Monday, 08 June 2026

 

 

ਖ਼ਾਸ ਖਬਰਾਂ ਫ਼ਿਰੋਜ਼ਪੁਰ ਦੇ ਦੁਕਾਨਦਾਰ ਕਤਲ ਮਾਮਲੇ ਵਿੱਚ ਸ਼ਾਮਲ ਦੋ ਸ਼ੂਟਰ ਜੰਮੂ-ਕਸ਼ਮੀਰ ਤੋਂ ਕਾਬੂ; ਇੱਕ ਪਿਸਤੌਲ ਬਰਾਮਦ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਫ਼ੈਸਲਾਕੁੰਨ ਦੌਰ ਵਿੱਚ, ਪੰਜਾਬ ਬਣੇਗਾ ਨਸ਼ਾ ਮੁਕਤ ਸੂਬਾ : ਗੁਰਮੀਤ ਸਿੰਘ ਖੁੱਡੀਆਂ ਕੁਲਤਾਰ ਸਿੰਘ ਸੰਧਵਾਂ ਪਿੰਡ ਧੂੜਕੋਟ ਵਿਖੇ ਪੀਰ ਬੇਰੀ ਜੀ ਦੇ ਸਲਾਨਾ ਭੰਡਾਰੇ ਵਿਚ ਹੋਏ ਨਤਮਸਤਕ ਅਮਨ ਅਰੋੜਾ ਵੱਲੋਂ ਵਿਧਾਨ ਸਭਾ ਹਲਕਾ ਸੁਨਾਮ ਦੇ ਵੱਖ-ਵੱਖ ਪਿੰਡਾਂ ਵਿੱਚ ਕਰੀਬ 12 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਅਤੇ ਲੋਕ ਅਰਪਣ ਡਾ: ਮਨਸੁਖ ਮਾਂਡਵੀਆ ਅਤੇ ਰੇਖਾ ਗੁਪਤਾ ਨੇ MY Bharat ਸੰਮੇਲਨ ਵਿੱਚ 6,000 ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਹਲਕਾ ਅਜਨਾਲਾ ਚ ਬਿਜਲੀ ਸੁਧਾਰਾਂ ਲਈ 25 ਕਰੋੜ ਰੁਪਏ ਦੀ ਰਾਸ਼ੀ ਜਾਰੀ : ਕੁਲਦੀਪ ਸਿੰਘ ਧਾਲੀਵਾਲ ਸ਼ੀਤਲ ਜੁਨੇਜਾ ਨੇ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੀ ਮੀਟਿੰਗ ਵਿੱਚ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਪਾਰੀਆਂ ਨਾਲ ਸਬੰਧਤ ਅਹਿਮ ਮੁੱਦੇ ਉਠਾਏ ਗਏ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਹਰ ਪਿੰਡ ਅਤੇ ਹਰ ਵਾਰਡ ਤੱਕ ਪਹੁੰਚੇਗੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਝਾੜੂ ਖੋਲ੍ਹ ਕੇ ਕੀਤਾ ਪ੍ਰਦਰਸ਼ਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਵਿੱਚ ਸਿਹਤ ਸੇਵਾਵਾਂ ਦੇ ਢਹਿ ਚੁੱਕੇ ਢਾਂਚੇ ਦਾ ਕੀਤਾ ਪਰਦਾਫਾਸ਼ ਹਰਦੀਪ ਸਿੰਘ ਮੁੰਡੀਆਂ, ਕੀਮਤੀ ਭਗਤ ਅਤੇ ਡਾ. ਸੰਨੀ ਆਹਲੂਵਾਲੀਆ ਵੱਲੋਂ ਗਊ ਹਸਪਤਾਲ ਤੇ ਗਊਸ਼ਾਲਾ ਦਾ ਦੌਰਾ ਨਿਊ ਚੰਡੀਗੜ੍ਹ ਵਿੱਚ ਪੰਜਾਬ ਦਾ ਮਾਣ ਕ੍ਰਿਕਟਰਾਂ ਦਾ ਸਨਮਾਨ ਭਗਵੰਤ ਸਿੰਘ ਮਾਨ ਵੱਲੋਂ ਉਸਾਰੀ ਕਿਰਤੀਆਂ ਲਈ ਵੱਡੀ ਰਾਹਤ ਦਾ ਐਲਾਨ ਕਾਂਗਰਸ ਵੱਲੋਂ ਝਾੜੂ ਦੀ ‘ਬੇਅਦਬੀ’ ਦੇ ਦੋਸ਼ਾਂ ਹੇਠ ਟਾਂਡਾ ਦੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਬਣੀ ਲੋਕ ਲਹਿਰ : ਡਾ. ਬਲਬੀਰ ਸਿੰਘ ਆਈਕੋਨ ਸਿਰੇਮਿਕਸ ਨੇ ਲਵਲੀ ਮਾਰਬਲਜ਼ ਐਂਡ ਸੈਨੀਟੇਸ਼ਨ ਦੇ ਸਹਿਯੋਗ ਨਾਲ, ਜਲੰਧਰ ਵਿੱਚ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਲਗਜ਼ਰੀ ਸਿਰੇਮਿਕ ਗੈਲਰੀ ਦਾ ਉਦਘਾਟਨ ਕੀਤਾ ਨਾਇਬ ਸਿੰਘ ਸੈਣੀ ਨੇ ਸਮਾਲਖਾ ਦੇ ਸੇਵਾ ਸਾਧਨਾ ਅਤੇ ਗ੍ਰਾਮ ਵਿਕਾਸ ਕੇਂਦਰ ਦੇ ਸਾਲਾਨਾ ਸਥਾਪਨਾ ਦਿਵਸ 'ਤੇ ਬਤੌਰ ਮੁੱਖ ਮਹਿਮਾਨ ਲਿਆ ਹਿੱਸਾ ਯੋਗ ਨੂੰ ਬਣਾਓ ਜੀਵਨ ਸ਼ੈਲੀ ਦਾ ਹਿੱਸਾ, ਸਿਹਤਮੰਦ ਨਾਗਰਿਕ ਨਾਲ ਹੀ ਬਣੇਗਾ ਸਿਹਤਮੰਦ ਭਾਰਤ : ਰਣਬੀਰ ਗੰਗਵਾ ਨਵਾਂਗਾਂਵ ਨਗਰ ਕੌਂਸਲ ਦੇ ਨਵ-ਚੁਣੇ ਭਾਜਪਾ ਕੌਂਸਲਰਾਂ ਨੇ ਸੁਖਵਿੰਦਰ ਸਿੰਘ ਗੋਲਡੀ ਨਾਲ ਕੀਤੀ ਮੁਲਾਕਾਤ ਵਿਜੈ ਇੰਦਰ ਸਿੰਗਲਾ ਦੇ ‘ਕਾਨੂੰਨੀ ਲੜਾਈ’ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਬੈਕਫੁੱਟ ’ਤੇ ਤਰੁਣ ਚੁੱਘ ਨੇ ਰਾਜ ਸਭਾ ਲਈ ਭਰਿਆ ਨਾਮਜ਼ਦਗੀ ਪੱਤਰ

