Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ

 

ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ : ਪੁਰਜਿਆਂ ਤੋਂ ਪਲੈਟਫਾਰਮਾਂ ਤੱਕ" ਵਿਸ਼ੇ ਤਹਿਤ ਸਾਈਕਲ ਅਤੇ ਈ-ਬਾਈਕਸ- ਆਲਮੀ ਬਾਜ਼ਾਰਾਂ ਲਈ ਪੰਜਾਬ ਦੇ ਅਗਲੇ ਪੀੜ੍ਹੀ ਦੇ ਸਾਈਕਲ"

ਪੰਜਾਬ ਦਾ ਸਾਈਕਲ ਉਦਯੋਗ ਪੁਰਜਿਆਂ ਤੋਂ ਪਲੇਟਫਾਰਮਾਂ ਤੱਕ ਵਿਸ਼ਵ ਪੱਧਰੀ ਪੁਲਾਂਘ ਲਈ ਤਿਆਰ-ਬਰ-ਤਿਆਰ

Punjab Investors Summit

Web Admin

Web Admin

5 Dariya News

ਚੰਡੀਗੜ੍ਹ , 14 Mar 2026

Last updated on: Mar 15, 2026, 12:59 IST

"ਪੁਰਜ਼ਿਆਂ ਤੋਂ ਪਲੇਟਫਾਰਮਾਂ ਤੱਕ- ਆਲਮੀ ਬਾਜ਼ਾਰਾਂ ਲਈ ਪੰਜਾਬ ਦੇ ਅਗਲੇ ਪੀੜ੍ਹੀ ਦੇ ਸਾਈਕਲ" ਵਿਸ਼ੇ ਹੇਠ "ਸਾਈਕਲ ਅਤੇ ਈ-ਬਾਈਕਸ" ਸਿਰਲੇਖ ਵਾਲੇ ਸੈਸ਼ਨ ਨੇ ਸੂਬੇ ਦੇ ਇੱਕ ਵਿਸ਼ਵਵਿਆਪੀ ਨਿਰਮਾਣ ਕੇਂਦਰ ਵਜੋਂ ਵਧ ਰਹੇ ਰੁਤਬੇ ਨੂੰ ਉਭਾਰਿਆ। ਇਸ ਸੈਸ਼ਨ ਦੌਰਾਨ ਉਦਯੋਗ ਖੇਤਰ ਦੇ ਆਗੂਆਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਨੀਤੀ ਸਥਿਰਤਾ, ਤਕਨੀਕੀ ਪੱਖੋਂ ਸਮੇਂ ਦਾ ਹਾਣੀ ਹੋਣ ਅਤੇ ਈਕੋਸਿਸਟਮ ਇਕਜੁੱਟਤਾ ਵਿਸਥਾਰ ਦੇ ਅਗਲੇ ਪੜਾਅ ਨੂੰ ਹੋਰ ਅੱਗੇ ਵਧਾਉਣਗੇ।

ਇਸ ਮੌਕੇ 'ਤੇ ਬੋਲਦਿਆਂ, ਐਵੋਨ ਸਾਈਕਲਜ਼ ਦੇ ਚੇਅਰਮੈਨ ਅਤੇ ਪ੍ਰਬੰਧਕੀ ਨਿਰਦੇਸ਼ਕ, ਸ੍ਰੀ ਓਂਕਾਰ ਸਿੰਘ ਪਾਹਵਾ ਨੇ ਕਿਹਾ ਕਿ ਪੰਜਾਬ ਸਪੱਸ਼ਟ ਸਮਾਂ-ਸੀਮਾਵਾਂ, ਡਿਜੀਟਲਾਈਜ਼ਡ ਪ੍ਰਵਾਨਗੀਆਂ ਅਤੇ ਸੌਖੀ ਪ੍ਰਕਿਰਿਆ ਨਾਲ ਲਗਾਤਾਰ ਇੱਕ ਕਾਰੋਬਾਰ-ਅਨੁਕੂਲ ਵਾਤਾਵਰਣ  ਸਿਰਜ ਰਿਹਾ ਹੈ, ਜੋ ਉੱਦਮੀਆਂ ਨੂੰ ਟੀਚਿਆਂ ਨੂੰ ਅਮਲੀਰੂਪ ਦੇਣ ਅਤੇ ਨਵੀਨਤਾ 'ਤੇ ਧਿਆਨ ਕੇਂਦਰਿਤ ਕਰਨ ਦੇ ਯੋਗ ਬਣਾਉਂਦਾ ਹੈ।

ਭਵਿੱਖੀ ਸੰਭਾਵਨਾਵਾਂ ਦਾ ਅਨੁਮਾਨ ਲਾਉਣ ਅਤੇ ਨਿਰੰਤਰ ਉੱਦਮ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਘੱਟ ਪ੍ਰਕਿਰਿਆਵੀ ਬੋਝ, ਐਮ.ਐਸ.ਈ ਲਈ ਵਿਸਥਾਰਤ ਸਵੈ-ਪ੍ਰਮਾਣੀਕਰਨ ਅਤੇ ਸਿੰਗਲ ਪੁਆਇੰਟ ਰਜਿਸਟ੍ਰੇਸ਼ਨ ਵਰਗੀਆਂ ਪਹਿਲਕਦਮੀਆਂ ਪ੍ਰੋਜੈਕਟ ਲਾਗੂ ਕਰਨ ਨੂੰ ਤੇਜ਼ ਕਰਨਗੀਆਂ ਅਤੇ ਨਿਵੇਸ਼ ਨੂੰ ਰੁਜ਼ਗਾਰ, ਨਿਰਯਾਤ ਅਤੇ ਉਦਯੋਗਿਕ ਉਤਪਾਦਨ ਵਿੱਚ ਬਦਲ ਦੇਣਗੀਆਂ।

ਇਸ ਵਿਸ਼ੇ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਕੋਲ ਸਾਈਕਲ ਨਿਰਮਾਣ ਦੀ ਮਜ਼ਬੂਤ ਵਿਰਾਸਤ ਹੈ, ਜਿਸ ਵਿੱਚ 4000 ਤੋਂ ਵੱਧ ਐਮ.ਐਸ.ਐਮ.ਈ ਉਤਪਾਦਕ ਅਤੇ 100 ਤੋਂ ਵੱਧ ਦਰਮਿਆਨੇ ਅਤੇ ਵੱਡੇ ਸਾਈਕਲ ਨਿਰਮਾਤਾ ਸਾਂਝੇ ਤੌਰ 'ਤੇ ਸਾਲਾਨਾ ਲਗਭਗ 2.2 ਮਿਲੀਅਨ ਸਾਈਕਲਾਂ ਦਾ ਉਤਪਾਦਨ ਕਰਦੇ ਹਨ, ਜੋ ਭਾਰਤ ਨੂੰ ਸਭ ਤੋਂ ਵੱਡੇ ਸਾਈਕਲ ਉਤਪਾਦਕ ਦੇਸ਼ਾਂ ਵਿੱਚੋਂ ਇੱਕ ਬਣਾਉਂਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਕੰਪੋਨੈਟਾਂ ਅਤੇ ਕੱਚੇ ਮਾਲ ਦੀਆਂ ਸਮਰੱਥਾਵਾਂ ਦਾ ਵੱਡਾ ਹਿੱਸਾ ਰੱਖਦਾ ਹੈ ਅਤੇ ਵਿਸ਼ਵ ਪੱਧਰੀ ਟਾਇਰ ਨਿਰਮਾਣ ਸਮਰੱਥਾ ਇਸ ਖੇਤਰ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦੀ ਹੈ। ਪੁਰਜੇ ਨਿਰਮਾਣ-ਕੇਂਦਰਿਤ ਉਤਪਾਦਨ ਤੋਂ ਪਲੇਟਫਾਰਮ-ਅਧਾਰਤ ਨਿਰਮਾਣ ਵੱਲ ਤਬਦੀਲੀ 'ਤੇ ਜ਼ੋਰ ਦਿੰਦੇ ਹੋਏ ਸ਼੍ਰੀ ਪਾਹਵਾ ਨੇ ਕਿਹਾ ਕਿ ਆਧੁਨਿਕ ਖਪਤਕਾਰ ਸੁਰੱਖਿਆ, ਟਿਕਾਊਪਣ, ਆਰਾਮ, ਕਾਰਗੁਜਾਰੀ ਅਤੇ ਇਲੈਕਟ੍ਰਿਕ ਸਹਾਇਕ ਗਤੀਸ਼ੀਲਤਾ ਵਰਗੇ ਪੱਖਾਂ ਨੂੰ ਤਵੱਜੋ ਦਿੰਦੇ ਹਨ।

ਉਨ੍ਹਾਂ ਕਿਹਾ ਕਿ ਈ-ਬਾਈਕ, ਈ-ਸਕੂਟਰ, ਫਿਟਨੈਸ ਉਪਕਰਣ ਅਤੇ ਪ੍ਰੀਮੀਅਮ ਨਿਰਯਾਤ-ਮੁਖੀ ਸਾਈਕਲਾਂ ਸਮੇਤ ਵੱਖ-ਵੱਖ ਨਿਰਮਾਣ, ਨਿਰੰਤਰ ਵਿਕਾਸ ਲਈ ਉੱਭਰ ਰਿਹਾ ਰਸਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਵਿਸ਼ਵ ਬਾਜ਼ਾਰ ਇਕਸਾਰਤਾ, ਦਸਤਾਵੇਜ਼ੀ ਅਨੁਸ਼ਾਸਨ ਅਤੇ ਮਜ਼ਬੂਤ ਗੁਣਵੱਤਾ ਯਕੀਨ ਦੀ ਮੰਗ ਕਰਦੇ ਹਨ, ਜਿਸ ਨਾਲ ਪਲੇਟਫਾਰਮ ਅਧਾਰਤ ਸਮਰੱਥਾ ਨਿਰਮਾਣ ਲੰਬੇ ਸਮੇਂ ਦੀ ਬਰਾਮਦੀ ਮੁਕਾਬਲੇਬਾਜ਼ੀ ਲਈ ਬੁਨਿਆਦੀ ਹੋ ਜਾਂਦਾ ਹੈ।

ਰਾਲਸਨ ਇੰਡੀਆ ਦੇ ਚੇਅਰਮੈਨ ਅਤੇ ਪ੍ਰਬੰਧਕੀ ਨਿਰਦੇਸ਼ਕ, ਸ਼੍ਰੀ ਸੰਜੀਵ ਪਾਹਵਾ ਨੇ ਸਾਈਕਲ ਉਦਯੋਗ ਵਿਕਾਸ ਦੇ ਇਤਿਹਾਸਕ ਸਫਰ ਬਾਰੇ  ਦੱਸਿਆ। ਉਨ੍ਹਾਂ  ਕਿਹਾ ਕਿ ਲੁਧਿਆਣਾ ਆਜ਼ਾਦੀ ਤੋਂ ਬਾਅਦ ਦੇ ਸ਼ੁਰੂਆਤੀ ਸਾਲਾਂ ਵਿੱਚ ਵਾਜਿਬ ਗਤੀਸ਼ੀਲ ਸਾਧਨਾ ਦੇ ਇੱਕ ਮੁੱਖ ਕੇਂਦਰ ਵਜੋਂ ਉਭਰਿਆ ਜਿਸਦਾ ਪ੍ਰੇਰਕ ਪਹਿਲੂ ਰੈਗੂਲੇਟਰੀ ਚੁਣੌਤੀਆਂ ਦੇ ਬਾਵਜੂਦ ਉੱਦਮੀ ਭਾਵਨਾ ਅਤੇ ਨਵੀਨਤਾ ਦੁਆਰਾ ਸੰਚਾਲਿਤ ਹੋਣਾ ਸੀ।

ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ 1970 ਅਤੇ 1980 ਦੇ ਦਹਾਕੇ ਦੌਰਾਨ ਸਵਦੇਸ਼ੀ ਤਕਨਾਲੋਜੀ ਅਤੇ ਸਹਾਇਕ ਈਕੋਸਿਸਟਮ ਨੇ ਟਾਇਰ ਅਤੇ ਟਿਊਬ ਨਿਰਮਾਣ ਉਦਯੋਗਾਂ ਦੇ ਵਿਕਾਸ ਨੂੰ ਸਮਰੱਥ ਬਣਾਇਆ, ਜੋ ਅੱਜ ਘਰੇਲੂ ਅਤੇ ਆਲਮੀ ਬਾਜ਼ਾਰਾਂ ਵਿਚ ਆਪਣਾ ਦਰਜਾ ਰੱਖਦੇ ਹਨ। ਉਨ੍ਹਾਂ ਆਪਣਾ ਨਜ਼ਰੀਆ ਪੇਸ਼ ਕਰਦਿਆਂ ਕਿਹਾ ਕਿ ਬਦਲਦੇ ਗਤੀਸ਼ੀਲਤਾ ਪੈਟਰਨ, ਆਰਥਿਕ ਖੁਸ਼ਹਾਲੀ ਅਤੇ ਮੋਟਰਸਾਈਕਲਾਂ ਲਈ ਤਰਜੀਹ ਵਧਣ ਸਦਕਾ ਸਾਈਕਲਾਂ ਦੀ ਮੁੱਖ ਯਾਤਰਾ ਵਿਕਲਪ ਵਜੋਂ ਅਹਿਮੀਅਤ ਘਟਣ ਕਾਰਨ ਉਦਯੋਗ ਹੁਣ ਚੌਰਾਹੇ 'ਤੇ ਆ ਖੜ੍ਹਾ ਹੈ।

ਉਨ੍ਹਾਂ ਕਿਹਾ ਕਿ ਇਸ ਖੇਤਰ ਸਾਈਕਲਾਂ ਨੂੰ ਖੇਡਾਂ, ਮਨੋਰੰਜਨ, ਸਿਹਤ ਅਤੇ ਟਿਕਾਊ ਸ਼ਹਿਰੀ ਗਤੀਸ਼ੀਲਤਾ ਦੇ ਸਾਧਨ ਵਜੋਂ ਮੁੜ ਸਥਾਪਿਤ ਕਰਕੇ ਆਪਣੇ ਆਪ ਨੂੰ ਮੁੜ ਸੁਰਜੀਤ ਕਰਨ ਦੀ ਬਹੁਤ ਲੋੜ ਹੈ।  ਉਚਗੁਣਵੱਤਾ, ਖੋਜ ਅਤੇ ਵਿਕਾਸ ਵਿੱਚ ਨਿਵੇਸ਼, ਉੱਨਤ ਸਮੱਗਰੀ ਅਤੇ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਰਾਜ ਦੀ ਪ੍ਰਗਤੀਸ਼ੀਲ ਉਦਯੋਗਿਕ ਨੀਤੀ ਦਾ ਸਵਾਗਤ ਕੀਤਾ, ਜੋ ਪੂੰਜੀ ਨਿਵੇਸ਼ ਅਤੇ ਤਕਨੀਕੀ ਅਪਗ੍ਰੇਡੇਸ਼ਨ ਨੂੰ ਉਤਸ਼ਾਹਿਤ ਕਰਦੀ ਹੈ।

