ਲੋਕ ਸਭਾ ਹਲਕਾ ਲੁਧਿਆਣਾ ਤੋ ਆਜ਼ਾਦ ਉਮੀਦਵਾਰ ਵਜ਼ੋ ਚੋਣ ਮੈਦਾਨ ਨਿੱਚ ਨਿੱਤਰੇ ਸਿਮਰਜੀਤ ਸਿੰਘ ਬੈਂਸ ਨੇ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਕੀਮਤ ਤੇ ਆਪਣੀ ਵੋਟ ਨਾ ਵੇਚੋ ਕਿਉਂਕਿ ਜਿਹੜਾ ਉਮੀਦਵਾਰ ਅੱਜ ਤੁਹਾਨੂੰ ਖਰੀਦੇਗਾ ਉੁਹ ਪੂਰੇ ਪੰਜ ਸਾਲ ਤੁਹਾਨੂੰ ਵੇਚੇਗਾ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਨਸ਼ਾ ਤਸਕਰਾਂ ਅਤੇ ਭ੍ਰਿਸ਼ਟਾਚਾਰੀਆਂ ਨੂੰ ਪਨਾਹ ਦੇਣ ਵਾਲੀ ਪੰਜਾਬ ਦੀ ਅਕਾਲੀ ਸਰਕਾਰ ਨੇ ਗੁੰਡਾ ਅੰਨਸ਼ਰਾਂ ਨੂੰ ਪਨਾਹ ਦੇ ਕੇ ਗੁੰਡਾ ਰਾਜ ਬਣਾਇਆ ਹੈ ਜਿਸਨੂੰ ਖਦੇੜਨ ਲਈ ਵੋਟਿੰਗ ਮਸ਼ੀਨ ਦਾ ਬਟਨ ਨੰਬਰ 14 ਇਕੱਲਾ ਹੀ ਕਾਫੀ ਹੈ। ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ 14 ਨੰਬਰ ਬਟਨ ਤੇ ਲੈਟਰ ਬਾਕਸ ਦੇ ਹੱਕ ਵਿੱਚ ਵੋਟਾਂ ਪਾ ਕੇ ਲੋਕ ਸਭਾ ਹਲਕਾ ਲੁਧਿਆਣਾ ਵਾਸੀ ਗੁੰਡਾ ਸਰਕਾਰ ਦੇ ਖਿਲਾਫ ਪੰਜਾਬ 'ਚ ਇੱਕ ਨਵੇਂ ਕ੍ਰਾਂਤੀਕਾਰੀ ਜੱਥੇ ਦੀ ਨੀਂਹ ਰੱਖਣਗੇ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋ ਬੇਦਾਗ ਛਵੀ ਨਾਲ ਬੈਂਸ ਭਰਾ ਸੰਗਤ ਦੀ ਸੇਵਾ ਵਿੱਚ ਹਾਜ਼ਿਰ ਹਨ ਅਤੇ ਹਮੇਸ਼ਾ ਰਹਿਣਗੇ ਵੀ।
ਉਹਨਾਂ ਕਿਹਾ ਕਿ ਬੱਚਿਆਂ ਦੇ ਬੇਹਤਰ ਭਵਿੱਖ ਲਈ ਨਸ਼ਾ ਤਸਕਰਾਂ ਦੇ ਹਮਾਇਤੀ ਅਕਾਲੀ ਉਮੀਦਵਾਰ ਅਤੇ ਰੇਪ ਕਾਂਡ ਦੇ ਮੁੱਖ ਦੋਸ਼ੀਆਂ ਦੇ ਹਮਾਇਤੀ ਕਾਂਗਰਸੀ ਉਮੀਦਵਾਰ ਨੂੰ ਕਿਸੇ ਵੀ ਕੀਮਤ ਤੇ ਆਪਣਾ ਕੀਮਤੀ ਵੋਟ ਨਾ ਵੇਚੋ। ਸ. ਬੈਂਸ ਨੇ ਕਿਹਾ ਕਿ ਨਸ਼ਾ ਹੱਬ ਦੇ ਨਾਂ ਤੇ ਮਸ਼ਹੂਰ ਅਕਾਲੀ ਉਮੀਦਵਾਰ ਮਨਪ੍ਰੀਤ ਇਆਲੀ ਅਤੇ ਕੇਤੀਆ ਕਾਂਡ ਦੇ ਮੁੱਖ ਦੋਸ਼ੀ ਦੀ ਸਿੱਧੇ ਤੌਰ ਤੇ ਹਮਾਇਤ ਕਰਨ ਵਾਲੇ ਕਾਂਗਰਸੀ ਉਮੀਦਵਾਰ ਰਵਨੀਤ ਬਿੱਟੂ ਨੇ ਲੋਕ ਹਿੱਤਾਂ ਦਾ ਘਾਣ ਕਰਕੇ ਦੋਸ਼ੀਆਂ ਦੀ ਹਮਾਇਤ ਕੀਤੀ ਹੈ ਅਤੇ ਲੁਧਿਆਣਾ ਦੀ ਸੂਝਵਾਨ ਸੰਗਤ ਇਹਨਾਂ ਲੋਕ ਹਿੱਤਾਂ ਦੇ ਕਾਤਲਾਂ ਨੂੰ ਕਦੇ ਵੀ ਆਪਣੇ ਨੁਮਾਇੰਦੇ ਦੇ ਰੂਪ ਵਿੱਚ ਨਹੀ ਸਵੀਕਾਰ ਕਰੇਗੀ। ਸ. ਬੈਂਸ ਨੇ ਕਿਹਾ ਕਿ ਕਾਂਗਰਸੀ ਉਮੀਦਵਾਰ ਨੇ ਕਦੇ ਵੀ ਲੋਕ ਹਿੱਤਾਂ ਦੀ ਰਾਖੀ ਦੀ ਕੋਈ ਵੀ ਯੋਗ ਕਦਮ ਚੁੱਕਣ ਦੀ ਗੱਲ ਨਹੀ ਕੀਤੀ ਦੂਸਰੇ ਪਾਸੇ ਅਕਾਲੀ ਉਮੀਦਵਾਰ ਦੇ ਨਸ਼ਾ ਤਸਕਰਾਂ ਨਾਲ ਸਿੱਥੇ ਤੌਰ ਤੇ ਸਬੰਧਾਂ ਬਾਰੇ ਲੁਧਿਆਣਾ ਵਾਸੀ ਭਲੀ ਭਾਂਤੀ ਜਾਣੂ ਹਨ।