ਆਜ਼ਾਦ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਦੀ ਅਪੀਲ
ਵੋਟ ਨੂੰ ਕਿਸੇ ਵੀ ਕੀਮਤ ਤੇ ਨਾ ਵੇਚੋ, ਸਹੀ ਉਮੀਦਵਾਰ ਨੂੰ ਵੋਟ ਦਾ ਅਧਿਕਾਰ ਦਿਓ
Web Admin
5 ਦਰਿਆ ਨਿਊਜ਼ (ਅਜੈ ਪਾਹਵਾ)
ਲੁਧਿਆਣਾ , 29 Apr 2014
ਲੋਕ ਸਭਾ ਹਲਕਾ ਲੁਧਿਆਣਾ ਤੋ ਆਜ਼ਾਦ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਅੱਜ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਵੋਟਰਾਂ ਨੂੰ ਵਿਸ਼ੇਸ ਤੌਰ ਤੇ ਅਪੀਲ ਕੀਤੀ। ਇਸ ਮੌਕੇ ਦੱਸਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਵੋਟ ਦਾ ਅਧਿਕਾਰ ਹਰ ਨਾਗਰਿਕ ਦਾ ਆਪਣਾ ਅਧਿਕਾਰ ਹੈ ਅਤੇ ਜਿਹੜੇ ਵੋਟਰ ਆਪਣੀ ਵੋਟ ਨੂੰ ਨਸ਼ਾ ਜਾਂ ਪੈਸਿਆਂ ਦੇ ਬੇਦਲੇ ਵੇਚ ਦਿੰਦੇ ਹਨ ਉਹਨਾਂ ਵੋਟਰਾਂ ਨੂੰ ਕੋਈ ਅਧਿਕਾਰ ਨਹੀ ਕਿਸੇ ਵੀ ਭ੍ਰਿਸ਼ਟ ਰਾਜਸੀ ਆਗੂ ਖਿਲਾਫ ਕੁਝ ਕਹਿਣ ਦਾ। ਬੈਂਸ ਨੇ ਦੱਸਿਆ ਕਿ ਨਸ਼ਿਆਂ ਦੇ ਬਦਲੇ ਤੁਹਾਡਾ ਭਵਿੱਖ ਖਰੀਦਣ ਵਾਲਾ ਉਮੀਦਵਾਰ ਪੂਰੇ ਪੰਜ ਸਾਲ ਤੁਹਾਡੇ ਅਧਿਕਾਰਾਂ ਦਾ ਘਾਣ ਕਰੇਗਾ ਅਤੇ ਫਿਰ ਇਸੇ ਹਨੇਰਗਰਦੀ ਤੋ ਤੰਗ ਹੋ ਕੇ ਨਾਗਰਿਕ ਭ੍ਰਿਸ਼ਟ ਰਾਜਸੀ ਆਗੂਆਂ ਨੂੰ ਕੋਸਨ ਲੱਗ ਪੈਂਦਾ ਹੈ। ਉਹਨਾਂ ਕਿਹਾ ਕਿ ਇਹ ਫੈਸਲਾ ਵੋਟ ਪਾਉਣ ਵੇਲੇ ਲੈਣ ਦੀ ਲੋੜ ਹੈ ਕਿ ਕਿਹੜਾ ਉਮੀਦਵਾਰ ਤੁਹਾਡੀ ਵੋਟ ਦਾ ਅਸਲੀ ਹੱਕਦਾਰ ਹੈ ਅਤੇ ਜਿਹੜਾ ਉਮੀਦਵਾਰ ਤੁਹਾਨੂੰ ਲਾਲਚ ਦੇ ਕੇ ਤੁਹਾਡੀ ਵੋਟ ਖਰੀਦਦਾ ਹੈ ਤੁਸੀ ਆਪ ਹੀ ਸੋਚੋ ਪੂਰੇ ਪੰਜ ਸਾਲ ਉਹ ਕਿਸ ਤਰਾਂ੍ਹ ਤੁਹਾਡੇ ਅਧਿਕਾਰਾਂ ਦਾ ਘਾਣ ਕਰੇਗਾ। ਅਮਤ ਸ. ਬੈਂਸ ਨੇ ਅਪੀਲ ਕਰਦਿਆਂ ਕਿਹਾ ਕਿ ਭ੍ਰਿਸਟਾਚਾਰ ਮੁਕਤ ਸਮਾਜ ਤੇ ਨਸ਼ਾ ਤਸਕਰਾਂ ਦੇ ਛੁਟਕਾਰੇ ਲਈ ਵੋਟਿੰਗ ਮਸ਼ੀਨ ਦੇ ਬਟਨ ਨੰਬਰ 14 ਨੂੰ ਦਬਾ ਕੇ ਲੈਟਰ ਬਾਕਸ ਨੂੰ ਆਪਣਾ ਵੋਟ ਪਾਓ ਕਿਉਂਕਿ ਮੈ ਬਿਨਾਂ ਨਸ਼ਾ ਅਤੇ ਬਿਨਾਂ ਪੈਸੇ ਵੰਡਿਆਂ ਕੀਤੇ ਹੋਏ ਕੰਮਾਂ ਲਈ ਵੋਟ ਮੰਗ ਰਿਹਾ ਹਾਂ।