦੇ ਨਾਲ ਹੀ ਨਿਰੰਕਾਰੀ ਯੂਥ ਸਿਮਪੋਜ਼ੀਅਮ (NYS) ਰਾਹੀਂ ਨੌਜਵਾਨਾਂ ਨੂੰ ਆਧਿਆਤਮਿਕ ਵਿਸ਼ਿਆਂ ‘ਤੇ ਵਿਚਾਰ ਅਤੇ ਅਭਿਵਿਆਕਤੀ ਲਈ ਮੰਚ ਦਿੱਤਾ ਗਿਆ। ਸਮਾਗਮ ਦੌਰਾਨ “ਛੇ ਤੱਤ (Six Elements)” ਵਿਸ਼ੇ ‘ਤੇ ਆਧਾਰਿਤ ਸਕਿਟਾਂ, ਗੀਤਾਂ ਅਤੇ ਪੈਨਲ ਚਰਚਾਵਾਂ ਰਾਹੀਂ ਇਹ ਸੰਦੇਸ਼ ਦਿੱਤਾ ਗਿਆ ਕਿ ਆਧਿਆਤਮਿਕਤਾ ਸਿਰਫ਼ ਸੋਚ ਨਹੀਂ, ਸਗੋਂ ਜੀਵਨ ਜੀਣ ਦਾ ਇੱਕ ਅਰਥਪੂਰਨ ਢੰਗ ਹੈ।
ਗੀਤਾਂ, ਪ੍ਰਵਚਨਾਂ, ਕਵਿਤਾਵਾਂ ਅਤੇ ਸੱਭਿਆਚਾਰਕ ਪ੍ਰਸਤੁਤੀਆਂ ਰਾਹੀਂ ਸ਼ਰਧਾਲੂਆਂ ਨੇ ਆਪਣਾ ਭਗਤੀ ਭਾਵ ਪ੍ਰਗਟ ਕੀਤਾ ਅਤੇ ਸੇਵਾ, ਪ੍ਰੇਮ ਅਤੇ ਮਨੁੱਖੀ ਮੁੱਲਾਂ ਦਾ ਸੰਦੇਸ਼ ਹਰ ਥਾਂ ਤੱਕ ਪਹੁੰਚਾਇਆ। ਆਪਣੇ ਪਵਿੱਤਰ ਆਸ਼ੀਰਵਚਨਾਂ ਵਿੱਚ ਸਤਿਗੁਰੂ ਮਾਤਾ ਜੀ ਨੇ ਫਰਮਾਇਆ ਕਿ ਪਰਮਾਤਮਾ ਸਾਡੇ ਜੀਵਨ ਵਿੱਚ ਵਿਚਾਰਾਂ, ਭਾਵਨਾਵਾਂ ਅਤੇ ਰਚਨਾਵਾਂ ਰਾਹੀਂ ਪ੍ਰਗਟ ਹੁੰਦਾ ਹੈ।
ਇਹ ਜੀਵਨ ਸਿਰਫ਼ ਆਪਣੇ ਲਈ ਨਹੀਂ, ਸਗੋਂ ਸੰਸਾਰ ਲਈ ਇਕ ਸੁੰਦਰ ਭੇਟ ਬਣਨ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਜੀਵਨ ਦਾ ਮਕਸਦ ਪ੍ਰੇਮ, ਦਇਆ, ਕਰੁਣਾ, ਨਿਮਰਤਾ ਅਤੇ ਸਹਿਨਸ਼ੀਲਤਾ ਵਰਗੇ ਗੁਣਾਂ ਨੂੰ ਅਪਣਾਉਣਾ ਹੈ। ਤਿਤਲੀ ਦੇ ਉਦਾਹਰਨ ਨਾਲ ਮਾਤਾ ਜੀ ਨੇ ਸਮਝਾਇਆ ਕਿ ਜਿਵੇਂ ਤਿਤਲੀ ਬਦਲਾਅ ਤੋਂ ਬਾਅਦ ਸੁੰਦਰ ਬਣਦੀ ਹੈ, ਓਸੇ ਤਰ੍ਹਾਂ ਮਨੁੱਖ ਨੂੰ ਵੀ ਆਪਣੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆ ਕੇ ਆਪਣੇ ਆਪ ਨੂੰ ਬਿਹਤਰ ਬਣਾਉਣਾ ਚਾਹੀਦਾ ਹੈ।
ਉਨ੍ਹਾਂ ਪ੍ਰੇਰਿਤ ਕੀਤਾ ਕਿ ਅਸੀਂ ਬਿਛੂ ਵਾਂਗ ਡੰਗ ਮਾਰਨ ਵਾਲੇ ਨਹੀਂ, ਸਗੋਂ ਭਲਾਈ ਕਰਨ ਵਾਲੇ ਬਣੀਏ—ਸਾਡੇ ਕਰਮ ਦਿਖਾਵੇ ਤੋਂ ਰਹਿਤ ਹੋਣ ਅਤੇ ਸੱਚਾਈ ਤੇ ਨੇਕੀ ਨਾਲ ਭਰੇ ਹੋਣ। ਉਨ੍ਹਾਂ ਅੱਗੇ ਕਿਹਾ ਕਿ ਸੱਚੀ ਭਗਤੀ ਅਤੇ ਸਤਸੰਗ ਨਾਲ ਮਨ ਦੀ ਪੀੜਾ ਦੂਰ ਹੁੰਦੀ ਹੈ ਅਤੇ ਆਤਮਾ ਨੂੰ ਸ਼ਾਂਤੀ ਮਿਲਦੀ ਹੈ। ਜਦੋਂ ਮਨੁੱਖ ਨਿਰੰਕਾਰ ਨੂੰ ਪ੍ਰਾਥਮਿਕਤਾ ਦਿੰਦਾ ਹੈ, ਤਦ ਉਹ ਜੀਵਨ ਜੀਉਂਦੇ ਹੀ ਮੁਕਤੀ ਦਾ ਅਨੁਭਵ ਕਰਦਾ ਹੈ।
ਸੇਵਾ, ਸਿਮਰਨ ਅਤੇ ਸਤਸੰਗ ਨੂੰ ਜੀਵਨ ਦਾ ਆਧਾਰ ਦੱਸਦਿਆਂ ਉਨ੍ਹਾਂ ਸਮਰਪਣ ਭਾਵ ਨਾਲ ਜੀਵਨ ਜੀਣ ਲਈ ਪ੍ਰੇਰਿਤ ਕੀਤਾ। ਸਮਾਗਮ ਦਾ ਸਮਾਪਨ ਸ਼ਰਧਾਲੂਆਂ ਵੱਲੋਂ ਸੱਚ, ਏਕਤਾ ਅਤੇ ਮਨੁੱਖਤਾ ਦੇ ਮਾਰਗ ‘ਤੇ ਡੱਟ ਕੇ ਚਲਣ ਦੇ ਸੰਕਲਪ ਨਾਲ ਹੋਇਆ। ਇਸ ਦਿਵਯ ਆਯੋਜਨ ਨੇ ਸਭ ਦੇ ਜੀਵਨ ਵਿੱਚ ਨਵੀਂ ਉਰਜਾ, ਸਕਾਰਾਤਮਕ ਸੋਚ ਅਤੇ ਆਤਮਿਕ ਜਾਗਰੂਕਤਾ ਭਰ ਦਿੱਤੀ।
ਅੰਤ ਵਿੱਚ ਨਿਰੰਕਾਰੀ ਮਿਸ਼ਨ ਵੱਲੋਂ ਪ੍ਰਸ਼ਾਸਨ ਅਤੇ ਸਾਰੇ ਵਿਭਾਗਾਂ ਦਾ ਇਸ ਭਵਿਆ ਸਮਾਗਮ ਨੂੰ ਸਫਲ ਬਣਾਉਣ ਲਈ ਕੀਤੇ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ ਗਿਆ।