ਹਰਿਆਣਾ ਦੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਹਰਿਆਣਾ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਪ੍ਰੋਤਸਾਹਨ ਦੇਣ ਦੇ ਖੇਡ ਬੁਨਿਆਣੀ ਢਾਂਡਾ ਉਪਲਬੱ ਕਰਵਾ ਰਹੀ ਹੈ। ਸੂਬੇ ਵਿੱਚ 3 ਰਾਜ ਪੱਧਰੀ ਖੇਡ ਪਰਿਸਰ, 21 ਜਿਲ੍ਹਾ ਪੱਧਰੀ ਖੇਡ ਸਟੇਡੀਅਮ 25 ਸਬ-ਡਿਵੀਜਨਲ ਸਟੇਡੀਅਮ ਅਤੇ 163 ਰਾਜੀਵ ਗਾਂਧੀ ਗ੍ਰਾਮੀਣ ਖੇਡ ਪਰਿਸਰ, 245 ਮਿਨੀ/ਗ੍ਰਾਮੀਣ ਸਟੇਡੀਅਮ, 10 ਤੈਰਾਕੀ ਤਾਲਾਬ, 9 ਬਹੁਉਦੇਸ਼ੀ ਹਾਲ, 11 ਸਿੰਥੇਟਿਕ ਏਥਲੈਟਿਕਸ ਟ੍ਰੈਕ, 14 ਹਾਕੀ ਏਸਟਰੋਟਰਫ ਅਤੇ 2 ਫੁੱਟਬਾਲ ਸਿੰਥੇਟਿਕ ਸਰਫੇਸ ਉਪਲਬਧ ਹਨ।
ਖੇਡ ਮੰਤਰੀ ਸ੍ਰੀ ਗੌਰਵ ਗੌਤਮ ਅੱਜ ਹਰਿਆਣਾ ਵਿਧਾਨਸਭਾ ਵਿੱਚ ਬਜਟ ਸੈਸ਼ਨ ਦੌਰਾਨ ਇੱਕ ਮੈਂਬਰ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ। ਉਨਾਂ ਨੇ ਦੱਸਿਆ ਕਿ ਖੇਡ ਸਹੂਲਤਾਂ ਨੂੰ ਪ੍ਰੋਤਸਾਹਨ ਦੇਣ ਲਈ ਜ਼ਿਲ੍ਹਾਂ ਕੁਰੂਕਸ਼ੇਤਰ ਵਿੱਚ ਇੱਕ ਦਰੋਣਾਚਾਰਿਆ ਜਿਲ੍ਹਾ ਪੱਧਰੀ ਸਟੇਡੀਅਮ ਹੈ, 2 ਸਬ-ਡਿਵੀਜਨਲ ਖੇਡ ਸਟੇਡੀਅਮ ਸ਼ਾਹਬਾਦ ਅਤੇ ਪਿੰਡ ਧਨਰੌਜਟਾਨ ਵਿੱਚ ਉਪਲਬਧ ਹਨ।
ਇਸ ਤੋਂ ਇਲਾਵਾ ਪਿੰਡ ਅਮੀਨ, ਸੁਧਪੁਰ, ਬੀੜਕਾਲਵਾਂ, ਬਾਖਲੀ ਅਤੇ ਖੈਰਾ ਵਿੱਚ ਰਾਜੀਵ ਗਾਂਧੀ ਖੇਡ ਸਟੇਡੀਅਮ ਬਣਾੲ ਗਏ ਹਨ। ਇਸੀ ਤਰ੍ਹਾ ਨਾਲ ਪਿੰਡ ਬੇਹੌਲੀ, ਬੌਡਲਾ, ਚਮੂਕਲਾਂ, ਚੰਦਰ ਭਨਪੁਰ, ਗੁਧਾ, ਖਾਨਪੁਰ ਰੋਡਾਨ, ਬਾਕਲੀ ਤੇ ਉਮੀਰ ਵਿੱਚ ਮਿਨੀ ਗਾਮੀਣ ਸਟੇਡੀਅਮ ਹੈ।
ਮੰਤਰੀ ਨੇ ਕਿਹਾ ਕਿ ਜਿਲ੍ਹਾ ਕੁਰੂਕਸ਼ੇਤਰ ਵਿੱਚ ਰਿਹਾਇਸ਼ੀ ਅਕਾਦਮੀ ਅਤੇ 59 ਖੇਡ ਨਰਸਰੀਆਂ ਚਲਾਈਆਂ ਜਾ ਰਹੀਆਂ ਹਨ। ਕੁਰੂਕਸ਼ੇਤਰ ਵਿੱਚ 33 ਕੋਚ ਅਤੇ ਜੁਨੀਅਰ ਕੋਚ ਹਨ, ਜੋ ਵੱਖ-ਵੱਖ ਖੇਡਾਂ ਵਿੱਚ ਖਿਡਾਰੀਆਂ ਨੂੰ ਟ੍ਰੇਨਿੰਗ ਦੇ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਜਿਲ੍ਹਾ ਪੱਧਰੀ ਸਟੇਡੀਅਮ ਆਮਤੌਰ 'ਤੇ 10 ਏਕੜ ਅਤੇ ਉਸ ਤੋਂ ਵੱਧ ਭੁਮੀ ਵਿੱਚ ਬਣਾਏ ਜਾਂਦੇ ਹਨ।
ਸਬ-ਡਿਵੀਜਨ ਪੱਧਰੀ ਸਟੇਡੀਅਮ ਆਮਤੌਰ 'ਤੇ 6.5 ਅਤੇ ਉਸ ਦੋਂ ਵੱਧ ਭੁਮੀ ਵਿੱਚ ਬਣਾਏ ਜਾਂਦੇ ਹਨ।