Monday, 08 June 2026

 

 

ਖ਼ਾਸ ਖਬਰਾਂ ਫ਼ਿਰੋਜ਼ਪੁਰ ਦੇ ਦੁਕਾਨਦਾਰ ਕਤਲ ਮਾਮਲੇ ਵਿੱਚ ਸ਼ਾਮਲ ਦੋ ਸ਼ੂਟਰ ਜੰਮੂ-ਕਸ਼ਮੀਰ ਤੋਂ ਕਾਬੂ; ਇੱਕ ਪਿਸਤੌਲ ਬਰਾਮਦ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਫ਼ੈਸਲਾਕੁੰਨ ਦੌਰ ਵਿੱਚ, ਪੰਜਾਬ ਬਣੇਗਾ ਨਸ਼ਾ ਮੁਕਤ ਸੂਬਾ : ਗੁਰਮੀਤ ਸਿੰਘ ਖੁੱਡੀਆਂ ਕੁਲਤਾਰ ਸਿੰਘ ਸੰਧਵਾਂ ਪਿੰਡ ਧੂੜਕੋਟ ਵਿਖੇ ਪੀਰ ਬੇਰੀ ਜੀ ਦੇ ਸਲਾਨਾ ਭੰਡਾਰੇ ਵਿਚ ਹੋਏ ਨਤਮਸਤਕ ਅਮਨ ਅਰੋੜਾ ਵੱਲੋਂ ਵਿਧਾਨ ਸਭਾ ਹਲਕਾ ਸੁਨਾਮ ਦੇ ਵੱਖ-ਵੱਖ ਪਿੰਡਾਂ ਵਿੱਚ ਕਰੀਬ 12 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਅਤੇ ਲੋਕ ਅਰਪਣ ਡਾ: ਮਨਸੁਖ ਮਾਂਡਵੀਆ ਅਤੇ ਰੇਖਾ ਗੁਪਤਾ ਨੇ MY Bharat ਸੰਮੇਲਨ ਵਿੱਚ 6,000 ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਹਲਕਾ ਅਜਨਾਲਾ ਚ ਬਿਜਲੀ ਸੁਧਾਰਾਂ ਲਈ 25 ਕਰੋੜ ਰੁਪਏ ਦੀ ਰਾਸ਼ੀ ਜਾਰੀ : ਕੁਲਦੀਪ ਸਿੰਘ ਧਾਲੀਵਾਲ ਸ਼ੀਤਲ ਜੁਨੇਜਾ ਨੇ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੀ ਮੀਟਿੰਗ ਵਿੱਚ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਪਾਰੀਆਂ ਨਾਲ ਸਬੰਧਤ ਅਹਿਮ ਮੁੱਦੇ ਉਠਾਏ ਗਏ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਹਰ ਪਿੰਡ ਅਤੇ ਹਰ ਵਾਰਡ ਤੱਕ ਪਹੁੰਚੇਗੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਝਾੜੂ ਖੋਲ੍ਹ ਕੇ ਕੀਤਾ ਪ੍ਰਦਰਸ਼ਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਵਿੱਚ ਸਿਹਤ ਸੇਵਾਵਾਂ ਦੇ ਢਹਿ ਚੁੱਕੇ ਢਾਂਚੇ ਦਾ ਕੀਤਾ ਪਰਦਾਫਾਸ਼ ਹਰਦੀਪ ਸਿੰਘ ਮੁੰਡੀਆਂ, ਕੀਮਤੀ ਭਗਤ ਅਤੇ ਡਾ. ਸੰਨੀ ਆਹਲੂਵਾਲੀਆ ਵੱਲੋਂ ਗਊ ਹਸਪਤਾਲ ਤੇ ਗਊਸ਼ਾਲਾ ਦਾ ਦੌਰਾ ਨਿਊ ਚੰਡੀਗੜ੍ਹ ਵਿੱਚ ਪੰਜਾਬ ਦਾ ਮਾਣ ਕ੍ਰਿਕਟਰਾਂ ਦਾ ਸਨਮਾਨ ਭਗਵੰਤ ਸਿੰਘ ਮਾਨ ਵੱਲੋਂ ਉਸਾਰੀ ਕਿਰਤੀਆਂ ਲਈ ਵੱਡੀ ਰਾਹਤ ਦਾ ਐਲਾਨ ਕਾਂਗਰਸ ਵੱਲੋਂ ਝਾੜੂ ਦੀ ‘ਬੇਅਦਬੀ’ ਦੇ ਦੋਸ਼ਾਂ ਹੇਠ ਟਾਂਡਾ ਦੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਬਣੀ ਲੋਕ ਲਹਿਰ : ਡਾ. ਬਲਬੀਰ ਸਿੰਘ ਆਈਕੋਨ ਸਿਰੇਮਿਕਸ ਨੇ ਲਵਲੀ ਮਾਰਬਲਜ਼ ਐਂਡ ਸੈਨੀਟੇਸ਼ਨ ਦੇ ਸਹਿਯੋਗ ਨਾਲ, ਜਲੰਧਰ ਵਿੱਚ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਲਗਜ਼ਰੀ ਸਿਰੇਮਿਕ ਗੈਲਰੀ ਦਾ ਉਦਘਾਟਨ ਕੀਤਾ ਨਾਇਬ ਸਿੰਘ ਸੈਣੀ ਨੇ ਸਮਾਲਖਾ ਦੇ ਸੇਵਾ ਸਾਧਨਾ ਅਤੇ ਗ੍ਰਾਮ ਵਿਕਾਸ ਕੇਂਦਰ ਦੇ ਸਾਲਾਨਾ ਸਥਾਪਨਾ ਦਿਵਸ 'ਤੇ ਬਤੌਰ ਮੁੱਖ ਮਹਿਮਾਨ ਲਿਆ ਹਿੱਸਾ ਯੋਗ ਨੂੰ ਬਣਾਓ ਜੀਵਨ ਸ਼ੈਲੀ ਦਾ ਹਿੱਸਾ, ਸਿਹਤਮੰਦ ਨਾਗਰਿਕ ਨਾਲ ਹੀ ਬਣੇਗਾ ਸਿਹਤਮੰਦ ਭਾਰਤ : ਰਣਬੀਰ ਗੰਗਵਾ ਨਵਾਂਗਾਂਵ ਨਗਰ ਕੌਂਸਲ ਦੇ ਨਵ-ਚੁਣੇ ਭਾਜਪਾ ਕੌਂਸਲਰਾਂ ਨੇ ਸੁਖਵਿੰਦਰ ਸਿੰਘ ਗੋਲਡੀ ਨਾਲ ਕੀਤੀ ਮੁਲਾਕਾਤ ਵਿਜੈ ਇੰਦਰ ਸਿੰਗਲਾ ਦੇ ‘ਕਾਨੂੰਨੀ ਲੜਾਈ’ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਬੈਕਫੁੱਟ ’ਤੇ ਤਰੁਣ ਚੁੱਘ ਨੇ ਰਾਜ ਸਭਾ ਲਈ ਭਰਿਆ ਨਾਮਜ਼ਦਗੀ ਪੱਤਰ

 

38ਵੀਆਂ ਮਾਡਰਨ ਪੇਂਡੂ ਮਿੰਨੀ ਉਲੰਪਿਕ ਜਰਖੜ ਖੇਡਾਂ ਧੂਮ ਧੜੱਕੇ ਨਾਲ ਹੋਈਆਂ ਸਮਾਪਤ

6 ਸ਼ਖਸੀਅਤਾਂ ਦਾ ਹੋਇਆ ਸਨਮਾਨ

Sant Balbir Singh Seechewal, AAP, Aam Aadmi Party, Aam Aadmi Party Punjab, AAP Punjab

Web Admin

Web Admin

5 Dariya News

ਲੁਧਿਆਣਾ , 16 Feb 2026

Last updated on: Feb 17, 2026, 11:57 IST

ਜੇ ਐਸਟੀ ਟਰੱਕ ਪਰਮਿਟ ਅਮਰੀਕਾ, ਏਵਨ ਸਾਈਕਲ ਅਤੇ ਕੋਕਾ ਕੋਲਾ 38ਵੀਂਆਂ ਮਾਡਰਨ ਪੇਂਡੂ ਮਿੰਨੀ  ਓਲੰਪਕ  ਜਰਖੜ ਖੇਡਾਂ ਦੇ ਇਤਿਹਾਸ ਵਿੱਚ ਇੱਕ ਨਵੀਆਂ ਪੈੜਾਂ ਪਾਉਂਦੀਆਂ ਹੋਈਆਂ  ਧੂਮ ਧੜੱਕੇ ਨਾਲ ਸਮਾਪਤ ਹੋਈਆਂ।,ਕਬੱਡੀ ਓਪਨ ਵਿੱਚ ਨਾਇਬ ਸਿੰਘ ਗਰੇਵਾਲ ਯਾਦਗਾਰੀ ਕਬੱਡੀ ਕੱਪ ਲਈ 16 ਟੀਮਾਂ ਦੇ ਆਪਸੀ ਮੁਕਾਬਲੇ ਹੋਏ ਜਿਸ ਵਿੱਚ ਘੱਲੂਘਾਰਾ ਕੁੱਪ ਦੀ ਟੀਮ ਚੈਂਪੀਅਨ ਅਤੇ ਚਕਰ ਮੋਗਾ  ਉਪ ਜੇਤੂ ਰਹੀ। 

ਹਾਕੀ ਸੀਨੀਅਰ ਵਰਗ ਵਿੱਚ  ਲਵਲੀ ਯੂਨੀਵਰਸਿਟੀ ਜਲੰਧਰ  ਨੇ ਜਰਖੜ ਅਕੈਡਮੀ ਨੂੰ 3-1 ਨਾਲ ਹਰਾ ਕੇ ਮਹਿੰਦਰ ਪ੍ਰਤਾਪ ਗਰੇਵਾਲ ਗੋਲਡ ਕੱਪ ਹਾਕੀ  ਟਰਾਫੀ ਤੇ ਕਬਜ਼ਾ ਕੀਤਾ । ਹਾਕੀ ਕੁੜੀਆਂ ਦੇ ਵਰਗ ਵਿੱਚ  ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਲਵਲੀ ਯੂਨੀਵਰਸਿਟੀ ਜਲੰਧਰ   ਨੂੰ 4-2 ਨਾਲ ਹਰਾ ਕੇ ਮੋਹਿੰਦਰਪਰਤਾਪ ਗਰੇਵਾਲ ਟਰਾਫੀ ਹਾਸਲ ਕੀਤੀ।

ਹਾਕੀ ਸਬ ਜੂਨੀਅਰ ਜਗਤਾਰ ਯਾਦਗਾਰੀ ਹਾਕੀ ਕੱਪ ਵਿੱਚ ਜਰਖੜ ਅਕੈਡਮੀ ਨੇ ਅਮਰਗੜ੍ਹ ਨੂੰ 2-1 ਨਾਲ ਹਰਾਕੇ ਜਿੱਤ ਖਿਤਾਬੀ ਜਿੱਤ ਹਾਸਲ ਕੀਤੀ। ਫੁੱਟਬਾਲ  ਅਮਰਜੀਤ ਸਿੰਘ ਗਰੇਵਾਲ  ਕੱਪ  ਵਿੱਚ ਮੁੰਡਿਆਂ ਦੇ ਵਰਗ ਵਿੱਚ ਭੈਣੀ ਅਰੋੜਾ ਨੇ ਭੁੱਟਾ ਨੂੰ 2-1ਨਾਲ ਅਤੇ ਕੁੜੀਆਂ ਦੇ ਵਰਗ ਵਿੱਚ ਗੁਜਰਵਾਲ ਨੇ ਕੋਟਲਾ ਨੂੰ 3-2 ਨਾਲ਼ ਹਰਾਕੇ ਚੈਂਪੀਅਨ ਜਿੱਤ ਹਾਸਲ ਕੀਤੀ। 

ਬਾਬਾ ਸੁਰਜਨ ਸਿੰਘ ਸਰੀਂਹ ਰੱਸਾਕਸੀ ਕੱਪ ਵਿੱਚ ਰੋਪੜ ਨੇ ਪਹਿਲਾ ਸਥਾਨ ਬਠਿੰਡਾ ਨੇ ਦੂਸਰਾ ਸਥਾਨ ਹਾਸਲ ਕੀਤਾ। ਜਦਕਿ 50 ਸਾਲਾ ਕਬੱਡੀ ਧਰਮ ਸਿੰਘ ਕੱਪ ਵਿੱਚ ਰਾਏਕੋਟ ਨੇ ਪਹਿਲਾ ਸਥਾਨ ਸੀਹਾਦੋਦ ਦੂਸਰਾ ਸਥਾਨ ਹਾਸਲ ਕੀਤਾ। 

7 ਸਖਸ਼ੀਅਤਾਂ ਦਾ ਹੋਇਆ ਵਿਸ਼ੇਸ਼ ਸਨਮਾਨ

ਜਰਖੜ ਖੇਡਾਂ ਦੇ ਫਾਈਨਲ ਸਮਾਰੋਹ ਤੇ ਅੱਜ  ਏਵਨ ਸਾਈਕਲ ਦੇ ਮਾਲਕ ਪਦਮ ਸ੍ਰੀ ਓਕਾਰ ਸਿੰਘ ਪਾਹਵਾ, ਪਦਮ ਸ੍ਰੀ  ਹਾਕੀ ਕੋਚ ਬਲਦੇਵ ਸਿੰਘ ਨੂੰ ਭਗਤ ਪੂਰਨ ਸਿੰਘ ਐਵਾਰਡ"  ਨਾਲ , ਪ੍ਰਭਦੀਪ ਸਿੰਘ ਨੱਥੋਵਾਲ ਡਿਪਟੀ ਡਾਇਰੈਕਟਰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੂੰ"ਪੰਜਾਬ ਦਾ ਮਾਣ ਐਵਾਰਡ"  ਸ਼੍ਰੀਮਤੀ ਸਿਮਰਨਜੀਤ ਕੌਰ ਗਿੱਲ ਪ੍ਰੋ ਵਾਈਸ ਚਾਂਸਲਰ ਸੀ ਟੀ ਯੂਨੀਵਰਸਿਟੀ ਲੁਧਿਆਣਾ ਨੂੰ "ਪੰਜਾਬ ਦੀਆਂ ਧੀਆਂ ਦਾ ਮਾਣ ਐਵਾਰਡ"  ਨਾਲ,ਪੱਤਰਕਾਰ ਦਵਿੰਦਰਪਾਲ ਸ਼ਰਮਾ ਚੰਡੀਗੜ੍ਹ ਨੂੰ "ਪੰਜਾਬ ਦੀ ਪੱਤਰਕਾਰੀ ਦਾ ਮਾਣ ਐਵਾਰਡ" ਦੇ ਨਾਲ, ਉੱਭਰਦੇ ਸਾਈਕਲਿਸਟ ਹਰਸ਼ਵੀਰ ਸਿੰਘ ਸੇਖੋ ਨੂੰ "ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਐਵਾਰਡ " ਨਾਲ, ਵੇਟਰਨਜ਼ ਹਾਕੀ ਖਿਡਾਰੀ ਕਰਮਜੀਤ ਸਿੰਘ ਗਰੇਵਾਲ ਯੂ ਐਸ ਏ ਨੂੰ ਉਲੰਪੀਅਨ ਪ੍ਰਿਥੀਪਾਲ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। 