 

ਪੰਜਾਬ ਦੀ ਪਾਵਰ ਕਾਰਪੋਰੇਸ਼ਨ ਨੂੰ ਵਿੱਤੀ ਸੰਕਟ ਵੱਲ ਧੱਕ ਰਹੀ AAP ਸਰਕਾਰ : ਜਾਖੜ

ਕਿਹਾ ਰੇਟ ਘੱਟ ਕਰਨ ਦਾ ਕੀਤਾ ਛਲਾਵਾ ਅਸਲ ਉਦੇਸ਼ ਸਰਕਾਰ ਤੋਂ ਬਿਜਲੀ ਨਿਗਮ ਨੂੰ ਜਾਣ ਵਾਲੀ ਰਕਮ ਘੱਟ ਕਰਨਾ

Sunil Jakhar, Bharatiya Janata Party, BJP, BJP Punjab, Vineet Joshi

Web Admin

Web Admin

5 Dariya News

ਚੰਡੀਗੜ੍ਹ , 09 Mar 2026

Last updated on: Mar 10, 2026, 11:45 IST

ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਰਾਜ ਬਿਜਲੀ ਨਿਗਮ ਨੂੰ ਆਰਥਿਕ ਤੌਰ ਤੇ ਦਿਵਾਲੀਆ ਕਰਨ ਦੀ ਪੰਜਾਬ ਦੀ ਆਪ ਸਰਕਾਰ ਦੀ ਸਾਜਿਸ਼ ਦਾ ਪਰਦਾਫਾਸ਼ ਕੀਤਾ ਹੈ ।ਅੱਜ ਇੱਥੇ ਇਸ ਵਿਸ਼ੇ ਤੇ ਬੁਲਾਈ ਇੱਕ ਵਿਸ਼ੇਸ਼ ਪ੍ਰੈਸ ਵਾਰਤਾ ਨੂੰ ਸੰਬੋਧਨ ਕਰਦਿਆਂ ਸੁਨੀਲ ਜਾਖੜ ਨੇ ਤੱਥਾਂ ਦੇ ਆਧਾਰ ਤੇ ਦੱਸਿਆ ਕਿ ਕਿਸ ਤਰ੍ਹਾਂ ਸਰਕਾਰ ਕਾਗਜਾਂ ਵਿੱਚ ਹੀ ਬਿਜਲੀ ਨਿਗਮ ਨੂੰ ਘਾਟੇ ਤੋਂ ਮੁਨਾਫੇ ਵਿੱਚ ਦਿਖਾ ਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ਜਦਕਿ ਅਸਲ ਵਿੱਚ ਇਹ ਸੂਬੇ ਦੀ ਲਾਈਫ ਲਾਈਨ ਇਸ ਕਾਰਪੋਰੇਸ਼ਨ ਨੂੰ ਆਰਥਿਕ ਤੌਰ ਤੇ ਫੇਲ ਕਰਕੇ ਇਸਨੂੰ ਨਿੱਜੀ ਕਰਨ ਵੱਲ ਧੱਕਣ ਦੇ ਰਾਹ ਪਈ ਹੋਈ ਹੈ ।

ਭਾਜਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਰਾਜ ਬਿਜਲੀ ਨਿਗਮ ਵੱਲੋਂ ਪਿਛਲੇ ਸਾਲ 28 ਨਵੰਬਰ ਨੂੰ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਕੋਲ ਆਪਣੀ ਸਲਾਨਾ ਰੈਵਨਿਉ ਰਿਕਾਰਡ ਪਟੀਸ਼ਨ ਫਾਈਲ ਕੀਤੀ ਸੀ ਜੋ ਕਿ ਨਿਯਮਾਂ ਅਨੁਸਾਰ ਬੋਰਡ ਨੂੰ ਹਰ ਸਾਲ 30 ਨਵੰਬਰ ਤੋਂ ਪਹਿਲਾਂ ਕਰਨੀ ਹੁੰਦੀ ਹੈ ਜਿਸ ਵਿੱਚ ਨਿਗਮ ਵੱਲੋਂ ਦਰਸਾਇਆ ਗਿਆ ਸੀ ਕਿ ਨਿਗਮ 1715 ਕਰੋੜ ਰੁਪਏ ਤੇ ਘਾਟੇ ਵਿੱਚ ਹੈ । ਪਰ ਫਿਰ ਅਚਾਨਕ 4 ਫਰਵਰੀ 2026 ਨੂੰ ਇਤਿਹਾਸ ਵਿੱਚ ਪਹਿਲੀ ਵਾਰ ਬਿਜਲੀ ਨਿਗਮ ਵੱਲੋਂ ਰਿਵੀਜ਼ਨ ਪਟੀਸ਼ਨ ਦਾਖਲ ਕੀਤੀ ਜਾਂਦੀ ਹੈ ਅਤੇ ਉਸ ਨੂੰ ਹੈਰਾਨੀਜਨਕ ਤਰੀਕੇ ਨਾਲ ਰੈਗੂਲੇਟਰੀ ਕਮਿਸ਼ਨ ਪ੍ਰਵਾਣ ਵੀ ਕਰ ਲੈਂਦਾ ਹੈ। 

ਇਸ ਰਿਵੀਜ਼ਨ ਪਟੀਸ਼ਨ ਵਿੱਚ ਨਿਗਮ ਵੱਲੋਂ ਦਾਅਵਾ ਕੀਤਾ ਗਿਆ ਕਿ ਨਿਗਮ 7852 ਕਰੋੜ ਰੁਪਏ ਦੇ ਸਰਪਲਸ ਵਿੱਚ ਹੈ ਅਤੇ ਉਸਨੂੰ ਬਿਜਲੀ ਸਬਸਿਡੀ 19600 ਕਰੋੜ ਦੀ ਬਜਾਏ 15200 ਕਰੋੜ ਰੁਪਏ ਦੀ ਹੀ ਲੋੜੀਦੀ ਹੋਵੇਗੀ।ਇਸ ਤੋਂ ਬਿਨਾਂ ਸਰਕਾਰ ਵੱਲੋਂ ਜੋ 3581.95 ਕਰੋੜ ਰੁਪਏ ਦੀ ਲੋਸ ਫੰਡਿੰਗ ਕੀਤੀ ਗਈ ਸੀ ਉਸਨੂੰ ਵੀ ਨਿਯਮਾਂ ਦੇ ਉਲਟ ਜਾ ਕੇ ਨਿਗਮ ਨੇ ਆਪਣੀ ਆਮਦਨ ਵਜੋਂ ਆਪਣੀਆਂ ਵਿੱਤੀ ਕਿਤਾਬਾਂ ਵਿੱਚ ਪੇਸ਼ ਕੀਤਾ ਜੋ ਕਿ ਸਰਾਸਰ ਗਲਤ ਹੈ।

ਸੂਬਾ ਭਾਜਪਾ ਪ੍ਰਧਾਨ ਨੇ ਕਿਹਾ ਕਿ ਇਸੇ ਰਿਵਾਈਜ਼ ਪਟੀਸ਼ਨ ਦੇ ਆਧਾਰ ਤੇ ਬਿਜਲੀ ਦਰਾਂ ਵਿੱਚ ਕਮੀ ਦਾ ਵਿਖਾਵਾ ਕੀਤਾ ਗਿਆ ਹੈ ਪਰ ਅਸਲ ਵਿੱਚ ਇਹ ਲੋਕਾਂ ਨਾਲ ਛਲਾਵਾ ਹੈ। ਉਹਨਾਂ ਨੇ ਕਿਹਾ ਕਿ ਸਭ ਤੋਂ ਵੱਧ ਕਮੀ 300 ਯੂਨਿਟ ਤੱਕ ਘਰੇਲੂ ਖਪਤ ਵਿੱਚ ਕੀਤੀ ਗਈ ਹੈ ਪਰ ਇੰਨੀ ਬਿਜਲੀ ਤਾਂ ਲੋਕਾਂ ਨੂੰ ਮਾਫ ਹੈ ਜਿਸ ਦਾ ਅਰਥ ਇਹ ਹੋਇਆ ਕਿ ਇਸ ਕਮੀ ਦਾ ਲਾਭ ਲੋਕਾਂ ਨੂੰ ਨਹੀਂ ਹੋਣਾ ਬਲਕਿ ਸਰਕਾਰ ਵੱਲੋਂ ਅਦਾ ਕੀਤੀ ਜਾਣ ਵਾਲੀ ਸਬਸਿਡੀ ਘਟੇਗੀ ਪਰ ਸਵਾਲ ਖੜਾ ਹੁੰਦਾ ਹੈ ਕਿ ਕੀ ਇਸ ਨਾਲ ਬਿਜਲੀ ਨਿਗਮ ਚਲਦੀ ਰਹੇਗੀ।

ਸੁਨੀਲ ਜਾਖੜ ਨੇ ਸਵਾਲ ਕੀਤਾ ਕਿ ਚਾਹੇ ਕੋਈ ਵੀ ਤਰੀਕਾ ਹੋਵੇ ਅਸਲ ਖਰਚੇ ਅਤੇ ਲਾਗਤਾਂ ਨੂੰ ਘਟਾ ਕੇ ਨਹੀਂ ਵੇਖਿਆ ਜਾ ਸਕਦਾ। ਉਹਨਾਂ ਨੇ ਕਿਹਾ ਕਿ ਬਿਜਲੀ ਨਿਗਮ ਦੀ ਹਾਲਤ ਬੇਹਦ ਤਰਸਯੋਗ ਹੈ ਅਤੇ ਸਰਕਾਰ ਵੱਲ ਪਿਛਲੇ ਸਾਲ 31 ਮਾਰਚ 2025 ਤੱਕ ਦੀ 11109.70 ਕਰੋੜ ਦੀ ਸਬਸਿਡੀ ਬਕਾਇਆ ਹੈ। ਇਸੇ ਤਰਾਂ ਚਾਲੂ ਵਿੱਤੀ ਸਾਲ ਲਈ 31 ਦਸੰਬਰ 2025 ਤੱਕ ਦਾ 4300 ਕਰੋੜ ਰੁਪਏ ਦੀ ਅਤੇ ਸਰਕਾਰੀ ਵਿਭਾਗਾਂ ਵੱਲ 2600 ਕਰੋੜ ਰੁਪਏ ਦਾ ਬਕਾਇਆ ਹੈ। 

ਇਸ ਤੋਂ ਉੱਪਰ ਕਾਗਜਾਂ ਵਿੱਚ ਹੇਰ ਫੇਰ ਕਰਕੇ ਬਿਜਲੀ ਨਿਗਮ ਨੂੰ ਇੱਕ ਸਾਜਿਸ਼ ਅਧੀਨ ਵੱਡੇ ਘਾਟੇ ਵੱਲ ਧਕੇਲਿਆ ਜਾ ਰਿਹਾ ਹੈ ਜੋ ਕਿ ਅੰਤਿਮ ਰੂਪ ਵਿੱਚ ਇੱਕ ਫੇਲ ਅਦਾਰਾ ਬਣ ਕੇ ਨਿੱਜੀਕਰਨ ਦੇ ਰਾਹ ਤੋਰ ਦੇਣ ਦੀ ਗੁਪਤ ਯੋਜਨਾ ਬੰਦੀ ਦਾ ਹਿੱਸਾ ਬਣਦਾ ਜਾ ਰਿਹਾ ਹੈ ।ਉਨਾਂ ਨੇ ਪੰਜਾਬ ਰਾਜ ਬਿਜਲੀ ਨਿਗਮ ਦਾ ਨਿਯਮਿਤ ਚੇਅਰਮੈਨ ਨਾ ਲਾਏ ਜਾਣ ਲਈ ਵੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਜੇਕਰ ਆਰਜੀ ਤੌਰ ਤੇ ਇਸ ਦਾ ਪ੍ਰਬੰਧਕ ਲਾਉਣਾ ਵੀ ਹੋਵੇ ਤਾਂ ਉਹ ਪ੍ਰਿੰਸੀਪਲ ਸਕੱਤਰ ਪੱਧਰ ਦਾ ਅਧਿਕਾਰੀ ਹੋਣਾ ਚਾਹੀਦਾ ਹੈ ਪਰ ਸਰਕਾਰ ਨੇ ਇਸ ਨੇਮ ਨੂੰ ਵੀ ਪਾਲਣ ਨਹੀਂ ਕੀਤਾ  ਜੋ ਅਧਿਕਾਰੀ ਨੂੰ ਇਹ ਕਾਰਜਕਾਰ ਦਿੱਤਾ ਗਿਆ ਹੈ ਉਸ ਕੋਲ ਹੋਰ ਕਈ ਮਹਿਕਮਿਆਂ ਦੇ ਕੰਮ ਹਨ। 

ਉਹਨਾਂ ਨੇ ਕਿਹਾ ਕਿ ਅਸਲ ਵਿੱਚ ਬਿਜਲੀ ਨਿਗਮ ਨੂੰ ਦਿੱਲੀ ਤੋਂ ਆਏ ਹੋਏ ਲੋਕ ਆਪਣੇ ਹਿਸਾਬ ਨਾਲ ਚਲਾ ਰਹੇ ਹਨ ।ਉਹਨਾਂ ਨੇ ਕਿਹਾ ਕਿ ਇਸ ਦਾ ਪ੍ਰਮਾਣ ਇਹ ਹੈ ਕਿ ਜਦ ਬਿਜਲੀ ਦਰਾਂ ਘੱਟ ਕੀਤੀਆਂ ਗਈਆਂ ਤਾਂ ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਰ ਦੀਆਂ ਬਿਜਲੀ ਦਰਾਂ ਸਿਰਫ 31 ਪੈਸੇ ਪ੍ਰਤੀ ਯੂਨਿਟ ਹੀ ਘੱਟ ਕੀਤੀਆਂ ਗਈਆਂ ਜੋ ਕਿ ਪੰਜਾਬ ਦਾ ਕੋਈ ਵੀ ਵਿਅਕਤੀ ਜੇਕਰ ਫੈਸਲੇ ਲੈਣ ਦੀ ਸਥਿਤੀ ਵਿੱਚ ਹੁੰਦਾ ਤਾਂ ਉਹ ਅਜਿਹਾ ਕਦੇ ਵੀ ਨਾ ਕਰਦਾ ਅਤੇ ਬਾਕੀ ਦਰਾਂ ਦੇ ਬਰਾਬਰ ਹੀ ਇਹ ਕਟੌਤੀ ਕਰਦਾ ।

ਭਾਜਪਾ ਪ੍ਰਧਾਨ ਨੇ ਕਿਹਾ ਕਿ ਅਸਲ ਵਿੱਚ ਇਸ ਸਾਰੀ ਸਾਜਿਸ਼ ਦੇ ਅਧੀਨ ਕਾਗਜਾਂ ਵਿੱਚ ਸਰਕਾਰ ਤੋਂ ਬਿਜਲੀ ਨਿਗਮ ਨੂੰ ਜਾਣ ਵਾਲੀ ਸਬਸਿਡੀ ਨੂੰ ਘੱਟ ਵਿਖਾ ਕੇ ਬਜਟ ਤੋਂ ਪਹਿਲਾਂ ਇਹ ਛਲਾਵਾ ਕੀਤਾ ਗਿਆ ਹੈ ਤਾਂ ਕਿ ਬਜਟ ਵਿੱਚ ਸਰਕਾਰ ਇਸ ਪੈਸੇ ਨੂੰ ਹੋਰਨਾਂ ਯੋਜਨਾਵਾਂ ਲਈ ਖਰਚੇ ਜਾਣ ਦਾ ਭੁਲੇਖਾ ਲੋਕਾਂ ਨੂੰ ਪਾ ਸਕੇ।ਉਹਨਾਂ ਕਿਹਾ ਕਿ ਇਹ ਲੋਕਾਂ ਨੂੰ ਪੰਜਾਬ ਦੇ ਮਾਣ ਮੱਤੇ ਅਦਾਰੇ ਦੀ ਹੋਂਦ ਦਾਅ ਤੇ ਲਾ ਕੇ ਮੁਫਤ ਪੈਸਾ ਵੰਡਣ ਦੀ ਸਕੀਮ ਵਿੱਚ ਹਨ ਜਦ ਕਿ ਇਹ ਕਿਸੇ ਵੀ ਤਰੀਕੇ ਨਾਲ ਸਿਆਣਪ ਨਹੀਂ ਹੈ। ਉਹਨਾਂ ਕਿਹਾ ਕਿ ਜੇਕਰ ਕਾਗਜਾਂ ਵਿੱਚ ਕੀਤੀ ਗਈ ਇਸ ਖੇਡ ਨਾਲ ਇਹ ਵਿੱਤੀ ਸਾਲ ਲੰਘ ਵੀ ਜਾਵੇਗਾ ਤਾਂ ਅਗਲੇ ਵਿੱਤੀ ਸਾਲ ਵਿੱਚ ਪੰਜਾਬ ਇਸ ਨੂੰ ਕਿਵੇਂ ਭੁਗਤੇਗਾ ਇਹ ਦਿੱਲੀ ਵਾਲੇ ਆਗੂ ਪ੍ਰਵਾਹ ਨਹੀਂ ਕਰ ਰਹੇ ਅਤੇ ਇਸ ਦਾ ਬੋਝ ਪੰਜਾਬ ਦੇ ਆਮ ਲੋਕਾਂ ਤੇ ਹੀ ਪਵੇਗਾ।

 

Tags: Sunil Jakhar , Bharatiya Janata Party , BJP , BJP Punjab , Vineet Joshi

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD