ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਪਲਾਕਸ਼ਾ ਯੂਨਿਵਰਸਿਟੀ ਦਾ ਦੌਰਾ ਕਰਕੇ 13 ਤੋਂ 15 ਮਾਰਚ ਤੱਕ ਆਯੋਜਿਤ ਹੋਣ ਵਾਲੀ ਪ੍ਰੋਗ੍ਰੈਸਿਵ ਪੰਜਾਬ ਇਨਵੈਸਟਰਜ਼ ਸਮਿੱਟ ਸਬੰਧੀ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਮੀਟਿੰਗ ਦੌਰਾਨ ਉਨ੍ਹਾਂ ਨੇ ਸਬੰਧਤ ਵਿਭਾਗਾਂ, ਜਿਵੇਂ ਕਿ ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪ੍ਰਮੋਸ਼ਨ, ਗਮਾਡਾ, ਨਗਰ ਨਿਗਮ ਅਤੇ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਕਿ ਡੈਲੀਗੇਟਾਂ ਦੀ ਸੁਚਾਰੂ ਆਵਾਜਾਈ ਲਈ ਰੂਟਾਂ ਦੀ ਪਹਿਲਾਂ ਹੀ ਪਛਾਣ ਕਰਕੇ ਉਨ੍ਹਾਂ ਨੂੰ ਸੁਚੱਜੇ ਢੰਗ ਨਾਲ ਤਿਆਰ ਕੀਤਾ ਜਾਵੇ।
ਉਨ੍ਹਾਂ ਨੇ ਸ਼ਹਿਰ ਵਿੱਚ ਸਫ਼ਾਈ, ਸੜਕਾਂ ਦੀ ਮੁਰੰਮਤ, ਸਟ੍ਰੀਟ ਲਾਈਟਾਂ ਦੀ ਸੁਚਾਰੂ ਕਾਰਗੁਜ਼ਾਰੀ, ਸਮਾਗਮ ਵਾਲੀ ਥਾਂ ਨਿਰਧਾਰਤ ਉਤਰਨ ਵਾਲੇ ਗੇਟ ਅਤੇ ਉਚਿਤ ਪਾਰਕਿੰਗ ਪ੍ਰਬੰਧ ਯਕੀਨੀ ਬਣਾਉਣ ‘ਤੇ ਵੀ ਜ਼ੋਰ ਦਿੱਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਤਿੰਨ ਦਿਨਾਂ ਇਸ ਸਮਿੱਟ ਦੌਰਾਨ ਪ੍ਰਮੁੱਖ ਉਦਯੋਗਪਤੀ ਅਤੇ ਨਿਵੇਸ਼ਕ ਸ਼ਿਰਕਤ ਕਰਨਗੇ। ਇਸ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੈਲੀਗੇਟਾਂ ਦੀ ਨਿਰਵਿਘਨ ਆਵਾਜਾਈ ਅਤੇ ਯੂਨੀਵਰਸਿਟੀ ਵਿਖੇ ਢਾਂਚਾਗਤ ਅਤੇ ਲੋਜਿਸਟਿਕ ਪ੍ਰਬੰਧ ਸੁਚਾਰੂ ਬਣਾਉਣ ਲਈ ਵਿਸਤ੍ਰਿਤ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਮੌਕੇ ਹਾਜ਼ਰ ਅਧਿਕਾਰੀਆਂ ਵਿੱਚ ਪਰਮਿੰਦਰਪਾਲ ਸਿੰਘ; ਐਮ.ਸੀ. ਕਮਿਸ਼ਨਰ, ਰੁਬਿੰਦਰਜੀਤ ਸਿੰਘ ਬਰਾੜ; ਐਡੀਸ਼ਨਲ ਸੀ.ਈ.ਓ., ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪ੍ਰਮੋਸ਼ਨ, ਐਡੀਸ਼ਨਲ ਸੀ.ਏ., ਗਮਾਡਾ ਅਮਰਿੰਦਰ ਸਿੰਘ ਮੱਲ੍ਹੀ; ਏ.ਡੀ.ਸੀ. (ਜ) ਗੀਤਿਕਾ ਸਿੰਘ; ਐਸ.ਡੀ.ਐਮ. ਦਮਨਦੀਪ ਕੌਰ; ਅਤੇ ਐਸ.ਪੀ. (ਐਚ) ਮੋਹਿਤ ਅਗਰਵਾਲ ਸ਼ਾਮਲ ਸਨ।