ਇਸ ਮੌਕੇ ਸਨਮਾਨਿਤ ਸ਼ਖਸੀਅਤਾ ਦੀਆਂ ਪ੍ਰਾਪਤੀਆਂ ਦਾ ਬਿਉਰਾ ਪੜਕੇ ਅਤੇ ਉਹਨਾਂ ਨੂੰ ਐਵਾਰਡ , ਯਾਦਗਾਰੀ ਘੋੜਿਆਂ ਦੇ ਚਿੰਨ੍ਹ ,ਟਰਾਫੀਆਂ ਮੁੱਖ ਮਹਿਮਾਨ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਪ੍ਰਦਾਨ ਕੀਤੀਆਂ ਗਈਆਂ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ , ਜੇ ਐਸਟੀ ਟਰੱਕ ਪਰਮਿਟ ਅਮਰੀਕਾ ਦੇ ਮਾਲਕ ਜੰਗਸ਼ੇਰ ਸਿੰਘ ਅਤੇ ਏਵਨ ਸਾਈਕਲ ਕੰਪਨੀ ਦੇ ਮਾਲਕ ਓਂਕਾਰ ਸਿੰਘ ਪਾਹਵਾ ਵੀ ਮੁੱਖ ਮਹਿਮਾਨ ਵਜੋਂ ਪੁੱਜੇ । 

ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਜਰਖੜ ਟਰੱਸਟ ਨੂੰ 11 ਲੱਖ ਅਤੇ ਸਰਦਾਰ ਖੁੱਡੀਆਂ ਨੇ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਜੰਗ ਸ਼ੇਰ ਸਿੰਘ ਅਮਰੀਕਾ ਵਾਲਿਆਂ ਨੇ ਢਾਈ ਲੱਖ ਰੁਪਏ, ਹੰਸਲੋ ਯੂਕੇ ਦੇ ਸਾਬਕਾ ਮੇਅਰ ਪ੍ਰੀਤਮ ਸਿੰਘ ਗਰੇਵਾਲ ਨੇ ਮਹਿੰਦਰ ਪ੍ਰਤਾਪ ਗਰੇਵਾਲ ਟਰਸਟ ਵੱਲੋਂ 2  ਲੱਖ ਰੁਪਏ ਦੀ ਕੀਤੀ ਸਹਾਇਤਾ ਦਿੱਤੀ।

ਜਦੋਂ ਗਾਇਕਾਂ ਨੇ ਜਰਖੜ ਸਟੇਡੀਅਮ ਵਿੱਚ ਝੂਮਣ ਲਾਏ ਦਰਸ਼ਕ

ਨਾਮੀ ਲੋਕ ਗਾਇਕਾ  ਸਤਵਿੰਦਰ ਬਿੱਟੀ, ਜਸਵੰਤ ਸੰਦੀਲਾ,ਨੀਤੂ ਵਿਰਕ, ਗੁਰਜਾਨ ਨੇ ਅੱਜ ਚਰਖੜ ਖੇਡਾਂ ਤੇ ਆਪਣੇ ਗਾਇਕੀ ਦਾ ਰੰਗ ਬਖੇਰਿਆ ਅਤੇ  ਸਤਵਿੰਦਰ ਬਿੱਟੀ ਨੇ ਆਪਣੇ ਚੋਣਵੇਂ ਗੀਤਾਂ ਨਾਲ ਤਾਂ ਪੂਰੇ ਸਟੇਡੀਅਮ ਝੂਮਣ ਲਾ ਦਿੱਤਾ ।

ਕਾਰਪੋਰੇਟ ਹਾਊਸ ਦਾ ਵਿਸ਼ੇਸ਼ ਧੰਨਵਾਦ

ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ , ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਦੱਸਿਆ ਕਿ ਇਹਨਾਂ ਖੇਡਾਂ ਦੇ ਗੋਲਡ ਸਪਾਂਸਰ ਜੇ ਐਸ ਟੀ ਟਰੱਕ ਪਰਮਿਟ ਫਰਿਜਨੋ,ਜਦਕਿ ਸਿਲਵਰ ਸਪਾਂਸਰ  ਕੋਕਾ ਕੋਲਾ, ਏਵਨ ਸਾਈਕਲ, ਪੈਟਰੋਲੀਅਮ ਸਪੋਰਟਸ ਪਰਮੋਸ਼ਨ ਬੋਰਡ ,ਡਾਬਰ ਕੰਪਨੀ , ਵਿਸ਼ਾਲ ਸਾਈਕਲ  ਅਤੇ ਆਏ ਮਹਿਮਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨਾਂ ਨੇ ਟੂਰਨਾਮੈਂਟ ਨੂੰ ਵੱਡਾ ਸਹਿਯੋਗ ਦਿੱਤਾ। ਇਸ ਮੌਕੇ ਡਾਬਰ ਕੰਪਨੀ ਵੱਲੋਂ ਖਿਡਾਰੀਆਂ ਤੇ ਮਹਿਮਾਨਾਂ ਵਾਸਤੇ ਵਿਸ਼ੇਸ਼ ਤੋਹਫੇ ਅਤੇ ਕੋਕਾ ਕੋਲ ਕੰਪਨੀ ਵੱਲੋਂ ਸਾਰੀ ਪਬਲਿਕ ਵਾਸਤੇ ਸਪੈਸ਼ਲ ਜੂਸ ਵੰਡਿਆ ਗਿਆ। ਏਵਨ ਸਾਈਕਲ ਵੱਲੋਂ ਜੇਤੂ ਖਿਡਾਰੀਆਂ ਨੂੰ 50 ਸਾਈਕਲ, ਵਿਸਾਲ ਸਾਈਕਲ ਵੱਲੋਂ ਹਾਕੀ ਦੇ ਜੇਤੂਆਂ ਨੂੰ 20 ਸਾਈਕਲ ਦਿੱਤੇ ਗਏ।

ਆਖਰੀ ਦਿਨ ਸ਼ਰਨਪਾਲ ਸਿੰਘ ਮੱਕੜ ਚੇਅਰਮੈਨ ਇੰਡਸਟਰੀ ਵਿੰਗ ਪੰਜਾਬ, ਰਾਜ ਕੌਰ ਦਿਓਲ ਕੈਨੇਡਾ, ਪਰਵਿੰਦਰ ਕੌਰ ਚੇਅਰਮੈਨ  ਐਨਆਰਆਈ ਵਿੰਗ ਪੰਜਾਬ, ਹਰਿੰਦਰ ਸਿੰਘ ਹੋਸ਼ਿਆਰਪੁਰ,ਸੁਰਿੰਦਰ ਸਿੰਘ ਖੰਨਾ ,ਨਿਰਮਲ ਸਿੰਘ ਖਹਿਰਾ ਇੰਗਲੈਂਡ , ਹਰਦੀਪ ਸਿੰਘ ਬੀਰਮਪੁਰ, ਦਲਜੀਤ ਸਿੰਘ ਭੱਟੀ ਕੋਕਾ ਕੋਲਾ,ਮਨਪ੍ਰੀਤ ਸਿੰਘ ਭਾਟੀਆ ਕੋਕਾ ਕੋਲਾ, ਬਲਵੰਤ ਸਿੰਘ ਬੁੱਢੇਵਾਲ, ਅਮਰੀਕ ਸਿੰਘ ਮਨਿਹਾਸ ,ਸੁਖਵਿੰਦਰ ਸਿੰਘ ਚੇਅਰਮੈਨ ਲੁਧਿਆਣਾ ਸਪੋਰਟਸ ਵੈਲਫੇਅਰ, ਜੀਵਨ ਸਿੰਘ ਗਿੱਲ, ਹਰਨੇਕ ਸਿੰਘ ਭੱਪ, ਮਨੂ ਘਲੋਟੀ,ਗੁਰਸਤਿੰਦਰ ਸਿੰਘ ਪਰਗਟ, ਸਰਪੰਚ ਸੰਦੀਪ ਸਿੰਘ ਜਰਖੜ, ਤੇਜਿੰਦਰ ਸਿੰਘ ਜਰਖੜ, ਸ਼ਿੰਗਾਰਾ ਸਿੰਘ ਜਰਖੜ ਆਦਿ ਇਲਾਕੇ ਦੀਆਂ ਹੋਰ ਸ਼ਖਸੀਅਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

 

Tags: Sant Balbir Singh Seechewal , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD