ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਯੋਗ ਅਗਵਾਈ ਹੇਠ ਡਾਇਰੈਕਟੋਰੇਟ ਆਫ ਪਲੇਸਮੈਂਟ ਐਂਡ ਕਰੀਅਰ ਐਨਹਾਂਸਮੈਂਟ ਵੱਲੋਂ ਨਾਂਦੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਜੌਬ ਉਤਸਵ ਦਾ ਸਫਲ ਆਯੋਜਨ ਕੀਤਾ ਗਿਆ। ਇਸ ਜੌਬ ਉਤਸਵ ਨੇ ਵਿਿਦਆਰਥੀਆਂ ਨੂੰ ਪ੍ਰਮੁੱਖ ਕੰਪਨੀਆਂ ਨਾਲ ਸਿੱਧੀ ਤੌਰ ‘ਤੇ ਜੁੜਨ ਲਈ ਇਕ ਮਹੱਤਵਪੂਰਨ ਮੰਚ ਮੁਹੱਈਆ ਕਰਵਾਇਆ।
ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਿਦਆਰਥੀਆਂ ਨੇ ਵੱਡੀ ਗਿਣਤੀ ਵਿੱਚ ਇਸ ਜੌਬ ਉਤਸਵ ਵਿੱਚ ਹਿੱਸਾ ਲਿਆ, ਜੋ ਕਿ ਵਿਿਦਆਰਥੀਆਂ ਦੀ ਰੋਜ਼ਗਾਰ ਯੋਗਤਾ ਵਧਾਉਣ ਅਤੇ ਉਦਯੋਗਿਕ ਲੋੜਾਂ ਦੇ ਅਨੁਕੂਲ ਤਿਆਰ ਕਰਨ ਲਈ ਯੂਨੀਵਰਸਿਟੀ ਦੀ ਵਧ ਰਹੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਭਰਤੀ ਮੁਹਿੰਮ ਵਿੱਚ ਕਾਰੋਬਾਰ ਅਤੇ ਅਰਥਸ਼ਾਸਤਰ, ਇੰਜੀਨੀਅਰਿੰਗ ਅਤੇ ਤਕਨਾਲੋਜੀ, ਵਿਿਗਆਨ, ਜੀਵ ਵਿਿਗਆਨ ਅਤੇ ਹੋਰ ਵਿਿਸ਼ਆਂ ਸਮੇਤ ਵੱਖ-ਵੱਖ ਫੈਕਲਟੀਆਂ ਦੇ ਲਗਭਗ 100 ਤੋਂ ਵੱਧ ਵਿਿਦਆਰਥੀਆਂ ਨੇ ਭਾਗ ਲਿਆ।
ਇਸ ਮੌਕੇ ‘ਤੇ ਕਈ ਪ੍ਰਸਿੱਧ ਕੰਪਨੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਐਕਸਿਸ ਬੈਂਕ, ਕਵੈਸ ਕਾਰਪ ਲਿਿਮਟੇਡ, ਐਚਡੀਬੀ ਫਾਇਨੈਂਸ਼ਲ ਸਰਵਿਿਸਜ਼, ਰੇਵਨਭੇਲ ਗਰੁੱਪ, ਸਵਾਨੀ ਮੋਟਰ ਅਤੇ ਨਾਨਕ ਇੰਸਟੀਚਿਊਟ ਆਫ ਮੈਥਸ ਐਂਡ ਸਾਇੰਸਿਜ਼ ਸ਼ਾਮਲ ਸਨ। ਇਨ੍ਹਾਂ ਸੰਸਥਾਵਾਂ ਵੱਲੋਂ ਬੈਂਕਿੰਗ, ਵਿੱਤੀ ਸੇਵਾਵਾਂ, ਸਿੱਖਿਆ, ਸਿਹਤ ਸੇਵਾਵਾਂ, ਫਾਰਮਾ ਅਤੇ ਆਟੋਮੋਬਾਈਲ ਖੇਤਰਾਂ ਵਿੱਚ ਵੱਖ-ਵੱਖ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਗਏ।
ਇਸ ਮੌਕੇ ‘ਤੇ ਡੀਨ ਅਕਾਦਮਿਕ ਮਾਮਲੇ ਡਾ. ਹਰਵਿੰਦਰ ਸਿੰਘ ਸੈਣੀ ਨੇ ਇਸ ਪਹਿਲ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਦਯੋਗ ਅਤੇ ਅਕਾਦਮਿਕ ਖੇਤਰ ਦੇ ਦਰਮਿਆਨ ਇਸ ਤਰ੍ਹਾਂ ਦੇ ਸਹਿਯੋਗ ਨਾਲ ਕਲਾਸਰੂਮ ਸਿੱਖਿਆ ਅਤੇ ਕਾਰਪੋਰੇਟ ਜਗਤ ਦੀਆਂ ਉਮੀਦਾਂ ਵਿਚਕਾਰ ਪੈਦਾ ਹੋਣ ਵਾਲੇ ਅੰਤਰ ਨੂੰ ਘਟਾਉਣ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਦਆਰਥੀਆਂ ਲਈ ਅਰਥਪੂਰਨ ਰੋਜ਼ਗਾਰ ਮੌਕੇ ਪੈਦਾ ਕਰਨ ਅਤੇ ਉਨ੍ਹਾਂ ਨੂੰ ਮੁਕਾਬਲੇ ਭਰੇ ਰੋਜ਼ਗਾਰ ਬਾਜ਼ਾਰ ਲਈ ਤਿਆਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਡਾਇਰੈਕਟਰ ਡਾ. ਅਮਿਤ ਚੋਪੜਾ ਨੇ ਦੱਸਿਆ ਕਿ ਜੌਬ ਉਤਸਵ ਯੂਨੀਵਰਸਿਟੀ ਵੱਲੋਂ ਉਦਯੋਗ ਨਾਲ ਸੰਬੰਧ ਮਜ਼ਬੂਤ ਕਰਨ ਅਤੇ ਵਿਿਦਆਰਥੀਆਂ ਲਈ ਰੋਜ਼ਗਾਰ ਦੇ ਮੌਕੇ ਵਧਾਉਣ ਦੇ ਲਗਾਤਾਰ ਯਤਨਾਂ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਡਾਇਰੈਕਟੋਰੇਟ ਵੱਲੋਂ ਲਗਾਤਾਰ ਪ੍ਰਸਿੱਧ ਕੰਪਨੀਆਂ ਨੂੰ ਕੈਂਪਸ ਵਿੱਚ ਲਿਆਉਣ ਅਤੇ ਵੱਖ-ਵੱਖ ਵਿਭਾਗਾਂ ਦੇ ਵਿਿਦਆਰਥੀਆਂ ਲਈ ਵੱਧ ਤੋਂ ਵੱਧ ਭਰਤੀ ਮੌਕੇ ਯਕੀਨੀ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ।
ਇਸ ਮੌਕੇ ‘ਤੇ ਨਾਂਦੀ ਫਾਊਂਡੇਸ਼ਨ ਦੇ ਪ੍ਰੋਗਰਾਮ ਮੈਨੇਜਰ ਤਰੁਣ ਸ਼ਰਮਾ ਅਤੇ ਅਕਸ਼ਿਤਾ ਪਤਿਆਲ ਵੀ ਮੌਜੂਦ ਸਨ, ਜਿਨ੍ਹਾਂ ਨੇ ਭਰਤੀ ਪ੍ਰਕਿਿਰਆ ਦੇ ਸੁਚਾਰੂ ਆਯੋਜਨ ਲਈ ਸਰਗਰਮ ਭੂਮਿਕਾ ਨਿਭਾਈ ਅਤੇ ਵਿਿਦਆਰਥੀਆਂ ਤੇ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਸੰਪਰਕ ਬਣਾਇਆ। ਡਾਇਰੈਕਟੋਰੇਟ ਵੱਲੋਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਹੋਰ ਰੋਜ਼ਗਾਰ ਅਤੇ ਕਰੀਅਰ ਕੇਂਦ੍ਰਿਤ ਪ੍ਰੋਗਰਾਮ ਕਰਵਾਉਣ ਦੀ ਵਚਨਬੱਧਤਾ ਦੁਹਰਾਈ ਗਈ।