ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਦੱਸਿਆ ਕਿ ਕਲਪਣਾ ਚਾਵਲਾ ਸਰਕਾਰੀ ਮੈਡੀਕਲ ਕਾਲਜ ਕਰਨਾਲ (ਕੇਸੀਜੀਐਮਸੀ) ਵਿੱਚ ਪੀਪੀਪੀ ਮੋਡ 'ਤੇ ਕੈਥ ਲੈਬ ਸਥਾਪਿਤ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਪੰਡਿਤ ਦੀਨ ਦਿਆਲ ਉਪਾਧਿਆਏ ਸਿਹਤ ਵਿਗਿਆਨ ਯੂਨੀਵਰਸਿਟੀ, ਕੁਟੈਲ ਵਿੱਚ ਕੈਂਸਰ ਵਿਗਿਆਨ ਵਿਭਾਗ ਸਥਾਪਿਤ ਕੀਤਾ ਜਾਵੇਗਾ।
ਸਿਹਤ ਮੰਤਰੀ ਵੀਰਵਾਰ ਨੂੰ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਸਦਨ ਦੇ ਇੱਕ ਮੈਂਬਰ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ। ਆਰਤੀ ਸਿੰਘ ਰਾਓ ਨੇ ਦੱਸਿਆ ਕਿ ਕਰਨਾਲ ਦੇ ਕੇਸੀਜੀਐਮਸੀ ਵਿੱਚ ਪਬਲਿਕ -ਨਿਜੀ ਭਾਗੀਦਾਰੀ (ਪੀਪੀਪੀ) ਰਾਹੀਂ ਕਾਰਡਿਓ-ਥੋਰੇਸਿਕ ਸਰਜਰੀ ਸਹੂਲਤ ਸਮੇਤ ਸੁਪਰ ਸਪੈਸ਼ਿਯਲਿਟੀ ਇੰਟਰਵੇਂਸ਼ਨਲ ਕਾਰਡਿਓਲਾਜੀ ਦੀ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ, ਇਸ ਦੇ ਲਈ ਟੈਂਡਰ ਮੰਗਣ ਦੀ ਪ੍ਰਕ੍ਰਿਆ ਜਾਰੀ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੂਬੇ ਦੇ ਸਾਰੇ ਮੈਡੀਕਲ ਕਾਲਜਾਂ ਵਿੱਚ ਪੀਪੀਪੀ ਮੋਡ 'ਤੇ ਕੈਥ ਲੈਬ ਸਥਾਪਿਤ ਕਰਨ ਲਈ ਸੰਯੁਕਤ ਆਰਐਫਪੀ (ਰਿਕਵੇਸਟ ਫਾਰ ਪ੍ਰਪੋਜਲ) ਕੀਤਾ ਹੈ। ਸਾਰੇ ਸਿਵਲ ਹਸਪਤਾਲਾਂ ਵਿੱਚ ਕੈਂਸਰ ਡੇ-ਕੇਅਰ ਸੈਂਟਰ ਬਣਾ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਰਾਜ ਵਿੱਚ ਤਿੰਨ ਇੰਸਟੀਟਿਯੂਟਸ, ਪੀਜੀਆਈਐਮਐਸ ਰੋਹਤਕ, ਅਟਲ ਕੈਂਸਰ ਹਸਪਤਾਲ ਅੰਬਾਲਾ ਅਤੇ ਏਮਸ ਬਾਢਸਾ ਵਿੱਚ ਵੀ ਕੈਂਸਰ ਦੇ ਰੋਗੀਆਂ ਦਾ ਇਲਾਜ ਕੀਤਾ ਜਾਂਦਾ ਹੈ।