Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਸੱਗਾ ਤੇ ਸਮਾਨਾ ਬਾਹੂ ਪੀਐਚਸੀ ਨਿਰਮਾਣ ਜਲਦੀ ਮੁਕੰਮਲ ਹੋਵੇਗਾ, ਸੈਕਟਰ-56 ਹਸਪਤਾਲ ਮਾਮਲਾ ਸਮੀਖਿਆ ਹੇਠ: ਸਿਹਤ ਮੰਤਰੀ ਆਰਤੀ ਸਿੰਘ ਰਾਓ

Web Admin

Web Admin

5 Dariya News

ਚੰਡੀਗੜ੍ਹ , 27 Feb 2026

Last updated on: Mar 01, 2026, 16:28 IST

ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਦਸਿਆ ਕਿ ਨੀਲੋਖੇੜੀ ਵਿਧਾਨਸਭਾ ਖੇਤਰ ਤਹਿਤ ਆਉਣ ਵਾਲੇ ਪਿੰਡ ਸੱਗਾ ਅਤੇ ਸਮਾਨਾ ਬਾਹੂ ਵਿੱਚ ਪ੍ਰਾਥਮਿਕ ਸਿਹਤ ਕੇਂਦਰ ਦਾ ਨਿਰਮਾਣ ਕੰਮ ਜਲਦੀ ਤੋਂ ਜਲਦੀ ਕਰਵਾਇਆ ਜਾਵੇਗਾ। ਸਿਹਤ ਮੰਤਰੀ ਅੱਜ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਸਦਨ ਦੇ ਇੱਕ ਮੈਂਬਰ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੀ ਸੀ।

ਆਰਤੀ ਸਿੰਘ ਰਾਓ ਨੇ ਦਸਿਆ ਕਿ ਪਿੰਡ ਸੱਗਾ ਵਿੱਚ ਪ੍ਰਾਥਮਿਕ ਸਿਹਤ ਕੇਂਦਰ ਦੇ ਭਵਨ ਦਾ ਨਿਰਮਾਣ ਕੰਮ ਲਗਭਗ 38 ਫੀਸਦੀ ਪੂਰਾ ਹੋਣ ਦੇ ਬਾਅਦ ਏਜੰਸੀ ਵੱਲੋਂ ਰੋਕ ਦਿੱਤਾ ਗਿਆ ਸੀ। ਲੋਕ ਨਿਰਮਾਣ ਵਿਭਾਗ ਵੱਲੋਂ ਉਕਤ ਏਜੰਸੀ ਦਾ ਠੇਕਾ 5 ਜੁਲਾਈ, 2023 ਨੂੰ ਖਤਮ ਕਰ ਦਿੱਤਾ ਗਿਆ ਸੀ। ਸੋਧ ਪ੍ਰਸਾਸ਼ਕੀ ਮੰਜੂਰੀ ਦੇ ਬਾਅਦ, ਟੈਂਡਰ ਪ੍ਰਕ੍ਰਿਆ ਤਿੰਨ ਮਹੀਨੇ ਦੇ ਅੰਦਰ ਪੂਰੀ ਹੋਣ ਦੀ ਉਮੀਦ ਹੈ ਅਤੇ ਪੀਐਚਸੀ ਭਵਨ ਦਾ ਬਾਕੀ ਨਿਰਮਾਣ ਕੰਮ ਛੇ ਮਹੀਨੇ ਦੇ ਅੰਦਰ ਮੁੜ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਸਿਹਤ ਮੰਤਰੀ ਨੇ ਅੱਗੇ ਪਿੰਡ ਸਮਾਨਾ ਬਾਹੂ ਵਿੱਚ ਪੀਐਚਸੀ ਦੇ ਰੁਕੇ ਹੋਏ ਨਿਰਮਾਣ ਕੰਮ ਨਾਲ ਸਬੰਧਿਤ ਸੁਆਲ ਦਾ ਜਵਾਬ ਦਿੰਦੇ ਹੋਏ ਦਸਿਆ ਕਿ ਠੇਕਾ ਏਜੰਸੀ ਨੇ 70 ਫੀਸਦੀ ਕੰਮ ਪੂਰਾ ਕਰਨ ਦੇ ਬਾਅਦ ਨਿਰਮਾਣ ਕੰਮ ਰੋਕ ਦਿੱਤਾ ਗਿਆ ਸੀ ਅਤੇ ਲੋਕ ਨਿਰਮਾਣ ਵਿਭਾਗ ਦੇ ਨਾਲ ਵਿਵਾਦ ਨੂੰ ਲੈ ਕੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਸੀ। 

ਇਸ ਵਿਭਾਗ ਵੱਲੋਂ ਏਜੰਸੀ ਦਾ ਠੇਕਾ 20 ਜੂਨ, 2024 ਨੁੰ ਖਤਮ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਇਸ ਪੀਐਚਸੀ ਦੇ ਭਵਨ ਨਿਰਮਾਣ ਕੰਮ ਮੁੜ ਸ਼ੁਰੂ ਹੋਣ ਵਿੱਚ ਲਗਭਗ ਛੇ ਮਹੀਨੇ ਲੱਗਣਗੇ ਅਤੇ ਉਸ ਦੇ ਬਾਅਦ ਇਸ ਨੂੰ ਪੂਰਾ ਕਰਨ ਵਿੱਚ ਲਗਭਗ 12 ਮਹੀਨੇ ਦਾ ਸਮੇਂ ਲੱਗੇਗਾ।

ਉਨ੍ਹਾਂ ਨੇ ਇੱਕ ਹੋਰ ਮੈਂਬਰ ਵੱਲੋਂ ਪੁੱਛੇ ਗਏ ਸੁਆਲ ਦੇ ਜਵਾਬ ਵਿੱਚ ਦਸਿਆ ਕਿ ਵੈਸੇ ਤਾਂ ਫਰੀਦਾਬਾਦ ਦੇ ਸੈਕਟਰ-56 ਵਿੱਚ 50 ਬੈਡ ਦੇ ਹਸਪਤਾਲ ਨੂੰ ਬਨਾਉਣ ਦਾ ਫਿਲਹਾਲ ਕੋਈ ਪ੍ਰਸਤਾਵ ਵਿਚਾਰਧੀਨ ਨਹੀਂ ਹੈ, ਫਿਰ ਵੀ ਇਸ ਮਾਮਲੇ ਵਿੱਚ ਮੁੜ ਜਾਂਚ ਕਰਵਾ ਲੈਣਗੇ, ਜਰੂਰਤ ਹੋਵੇਗੀ ਤਾਂ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

 

Tags: Arti Singh Rao , Haryana , Bharatiya Janata Party , BJP , BJP Haryana , Haryana Vidhan Sabha

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD