ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵੱਲੋਂ ਮਾਲਵੀਯਾ ਮਿਸ਼ਨ ਅਧਿਆਪਕ ਸਿਖਲਾਈ ਕੇਂਦਰ ਦੇ ਸਹਿਯੋਗ ਨਾਲ “ਸਮਾਜ, ਸਾਹਿਤ ਅਤੇ ਸਭਿਆਚਾਰ” ਵਿਸ਼ੇ ‘ਤੇ ਦੋ ਰੋਜ਼ਾ ਰਿਫ੍ਰੈਸ਼ਰ ਕੋਰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਹਿੰਦੀ ਵਿਭਾਗ ਦੇ ਅਧਿਆਪਕਾਂ, ਖੋਜਾਰਥੀਆਂ ਅਤੇ ਵਿਿਦਆਰਥੀਆਂ ਸਮੇਤ ਲਗਭਗ 50 ਭਾਗੀਦਾਰਾਂ ਨੇ ਹਿੱਸਾ ਲਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਿੰਦੀ ਵਿਭਾਗ ਦੇ ਮੁਖੀ ਅਤੇ ਡੀਨ ਭਾਸ਼ਾਵਾਂ, ਪ੍ਰੋ. ਸੁਨੀਲ ਕੁਮਾਰ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਯੋਗ ਅਗਵਾਈ ਅਤੇ ਪ੍ਰੇਰਣਾ ਹੇਠ ਹਿੰਦੀ ਵਿਭਾਗ ਵੱਲੋਂ ਲਗਾਤਾਰ ਸਾਹਿਤਕ ਅਤੇ ਅਕਾਦਮਿਕ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਕੇਵਲ ਫ਼ਰਵਰੀ ਮਹੀਨੇ ਦੌਰਾਨ ਹੀ ਵਿਭਾਗ ਵੱਲੋਂ ਚਾਰ ਵੱਡੀਆਂ ਰਾਸ਼ਟਰੀ ਪੱਧਰ ਦੇ ਪ੍ਰੋਗਰਾਮ ਕਰਵਾਏ ਗਏ।
ਰਿਫ੍ਰੈਸ਼ਰ ਕੋਰਸ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮਕਸਦ ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਆਰਥੀਆਂ ਨੂੰ ਸਮਾਜ, ਸਾਹਿਤ ਅਤੇ ਸਭਿਆਚਾਰ ਦੇ ਆਪਸੀ ਸਬੰਧਾਂ ਬਾਰੇ ਗਹਿਰਾਈ ਨਾਲ ਜਾਣੂ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਤਿੰਨੋਂ ਪੱਖ ਇਕ-ਦੂਜੇ ਦੇ ਪੂਰਕ ਹਨ ਸਮਾਜ ਜੀਵਨ ਦੀਆਂ ਹਕੀਕਤਾਂ ਨੂੰ ਜਨਮ ਦਿੰਦਾ ਹੈ, ਸਾਹਿਤ ਉਨ੍ਹਾਂ ਨੂੰ ਵਿਅਕਤ ਕਰਦਾ ਅਤੇ ਸਭਿਆਚਾਰ ਉਹਨਾਂ ਮੁੱਲਾਂ, ਪਰੰਪਰਾਵਾਂ ਅਤੇ ਜੀਵਨ-ਦ੍ਰਿਸ਼ਟੀ ਨੂੰ ਸੰਭਾਲ ਕੇ ਰੱਖਦਾ ਹੈ ਜੋ ਪੀੜ੍ਹੀਆਂ ਨੂੰ ਆਪਸ ਵਿੱਚ ਜੋੜਦੇ ਹਨ।
ਰਿਫ੍ਰੈਸ਼ਰ ਕੋਰਸ ਦੌਰਾਨ ਵਕਤਾਵਾਂ ਵੱਲੋਂ ਸਮਕਾਲੀ ਸਮਾਜਿਕ ਚੁਣੌਤੀਆਂ, ਭਾਰਤੀ ਗਿਆਨ ਪਰੰਪਰਾ, ਲੋਕ ਸਭਿਆਚਾਰ, ਗਲੋਬਲਾਈਜ਼ੇਸ਼ਨ, ਮੀਡੀਆ ਦੇ ਪ੍ਰਭਾਵ ਅਤੇ ਨਵੀਆਂ ਸਾਹਿਤਕ ਰੁਝਾਨਾਂ ਬਾਰੇ ਵਿਿਖਆਨ ਦਿੱਤੇ ਗਏ। ਇਸ ਤੋਂ ਇਲਾਵਾ ਭਾਗੀਦਾਰਾਂ ਨੂੰ ਖੋਜ ਪੱਧਤੀਆਂ, ਆਲੋਚਨਾਤਮਕ ਦ੍ਰਿਸ਼ਟੀਕੋਣ ਅਤੇ ਅੰਤਰ-ਵਿਿਸ਼ਆਂਕ ਅਧਿਐਨ ਦੀ ਮਹੱਤਤਾ ਬਾਰੇ ਵੀ ਜਾਣੂ ਕਰਵਾਇਆ ਗਿਆ।
ਇਸ ਮੌਕੇ ਡਾ. ਵਿਸ਼ਾਲ ਭਾਰਦਵਾਜ, ਡਾ. ਵਿਨੋਦ ਕੁਮਾਰ, ਡਾ. ਵਿਨਯ ਕੁਮਾਰ ਸ਼ੁਕਲਾ, ਡਾ. ਸੁਧਾ ਜਿਤੇਂਦਰ, ਡਾ. ਸ਼ਸ਼ਾਂਕ ਸ਼ੁਕਲਾ, ਡਾ. ਮਲਕੀਤ ਸਿੰਘ ਸੰਧੂ, ਡਾ. ਬਿਹਾਰੀ ਝਾ ਅਤੇ ਡਾ. ਮਨਜਿੰਦਰ ਸਿੰਘ ਨੇ ਆਪਣੇ ਵਿਿਖਆਨ ਪੇਸ਼ ਕੀਤੇ।