ਹਾਰਟੈਕਸ ਰਬੜ ਦੇ ਡਾਇਰੈਕਟਰ ਸ੍ਰੀ ਵਰੁਣ ਸੁਰੇਕਾ ਨੇ ਕਿਹਾ ਕਿ ਪੰਜਾਬ ਇੱਕ ਸਹਾਇਕ ਉਦਯੋਗਿਕ ਵਾਤਾਵਰਣ, ਮਜ਼ਬੂਤ ਨਿਰਮਾਣ ਵਾਤਾਵਰਣ ਪ੍ਰਣਾਲੀ ਅਤੇ ਸਹਿਯੋਗੀ ਵਪਾਰਕ ਸੱਭਿਆਚਾਰ ਦੀ ਪੇਸ਼ਕਸ਼ ਕਰਦਾ ਹੈ, ਜੋ ਇਸਨੂੰ ਨਵੇਂ ਨਿਵੇਸ਼ਾਂ ਲਈ ਇੱਕ ਆਕਰਸ਼ਕ ਸਥਾਨ ਬਣਾਉਂਦਾ ਹੈ। ਉਨ੍ਹਾਂ ਦੱਸਿਆ ਕਿ ਗਲੋਬਲ ਸਪਲਾਈ ਚੇਨ ਪੁਨਰਗਠਨ ਭਾਰਤ ਲਈ ਨਵੇਂ ਮੌਕੇ ਖੋਲ੍ਹ ਰਹੇ ਹਨ, ਖਾਸ ਕਰਕੇ ਜਦੋਂ ਯੂਰਪੀਅਨ ਅਤੇ ਉੱਤਰੀ ਅਮਰੀਕੀ ਬਾਜ਼ਾਰ ਰਵਾਇਤੀ ਸੋਰਸਿੰਗ ਸਥਾਨਾਂ ਦੇ ਭਰੋਸੇਯੋਗ ਵਿਕਲਪਾਂ ਦੀ ਭਾਲ ਕਰ ਰਹੇ ਹਨ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਏਕੀਕ੍ਰਿਤ ਗਤੀਸ਼ੀਲਤਾ ਪ੍ਰਣਾਲੀ, ਉੱਚ ਸਟੀਕੀ ਇੰਜੀਨੀਅਰਿੰਗ, ਇਲੈਕਟ੍ਰਾਨਿਕ ਏਕੀਕਰਣ ਅਤੇ ਪਾਲਣਾ-ਸੰਚਾਲਿਤ ਨਿਰਮਾਣ ਪ੍ਰਣਾਲੀਆਂ ਸਾਈਕਲ ਖੇਤਰ ਦੇ ਭਵਿੱਖ ਨੂੰ ਪਰਿਭਾਸ਼ਿਤ ਕਰਨਗੀਆਂ। ਮਸ਼ੀਨ ਸਮਰੱਥਾ, ਪ੍ਰਕਿਰਿਆ ਅਨੁਸ਼ਾਸਨ ਅਤੇ ਹੁਨਰਮੰਦ ਮਨੁੱਖੀ ਸ਼ਕਤੀ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਲੰਬੇ ਸਮੇਂ ਦੀ ਭਾਈਵਾਲੀ, ਨਵੀਨਤਾ ਅਤੇ ਇਕਸਾਰ ਉਤਪਾਦ ਗੁਣਵੱਤਾ ਆਲਮੀ ਭਰੋਸਾ ਜਿੱਤਣ ਅਤੇ ਬਰਾਮਦ ਮਜ਼ਬੂਤੀ ਨੂੰ ਵਧਾਉਣ ਲਈ ਬਹੁਤ ਮਹੱਤਵਪੂਰਨ ਹਨ।

ਵਿਚਾਰਚਰਚਾ ਵਿਚਲੇ ਭਾਗੀਦਾਰਾਂ ਦਾ ਧੰਨਵਾਦ ਕਰਦੇ ਹੋਏ, ਫੂਡ ਪ੍ਰੋਸੈਸਿੰਗ ਵਿਭਾਗ ਦੀ ਪ੍ਰਮੁੱਖ ਸਕੱਤਰ ਸ਼੍ਰੀਮਤੀ ਰਾਖੀ ਗੁਪਤਾ ਭੰਡਾਰੀ ਨੇ ਉਦਯੋਗ ਖੇਤਰ ਦੇ ਆਗੂਆਂ ਦੁਆਰਾ ਸਾਂਝੇ ਕੀਤੇ ਗਏ ਸੁਝਾਵਾਂ ਦੀ ਸ਼ਲਾਘਾ ਕੀਤੀ ਅਤੇ ਮੁਸਲਸਲ ਖੇਤਰੀ ਵਿਕਾਸ ਲਈ, ਨੀਤੀ ਸਹਾਇਤਾ, ਹੁਨਰ ਵਿਕਾਸ, ਸੁਰੱਖਿਆ ਮਿਆਰਾਂ ਅਤੇ ਉਚਪਾਏ ਦੇ ਉਤਪਾਦਾਂ ਦੀ ਜਗ੍ਹਾ ਦੇ ਮਹੱਤਵ ਨੂੰ ਉਜਾਗਰ ਕੀਤਾ।

ਉਨ੍ਹਾਂ ਜ਼ੋਰ ਦਿੰਦਿਆਂ  ਕਿਹਾ ਕਿ ਖਪਤਕਾਰਾਂ ਖਾਸਕਰ  ਨੌਜਵਾਨਾਂ ਦੀਆਂ ਖਾਹਸ਼ਾਂ ਡਿਜ਼ਾਈਨ ਨਵੀਨਤਾ, ਤਕਨਾਲੋਜੀ ਅਪਣਾਉਣ ਅਤੇ ਵੱਖ-ਵੱਖ ਐਪਲੀਕੇਸ਼ਨਾਂ ਦੀ ਮੰਗ ਕਰਦੀਆਂ ਹਨ, ਜਿਸ ਵਿੱਚ ਸੈਰ-ਸਪਾਟਾ ਗਤੀਸ਼ੀਲਤਾ ਅਤੇ ਰੀਕਰੀਏਸ਼ਨਲ ਸਾਈਕਲਿੰਗ ਸ਼ਾਮਲ ਹਨ। ਉਨ੍ਹਾਂ ਉਦਯੋਗ ਖੇਤਰ ਦੇ  ਭਾਗੀਦਾਰਾਂ ਨੂੰ ਮਜ਼ਬੂਤ ਪਲੇਟਫਾਰਮ ਈਕੋਸਿਸਟਮ ਬਣਾਉਣ ਦੀ ਅਪੀਲ ਕੀਤੀ, ਜੋ ਲੋਕਾਂ, ਉਤਪਾਦ ਸਮਰੱਥਾਵਾਂ ਅਤੇ ਪ੍ਰਕਿਰਿਆਵਾਂ ਨੂੰ ਆਪਸ ਵਿਚ ਲੜੀ ਵਿਚ  ਪ੍ਰੋਏ , ਤਾਂ ਜੋ ਪੰਜਾਬ ਨੂੰ ਅਗਲੀ ਪੀੜ੍ਹੀ ਦੇ ਸਾਈਕਲ ਨਿਰਮਾਣ ਖੇਤਰ ਵਿਚ ਇੱਕ ਆਲਮੀ ਆਗੂ ਵਜੋਂ ਸਥਾਪਿਤ ਕੀਤਾ ਜਾ ਸਕੇ।

 

Tags: Punjab Investors Summit , Progressive Punjab Investors Summit 2026 , Progressive Punjab Investor Summit , PPIS , Invest Punjab , Punjab Investors Summit , PPIS 2026

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD