ਹਲਕਾ ਖਰੜ ਦੀ ਵਿਧਾਇਕਾ ਅਨਮੋਲ ਗਗਨ ਮਾਨ ਵੱਲੋਂ ਅੱਜ ਵਾਰਡ ਨੰਬਰ 19, ਗੁੱਗਾ ਮਾੜੀ ਨੇੜੇ ਅਜ ਸਰੋਵਰ, ਖਰੜ ਵਿਖੇ ਨਵੇਂ ਟਿਊਬਵੈੱਲ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕ ਨੇ ਸਮੂਹ ਇਲਾਕਾ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਟਿਊਬਵੈੱਲ ਨਾਲ ਇਲਾਕੇ ਦੇ ਵਸਨੀਕਾਂ ਨੂੰ ਪਾਣੀ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ (ਕਾਰਜਕਾਰੀ ਅਧਿਕਾਰੀ, ਨਗਰ ਕੌਂਸਲ ਖਰੜ) ਨੇ ਦੱਸਿਆ ਕਿ ਇਸ ਟਿਊਬਵੈੱਲ ਤੇ ਲਗਭਗ 42 ਲੱਖ ਰੁਪਏ ਦੀ ਲਾਗਤ ਆਈ ਹੈ। ਇਸ ਮੌਕੇ ਇਲਾਕਾ ਵਾਸੀਆਂ ਨੇ ਵਿਧਾਇਕਾ ਅਮਨਮੋਲ ਗਗਨ ਮਾਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਵਿਕਾਸ ਕੰਮ ਇਲਾਕੇ ਲਈ ਬਹੁਤ ਲਾਭਦਾਇਕ ਸਾਬਤ ਹੋਵੇਗਾ।
ਇਸ ਮੌਕੇ ਅੰਜੂ ਚੰਦਰ (ਪ੍ਰਧਾਨ, ਨਗਰ ਕੌਂਸਲ ਖਰੜ), ਸੁਖਦੇਵ ਸਿੰਘ (ਕਾਰਜਕਾਰੀ ਅਧਿਕਾਰੀ, ਨਗਰ ਕੌਂਸਲ ਖਰੜ), ਜੇ.ਈ. ਜੰਗ ਬਹਾਦੁਰ, ਜੇ.ਈ. ਮਨੋਜ ਕੁਮਾਰ, ਐਮ.ਸੀ. ਰਾਜਵੀਰ ਸਿੰਘ ਰਾਜੀ, ਨਗਰ ਕੌਂਸਲ ਦਫ਼ਤਰ ਸਟਾਫ, ਸੁਖਵਿੰਦਰ ਸਿੰਘ ਬਿੱਟੂ (ਚੇਅਰਮੈਨ, ਮਾਰਕੀਟ ਕਮੇਟੀ ਖਰੜ), ਵਿਕਾਸ ਮੋਹਨ (ਪੀ.ਏ.), ਰਘਵੀਰ ਸਿੰਘ ਮੋਦੀ (ਚੇਅਰਮੈਨ, ਬਲਾਕ ਸਮਿਤੀ ਖਰੜ), ਬਲਜੀਤ ਸਿੰਘ (ਮੀਡੀਆ ਇੰਚਾਰਜ), ਹਰਮੇਸ਼ ਸਿੰਘ ਐਮ.ਸੀ. ਅਤੇ ਅਨੇਕਾਂ ਆਗੂ ਮੌਜੂਦ ਸਨ।