Thursday, 04 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਅਫ੍ਰੀਕੀ ਦੇਸ਼ਾਂ ਨੇ ਹਰਿਆਣਾ ਦੇ ਨਾਲ ਬਹੁ-ਖੇਤਰੀ ਸਹਿਯੋਗ ਵਧਾਉਣ ਵਿੱਚ ਵਿਖਾਈ ਰੂਚਿ

ਹੁਨਰ ਵਿਕਾਸ, ਉਦਮੱਤਾ, ਉਦਯੋਗਿਕ ਖਰਚ, ਖੇਤੀਬਾੜੀ, ਫੂਡ ਪ੍ਰੋਸੇਸਿੰਗ, ਆਈਟੀ, ਸੈਰ-ਸਪਾਟੇ ਦੇ ਖੇਤਰ ਵਿੱਚ ਕੀਤੀ ਜਾਵੇਗੀ ਸਾਂਝੇਦਾਰੀ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana, Rao Narbir Singh, 39th Surajkund International Crafts Mela 2025, Surajkund International Crafts Mela, Surajkund Mela, Surajkund, Faridabad, Haryana

Web Admin

Web Admin

5 Dariya News

ਫਰੀਦਾਬਾਦ , 13 Feb 2026

Last updated on: Feb 14, 2026, 15:58 IST

ਫਰੀਦਾਬਾਦ ਦੇ ਸੂਰਜਕੁੰਡ ਵਿੱਚ ਸ਼ੁੱਕਰਵਾਰ ਨੂੰ ਆਯੋਜਿਤ ਹਰਿਆਣਾ-ਅਫ੍ਰੀਕਾ ਰਣਨੀਤੀਕ ਸਾਂਝੇਦਾਰੀ ਮੀਟਿੰਗ ਦੌਰਾਨ ਵੱਖ ਵੱਖ ਅਫ੍ਰੀਕੀ ਦੇਸ਼ਾਂ ਦੇ ਰਾਜਦੂਤਾਂ ਅਤੇ ਹਾਈ ਕਮੀਸ਼ਨਰਾਂ ਨੇ ਹਰਿਆਣਾ ਨਾਲ ਹੁਨਰ ਵਿਕਾਸ, ਉਦਮੱਤਾ, ਉਦਯੋਗਿਕ ਖਰਚ, ਖੇਤੀਬਾੜੀ, ਫੂਡ ਪ੍ਰੋਸੇਸਿੰਗ, ਆਈਟੀ, ਸੈਰ-ਸਪਾਟੇ ਦੇ ਖੇਤਰ ਵਿੱਚ ਸਾਂਝੇਦਾਰੀ ਨੂੰ ਹੋਰ ਮਜਬੂਤ ਕਰਨ ਦੀ ਇੱਛਾ ਵਿਅਕਤ ਕੀਤੀ। ਅਫ੍ਰੀਕੀ ਦੇਸ਼ਾਂ ਅਤੇ ਹਰਿਆਣਾ ਸਰਕਾਰ ਦੇ ਸਹਿਯੋਗ  ਨਾਲ ਇਨ੍ਹਾਂ ਖੇਤਰਾਂ ਵਿੱਚ ਯੁਵਾਵਾਂ ਲਈ ਰੁਜਗਾਰ ਦੇ ਮੌਕੇ ਤਿਆਰ ਹੋਣਗੇ।

ਕੌਮਾਂਤਰੀ ਆਗੂਆਂ ਨੇ ਹਰਿਆਣਾ ਸਰਕਾਰ ਦੀ ਨੀਤੀਆਂ, ਡਿਜ਼ਿਟਲ ਪ੍ਰਣਾਲਿਆਂ ਅਤੇ ਉਦਯੋਗਿਕਿ ਸੁਗਮਤਾ ਤੰਤਰ ਦੀ ਸਲਾਂਘਾ ਕਰਦੇ ਹੋਏ ਭਵਿੱਖ ਵਿੱਚ ਠੋਸ ਮਦਦ ਦਾ ਭਰੋਸਾ ਜਤਾਇਆ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਹਰਿਆਣਾ ਸਰਕਾਰ ਹਰ ਪੱਧਰ 'ਤੇ ਸਹਿਯੋਗ ਅਤੇ ਸਮਰਥਨ ਪ੍ਰਦਾਨ ਕਰੇਗੀ ਤਾਂ ਜੋ ਵਿਆਪਾਰਿਕ ਸਾਂਝੇਦਾਰੀ ਦੇ ਖੇਤਰਾਂ ਨੂੰ ਮਜਬੂਤੀ ਮਿਲ ਸਕੇ।

ਦੱਖਣ ਅਫ੍ਰੀਕਾ ਦੇ ਆਗੂ ਮਿਸਟਰ ਪੀਟਰ ਸੈਕ ਨੇ ਹਰਿਆਣਾ ਨਾਲ ਹੁਨਰ ਅਤੇ ਉਦਮੱਤਾ ਅਧਾਰਿਤ ਪ੍ਰੋਗਰਾਮਾਂ, ਸੈਰ-ਸਪਾਟਾ ਵਿਕਾਸ, ਯੁਵਾਵਾਂ ਨੂੰ ਹੁਨਰ ਅਧਾਰਿਤ ਰੁਜਗਾਰ ਮੁਹੱਈਆ ਕਰਾਉਣ ਅਤੇ ਫੂਡ ਪ੍ਰੋਸੇਸਿੰਗ ਉਦਯੋਗ ਨਾਲ ਜੁੜੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੀ ਇੱਛਾ ਵਿਅਕਤ ਕੀਤੀ। ਉਨ੍ਹਾਂ  ਨੇ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਸੰਯੁਕਤ ਪਹਿਲ ਦੋਹਾਂ ਪੱਖਾਂ ਲਈ ਲਾਭਕਾਰੀ ਸਾਬਿਤ ਹੋਵੇਗੀ।

ਤੰਜਾਨਿਆ ਦੀ ਹਾਈ ਕਮੀਸ਼ਨਰ ਮਿਸੇਜ ਅਨੀਸ਼ ਕਪੂਫਿ ਨੇ ਹਰਿਆਣਾ ਅਤੇ ਤੰਜਾਨਿਆ ਵਿੱਚਕਾਰ ਪਹਿਲਾਂ ਤੋਂ ਸਥਾਪਿਤ ਸਾਂਝੇਦਾਰੀ ਦਾ ਜਿਕਰ ਕਰਦੇ ਹੋਏ ਕਿਹਾ ਕਿ ਹਰਿਆਣਾ ਦੇ ਕਿਸਾਨ ਤੰਜਾਨਿਆ ਵਿੱਚ ਖੇਤੀਬਾੜੀ, ਵਿਆਪਾਰ, ਮਾਈਨਿੰਗ, ਵਿਨਿਰਮਾਣ ਅਤੇ ਪਲਾਈਵੁਡ ਉਦਯੋਗ ਵਿੱਚ ਮਹਤੱਵਪੂਰਨ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦੋਹਾਂ ਖੇਤਰਾਂ ਵਿੱਚਕਾਰ ਪਾਰੰਪਰਿਕ ਸਹਿਯੋਗ ਭਵਿੱਖ ਵਿੱਚ ਵੀ ਹੋਰ ਵੱਧ ਸਸ਼ਕਤ ਰੂਪ ਨਾਲ ਅੱਗੇ ਵਧੇਗਾ ਅਤੇ ਦੋਹਾਂ ਪੱਖ ਮਿਲ ਕੇ ਨਵੇਂ ਮੌਕੇ ਵਿਕਸਿਤ  ਕਰਨ ਲਈ ਪ੍ਰਤੀਬੱਧ ਹਨ।

ਰਵਾਂਡਾ ਦੀ ਹਾਈ ਕਮੀਸ਼ਨਰ ਮਿਸ ਜੈਕਲਿਨ ਮੁਕਾਂਗੀਰਾ ਨੇ ਹਰਿਆਣਾ ਦੇ ਸਿੰਗਲ ਵਿੰਡੋ ਸਿਸਟਮ ਅਤੇ ਉਦਯੋਗਿਕ ਮੰਜ਼ੂਰੀ ਪ੍ਰਕਿਰਿਆ ਦੀ ਤੇਜ ਅਤੇ ਪਾਰਦਰਸ਼ੀ ਵਿਵਸਥਾ ਦੀ ਸਲਾਂਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਨਿਵੇਸ਼ਕਾਂ ਲਈ ਬਹੁਤਾ ਅਨੁਕੂਲ ਵਾਤਾਵਰਨ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ  ਹਰਿਆਣਾ ਵਿੱਚ ਰਵਾਂਡਾ ਦੇ ਨਿਵੇਸ਼ਕਾਂ ਲਈ ਵਿਸ਼ੇਸ਼ ਮੌਕਿਆਂ ਦਾ ਜਿਕਰ ਕਰਦੇ ਹੋਏ ਜੀ-ਟੂ-ਜੀ ਅਤੇ ਵਿਆਪਾਰਿਕ ਮੀਟਿੰਗਾਂ ਲਈ ਉਪਚਾਰਿਕ ਸੱਦਾ ਵੀ ਦਿੱਤਾ।

ਘਾਨਾ ਦੇ ਹਾਈ ਕਮੀਸ਼ਨਰ ਪ੍ਰੋਫੇਸਰ ਕਵਾਸੀ ਨੇ ਕਿਹਾ ਕਿ ਅਫ੍ਰੀਕੀ ਦੇਸ਼ਾਂ ਵਿੱਚ ਕਾਫ਼ੀ ਦਾ ਵਿਆਪਕ ਉਤਪਾਦਨ ਹੁੰਦਾ ਹੈ ਅਤੇ ਕਾਫ਼ੀ ਪ੍ਰੋਸੇਸਿੰਗ ਅਤੇ ਮਾਰਕੇਟਿੰਗ ਦੇ ਖੇਤਰ ਵਿੱਚ ਹਰਿਆਣਾ ਵੱਲੋਂ ਕੀਤੇ ਜਾ ਰਹੇ ਯਤਨ ਸਲਾਂਘਾਯੋਗ ਹਨ। ਉਨ੍ਹਾਂ ਨੇ ਸੀਯਾ ਬਟਰ ਦੇ ਵਿਆਪਾਰ ਨੂੰ ਲੈਅ ਕੇ ਹਰਿਆਣਾ ਨਾਲ ਸਹਿਯੋਗ ਵਧਾਉਣ ਦੀ ਇੱਛਾ ਜਤਾਈ ਹੈ। ਨਾਲ ਹੀ ਉਨ੍ਹਾਂ ਨੇ ਹਰਿਆਣਾ  ਸਰਕਾਰ ਦੇ ਡਿਜ਼ਿਟਲ ਸਿਸਟਮ ਅਤੇ ਆਈਟੀ ਇੰਫ੍ਰਾਸਟ੍ਰਕਚਰ ਦੀ ਸਲਾਂਘਾ ਕਰਦੇ ਹੋਏ ਇਨ੍ਹਾਂ ਖੇਤਰਾਂ ਵਿੱਚ ਸਾਂਝੇ ਕੰਮ ਕਰਨ ਵਿੱਚ ਰੂਚਿ ਵਿਖਾਈ ਹੈ।

ਯੁਗਾਂਡਾ ਦੀ ਹਾਈ ਕਮੀਸ਼ਨਰ ਪ੍ਰੋਫੇਸਰ ਜਾਯਸ ਨੇ ਕਿਹਾ ਕਿ ਪਿਛਲੇ 6 ਸਾਲਾਂ ਵਿੱਚ ਭਾਰਤ ਵਿੱਚ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਹਰਿਆਣਾ ਦੀ ਵਰਣਯੋਗ ਤਰੱਕੀ ਵੇਖੀ ਹੈ। ਉਨ੍ਹਾਂ ਨੇ ਕੁਦਰਤੀ ਸਰੋਤ ਅਧਾਰਿਤ ਉਦਯੋਗਾਂ ਅਤੇ ਵਿਨਿਰਮਾਣ ਖੇਤਰ ਵਿੱਚ ਹਰਿਆਣਾ ਨਾਲ ਸਹਿਯੋਗ ਵਧਾਉਣ ਦੀ ਇੱਛਾ ਵਿਅਕਤ ਕੀਤੀ। 

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਯੁਗਾਂਡਾ ਭਾਰਤੀ ਨਾਗਰਿਕਾਂ ਨੂੰ ਇੱਕ ਮਹੀਨੇ ਦਾ ਫ੍ਰੀ ਵਿਜ਼ਾ ਆਨ ਅਰਾਇਵਲ ਪ੍ਰਦਾਨ ਕਰਦਾ ਹੈ ਅਤੇ  ਹਰਿਆਣਾ ਦੇ ਉਦਮਿਆਂ ਅਤੇ ਯੁਵਾਵਾਂ ਨੂੰ ਵੱਖ ਵੱਖ ਖੇਤਰਾਂ ਵਿੱਚ ਕੰਮ ਅਤੇ ਨਿਵੇਸ਼ ਲਈ ਸੱਦਾ ਦਿੱਤਾ। ਮਿਸ਼ਰ ਦੇ ਯੋਜਨਾ ਅਤੇ ਆਰਥਿਕ ਸਹਿਯੋਗ  ਮੰਤਰਾਲੇ ਦੀ ਡਿਪਟੀ ਚੀਫ਼ ਨੇ ਕਿਹਾ ਕਿ ਹਰਿਆਣਾ ਨੇ ਵੱਖ ਵੱਖ ਖੇਤਰਾਂ ਵਿੱਚ ਵਰਣਯੋਗ ਵਿਕਾਸ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਮਿਸ਼ਸਰ ਅਤੇ ਹਰਿਆਣਾ ਵਿੱਚਕਾਰ ਵਿਆਪਾਰਿਕ ਅਤੇ ਸਾਂਸਕ੍ਰਿਤਿਕ ਸਬੰਧ ਪਹਿਲਾਂ ਤੋਂ ਹੀ ਮਜਬੂਤ ਹਨ, ਜਿਨ੍ਹਾਂ ਨੂੰ ਉਦਯੋਗਿਕ ਸਹਿਯੋਗ, ਸੈਰ-ਸਪਾਟਾ ਅਤੇ ਸਾਂਸਕ੍ਰਿਤਿਕ ਲੇਣ-ਦੇਣ ਰਾਹੀਂ ਨਵੀਂ ਦਿਸ਼ਾ ਦਿੱਤੀ ਜਾ ਸਕਦੀ ਹੈ। ਮੀਟਿੰਗ ਵਿੱਚ ਮੌਜ਼ੂਦ ਆਗੂਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਹਰਿਆਣਾ ਦੀ ਪ੍ਰਗਤੀਸ਼ੀਲ ਨੀਤੀਆਂ, ਤੇਜ ਫੈਸਲੇ ਪ੍ਰਣਾਲੀ ਅਤੇ ਨਿਵੇਸ਼ ਅਨੁਕੂਲ ਵਾਤਾਵਰਨ ਅਫੀ੍ਰਕੀ ਦੇਸ਼ਾਂ ਨਾਲ ਲੰਮੇ ਸਮੇ ਅਤੇ ਪਰਿਣਾਮਕਾਰੀ ਸਾਂਝੇਦਾਰੀ ਲਈ ਮਜਬੂਤ ਅਧਾਰ ਪ੍ਰਦਾਨ ਕਰਦੇ ਹਨ।

 

 

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana , Rao Narbir Singh , 39th Surajkund International Crafts Mela 2025 , Surajkund International Crafts Mela , Surajkund Mela , Surajkund , Faridabad , Haryana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD