ਸੰਤ ਬਾਬਾ ਅਤਰ ਸਿੰਘ ਸਰਕਾਰੀ ਬਹੁ-ਤਕਨੀਕੀ ਕਾਲਜ, ਬਡਬਰ ਬਰਨਾਲਾ ਵਿਖੇ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਅਤਿ-ਆਧੁਨਿਕ 'ਆਈ.ਆਈ.ਟੀ. ਰੋਪੜ ਸੀ.ਪੀ.ਐਸ. (ਸਾਈਬਰ ਫਿਜ਼ੀਕਲ ਲੈਬ) ਲੈਬ ਦਾ ਉਦਘਾਟਨ ਲੋਕ ਸਭਾ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਵਲੋਂ ਕੀਤਾ ਗਿਆ। ਇਸ ਮੌਕੇ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਤਕਨੀਕੀ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਤਕਨੀਕੀ ਖੇਤਰ ਵਿੱਚ ਅੱਗੇ ਵਧ ਰਿਹਾ ਹੈ।
ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਧੁਨਿਕ ਤਕਨੀਕ ਅਤੇ ਨਵੀਂ ਸੋਚ ਨੂੰ ਅਪਣਾ ਕੇ ਆਪਣੇ ਸੁਪਨੇ ਸਾਕਾਰ ਕਰਨ ਅਤੇ ਇਸ ਤਕਨੀਕ ਨੂੰ ਕਿਸਾਨੀ ਤੇ ਸਮਾਜ ਦੇ ਹਿੱਤ ਵਿੱਚ ਵਰਤਣ। ਉਨ੍ਹਾਂ ਨੇ ਕਾਲਜ ਨੂੰ ਇਸ ਵੱਡੀ ਉਪਲਬਧੀ ਲਈ ਵਧਾਈ ਦਿੱਤੀ ਅਤੇ ਇਸ ਪ੍ਰੋਜੈਕਟ ਵਿੱਚ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਇਸ ਲੈਬ ਵਿੱਚ ਭੌਂ ਟੈਸਟਿੰਗ ਅਤੇ ਮੌਸਮ ਭਵਿੱਖਬਾਣੀ ਵਾਲੇ ਉਪਕਰਨ ਹਨ ਜਿਨ੍ਹਾਂ ਦੇ ਆਧਾਰ ਉੱਤੇ ਵਿਦਿਆਰਥੀ ਪ੍ਰਯੋਗਾਤਮਕ ਸਿਖਲਾਈ ਹਾਸਲ ਕਰਨਗੇ। ਕਾਲਜ ਦੇ ਪ੍ਰਿੰਸੀਪਲ ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਇਹ ਲੈਬ ਆਈ.ਆਈ.ਟੀ. ਰੋਪੜ ਟੈਕਨੋਲੋਜੀ ਅਤੇ ਇਨੋਵੇਸ਼ਨ ਫਾਉਂਡੇਸ਼ਨ ਦੇ ਸਹਿਯੋਗ ਨਾਲ ਸਥਾਪਿਤ ਕੀਤੀ ਗਈ ਹੈ।
ਇਸ ਲੈਬ ਰਾਹੀਂ ਵਿਦਿਆਰਥੀਆਂ ਨੂੰ ਏ.ਆਈ., ਆਈ.ਓ.ਟੀ., ਰੋਬੋਟਿਕਸ, ਸੈਂਸਰ ਇੰਟਰਫੇਸਿੰਗ, ਡਾਟਾ ਲਾਗਿੰਗ, ਆਟੋਮੇਸ਼ਨ ਸਿਸਟਮ ਅਤੇ ਮਿੱਟੀ ਤੇ ਮੌਸਮੀ ਨਿਰੀਖਣ ਬਾਰੇ ਪ੍ਰਯੋਗਾਤਮਕ ਸਿਖਲਾਈ ਦਿੱਤੀ ਜਾਵੇਗੀ। ਇਸ ਮੌਕੇ ਆਈ.ਆਈ.ਟੀ. ਦੀ ਟੀਮ ਵੱਲੋਂ ਪ੍ਰੋਜੈਕਟ ਕੋਆਰਡੀਨੇਟਰ ਸ੍ਰੀ ਪੁਲਕਿਤ ਕੁਮਾਰ, ਸ੍ਰੀ ਆਸ਼ੂਤੋਸ਼ ਅਤੇ ਸ੍ਰੀ ਸਿਧਾਰਥ ਨੇ ਲੈਬ ਦੀ ਕਾਰਜਪ੍ਰਣਾਲੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਰਾਮ ਤੀਰਥ ਮੰਨਾ, ਸ. ਹਰਵਿੰਦਰ ਸਿੰਘ ਧਾਲੀਵਾਲ, ਵਿਭਾਗ ਮੁਖੀ ਸ੍ਰੀ ਜਗਦੀਪ ਸਿੰਘ ਸਿੱਧੂ (ਈ.ਸੀ.ਈ.), ਸ੍ਰੀ ਕ੍ਰਿਸ਼ਨ ਸਿੰਘ (ਅਪਲਾਇਡ ਸਾਇੰਸ), ਸ੍ਰੀ ਜਸਵੀਰ ਸਿੰਘ ਗਿੱਲ (ਇਲੈਕਟ੍ਰੀਕਲ), ਡਾ. ਹਰਜਿੰਦਰ ਸਿੰਘ