ਪੰਜਾਬ ਅੰਦਰ ਆਪਣੀ ਹਾਰ ਨੂੰ ਵੇਖ ਅਕਾਲੀ ਭਾਜਪਾ ਗਠਜੋੜ ਦੇ ਆਗੂ ਪਹਿਲਾਂ ਤਾਂ ਆਮ ਲੋਕਾਂ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਧਮਕੀਆਂ ਦਿੰਦੇ ਸਨ ਪਰ ਹੁਣ ਇਹਨਾਂ ਨੇ ਸਾਰੀਆਂ ਹਦਾਂ ਪਾਰ ਕਰਦੇ ਲੋਕਤੰਤਰ ਦੇ ਚੌਥੇ ਧੰਮ ਵੱਜੋ ਜਾਣੀ ਜਾਂਦੀ ਮੀਡੀਆ ਨੂੰ ਵੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦਾ ਅੰਦਾਜਾ ਇਸੇ ਗਲ ਤੋ ਲਾਇਆ ਜਾ ਸਕਦਾ ਹੈ ਕਿ ਚੰਡੀਗ੍ਹੜ ਵਿੱਖੇ ਇਕ ਸੀਨੀਅਰ ਪੱਤਰਕਾਰ ਦੇ ਘਰ ਤੇ ਕਰਵਾਏ ਹਮਲੇ ਤੋ ਲਗਾਈ ਜਾ ਸਕਦੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਲੁਧਿਆਣਾ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਕੀਤਾ। ਉਹਨਾਂ ਕਿਹਾ ਕਿ ਬਾਦਲ ਸਰਕਾਰ ਨੇ ਅਤਿਆਚਾਰ ਦੀਆਂ ਸਾਰੀਆਂ ਹਦਾਂ ਪਾਰ ਕਰ ਦਿੱਤੀਆਂ ਹਨ ਪਹਿਲਾਂ ਤਾਂ ਇਹਨਾਂ ਨੇ ਮੁੜ ਸੱਤਾ ਵਿੱਚ ਆਉਦੇ ਰੇਤੇ, ਸ਼ਰਾਬ, ਟਰਾਂਸਪੋਰਟ ਅਤੇ ਕੇਬਲ ਤੇ ਕਬਜਾ ਕੀਤਾ ਜਿਸ ਦੇ ਨਾਲ ਅੱਜ ਪੰਜਾਬ ਅੰਦਰ ਰੇਤ ਦੀ ਕਿਲਤ ਆਈ ਅਤੇ ਰੇਤ ਦੇ ਭਆ ਅਸਮਾਨ ਨੂੰ ਛੂਹਣ ਲੱਗੇ। ਉਸ ਤੋ ਬਆਦ ਛੋਟੇ ਟਰਾਂਸਪੋਰਟਾਂ ਨੂੰ ਉਜਾੜਕੇ ਅਤੇ ਪੰਜਾਬ ਦੀਆਂ ਸਰਕਾਰੀ ਬੱਸਾਂ ਦੀ ਬਲੀ ਦੇ ਕੇ ਬਾਦਲ ਪਰਿਵਾਰ ਨੇ ਆਪਣੀ ਵੱਡੀ ਟਰਾਂਸਪੋਰਟ ਕੰਪਨੀ ਖੜ੍ਹੀ ਕਰ ਦਿੱਤੀ ਜਦੋ ਕਿਸੇ ਪੱਤਰਕਾਰ ਨੇ ਇਸ ਨੂੰ ਜਗਜਾਹਿਰ ਕੀਤਾ ਤਾਂ ਆਪਣੇ ਗੁੰਡਿਆਂ ਤੋ ਉਸ ਤੇ ਹਮਲਾ ਕਰਵਾ ਦਿੱਤਾ।
ਪੰਜਾਬ ਦੇ ਸਾਰੇ ਸ਼ਰਾਬ ਠੇਕਿਆਂ ਤੋ ਸ਼ਰਾਬ ਪੀਣ ਤੇ ਵੀ ਬਾਦਲ ਐਂਡ ਕੰਪਨੀ ਦਾ ਢਿੱਡ ਨਹੀ ਸੀ ਭਰਿਆ ਪਰ ਪੰਜਾਬ ਦੀ ਜਵਾਨੀ ਨੂੰ ਸਮੈਕ ਅਤੇ ਹੈਰੋਇਨ ਵਰਗੇ ਜਾਨਲੇਵਾ ਨਸ਼ੇ ਵੱਲ ਧੱਕ ਦਿੱਤਾ ਅੱਜ ਬਾਦਲ ਪਰਿਵਾਰ ਲਈ ਪੰਜਾਬ ਦੀ ਜਵਾਨੀ ਕਿਸਾਨੀ ਨਾਲੋ ਪੈਸਾ ਹੀ ਅਹਿਮੀਅਤ ਦੇ ਰਹੇ ਹਨ ਹੁਣ ਜਰੂਰਤ ਹੈ ਕਿ ਪੰਜਾਬ ਦੇ ਹਿੱਤਾ ਦੀ ਖਾਤਰ ਇਸ ਪਰਿਵਾਰ ਨੂੰ ਸੱਤਾ ਤੋ ਲਾਂਬੇ ਕੀਤਾ ਜਾਵੇ । ਸ: ਬਿੱਟੂ ਨੇ ਅੱਗੇ ਕਿਹਾ ਕਿ ਕੈਬਟਿਨ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਗੁੰਡਾ ਫੋਰਸ ਨੇ ਪਹਿਲਾਂ ਹੀ ਕਈ ਲੋਕਾਂ ਨੂੰ ਆਪਣਾ ਨਿਸ਼ਾਨਾਂ ਬਣਾਇਆ ਹੈ ਜਿਸ ਵਿੱਚ ਫਰੀਦਕੋਟ ਵਿੱਚ ਮਾਪਿਆ ਦੇ ਸਾਹਮਣੇ ਹੀ ਯੂਥ ਅਕਾਲੀ ਦਲ ਦੇ ਕੁੱਝ ਮੈਂਬਰ ਇਕ ਬਾਲੜੀ ਨੂੰ ਚੁੱਕ ਕੇ ਲੈ ਗਏ, ਕਿਸ ਤਰਾਂ ਅ੍ਰਮਿਤਸਰ ਵਿੱਚ ਯੂਥ ਦੇ ਕੁੱਝ ਗੁੰਡਾ ਅਨਸਰਾਂ ਨੇ ਉਸ ਥਾਣੇਦਾਰ ਨੂੰ ਗੋਲੀ ਮਾਰ ਦਿੱਤੀ ਜੋ ਆਪਣੀ ਧੀ ਦੀ ਪੱਤ ਬਚਾਉਣ ਲਈ ਅੱਗੇ ਆਇਆ ਸੀ । ਸ: ਬਿੱਟੂ ਨੇ ਸਮੂਹ ਵੋਟਰਾਂ ਨੂੰ ਅਪੀਲ ਕਰਦੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਸ ਗੁੰਡਾ ਅਨਸਰਾਂ ਦੀ ਟੋਲੀ ਨੂੰ ਲੋਕਤੰਤਰ ਦੀ ਸਭ ਤੋ ਵੱਡੀ ਤਾਕਤ ਵੋਟ ਨਾਲ ਹਿਸਾਬ ਕਿਤਾਬ ਬਰਾਬਰ ਕੀਤਾ ਜਾਵੇ। ਸ: ਬਿੱਟੂ ਨੇ ਅੱਗੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਹੀ ਸਮਾਜ ਸਿਰਜਨ ਲਈ ਲੋਕਤੰਤਰ ਦੇ ਚੌਥੇ ਥੰਮ ਪਾਤਰਕਾਰੀ ਦੇ ਧੰਦੇ ਦਾ ਸਤਿਕਾਰ ਕਰਨ ਦੇ ਨਾਲ ਨਾਲ ਅਜਾਦ ਕੰਮ ਵੀ ਕਰਨ ਦੇਣਾ ਚਾਹੀਦਾ ਹੈ।