Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ

 

ਗੁਲਾਬ ਚੰਦ ਕਟਾਰੀਆ ਵੱਲੋਂ ਘੋੜਿਆਂ ਦੀ ਪੰਜਾਬ ਨਸਲ ਨੂੰ ਸੰਭਾਲਣ ਤੇ ਹੋਰ ਪ੍ਰਫੁੱਲਤ ਕਰਨ ’ਤੇ ਜ਼ੋਰ

ਰਾਜਪਾਲ ਨੇ ਘੋੜਿਆਂ ਦੀ ਪੰਜਾਬ ਨਸਲ ਦੇ ਤਿੰਨ ਰੋਜ਼ਾ ਹੈਰੀਟੇਜ ਸ਼ੋਅ ਦੇ ਜੇਤੂਆਂ ਨੂੰ ਇਨਾਮ ਵੰਡੇ

Gulab Chand Kataria, Governor of Punjab, Punjab Governor, Punjab Raj Bhavan

Web Admin

Web Admin

5 Dariya News

ਪਟਿਆਲਾ , 09 Mar 2026

Last updated on: Mar 10, 2026, 12:30 IST

ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਨਸਲ ਦੇ ਘੋੜਿਆਂ ਦੀ ਸਾਡੀ ਵਿਰਾਸਤੀ ਨਸਲ ਨੂੰ ਸੰਭਾਲਣ ਤੇ ਹੋਰ ਪ੍ਰਫੁੱਲਤ ਕਰਨ ’ਤੇ ਜ਼ੋਰ ਦਿੱਤਾ ਹੈ। ਪੰਜਾਬ ਦੇ ਰਾਜਪਾਲ ਪਟਿਆਲਾ ਵਿਖੇ ਘੋੜਿਆਂ ਦੀ ਪੰਜਾਬ ਨਸਲ ਦੇ ਤਿੰਨ ਰੋਜ਼ਾ ਹੈਰੀਟੇਜ ਸ਼ੋਅ ਦੇ ਜੇਤੂਆਂ ਨੂੰ ਇਨਾਮ ਵੰਡਣ ਪੁੱਜੇ ਹੋਏ ਸਨ। 

ਸ੍ਰੀ ਗੁਲਾਬ ਚੰਦ ਕਟਾਰੀਆ ਨੇ ਸ਼ੋਅ ਦੇ ਮੁੱਖ ਆਯੋਜਕ ਪ੍ਰੋ. ਸੁਮੇਰ ਸਿੰਘ ਸੀੜਾ ਨੂੰ ਇਸ ਸਫ਼ਲ ਸ਼ੋਅ ਨੂੰ ਕਰਵਾਉਣ ਲਈ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸ਼ੋਅ ਕਰਵਾਉਣੇ ਜਿੱਥੇ ਆਪਣੀ ਵਿਰਾਸਤ ਨੂੰ ਸੰਭਾਲਣ ਵੱਲ ਅਹਿਮ ਕਦਮ ਹੈ, ਉਥੇ ਹੀ ਸਾਡੀ ਨਵੀਂ ਪੀੜ੍ਹੀ ਨੂੰ ਵੀ ਘੋੜਿਆਂ ਦੀ ਆਪਣੀ ਰਵਾਇਤੀ ਤੇ ਵਿਰਾਸਤੀ ਪੰਜਾਬ ਨਸਲ ਤੋਂ ਜਾਣੂ ਕਰਵਾਉਣ ਦਾ ਅਹਿਮ ਉਪਰਾਲਾ ਹੈ। ਸ੍ਰੀ ਕਟਾਰੀਆ ਨੇ ਮਹਾਂਭਾਰਤ, ਅਸਵਮੇਧ ਯੱਗ, ਮਹਾਰਾਣਾ ਪ੍ਰਤਾਪ, ਸ਼ਿਵਾ ਜੀ ਸਮੇਤ ਹੋਰ ਪੁਰਾਣਕ ਹਵਾਲਿਆਂ ਦਾ ਜਿਕਰ ਕਰਦਿਆਂ ਕਿਹਾ ਕਿ ਘੋੜਾ ਆਦਿ ਕਾਲ ਤੋਂ ਹੀ ਮਨੁੱਖ ਨਾਲ ਜੰਗਾਂ-ਯੁੱਧਾਂ ਤੇ ਆਮ ਸਮਿਆਂ ਦਾ ਵਫ਼ਾਦਾਰ ਸਾਥੀ ਰਿਹਾ ਹੈ, ਜਿਸ ਲਈ ਆਪਣੇ ਅਤੀਤ ਨੂੰ ਜਾਣਨਾ, ਵਰਤਮਾਨ ਤੇ ਭਵਿੱਖ ਨੂੰ ਸੰਭਾਲਣ ਵਾਲਾ ਕਦਮ ਹੈ। 

ਉਨ੍ਹਾਂ ਕਿਹਾ ਕਿ ਉਹ ਪਹਿਲੀ ਵਾਰ ਘੋੜਿਆਂ ਦੇ ਕਿਸੇ ਅਜਿਹੇ ਸ਼ੋਅ ਵਿੱਚ ਪੁੱਜੇ ਹਨ ਤੇ ਇੱਥੇ ਆ ਕੇ ਪਤਾ ਲੱਗਦਾ ਹੈ ਕਿ ਸਾਡੇ ਭਾਰਤ ਦਾ ਅਤੀਤ ਬਹੁਤ ਗੌਰਵਸ਼ਾਲੀ ਰਿਹਾ ਹੈ, ਕਿਉਂਕਿ ਕਿਸੇ ਕੋਲ ਘੋੜੇ ਹੋਣਾ ਸ਼ਕਤੀ ਤੇ ਰੁਤਬੇ ਦਾ ਵੀ ਪ੍ਰਤੀਕ ਰਿਹਾ ਹੈ ਜਦਕਿ ਫ਼ੌਜ ਤੇ ਪੁਲਿਸ ਦੇ ਘੋੜੇ ਅਮਨ-ਕਾਨੂੰਨ ਦੀ ਰਾਖੀ ਲਈ ਕੰਮ ਆਉਂਦੇ ਹਨ। ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅਫ਼ਸੋਸ ਜਤਾਉਂਦਿਆਂ ਕਿਹਾ ਕਿ ਅੱਜ ਘੋੜਿਆਂ ਦੀਆਂ ਕਈ ਨਸਲਾਂ ਅਲੋਪ ਹੋ ਰਹੀਆਂ ਹਨ, ਜਿਸ ਲਈ ਪੰਜਾਬ ਸਮੇਤ ਕਾਠੀਆਵਾੜ ਸਾਡੀਆਂ ਰਵਾਇਤੀ ਨਸਲਾਂ ਨੂੰ ਸੰਭਾਲਣ ਦੀ ਬਹੁਤ ਲੋੜ ਹੈ। 

ਉਨ੍ਹਾਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਘੋੜੇ ਆਪਣੇ ਪਾਲਕ, ਮਾਲਕ ਤੇ ਚਾਲਕ ਦੀ ਹਿਫ਼ਾਜਤ ਤੇ ਮਦਦ ਆਪਣੀ ਜਾਨ ਗਵਾ ਕੇ ਵੀ ਕਰਦੇ ਹਨ। ਜਦਕਿ ਇਨ੍ਹਾਂ ਦੇ ਮਾਲਕ ਦੇ ਪਾਲਕ ਵੀ ਘੋੜਿਆਂ ਦੀ ਸੰਭਾਲ ਆਪਣੇ ਬੱਚਿਆਂ ਦੀ ਤਰ੍ਹਾਂ ਕਰਦੇ ਹਨ ਹਾਲਾਂਕਿ ਅੱਜ ਦੇ ਸਮੇਂ ’ਚ ਇਹ ਸ਼ੌਂਕ ਬਹੁਤ ਹੀ ਮਹਿੰਗਾ ਹੋ ਗਿਆ ਹੈ ਪਰੰਤੂ ਘੋੜਿਆਂ ਦੀ ਕੀਮਤਾਂ ਵੀ ਕਰੋੜਾਂ ਵਿੱਚ ਹਨ।

ਘੋੜਾ ਪਾਲਕਾਂ ਦੀ ਸ਼ਲਾਘਾ ਕਰਦਿਆਂ ਰਾਜਪਾਲ ਨੇ ਕਿਹਾ ਕਿ ਘੋੜੇ ਪਾਲਣਾ ਇੱਕ ਵੱਡੀ ਘਾਲਣਾ ਤਾਂ ਹੈ ਹੀ ਸਗੋਂ ਇੱਕ ਚੰਗਾ ਵਪਾਰ ਵੀ ਹੈ। ਪੰਜਾਬ ਦੇ ਰਾਜਪਾਲ ਇਸ ਸ਼ੋਅ ਨੂੰ ਦੇਖ ਕੇ ਕਾਫੀ ਖੁਸ਼ ਹੋਏ। ਸ਼ੋਅ ਦੇ ਮੁੱਖ ਆਯੋਜਕ ਪ੍ਰੋ. ਸੁਮੇਰ ਸਿੰਘ ਸੀੜਾ ਨੇ ਦੱਸਿਆ ਕਿ ਇਸ ਸ਼ੋਅ ਵਿਚ ਪੰਜਾਬ ਭਰ ਤੋਂ ਪੰਜਾਬ ਨਸਲ ਦੇ ਘੋੜੇ ਭਾਗ ਲੈ ਰਹੇ ਹਨ। 

ਪ੍ਰੋ. ਸੀੜਾ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਤੇ ਮਿਸ਼ਨ ਪੰਜਾਬ ਨਸਲ ਨੂੰ ਬਚਾਉਣਾ ਹੈ, ਜਿਸ ਲਈ ਹੀ ਉਹ ਹਰ ਸੰਭਵ ਕੋਸ਼ਿਸ ਕਰ ਰਹੇ ਹਨ। ਡਾ. ਰਮਿੰਦਰ ਕੌਰ ਸੀੜ੍ਹਾ ਨੇ ਮੰਚ ਤੋਂ ਰਾਜਪਾਲ ਸ੍ਰੀ ਕਟਾਰੀਆ ਅਤੇ ਸਮੁੱਚੀ ਸੰਗਤ ਦਾ ਧੰਨਵਾਦ ਵੀ ਕੀਤਾ। ਇਸ ਤੋਂ ਪਹਿਲਾਂ ਸ਼ੋਅ ਦੇ ਪ੍ਰਧਾਨ ਪ੍ਰੋ. ਸੁਮੇਰ ਸਿੰਘ ਸੀੜ੍ਹਾ, ਆਰਗੇਨਾਈਜਿੰਗ ਸੈਕਟਰੀ ਸਿਮਰਨਜੀਤ ਸਿੰਘ ਬਿੱਲਾ ਅਤੇ ਸਮੁੱਚੀ ਟੀਮ ਨੇ ਰਾਜਪਾਲ ਦਾ ਪਹੁੰਚਣ ’ਤੇ ਸਵਾਗਤ ਕਰਦਿਆਂ ਸਨਮਾਨਤ ਕੀਤਾ। 

ਇਸ ਬਾਬਾ ਜੋਰਾ ਸਿੰਘ ਤਲਵੰਡੀ ਸਾਬੋ, ਡਾ. ਸਮਸੇਰ ਸਿੰਘ ਫਿਰੋਜਪੁਰ, ਬਾਬਾ ਚੇਤਾ ਸਿੰਘ ਤਲਵੰਡੀ, ਦੀਪ ਸਿੰਘ ਸਾਂਘਣ, ਅਮਰਿੰਦਰ ਸਿੰਘ ਪਮਾਲ, ਭਗਤ ਮਾਹਲ, ਰਬੂ, ਅਮਨਦੀਪ ਸਿੰਘ ਚਹਿਲ, ਕੁਲਵੰਤ ਸਿੰਘ ਹੁਸ਼ਿਆਰਪੁਰ, ਪ੍ਰੀਤਇੰਦਰ ਸਿੰਘ ਸਿੱਧੂ, ਗੁਰਬਖਸ਼ ਸਿੰਘ ਡਾਇਰੈਕਟਰ ਦਸ਼ਮੇਸ਼ ਕੰਬਾਇਨਸ਼ ਐਂਡ ਲੈਂਡ ਫੋਰਸ, ਜਸਬੀਰ ਸਿੰਘ ਜੱਸੀ, ਸੰਦੀਪ ਸਿੰਘ ਰੰਧਾਵਾ, ਕੇ.ਬੀ.ਐਸ਼ ਸਿੱਧੂ, ਸੁਨੀਲ ਕੁਮਾਰ ਰਾਜਪੁਰਾ ਆਦਿ ਨੂੰ ਸਨਮਾਨਤ ਵੀ ਕੀਤਾ ਗਿਆ।

 

Tags: Gulab Chand Kataria , Governor of Punjab , Punjab Governor , Punjab Raj Bhavan

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD